ਲਿਨਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲੀਨਕਸ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਲਿਨਕਸ (ਅੰਗ੍ਰੇਜ਼ੀ ਵਿਚ: Linux) ਇੱਕ ਕਰਨਲ ਦਾ ਨਾਂ ਹੈ ਜੋ ਕਿ ਲਿਨਕਸ ਟੱਬਰ ਦੇ ਯੂਨਿਕਸ-ਵਰਗੇ (Unix-like) ਆਪਰੇਟਿੰਗ ਸਿਸਟਮਾਂ ਲਈ ਇਸਤੇਮਾਲ ਹੁੰਦਾ ਹੈ। ਇਸ ਨੂੰ ਫਿਨਲੈਂਡ ਦੇ ਹੈਲਸਿਨਕੀ ਯੂਨਿਵਰਸਿਟੀ ਦੇ ਕੰਪਿਊਟਰ ਸਾਇੰਸ ਦੇ 21 ਸਾਲਾਂ ਦੇ ਸਟੂਡੈਂਟ ਲੀਨੁਸ ਤਰੋਵਾਲਦਸ (Linux Trovalds) ਨੇ 1991 ਵਿੱਚ ਤਿਆਰ ਕੀਤਾ ਸੀ। ਪਿਛੋਂ ਇਸ ਨੂੰ ਅਮਰੀਕਾ ਦੇ ਗਨੂ ਪ੍ਰਾਜੈਕਟ (GNU Project) ਦੀ ਹਿਮਾਇਤ ਮਿਲ ਗਈ ਅਤੇ ਇਹ ਪੂਰੀ ਦੁਨੀਆ ਵਿੱਚ ਫੈਲਣ ਲੱਗਾ।

ਇਤਿਹਾਸ[ਸੋਧੋ]

1991 ਵਿੱਚ ਮਾਇਕਰੋਸਾਫਟ ਦੇ ਬਿਲ ਗੇਟਸ ਵਲੋਂ ਖਰੀਦਿਆ ਗਿਆ ਡੋਸ (DOS) ਆਪਰੇਟਿੰਗ ਸਿਸਟਮ ਮਾਰਕਿਟ ਵਿੱਚ ਆਪਣੀ ਥਾਂ ਪੱਕੀ ਕਰ ਚੁੱਕਾ ਸੀ। ਐਪਲ ਦੇ ਮੈਕ (Mac) ਕੰਪਿਊਟਰ ਚੰਗੇ ਸਨ ਪਰ ਮਹਿੰਗੇ ਹੋਣ ਕਾਰਨ ਉਹ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋ ਬਾਹਰ ਸਨ। ਯੂਨਿਕਸ ਵੇਚਣ ਵਾਲਿਆਂ ਦਾ ਤਬਕਾ ਹੁਣ ਆਪਣੇ ਕੋਡ ਨੂੰ ਸਾਂਭ-ਸਾਂਭ ਰੱਖਦਾ ਸੀ। ਇਨ੍ਹਾਂ ਹਾਲਾਤਾਂ ਵਿੱਚ ਹੈਲਸਿਨਕੀ ਯੂਨਿਵਰਸਿਟੀ ਦੇ ਸੈਕਿੰਡ ਯੀਅਰ ਦੇ ਸਟੂਡੈਂਟ ਲੀਨੁਸ ਤਰੋਵਾਲਦਸ ਦੇ ਹੱਥ ਡੱਚ ਪ੍ਰੋਫੇਸਰ ਆਨਡ੍ਰੀਉ ਐਸ ਤਾਨੇਨਬੌਮ (Andrew S Tanenbaum) ਦੀ ਇੱਕ ਕਿਤਾਬ ਲੱਗੀ। ਕਿਤਾਬ ਦਾ ਨਾਂ ਸੀ: Operating Systems: Design and Implementations (ਆਪਰੇਟਿੰਗ ਸਿਸਟਮ: ਖ਼ਾਕਾ ਅਤੇ ਅਮਲ)।

ਕਿਤਾਬ ਵਿੱਚ 12,000 ਲਾਇਨਾਂ ਦਾ ਮੀਨੀਕਸ (MINIX) ਆਪਰੇਟਿੰਗ ਸਿਸਟਮ ਦਾ ਕੋਡ ਸੀ। ਭਾਵੇਂ ਮੀਨੀਕਸ ਕੋਈ ਬਹੁਤ ਜ਼ਿਆਦਾ ਚੰਗਾ ਆਪਰੇਟਿੰਗ ਸਿਸਟਮ ਨਹੀ ਸੀ, ਕਿਤਾਬ ਦਾ ਮੁੱਖ ਫ਼ਾਇਦਾ ਇਹ ਸੀ ਕਿ ਕੋਈ ਵੀ ਕਿਤਾਬ ਦੇ ਜ਼ਰੀਏ ਇਹ ਸਿਖ ਸਕਦਾ ਸੀ ਕਿ ਆਪਰੇਟਿੰਗ ਸਿਸਟਮ ਕਿਸ ਤਰ੍ਹਾਂ ਕੰਮ ਕਰਦੇ ਹਨ।

ਲੀਨੁਸ ਇੱਕ ਜੋਸ਼ੀਲਾ ਗੱਭਰੂ ਸੀ। ਕਿਤਾਬ ਪਡ਼੍ਹਨ ਤੋਂ ਬਾਅਦ ਉਸ ਨੇ ਅਗਸਤ 1991 ਵਿੱਚ ਮੀਨੀਕਸ ਨਯੂਜ਼ ਗਰੁੱਪ 'ਤੇ ਇੱਕ ਮੈਸਜ ਲਿੱਖਿਆ, ਜਿਸ ਵਿੱਚ ਉਸ ਨੇ ਕਿਹਾ: "ਮੈਂ AT 386(486) ਕਲੋਨਾਂ ਲਈ ਇੱਕ ਆਪਰੇਟਿੰਗ ਸਿਸਟਮ ਬਣਾ ਰਿਹਾ ਹਾਂ।"

ਇੱਕ ਮਹੀਨੇ ਬਾਅਦ 'ਲੀਨਕਸ 0.01' ਤਿਆਰ ਸੀ। ਇਹ ਕਾਫੀ ਸਾਦਾ ਕੋਡ ਸੀ, ਪਰ ਇਸ ਨੇ ਬਹੁਤੇ ਪ੍ਰੋਗਾਮਰਾਂ ਦੀ ਦਿਲਚਸਪੀ ਜਗਾਈ ਅਤੇ ਹੌਲੀ-ਹੌਲੀ ਦਸ, ਸੌ, ਹਜ਼ਾਰ ਅਤੇ ਫਿਰ ਲੱਖਾ ਪ੍ਰੋਗਾਮਰ ਇਸ ਉੱਤੇ ਕੰਮ ਕਰਨ ਲੱਗ ਪਏ।

ਹਵਾਲੇ[ਸੋਧੋ]