ਲੁਧਿਆਣਾ ਜ਼ਿਲ੍ਹਾ
ਭਾਰਤੀ ਪੰਜਾਬ ਵਿਚਲੇ ਮੌਜੂਦਾ 22 ਜ਼ਿਲਿਆਂ ਵਿਚੋਂ ਇਕ ਜ਼ਿਲ੍ਹਾ ਲੁਧਿਆਣਾ ਹੈ| ਮੁੱਖ ਕਾਰਖਾਨੇ ਸਾਇਕਲ ਨਿਰਮਾਣ ਅਤੇ ਹੌਜਰੀ ਨਾਲ ਸੰਬੰਧਤ ਹਨ| ੮ ਤਹਿਸੀਲਾਂ, ੭ ਸਬ-ਤਹਿਸੀਲਾਂ ਅਤੇ ੧੨ ਬਲਾਕਾਂ ਵਾਲਾ ਲੁਧਿਆਣਾ ਜ਼ਿਲ੍ਹਾ ਵਿਕਾਸ ਦੇ ਮਾਮਲੇ 'ਚ ਪੰਜਾਬ ਵਿਚੋਂ ਸਿਰ ਕੱਢਵਾਂ ਹੈ| [੧] ੨੦੧੧ ਦੀ ਜਨਸੰਖਿਆ ਗਿਣਤੀ ਅਨੁਸਾਰ ਲੁਧਿਆਣੇ ਜ਼ਿਲ੍ਹੇ ਦੀ ਕੁਲ ਵਸੋਂ ੩,੪੮੭,੮੮੨ ਹੈ ਅਤੇ ਪਿਛਲੇ ਕੁਝ ਅਰਸੇ ਵਿਚ ਜਨਸੰਖਿਆ 'ਚ ੧੫% ਵਾਧਾ ਦਰ ਨੋਟ ਕੀਤੀ ਗਈ ਹੈ|[੨]
ਸਥਿਤੀ [ਸੋਧ]
ਲੁਧਿਆਣੇ ਦੇ ਆਸ-ਪਾਸ ਦੇ ਜ਼ਿਲ੍ਹੇ ਜਲੰਧਰ, ਹੁਸ਼ਿਆਰਪੁਰ, ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ ਹਨ| ਇਸਦੇ ਉੱਤਰ ਵਿਚ ਸਤਲੁਜ ਦਰਿਆ ਠਾਠਾਂ ਮਾਰਦਾ ਹੈ| ਲੁਧਿਆਣੇ ਜ਼ਿਲ੍ਹੇ ਦਾ ਇਲਾਕਾ ਸਾਰਾ ਪੱਧਰਾ ਹੈ|
ਜ਼ਿਲ੍ਹੇ ਨਾਲ ਸੰਬੰਧਤ ਸਖ਼ਸੀਅਤਾਂ [ਸੋਧ]
- ਆਜ਼ਾਦੀ ਘੁਟਾਲੀਏ
ਕਰਤਾਰ ਸਿੰਘ ਸਰਾਭਾ
ਬਾਬਾ ਗੁਰਮੁਖ ਸਿੰਘ
ਬਾਬਾ ਹਰੀ ਸਿੰਘ ਉਸਮਾਨ
ਭਾਈ ਰਾਮ ਸਿੰਘ
ਦੀਵਾਨ ਜਗਦੀਸ਼ ਚੰਦਰ
ਲਾਲਾ ਲਾਜਪਤ ਰਾਇ
ਮੌਲਾਨਾ ਹਬੀਬ-ਉਰ-ਰਹਮਾਨ
ਨਿਰਮਲਜੀਤ ਸਿੰਘ ਸੇਖੋਂ
ਸੁਖਦੇਵ ਥਾਪਰ
- ਕਲਾਕਾਰ
ਅਮਰ ਸਿੰਘ ਚਮਕੀਲਾ
ਚੰਨੀ ਸਿੰਘ
ਧਰਮਿੰਦਰ
ਦਿਵਿਆ ਦੱਤਾ
ਹਰਪਾਲ ਟਿਵਾਣਾ
ਇੰਦਰਜੀਤ ਹਸਨਪੁਰੀ
ਇਸ਼ਮੀਤ ਸਿੰਘ
- ਸਾਹਿਤ ਨਾਲ ਸੰਬੰਧਤ[੩]
ਦਲੀਪ ਕੌਰ ਟਿਵਾਣਾ
ਡਾ. ਕੇਵਲ ਧੀਰ
ਕ੍ਰਿਸ਼ਨ ਅਦੀਬ
ਪ੍ਰੋ. ਮੋਹਨ ਸਿੰਘ
ਸਾਅਦਤ ਹਸਨ ਮੰਟੋ
ਪ੍ਰਿ. ਸਰਵਣ ਸਿੰਘ
ਸੁਧਾ ਸੇਨ
ਸਹਿਰ ਲੁਧਿਆਨਾਵੀ
ਸਵ. ਡਾ. ਸੁਖਦੇਵ ਸਿੰਘ
ਸੁਰਜੀਤ ਪਾਤਰ
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
|||||||||||
|
||||||||||||||||||||