ਲੇਵੀ ਸਤਰੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲੇਵੀ ਸਟ੍ਰਾਸ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਲੌਡ ਲੇਵੀ ਸਟ੍ਰਾਸ

ਲੇਵੀ ਸਟ੍ਰਾਸ 2005 ਵਿੱਚ
ਜਨਮ 28 ਨਵੰਬਰ 1908
ਬਰਸਲਜ, ਬੈਲਜੀਅਮ
ਮੌਤ 30 ਅਕਤੂਬਰ 2009
ਪੈਰਿਸ, ਫਰਾਂਸ
ਮੁੱਖ ਰੁਚੀਆਂ ਮਾਨਵ ਵਿਗਿਆਨ
ਸਮਾਜ
ਭਾਈਚਾਰਾ
ਭਾਸ਼ਾ ਵਿਗਿਆਨਹਸਤਾਖਰ

ਕਲੌਦ ਲੇਵੀ ਸਟ੍ਰਾਸ (28 ਨਵੰਬਰ 1908-30 ਅਕਤੂਬਰ 2009)[੧][੨][੩] ਇੱਕ ਫਰਾਂਸੀਸੀ ਮਾਨਵ ਵਿਗਿਆਨੀ ਅਤੇ ਨਸਲ ਵਿਗਿਆਨੀ ਸੀ। ਉਸ ਨੂੰ, ਜੇਮਜ਼ ਜੌਰਜ ਫ੍ਰੇਜ਼ਰ ਦੇ ਨਾਲ "ਆਧੁਨਿਕ ਮਾਨਵ ਵਿਗਿਆਨ ਦੇ ਪਿਤਾ" ਕਿਹਾ ਜਾਂਦਾ ਹੈ। ਉਸਨੇ ਤਰਕ ਦਿੱਤਾ ਕਿ ਜੰਗਲੀ ਮਨ ਅਤੇ ਸੱਭਿਆ ਮਨ ਦੀ ਸੰਰਚਨਾ ਵਿੱਚ ਕੋਈ ਅੰਤਰ ਨਹੀਂ ਅਤੇ ਮਨੁੱਖੀ ਵਿਸ਼ੇਸ਼ਤਾਵਾਂ ਹਰ ਜਗ੍ਹਾ ਸਮਾਨ ਹਨ।[੪][੫]

ਜੀਵਨ[ਸੋਧੋ]

ਲੇਵੀ ਸਟ੍ਰਾਸ 27 ਨਵੰਬਰ 1908 ਵਿੱਚ ਬਰਸਲਜ ਵਿੱਚ ਇੱਕ ਯਹੂਦੀ ਫਰਾਂਸੀਸੀ ਘਰਾਣੇ ਵਿੱਚ ਪੈਦਾ ਹੋਏ। ਇਹਨਾਂ ਨੇ ਪੈਰਿਸ ਵਿੱਚ ਸੋਰਬੋਨ ਤੋਂ ਸਿਖਿਆ ਹਾਸਲ ਕੀਤੀ। 1930 ਦੇ ਦਹਾਕੇ ਵਿੱਚ ਬਰਾਜ਼ੀਲ ਦੇ ਜੰਗਲਾਂ ਵਿੱਚ ਰਹਿਣ ਵਾਲੇ ਕਬਾਇਲੀਆਂ ਉੱਤੇ ਖੋਜ ਕੀਤੀ ਸੀ। ਦੂਜੀ ਵਿਸ਼ਵ ਜੰਗ ਤੋਂ ਬਾਅਦ ਉਹਨਾਂ ਨੇ ਕੁੱਝ ਸਮਾਂ ਅਮਰੀਕਾ ਵਿੱਚ ਗੁਜਾਰਿਆ ਜਿੱਥੇ ਉਨ੍ਹਾਂ ਦੀ ਮਾਹਰ ਬਸ਼ਰਿਆਤ ਫਰਾਂਜ ਬਵਾਜ ਨਾਲ ਮੁਲਾਕਾਤ ਹੋਈ ਜੋ ਉਨ੍ਹਾਂ ਲਈ ਇੱਕ ਅਹਿਮ ਦੋਸਤ ਅਤੇ ਵਿਦਵਾਨ ਸਾਬਤ ਹੋਏ। ਫ਼ਰਾਂਸ ਵਾਪਸੀ ਦੇ ਬਾਅਦ ਲੇਵੀ ਸਟ੍ਰਾਸ ਨੇ ਆਪਣਾ ਕੰਮ ਜਾਰੀ ਰੱਖਿਆ ਅਤੇ ਸ਼ੌਹਰਤ ਪਾਈ। ਇਹਨਾਂ ਦੀ ਅਹਿਮ ਕਿਤਾਬਾਂ ਵਿੱਚ 'ਦੀ ਐਲੀਮੈਂਟਰੀ ਸਟਰਕਚਰਜ ਆਫ ਕਿੰਨਸ਼ਿਪ' ਅਤੇ 'ਦਾ ਸੀਵੇਜ ਮਾਈਂਡ' ਸ਼ਾਮਿਲ ਹਨ।

ਉਘੇ ਕਾਰਜ[ਸੋਧੋ]

ਕਲਾਓਦ ਲੇਵੀ ਸਟ੍ਰਾਸ ਦਾ ਨਾਂ ਵੀਹਵੀਂ ਸਦੀ ਦੇ ਮੁੱਖ ਅਤੇ ਪ੍ਰਸਿਧ ਵਿਦਵਾਨਾਂ ਵਿੱਚ ਕੀਤਾ ਜਾਂਦਾ ਹੈ। ਇਹਨਾਂ ਨੇ ਤਕਰੀਬਨ ਸੱਠ ਸਾਲ ਪਹਿਲਾਂ ਬਸ਼ਰਿਆਤ ਵਿੱਚ ਸਟਕਚਰਲਿਸਜਮ ਦਾ ਸਿਧਾਂਤ ਬਿਆਨ ਕੀਤਾ ਸੀ। ਇਸ ਸਿਧਾਂਤ ਦੇ ਤਹਿਤ ਇਹ ਸੋਚ ਪੇਸ਼ ਕੀਤੀ ਗਈ ਸੀ ਕਿ ਸਾਖਤ ਦੀ ਅਮਲ ਨਾਲੋਂ ਜ਼ਿਆਦਾ ਅਹਮੀਅਤ ਹੁੰਦੀ ਹੈ । ਇਸ ਤੋਂ ਪਹਿਲਾਂ ਸਟਰਕਚਰਲ ਸੋਚ ਭਾਸ਼ਾ-ਵਿਗਿਆਨ ਦੀ ਤਹਕੀਕ ਵਿੱਚ ਇਸਤੇਮਾਲ ਕੀਤੀ ਗਈ ਸੀ ਪਰ ਲੇਵੀ ਸਟ੍ਰਾਸ ਨੇ ਉਸਨੂੰ ਇਨਸਾਨੀ ਭਾਈਚਾਰਿਆਂ ਅਤੇ ਰਿਸ਼ਤਿਆਂ ਦੀ ਤਹਕੀਕ ਵਿੱਚ ਇਸਤੇਮਾਲ ਕੀਤਾ ਅਤੇ ਇਵੇਂ ਉਸ ਦੀ ਰੋਸ਼ਨੀ ਵਿੱਚ ਭਾਈਚਾਰਿਆਂ ਦੇ ਸੱਭਿਆਚਾਰਕ ਅਤੇ ਪਰਵਾਰਕ ਸੰਗਠਨ ਦਾ ਤਕਾਬੁਲੀ ਮੁਤਾਲਿਆ ਕੀਤਾ ।

ਮੌਤ[ਸੋਧੋ]

30 ਅਕਤੂਬਰ 2009 ਨੂੰ ਸੌ ਸਾਲ ਦੀ ਉਮਰ ਭੋਗ ਕੇ ਇਹਨਾਂ ਦੀ ਮੌਤ ਹੋ ਗਈ।

ਹਵਾਲੇ[ਸੋਧੋ]