ਲੋਕਧਾਰਾ ਅਤੇ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਤੇਦ੍ਰ ਨੇ ਆਪਣੀ ਪੁਸਤਕ “ਲੋਕਤੰਤਰਿਕ ਅਧਿਐਨ” ਵਿੱਚ ਲੋਕਧਾਰਾ ਤੇ ਸਾਹਿਤ ਦੇ ਸੰਬੰਧਾਂ ਬਾਰੇ ਲਿਖਿਆ ਹੈ ਕਿ “ਕੋਈ ਵੀ ਸਾਹਿਤ ਲੋਕਧਾਰਾ ਦੇ ਪ੍ਰਭਾਵ ਤੋਂ ਅਛੋਹ ਨਹੀਂ ਰਹਿ ਸਕਦਾ , ਕਿਉਂਕਿ ਲੋਕਧਾਰਾ ਅਤੇ ਵਿਸ਼ਿਸ਼ਟ ਸਾਹਿਤ ਦੀਆਂ ਪ੍ਰਵਿਰਤੀਆਂ ਵਿੱਚ ਜਿਹੜਾ ਮੌਲਿਕ ਭੇਦ ਹੈ , ਉਹ ਇਸ ਪ੍ਰਭਾਵ ਨੂੰ ਅਤਿ ਆਵਸਕ ਬਣਾ ਦੇਂਦਾ ਹੈ । ਲੋਕਧਾਰੀ ਸਮੱਗਰੀ ਦੇ ਵਰਗੀਕਰਨ ਤੇ ਵਿਭਿੰਨ ਖੇਤਰਾਂ ਸਬੰਧੀ ਜਾਣਕਾਰੀ ਤੋਂ ਇਹ ਸਪਸ਼ਟੀਕਰਨ ਹੋ ਜਾਂਦਾ ਹੈ ਕਿ ਲੋਕਧਾਰਾ ਦਾ ਹੋਰ ਖੇਤਰ ਵਿਸ਼ਿਸ਼ਟ ਸਾਹਿਤ ਨੂੰ ਪ੍ਰਭਾਵਿਤ ਕਰਨ ਦੀਆਂ ਅਨੇਕਾਂ ਸੰਭਨਾਵਾਂ ਰੱਖਦਾ ਹੈ ।ਲੋਕਧਾਰਾ ਅਤੇ ਸਾਹਿਤ ਦੀ ਇਕ ਪਰਸਪਰ ਸਾਂਝ ਨੂੰ ਮੁੱਖ ਰੱਖ ਕੇ ਕਈ ਵਿਦਵਾਨ ਲੋਕਾਂ ਦੀ ਬਹੁਤ ਸਾਰੀ ਸਮੱਗਰੀ ਨੂੰ ਵਿਸਸਟ ਸਾਹਿਤ ਵਿੱਚ ਅਤੇ ਵਿਸਸਟ ਸਾਹਿਤ ਦੀ ਰਚਨਾਵਾਂ ਨੂੰ ਲੋਕਧਾਰਾ ਦੇ ਵਰਗ ਵਿਚ ਸਾਮਿਲ ਕਰ ਲੈੰਦੇ ਹਨ । ਲੋਕਧਾਰਾ ਅਤੇ ਸਾਹਿਤ ਦੇ ਤੁਲਨਾਤਮਿਕ ਅਧਿਐਨ ਤੋਂ ਪਹਿਲਾ ਸਾਹਿਤ ਦੀ ਪ੍ਰਮਾਣਿਕ ਪਰਿਭਾਸ਼ਾ ਅਤੇ ਇਸ ਦੇ ਰੂਪਾਂ ਬਾਰੇ ਜਾਣਕਾਰੀ ਜ਼ਰੂਰੀ ਹੈ

ਸਾਹਿਤ ਇਕ ਕੋਮਲ ਹੁਨਰ ਹੈ , ਜਿਸ ਦੀ ਅਭਿਵਿਅੰਜਨਾ ਸ਼ਬਦ ਦੁਆਰਾ ਹੁੰਦੀ ਹੈ । ਇਹ ਸ਼ਬਦ ਲੇਖਕ ਦੁਆਰਾ ਪਦ ਜਾਂ ਗਦ ਰੂਪ ਧਾਰ ਕੇ ਸੁਹਜ ਦਿੰਦੇ ਹੋਏ ਮਨੁੱਖੀ ਭਾਵਾਂ ਨੂੰ ਹਲੂਣਾ ਦੇਣ ਦੀ ਸ਼ਕਤੀ ਰੱਖਦੇ ਹਨ । ਪਾਠਕ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਉਸ ਦੇ ਮਨ ਉੱਪਰ ਸੁੰਦਰਤਾ ਦਾ ਪ੍ਰਭਾਵ ਵੀ ਪਾਉਂਦੇ ਹਨ । ਲੇਖਕ ਦੀ ਸਖਸੀਅਤ ਅਜਿਹੀ ਰਚਨਾ ਵਿੱਚ ਪੂਰੀ ਤਰਾਂ ਪ੍ਰਤੀਬਿੰਬਤ ਹੁੰਦੀ ਹੈ ।

ਪਦ ਵਿੱਚ ਮਹਾਂਕਾਵਿ, ਕਿੱਸਾ, ਵਾਰ, ਗੀਤ ਕਾਵਿ ਅਤੇ ਗੰਦ ਵਿੱਚ ਨਾਵਲ , ਕਹਾਣੀ, ਨਿਬੰਧ , ਜੀਵਨੀ, ਸਫ਼ਰਨਾਮੇ, ਡਾਇਰੀ, ਆਦਿ ਵਿਸ਼ੇਸ਼ ਵਰਣਨਯੋਗ ਰੂਪ ਹਨ । ਨਾਟਕ ਗਦ ਵਿੱਚ ਲਿਖੇ ਜਾਂਦੇ ਹਨ ਅਤੇ ਪਦ ਵਿੱਚ ਵੀ । ਇਹਨਾਂ ਸਾਹਿਤਕ ਰੂਪਾਂ ਦੇ ਨਿਰਮਾਣ ਵਿਚ ਲੋਕਧਰਾਈ ਸਮੱਗਰੀ ਦਾ ਵੱਡਾ ਯੋਗਦਾਨ ਹੈ । ਇਸ ਨੂੰ ਨਿਰਧਾਰਿਤ ਕਰਨ ਲਈ ਸਾਹਿਤ ਦਾ ਲੋਕਤਾਂਤ੍ਰਿਕ ਅਧਿਐਨ ਜ਼ਰੂਰੀ ਹੈ । ਇਸ ਵਿੱਚੋਂ ਸਾਹਿਤ ਵਿੱਚੋਂ ਲੋਕਧਾਰਾ ਦੇ ਉਨ੍ਹਾਂ ਤੱਤਾਂ ਦੀ ਭਾਲ ਕੀਤੀ ਜਾਂਦੀ ਹੈ , ਜਿਹੜੇ ਲੇਖਕਾਂ ਦੁਆਰਾ ਉੱਨਾਂ ਦੀਆਂ ਰਚਨਾਵਾਂ ਦੇ ਨਿਰਮਾਣ ਸਮੇਂ ਅਚੇਤ ਰੂਪ ਗ੍ਰਹਿਣ ਕਰ ਲਏ ਜਾਂਦੇ ਹਨ ।

ਲੋਕਧਾਰਾ ਸ਼ਾਸਤਰ ਦੀ ਦ੍ਰਿਸਟੀ ਤੋਂ ਲੋਕ ਮਾਨਸ ਦੀ ਅਭਿਵਿਅਕਤੀ ਦੁਆਰਾ ਜਿਹੜੇ ਤੱਤ ਉਪਲਬਧ ਹੁੰਦੇ ਹਨ , ਉਹ ਲੋਕ ਤੱਤ ਹਨ । ਵਿਸ਼ਸ਼ਟ ਸਾਹਿਤ ਵਿਚ ਵਿਦਮਾਨ ਅਜਿਹੇ ਲੋਕ ਤੱਤਾਂ ਦੇ ਉਲੇਖ ਇਸ ਪ੍ਰਕਾਰ ਕੀਤਾ ਜਾ ਸਕਦਾ ਹੈ ।

(ੳ ) ਲੋਕ-ਸਾਹਿਤ ਦੇ ਤੱਤ

(ਅ ) ਲੋਕ ਕਲਾ ਦੇ ਤੱਤ

(ੲ) ਅਨੁਸਠਾਨਾਂ ਦੇ ਤੱਤ

(ਸ) ਲੋਕ ਵਿਸ਼ਵਾਸਾਂ ਦੇ ਤੱਤ

(ਹ) ਲੋਕ ਮਨੋਰੰਜਨ , ਲੋਕ ਬੋਲਿਆਂ ਅਤੇ ਲੋਕ ਧੰਦਿਆਂ ਦੇ ਤੱਤ ।

ਲੋਕ ਸਾਹਿਤ ਦੇ ਤੱਤ ਵਿੱਚ ਕਾਵਿ- ਭੇਦ, ਲੋਕ ਗੀਤ ਸੈਲੀਆਂ , ਲੋਕ ਛੰਦ , ਲੋਕ ਪ੍ਰਚਲਿਤ ਕਥਾ ਰੂਪ , ਲੋਕ ਗੀਤਾਂ ਅਤੇ ਲੋਕ ਕਥਾਵਾਂ ਦੇ ਅਭਿਪ੍ਰਾਇ , ਕਥਾਨਕ ਰੂੜੀਆਂ , ਲਘੂ ਧਾਰਾਵਾਂ , ਜਿਵੇਂ ਅਖਾਣ ਮੁਹਾਵਰੇ , ਬੁਝਾਰਤਾਂ ਆਦਿ ਸਾਮਲ ਹਨ । ਡਾ ਸਤੇਦ੍ਰ ਨੇ ਲੋਕ ਸਾਹਿਤ ਦੇ ਤੱਤਾਂ ਨੂੰ ਭਾਸ਼ਾ , ਛੰਦ , ਪ੍ਰਤਿਪਾਦਕ ਅਤੇ ਪ੍ਰਤਿਪਾਦਕ ਚਾਰ ਵਰਗਾਂ ਵਿੱਚ ਵੰਡਿਆਂ ਹੈ । ਵਿਸਸਟ ਸਾਹਿਤ ਦੀ ਸਿਰਜਣਾ ਵਿੱਚ ਲੋਕਧਾਰਾ ਦੇ ਸਾਰੇ ਖੇਤਰਾਂ ਵਿੱਚ ਲੋਕ ਸਾਹਿਤ ਦੇ ਭਿੰਨ ਭਿੰਨ ਅੰਗਾਂ ਦੇ ਭਾਗ ਸਭ ਨਾਲ਼ੋਂ ਵਧੇਰੇ ਪ੍ਰਗਟ ਹੁੰਦਾ ਹੈ । ਲੋਕ ਸਾਹਿਤ ਵਿਸਸਟ ਸਾਹਿਤ ਦੀ ਸਿਰਜਣਾ ਲਈ ਆਧਾਰ ਦਾ ਕੰਮ ਦਿੰਦਾ ਹੈ । ਅਤੇ ਸਾਹਿਤਕਾਰ ਇਸ ਦੇ ਵਸਤੂ ਤੋਂ ਪ੍ਰਤੀਕ ਲੈ ਕੇ ਉਸ ਨੂੰ ਸਾਹਿਤ ਰਚਨਾ ਦਾ ਆਧਾਰ ਬਣਾਉਂਦੇ ਹਨ । ਕੋਈ ਵੀ ਭਾਸ਼ਾ ਜਿਸ ਪ੍ਰਕਾਰ ਲੋਕ ਬੋਲੀ ਰਾਹੀ ਵਿਕਸਿਤ ਹੁੰਦੀ ਹੈ , ਉਸੇ ਤਰਾਂ ਵਿਸਸਟ ਸਾਹਿਤ ਦਾ ਨਿਰਮਾਣ ਲੋਕ ਸਾਹਿਤ ਦੁਆਰਾ ਹੁੰਦਾ ਹੈ ।

ਲੋਕ ਕਲਾ ਦੇ ਤੱਤਾਂ ਦਾ ਘੇਰਾ ਬਹੁਤ ਵਿਸਤ੍ਰਿਤ ਹੁੰਦਾ ਹੈ । ਇਸ ਵਿੱਚ ਲੋਕ, ਚਿੱਤਰਕਾਰੀ , ਲੋਕ ਨਾਚ , ਲੋਕ ਮੂਰਤੀਕਾਰੀ ਅਤੇ ਲੋਕ ਸੰਗੀਤ ਆਦਿ ਹਰ ਕਲਾ ਦੇ ਤੱਤ ਪਾਏ ਜਾਂਦੇ ਹਨ । ਵਿਸਸਟ ਸਾਹਿਤ ਨੂੰ ਪ੍ਰਭਾਵਿਤ ਕਰਨ ਵਿੱਚ ਲੋਕ ਸਾਹਿਤ ਦੀਆਂ ਧਾਰਨਾਵਾਂ , ਲੋਕ ਚਿੱਤਰਾਂ ਦੇ ਪ੍ਰਤੀਕ , ਲੋਕ ਨਾਚਾਂ ਅਤੇ ਲੋਕ ਨਾਟਕਾਂ ਦੀਆਂ ਰੂੜੀਆਂ ਹਿੱਸਾ ਪਾਉਂਦੀਆਂ ਹਨ ।

ਸਾਹਿਤਕਾਰ ਆਪਣੀਆਂ ਰਚਨਾਵਾਂ ਵਿੱਚ, ਸਮਾਜਿਕ ਜੀਵਨ ਵਿੱਚ ਉਪਲਬਧ ਆਚਾਰ, ਵਿੱਚ ਵਿਵਹਾਰ ਸੰਸਕਾਰ ਵਰਤ ਉਤਸਵ ਵਿਭਿੰਨ ਰਹੁ ਰੀਤਾਂ , ਪ੍ਰਥਾਵਾਂ ਅਤੇ ਸੰਸਥਾਵਾਂ ਦਾ ਉਲੇਖ ਕਰਦੇ ਹਨ । ਸਾਹਿਤ ਦਾ ਜੀਵਨ ਨਾਲ ਬਹੁਤ ਨੇੜੇ ਦਾ ਸੰਬੰਧ ਹੈ , ਇਸ ਕਾਰਨ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਹੈ । ਲੋਕਧਾਰਾ ਜੀਵਨ ਦਾ ਪਰਿਰੂਪ ਹੈ । ਇਸ ਪ੍ਰਕਾਰ ਕੋਈ ਵੀ ਲੇਖਕ ਲੋਕਧਾਰਾ ਦੇ ਪ੍ਰਭਾਵ ਤੋਂ ਅਭਿਜ ਨਹੀਂ ਰਹਿ ਸਕਦਾ । ਲੋਕਧਾਰਾ ਦੇ ਸਾਰੇ ਖੇਤਰ ਵਿਸਸਟ ਸਾਹਿਤ ਦੀ ਸਿਰਜਣਾ ਵਿੱਚ ਸਹਿਯੋਗ ਦਿੰਦੇ ਹਨ ।

ਲੋਕ ਜੀਵਨ ਨੂੰ ਅਭਿਵਿਅਕਤ ਕਰਨ ਲਈ ਅਨੁਸਠਾਨ ਦੇ ਨਾਲ ਹੀ ਲੋਕਧਾਰਾ ਦੇ ਪਿੱਛੇ ਸਮੂਹਿਕ ਵਿਸ਼ਵਾਸਾਂ ਦੀ ਮਨੋਵਿਗਿਆਨਿਕ ਅਤੇ ਪਰੰਪਰਾਵਾਂ ਦੀ ਇਤਿਹਾਸਿਕ ਪ੍ਰਿਸਠਭੂਮੀ ਹੁੰਦੀ ਹੈ , ਜੋ ਮਾਨਵ ਦੇ ਅੰਗਾਂ ਵਿੱਚ ਪ੍ਰੀਵਰਤਿਤ ਹੋਣ ਨਾਲ ਲੋਕ ਚਿੱਤਰ ਨੂੰ ਪ੍ਰਭਾਵਿਤ ਕਰਦੀ ਹੈ । ਹਰ ਵਿਸ਼ਵਾਸ ਆਪਣੇ ਆਪ ਵਿੱਚ ਲੋੜ ਤੱਤ ਹਨ । ਵਿਸਸਟ ਸਾਹਿਤ ਵਿੱਚ ਅਨੇਕਾਂ ਅਜਿਹੇ ਲੋਕ-ਵਿਸ਼ਵਾਸ ਦਾ ਉਲੇਖ ਮਿਲਦਾ ਹੈ ਜੋ ਲੋਕ-ਜੀਵਨ ਵਿੱਚ ਵਿਦਮਾਨ ਹਨ । ਇਹ ਵਿਸ਼ਵਾਸ ਜਨਮ ਤੋਂ ਲੈ ਕੇ ਮੌਤ ਤੱਕ ਦੇ ਜੀਵਨ ਦੇ ਹਰ ਪੱਖ ਬਾਰੇ ਹਨ । ਲਿਖਿਤ ਸਾਹਿਤ ਵਿੱਚ ਲੋਕ-ਜੀਵਨ ਨਾਲ ਸੰਬੰਧਿਤ ਸਮੱਗਰੀ ਦਾ ਉਲੇਖ ਮਿਲਦਾ ਹੈ । ਭਿੰਨ ਭਿੰਨ ਜਾਤੀਆਂ ਅਤੇ ਉੱਨਾਂ ਦੇ ਧੰਦਿਆਂ ਦਾ ਜ਼ਿਕਰ ਵੀ ਹੈ ।

ਸਪਸਟ ਹੈ ਕਿ ਲੋਕਧਾਰਾ ਵਿਸਸਟ ਸਾਹਿਤਕ ਰਚਨਾਵਾਂ ਨੂੰ ਜਨਮ ਦਿੰਦੀ ਹੈ, ਸਿਰਜਨਾਤਮਕ ਲਿਖਤਾਂ ਬਾਰੇ ਨਵੀਂ ਸੂਝ ਨੂੰ ਉਤੇਜਿਤ ਕਰਦਾ ਹੈ ਅਤੇ ਵਿਸਸਟ ਸਾਹਿਤ ਨੂੰ ਆਪਣੇ ਵਿਸਤ੍ਰਿਤ ਭੰਡਾਰ ਵਿਚ ਸਮੱਗਰੀ ਦੇ ਕੇ ਅਮੀਰ ਬਣਾਉਂਦਾ ਹੈ। ਹਰ ਕਾਲ ਅਤੇ ਯੁੱਗ ਦੇ ਵਿਸਸਟ ਸਾਹਿਤ ਵਿਚ ਲੋਕਧਾਰਾ ਦਾ ਸੰਚਾਰ ਉਸੇ ਪ੍ਰਕਾਰ ਮਿਲਦਾ ਹੈ ਜਿਸ ਪ੍ਰਕਾਰ ਪੂਰਵਜਾਂ ਦਾ ਰਕਤ ਉੱਨਾਂ ਦੀ ਸੰਤਾਨ ਵਿਚ ਮਿਲਦਾ ਹੈ ਕਿਉਂਕਿ ਲੋਕ ਮਾਨਸ ਆਪਣੇ ਆਦਿਮ ਮਾਨਸ ਸੰਸਕਾਰਾਂ ਦਾ ਤਿਆਗ ਨਹੀਂ ਕਰਦਾ ।

" ਸਾਹਿਤ ਵਿਚ ਲੋਕਧਾਰਾ ਦੇ ਤੱਤਾਂ ਨੂੰ ਉਘਾੜਨ ਲਈ ਇਕ ਸਾਧਾਰਨ ਕਸਵੱਟੀ ਇਹ ਵਰਤੀ ਜਾ ਸਕਦੀ ਹੈ ਕਿ ਲੋਕਧਾਰਾ ਦੇ ਬਾਹਰੀ ਲੱਛਣ ਕਿਸ ਹੱਦ ਤਕ ਵਿਸ਼ਿਸ਼ਟ ਸਾਹਿਤ ਵਿਚ ਉਪਲੱਬਧ ਹਨ । ਪਰ ਇਹ ਸਬੰਧ ਨਿਰੋਲ ਬਾਹਰਮੁਖੀ ਲੱਛਣਾਂ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਅੰਤਰਮੁਖੀ ਵੀ ਹੈ ।

ਹੋਫਮੈਨ ਨੇ ਲੋਕ ਮਾਰਗ ਦੀ ਜਾਣਕਾਰੀ , ਲੋਕ ਕਥਾਵਾਂ ਅਥਵਾ ਲੰਮੀਆਂ ਕਹਾਣੀਆਂ , ਜਿਨ੍ਹਾਂ ਨੂੰ ਲੇਖਕ ਆਪਣੀਆਂ ਰਚਨਾਵਾਂ ਲਈ ਵਰਤ ਲੈਂਦੇ ਹਨ ਅਤੇ ਸਮੱਗਰੀ ਦਾ ਚਿੰਨ੍ਹਾਂ ਦੁਆਰਾ ਪ੍ਰਯੋਗ ਆਦਿ ਪੱਖਾਂ ਬਾਰੇ ਦਸਦਿਆਂ ਹੋਇਆਂ ਕਿਸੇ ਲੋਕ ਤੱਤ ਨੂੰ ਸਾਹਿਤ ਵਿਚ ਵਰਤਣ ਦੇ ਤਿੰਨ ਢੰਗ ਦਰਸਾਏ ਹਨ :

( ਸ ) ਉਸ ਦਾ ਉਦੇਸ਼ ਅਤੇ ਰੂਪ ਉਸੇ ਪ੍ਰਕਾਰ ਰਹੇ ।

( ਅ ) ਪਰੰਪਰਾਗਤ ਰੂਪ ਸਥਾਈ ਰਹੇ , ਇਸ ਦਾ ਕਰਤੱਵ ਮੌਖਿਕ ਰੂਪ ਵਿਚ ਭਾਵੇਂ ਖ਼ਤਮ ਹੋ ਚੁੱਕਾ ਹੋਵੇ

( ੲ ) ਰੂਪ ਨੂੰ ਬਦਲ ਕੇ ਅੰਤਰਮੁਖੀ ਭਾਵ ਨੂੰ ਅਭਿਵਿਅਕਤ ਕਰੇ ।

(ਸ) ਲੋਕ ਰੂੜ੍ਹੀਆਂ (ਦੀ ਵਰਤੋਂ ।

ਸਾਹਿਤ ਵਿਚ ਲੋਕਧਾਰਾਈ ਸਮੱਗਰੀ ਦੀ ਹੂਬਹੂ ਵਰਤੋਂ ਬਾਰੇ ਬੈਨਿਟ ਦਾ ਇਹ ਮੌਤ ਦਰੁਸਤ ਨਹੀਂ ਕਿ ਲੋਕਧਾਰਾ ਦੇ ਕੁਝ ਭਾਗ ਇਕੱਠੇ ਕਰਕੇ ਪ੍ਰਕਾਸ਼ਿਤ ਕਰ ਦੇਣ ਨਾਲ ਵਿਸ਼ਿਸ਼ਟ ਸਾਹਿਤ ਬਣ ਜਾਂਦਾ ਹੈ । ' ਪੰਚਤੰਤਰ ’ ' ਬੇਤਾਲ ਪਚੀਸੀ ' ਆਦਿ ਲੋਕ ਕਹਾਣੀਆਂ ਦੇ ਗ੍ਰੰਥ ਅਤੇ ਲੋਕ ਗੀਤਾਂ , ਬੁਝਾਰਤਾਂ , ਅਖੌਤਾਂ ਅਤੇ ਮੁਹਾਵਰਿਆਂ ਦੇ ਸੰਗ੍ਰਹਿ , ਲੋਕ ਸਾਹਿਤ ਦੇ ਰੂਪ ਵਿਚ ਲੋਕਧਾਰਾਈ ਸਮੱਗਰੀ ਦਾ ਲਿਪੀਬੱਧ ਰੂਪ ਹਨ , ਵਿਸ਼ਿਸ਼ਟ ਸਾਹਿਤ ਨਹੀਂ । ਕਹਿਣ ਦਾ ਭਾਵ ਇਹ ਹੈ ਕਿ ਅਜਿਹੀਆਂ ਰਚਨਾਵਾਂ ਲੋਕਧਾਰਾ ਦਾ ਅੰਗ ਹੀ ਰਹਿੰਦੀਆਂ ਹਨ । ਵਾਸਤਵ ਰੂਪ ਵਿਚ ਸਾਹਿਤਕਾਰ ਲੋਕ - ਸਮੂਹ ਦੇ ਗਿਆਨ ਨੂੰ , ਜੋ ਉਸਨੇ ਸਮਾਜ , ਸਭਿਆਚਾਰ , ਭੂਗੋਲ ਜਾਂ ਕੰਮਾਂ ਧੰਦਿਆਂ ਦੁਆਰਾ ਪ੍ਰਾਪਤ ਕੀਤਾ ਹੁੰਦਾ ਹੈ , ਆਪਣੀਆਂ ਰਚਨਾਵਾਂ ਵਿਚ ਸ਼ਾਮਲ ਕਰ ਲੈਂਦੇ ਹਨ । ਪੌਰਾਣ ਕਥਾਵਾਂ ਅਤੇ ਲੋਕ ਕਥਾਵਾਂ ਦੇ ਪਲਾਟ , ਘਟਨਾਵਾਂ ਅਤੇ ਪਾਤਰ ਸਿੱਧੇ ਰੂਪ ਵਿਚ ਸਾਹਿਤਕ ਰਚਨਾਵਾਂ ਦਾ ਆਧਾਰ ਬਣਦੇ ਹਨ । ਲੋਕ ਸਮੂਹ ਦਾ ਗਿਆਨ ਜੋ ਲੋਕ ਜੀਵਨ ਵਿਚੋਂ ਪ੍ਰਾਪਤ ਹੁੰਦਾ ਹੈ ਅਤੇ ਵਿਸ਼ਵਾਸ , ਅਖੌਤਾਂ ਦੇ ਮੁਹਾਵਰੇ ਆਦਿ ਬਿਨਾਂ ਕਿਸੇ ਤਬਦੀਲੀ ਦੇ ਸਾਹਿਤਕਾਰਾਂ ਦੀਆਂ ਰਚਨਾਵਾਂ ਵਿਚ ਦਿਸ ਆਉਂਦੇ ਹਨ । ਸੈਕਸਪੀਅਰ ਦੇ ਪ੍ਰਸਿੱਧ ਨਾਟਕ ' ਹੈਮਲਿਟ ' ਵਿਚ " ਭੂਤ " , " ਮੈਕਥਿਥ " ਵਿਚ ਚੜੇਲਾ ' ' ਅਤੇ ਗੁਰੂ ਗੋਬਿੰਦ ਸਿੰਘ ਦੀ ਰਚਨਾ ' ਵਾਰ ਸ੍ਰੀ ਭਗਉਤੀ ਜੀ ਕੀ ' ਵਿਚ ਦੇਵੀ ਦੇਵਤਿਆਂ ਅਤੇ ਦੈਂਤਾਂ ਦਾ ਯੁੱਧ ਇਸ ਪੱਖ ਤੋਂ ਠੀਕ ਉਦਾਹਰਣ ਹਨ । ਲੋਕਧਾਰਾਈ ਸਮੱਗਰੀ ਲੋਕ ਸਮੂਹ ਦਾ ਪਰੰਪਰਾਗਤ ਵਿਰਸਾ ਹੈ । ਸਾਹਿਤਕਾਰ ਵੀ ਲੋਕ - ਸਮੂਹ ਦਾ ਇਕ ਵਿਸ਼ੇਸ਼ ਅੰਗ ਹੈ । ਸਾਹਿਤਕਾਰ ਆਪਣੇ ਵਿਰਸੇ ਵਿਚੋਂ ਪੂੰਜੀ ਲੈ ਕੇ ਜਦ ਅਜਿਹੀ ਸਮੱਗਰੀ ਨੂੰ ਆਪਣੀ ਰਚਨਾ ਦਾ ਆਧਾਰ ਬਣਾਉਂਦਾ ਹੈ ਤਾਂ ਉਹ ਨਕਲ ਨਹੀਂ ਰਹਿੰਦੀ । ਉਸ ਦੇ ਵਿਅਕਤਿਤਵ ਦੀ ਮੁਹਰ - ਛਾਪ ਅਜਿਹੀ ਰਚਨਾ ਲੱਗੀ ਸਾਫ਼ ਦਿਸ ਆਉਂਦੀ ਹੈ ।

ਸਾਹਿਤਕਾਰ ਲੋਕਧਾਰਾ ਦੀ ਸਮੱਗਰੀ ਨੂੰ ਨਵਾਂ ਰੂਪ ਦੇ ਕੇ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਉਂਦਾ ਹੈ । ਉਹ ਪਰਖੇ ਹੋਏ ਪਲਾਟਾਂ , ਢਾਂਚਿਆਂ ਘਟਨਾਵਾਂ ਅਤੇ ਪਾਤਰਾਂ ਵਿਚ ਥੋੜ੍ਹੀ ਤਬਦੀਲੀ ਕਰਕੇ ਆਪਣੇ ਅਭਿਆਸ ਦੁਆਰਾ ਉਨ੍ਹਾਂ ਨੂੰ ਰੂਪ ਦਿੰਦਾ ਹੈ । ਲੋਕਗੀਤਾਂ ਦੇ ਕਈ ਰੂਪ ਅਤੇ ਕਹਾਣੀਆਂ ਦੇ ਅਣਗਿਣਤ ਕਥਾਨਕ ਸਾਹਿਤਕਾਰਾਂ ਦੇ ਹੱਕ ਵਿਚ ਆ ਕੇ ਨਵੇਂ ਉਦੇਸ਼ ਪ੍ਰਾਪਤ ਕਰਦੇ ਹਨ , ' ਰਾਮਾਇਣ ' ਅਤੇ ' ਮਹਾਂਭਾਰਤ ਦੇ ਮੂਲ ਤੱਥ ਲੋਕਧਾਰਾ ਵਿਚੋਂ ਲਏ ਗਏ ਹਨ । ' ਰਾਮਾਇਣ ' ਮੂਲ ਰੂਪ ਵਿਚ ਛੋਟੇ ਆਕਾਰ ਦੀ ਬੀਰ ਗਾਥਾ ਹੀ ਸੀ ਅਤੇ ' ਮਹਾਭਾਰਤ ' ਵੀ ਲੋਕ ਪ੍ਰਚੱਲਿਤ ਬੀਰ ਗਾਥਾਵਾਂ ਅਤੇ ਧਰਮ ਗਾਥਾਵਾਂ ਤੋਂ ਉਤਪੰਨ ਹੋਈ ਸੀ । ਕਿੱਸਾ ਕਵੀਆਂ ਨੇ ' ਹੀਰ ਰਾਂਝਾ ' , ' ਸੱਸੀ ਪੁਨੂੰ , ਸੋਹਣੀ ਮਹੀਵਾਲ ਆਦਿ ਕਹਾਣੀਆਂ ਦੇ ਕਥਾਨਕ ਲੋਕਧਾਰਾ ਵਿਚੋਂ ਲੈ ਕੇ ਆਪਣੀ ਨਿੱਜੀ ਪ੍ਰਤਿਭਾ ਦੁਆਰਾ ਇਨ੍ਹਾਂ ਨੂੰ ਕਿੱਸਿਆਂ ਦੇ ਵਿਚ ਗੁੰਦਿਆਂ । ਨਜ਼ਾਬਤ ਰਚਿਤ ' ਨਾਦਰਸ਼ਾਹ ਦੀ ਵਾਰ ' ਵਿਚ ' ਕਲਾ ' ਅਤੇ ਸੰਤ ਸਿੰਘ ਦੇ ਨਾਟਕ ' ਕਲਾਕਾਰ ' ਵਿਚ ਗੌਤਮ , ਇੰਦਰ , ਅਹੱਲਿਆ ਅਤੇ ਚੰਦਰਮਾਂ ਆਦਿ ਪਾਤਰ ਪੌਰਾਣਿਕ ਪ੍ਰਿਸ਼ਠ ਭੂਮੀ ਰਖਦਿਆਂ ਹੋਇਆ ਵੀ ਸਾਹਿਤਕਾਰਾਂ ਦੁਆਰਾ ਨਵੀਆਂ ਪ੍ਰਸਥਿਤੀਆਂ ਨੂੰ ਗ੍ਰਹਿਣ ਕਰਦੇ ਹਨ । ਭਗਤਾਂ ਦੀਆਂ ਜੀਵਨੀਆਂ ਅਤੇ ਗੁਰੂ ਸਾਹਿਬਾਨ ਸੰਬੰਧੀ ਲਿਖੀਆਂ ਗਈਆਂ ਜਨਮ ਸਾਖੀਆਂ ਵਿਚ ਲੋਕਧਾਰਾ ਦੀ ਬਦਲਵੇਂ ਰੂਪ ਵਿਚ ਚੌਖੀ ਮਾਤਰਾ ਵਿਚ ਵਰਤੋਂ ਦੇਖਣ ਵਿਚ ਆਉਂਦੀ ਹੈ ।

ਲੋਕਧਾਰਾ ਵਿਚ ਸਮੱਗਰੀ ਲੈ ਕੇ ਉਸ ਦਾ ਪ੍ਰਤੀਕਾਂ ਦੁਆਰਾ ਸਾਹਿਤ ਵਿਚ ਪ੍ਰਯੋਗ ਅਰਥ - ਵਿਅੰਜਨਾ ' ਤੇ ਆਧਾਰਤ ਹੈ । ਸਾਹਿਤਕ ਰਚਨਾਵਾਂ ਵਿਚ ਲੋਕਧਾਰਾ ਦੀ ਸਮੱਗਰੀ ਵਿਚੋਂ ਲਏ ਗਏ ਪ੍ਰਤੀਕਾਂ ਦੀ ਮਾਤਰਾ ਬਹੁਤ ਵੱਧ ਹੈ । ਰਾਂਝਾ , ਹੀਰ ਦਾ ਪ੍ਰੇਮ ਦੇ ਰੂਪ ਵਿਚ ਆਧਾਰ ਤੱਥ ਹੈ ਪਰੰਤੂ ਪਰਮਾਤਮਾ ਦੇ ਰੂਪ ਵਿਚ ਉਸ ਦਾ ਉਪਯੋਗ ਇਸ ਦਾ ਗ੍ਰਹਿਤ ਰੂਪ ਹੈ । ' ਆਦਿ ਗ੍ਰੰਥ ' ਵਿਚ ਪਿਤਾ , ਕੰਤ , ਸਾਜਨ , ਸਾਗਰ , ਪਾਤਸ਼ਾਹ ਆਦਿ ਪ੍ਰਤੀਕਾਂ ਦਾ ਗ੍ਰਹਿਤ ਰੂਪ ' ਪਰਮਾਤਮਾ ' ਹੈ ਅਤੇ ਪੰਛੀ ਪਰਦੇਸੀ , ਪ੍ਰਾਣੀ ਦਾ । ਮਨੁੱਖ ਦਾ ' ਆਤਮਾ ' ' ਪ੍ਰਤੀਕ ਸਦਾ ਠੋਸ ਮਾਨਸਿਕ ਭਾਵਾਂ ਨੂੰ ਅਭਿਵਿਅਕਤ ਕਰਦੇ ਹਨ । ਲੋਕ ਵਿਸ਼ਵਾਸ , ਰਹੁ ਰੀਤਾਂ ਅਤੇ ਚੰਗੇ ਤੇ ਮੰਦੇ ਨਸੀਬਾਂ ਦਾ , ਪ੍ਰਤੀਕਾਂ ਦੀ ਦ੍ਰਿਸ਼ਟੀ ਤੋਂ ਖ਼ਾਸ ਮਹੱਤਵ ਹੈ । ਜਨਮ , ਵਿਆਹ ਅਤੇ ਮੌਤ ਦੇ ਵਿਸ਼ਿਆਂ ਨਾਲ ਪ੍ਰਤੀਕਾਂ ਦੀ ਲੰਮੀ ਸੰਖਿਆ ਜੁੜੀ ਹੋਈ ਹੈ , ਜੋ ਸਾਹਿਤਕ ਰਚਨਾਵਾਂ ਵਿਚ ਵੀ ਉਪਲੱਬਤ ਹੈ । ਸਾਹਿਤਕਾਰ ਲੋਕਧਾਰਾ ਦੀ ਸਮੱਗਰੀ ਵਿਚੋਂ ਲਏ ਗਏ ਪ੍ਰਤੀਕਾਂ ਦੁਆਰਾ , ਅੰਤਰਮੁਖੀ ਭਾਵਨਾ ਨੂੰ ਪ੍ਰਗਟਾਉਂਦੇ ਹਨ ।

ਸਾਹਿਤ ਦਾ ਲੋਕਧਾਰਾਈ ਅਧਿਐਨ , ਸਾਹਿਤਕ ਰਚਨਾਵਾਂ ਵਿਚ ਉਪਲੱਬਧ ਰੂੜ੍ਹੀਆਂ ਦੁਆਰਾ ਸਪਸ਼ਟ ਹੋ ਜਾਂਦਾ ਹੈ । ' ਰੂੜੀ ' ਅੰਗਰੇਜ਼ੀ ਸ਼ਬਦ ਮੋਟਿਫ਼ ( motifs ) ਦਾ ਪੰਜਾਬੀ ਪਰਿਆਇ ਹੈ । ਜਿਸ ਦੇ ਅਰਥ ਅਜਿਹੇ ਭਾਵ ਤੋਂ ਹਨ , ਜਿਸ ਦਾ ਪ੍ਰਭਾਵ ਸੁਤੰਤਰ ਦਿਖਾਈ ਦਿੰਦਾ ਹੈ । ਲੋਕਧਾਰਾ ਦੇ ਹਰ ਵਰਗ ਵਿਚ ਇਹ ਰੂੜ੍ਹੀਆਂ ਪਾਈਆਂ ਜਾਂਦੀਆਂ ਹਨ , ਲੋਕ ਚਿੱਤਰਕਾਰੀ ਵਿਚ ਰੂਪ ਰੇਖਾ ਦੇ ਮੋਟਿਫ਼ , ਕਹਾਣੀਆਂ ਵਿਚ ਕਥਾਨਕ , ਰੂੜ੍ਹੀਆਂ ਅਤੇ ਸੰਗੀਤ ਆਦਿ ਵਿਚ ਵੀ ਅਭਿਪਾਇ ਹੁੰਦੇ ਹਨ । ਮਤਰੇਈ ਮਾਂ , ਨਿਰਦਈ ਸੱਸ , ਗੰਗਾ ਰਾਮ , 12 ਸਾਲ , 360 ਸਹੇਲੀਆਂ , ਜਾਦੂ ਦੀ ਟੋਪੀ ਜਾਂ ਡੰਡਾ , ਹੁਸੀਨ ਪਰੀਆਂ , ਯੋਗੀ , ਹਵਾ ਵਿਚ ਉਡਣ ਵਾਲਾ ਘੋੜਾ , ਲਿੰਗ ਪਰਿਵਰਤਨ , ਪਸ਼ੂ ਪੰਛੀਆਂ ਦਾ ਬੋਲਣਾ ਆਦਿ ਅਨੇਕਾਂ ਰੂੜ੍ਹੀਆਂ ਅਜਿਹੀਆਂ ਹਨ ਜੋ ਸਾਹਿਤਕ ਰਚਨਾਵਾਂ ਵਿਚ ਵੀ ਵਿਦਮਾਨ ਹਨ । ਲੋਕ ਸਾਹਿਤ ਤੋਂ ਇਲਾਵਾ ਵਿਸ਼ਵਾਸਾਂ ਅਤੇ ਅਨੁਸ਼ਠਾਨਾਂ ਵਿਚ ਵੀ ਅਣਗਿਣਤ ਅਭਿਪ੍ਰਾਇ ਹਨ । ਜਾਦੂ ਟੂਣੇ , ਮੰਤਰ , ਤੀਰਥ ਯਾਤਰਾ , ਪੂਛਲ ਵਾਲੇ ਤਾਰੇ ਨਾਲ ਜੁੜੀ ਹੋਈ ਕਿਸਮਤ ਆਦਿ ਰੂੜ੍ਹੀਆਂ ਅਜਿਹੀਆਂ ਹੀ ਹਨ । ਗੰਗਾ , ਜਮਨਾ , ਰਾਮ , ਕ੍ਰਿਸ਼ਨ ਅਤੇ ਬ੍ਰਹਮਾ ਆਦਿ ਅਜਿਹੀਆਂ ਰੂੜ੍ਹੀਆਂ ਹਨ ਜੋ ਸਾਡੀ ਧਾਰਮਕ ਮਰਯਾਦਾ ਤੋਂ ਉਤਪੰਨ ਹੋਈਆ ਹਨ ।

ਲੋਕਧਾਰਾ ਦੀ ਸਮੱਗਰੀ ਨੂੰ ਸਾਹਿਤ ਵਿਚ ਬੁਣਨ ਦੀ ਵਿਧੀ ਸੁਚੇਤ ਅਤੇ ਅਚੇਤ ਦੋਹਾਂ ਹਾਲਤਾਂ ਵਿਚ ਹੁੰਦੀ ਹੈ । ਸਾਹਿਤਕਾਰ ਸ਼ਬਦਾਂ ਦੁਆਰਾ ਆਪਣੇ ਭਾਵਾਂ ਅਤੇ ਕਲਪਨਾਵਾਂ ਨੂੰ ਦਰਸਾਉਣ ਦੇ ਨਾਲ - ਨਾਲ ਲੋਕ ਸਮੱਗਰੀ ਜਿਹੀ ਵਿਸਤ੍ਰਿਤ ਵਸਤੂ ਦੀ ਵਰਤੋਂ ਕਰਦੇ ਹਨ । ਸਾਹਿਤਕਾਰਾਂ ਦੁਆਰਾ ਲੋਕਧਾਰਾ ਦੀ ਵਰਤੋਂ ਨਵੀਆਂ ਬੋਤਲਾਂ ਵਿਚ ਪੁਰਾਣੀ ਸ਼ਰਾਬ ਨਹੀਂ , ਸਗੋਂ ਪ੍ਰਾਚੀਨਤਾ ਦਾ ਨਵੀਨੀਕਰਨ ਹੈ । ਗੁਰੂ ਸਾਹਿਬਾਨ ਅਤੇ ਸੂਫ਼ੀ ਕਵੀਆਂ ਨੇ ਪੁਰਾਣੇ ਕਾਵਿ - ਭੇਦਾਂ ਵਿਚ ਨਵੇਂ ਵਿਚਾਰਾਂ ਨੂੰ ਅਭਿਵਿਅਕਤ ਕੀਤਾ ਹੈ । ਕਿੱਸਾ ਕਵੀਆਂ ਨੇ ਲੋਕ ਕਥਾਨਕ ਲੈ ਕੇ ਉਨ੍ਹਾਂ ਵਿਚ ਨਵੀਨਤਾ ਲਿਆਂਦੀ ਹੈ ।[1] ਲੋਕਧਾਰਾ ਹਰ ਯੁੱਗ ਅਤੇ ਹਰ ਭਾਸ਼ਾ ਦੇ ਸਾਹਿਤ ਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਿਤ ਕਰਦੀ ਆਈ ਹੈ । ਯੂਨਾਨੀ ' ਇਲੀਅਡ ' ਤੇ ' ਉਡੀਸੀ ' ਅਤੇ ਭਾਰਤ ਦੀਆਂ ' ਰਾਮਾਇਣ ' ਅਤੇ ' ਮਹਾਂਭਾਰਤ ' ਆਦਿ ਰਚਨਾਵਾਂ ਨੂੰ ਲੋਕ - ਮਹਾਂਕਾਵਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ । ਲੱਗਭਗ ਹਰ ਭਾਸ਼ਾ ਦੇ ਪੁਰਾਣੇ ਸਾਹਿਤ ਦੀਆਂ ਲੋਕ - ਪ੍ਰਿਯ ਗਾਥਾਵਾਂ ( ਵਾਰਾਂ ) ਅਤੇ ਮਹਾਂਕਾਵਿ ਲੋਕਧਾਰਾ ਤੋਂ ਹੀ ਪ੍ਰਭਾਵਿਤ ਹੋਏ ਹਨ । ਸ਼ਕੁੰਤਲਾ ( ਕਾਲੀਦਾਸ ) , ਪੈਰਡਾਈਜ਼ ਲੋਸਟ ( ਮਿਲਟਨ ) , ਫਰਾਊਸਟ ( ਗੈਟੇ ) , ਹੈਮਲਿਟ , ਮੈਕਬੈਂਥ ਅਤੇ ਕਿੰਗ ਲੀਅਰ ( ਸੈਕਸ਼ਪੀਅਰ ) ਆਦਿ ਪ੍ਰਸਿੱਧ ਰਚਨਾਵਾਂ ਲੋਕਧਾਰਾਈ ਵਿਚ ਤੱਤਾਂ ਦੀ ਭਰਮਾਰ ਹੈ । ਇਨ੍ਹਾਂ ਦੇ ਨਿਰਮਾਣ ਵਿਚ ਸਾਹਿਤਕਾਰਾਂ ਨੇ ਭਿੰਨ - ਭਿੰਨ ਵਹਿਮਾਂ , ਅੰਧ ਵਿਸ਼ਵਾਸਾਂ , ਅਨੁਸ਼ਠਾਨਾਂ ਅਤੇ ਲੋਕ ਰੂੜ੍ਹੀਆਂ ਨੂੰ ਥਾਂ ਦਿੱਤੀ ਹੋਈ ਹੈ । ਸਾਹਿਤਕਾਰ ਲੋਕ - ਵਿਰਸੇ ਨੂੰ ਇਕ ਸਰਵ - ਵਿਆਪਕ ਗੁਣ ਵਜੋਂ , ਵਿਸ਼ੇਸ਼ ਰੂਪ ਵਿਚ ਪ੍ਰਗਟ ਕਰਦੇ ਹਨ । ਸੰਸਾਰ ਦੀ ਕਿਸੇ ਵੀ ਭਾਸ਼ਾ ਦਾ ਸਾਹਿਤ ਲੋਕਧਾਰਾਈ ਸਮੱਗਰੀ ਲਏ ਬਿਨਾਂ ਲੋਕਪ੍ਰਿਯ ਨਹੀਂ ਹੋ ਸਕਿਆ । ਹਰ ਯੁੱਗ ਅਤੇ ਭਾਸ਼ਾ ਦੇ ਮਹਾਨ ਸਾਹਿਤਕਾਰ ਆਪਣੇ ਦੇਸ਼ ਦੀ ਲੋਕਧਾਰਾ ਦੇ ਰਿਣੀ ਹਨ ।

ਹਵਾਲੇ[ਸੋਧੋ]

  1. ਕੁਮਾਰ, ਰਵੀਦ੍ਰ , ਸਤੇਂਦ੍ਰ. ਹਿੰਦੀ ਭਾਰਤੀ ਸਾਹਿਤਾਂ ਮੇਂ ਲੋਕ ਤਤ੍ਹਵ , ਲੋਕਤਾਤ੍ਰਿਕ ਅਧਿਐਨ. pp. 9, 51 52.{{cite book}}: CS1 maint: multiple names: authors list (link)