ਲੋਕ ਸਭਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲੋਕਸਭਾ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਲੋਕ ਸਭਾ, ਭਾਰਤੀ ਸੰਸਦ ਦਾ ਹੇਠਲਾ ਸਦਨ ਹੈ। ਭਾਰਤੀ ਸੰਸਦ ਦਾ ਉਪਰਲਾ ਸਦਨ ਰਾਜ ਸਭਾ ਹੈ। ਲੋਕ ਸਭਾ ਸਰਬ ਬਾਲਗ ਵੋਟ ਅਧਿਕਾਰ ਦੇ ਆਧਾਰ ਉੱਤੇ ਲੋਕਾਂ ਦੁਆਰਾ ਪ੍ਰਤੱਖ ਚੋਣ ਦੁਆਰਾ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਗਠਿਤ ਹੁੰਦੀ ਹੈ। ਭਾਰਤੀ ਸੰਵਿਧਾਨ ਦੇ ਅਨੁਸਾਰ ਸਦਨ ਵਿੱਚ ਮੈਬਰਾਂ ਦੀ ਅਧਿਕਤਮ ਗਿਣਤੀ 552 ਤੱਕ ਹੋ ਸਕਦੀ ਹੈ, ਜਿਸ ਵਿਚੋਂ 530 ਮੈਂਬਰ ਵੱਖ ਵੱਖ ਰਾਜਾਂ ਦੇ ਅਤੇ 20 ਮੈਂਬਰ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰਜਮਾਨੀ ਕਰ ਸਕਦੇ ਹਨ। ਸਦਨ ਵਿੱਚ ਲੋੜੀਂਦੀ ਤਰਜਮਾਨੀ ਨਾ ਹੋਣ ਦੀ ਹਾਲਤ ਵਿੱਚ ਭਾਰਤ ਦਾ ਰਾਸ਼ਟਰਪਤੀ ਜੇਕਰ ਚਾਹੇ ਤਾਂ ਐਂਗਲੋ ਇੰਡੀਅਨ ਸਮੁਦਾਏ ਦੇ ਦੋ ਪ੍ਰਤੀਨਿਧੀਆਂ ਨੂੰ ਲੋਕ ਸਭਾ ਲਈ ਨਾਮਜਦ ਕਰ ਸਕਦਾ ਹੈ। ਕੁਲ ਚੁਣੇ ਜਾਣ ਵਾਲੇ ਮੈਂਬਰਾਂ ਦੀ ਵੰਡ ਰਾਜਾਂ ਦੇ ਵਿੱਚ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਹਰ ਇੱਕ ਰਾਜ ਨੂੰ ਅਲਾਟ ਸੀਟਾਂ ਦੀ ਗਿਣਤੀ ਅਤੇ ਰਾਜ ਦੀ ਜਨਸੰਖਿਆ ਦੇ ਵਿੱਚ ਇੱਕ ਵਿਵਹਾਰਕ ਅਨਪਾਤ ਹੋਵੇ, ਅਤੇ ਇਹ ਸਾਰੇ ਰਾਜਾਂ ਉੱਤੇ ਲਾਗੂ ਹੁੰਦਾ ਹੈ। ਹਾਲਾਂਕਿ ਵਰਤਮਾਨ ਪਰਿਪੇਖ ਵਿੱਚ ਰਾਜਾਂ ਦੀ ਜਨਸੰਖਿਆ ਦੇ ਅਨੁਸਾਰ ਅਲਾਟ ਸੀਟਾਂ ਦੀ ਗਿਣਤੀ ਦੇ ਅਨੁਸਾਰ ਉੱਤਰ ਭਾਰਤ ਦਾ ਤਰਜਮਾਨੀ, ਦੱਖਣ ਭਾਰਤ ਦੇ ਮੁਕਾਬਲੇ ਕਾਫ਼ੀ ਘੱਟ ਹੈ।

ਜਿੱਥੇ ਦੱਖਣ ਦੇ ਚਾਰ ਰਾਜਾਂ, ਤਮਿਲਨਾਡੁ, ਆਂਧ੍ਰ ਪ੍ਰਦੇਸ਼, ਕਰਨਾਟਕ ਅਤੇ ਕੇਰਲ ਨੂੰ ਜਿਨ੍ਹਾਂ ਦੀ ਸੰਯੁਕਤ ਜਨਸੰਖਿਆ ਦੇਸ਼ ਦੀ ਜਨਸੰਖਿਆ ਦਾ ਸਿਰਫ 21 % ਹੈ, ਨੂੰ 129 ਲੋਕ ਸਭਾ ਦੀਆਂ ਸੀਟਾਂ ਅਲਾਟ ਕੀਤੀਆਂ ਗਈਆਂ ਹਨ ਜਦੋਂ ਕਿ , ਸਭ ਤੋਂ ਜਿਆਦਾ ਜਨਸੰਖਿਆ ਵਾਲੇ ਹਿੰਦੀ ਭਾਸ਼ੀ ਰਾਜ ਉੱਤਰ ਪ੍ਰਦੇਸ਼ ਅਤੇ ਬਿਹਾਰ ਜਿਨ੍ਹਾਂ ਦੀ ਸੰਯੁਕਤ ਜਨਸੰਖਿਆ ਦੇਸ਼ ਦੀ ਜਨਸੰਖਿਆ ਦਾ 25.1 % ਹੈ ਦੇ ਖਾਤੇ ਵਿੱਚ ਸਿਰਫ 120 ਸੀਟਾਂ ਹੀ ਆਉਂਦੀਆਂ ਹਨ। ਵਰਤਮਾਨ ਵਿੱਚ ਪ੍ਰਧਾਨ ਅਤੇ ਐਂਗਲੋ - ਭਾਰਤੀ ਸਮੁਦਾਏ ਦੇ ਦੋ ਨਾਮਜਦ ਮੈਬਰਾਂ ਨੂੰ ਮਿਲਾਕੇ, ਸਦਨ ਦੇ ਮੈਂਬਰਾਂ ਦੀ ਗਿਣਤੀ 545 ਹੈ ।

ਕਾਰਜਕਾਲ[ਸੋਧੋ]

ਜੇਕਰ ਸਮੇਂ ਤੋਂ ਪਹਿਲਾਂ ਭੰਗ ਨਾ ਕੀਤਾ ਜਾਵੇ ਤਾਂ ਲੋਕ ਸਭਾ ਦਾ ਕਾਰਜਕਾਲ ਆਪਣੀ ਪਹਿਲੀ ਬੈਠਕ ਤੋਂ ਲੈ ਕੇ ਅਗਲੇ ਪੰਜ ਸਾਲ ਤੱਕ ਹੁੰਦਾ ਹੈ ਉਸਦੇ ਬਾਅਦ ਇਹ ਆਪਣੇ ਆਪ ਭੰਗ ਹੋ ਜਾਂਦੀ ਹੈ। ਲੋਕ ਸਭਾ ਦੇ ਕਾਰਜਕਾਲ ਦੇ ਦੌਰਾਨ ਜੇਕਰ ਐਮਰਜੈਂਸੀ ਦੀ ਘੋਸ਼ਣਾ ਦੀ ਜਾਂਦੀ ਹੈ ਤਾਂ ਸੰਸਦ ਨੂੰ ਇਸਦਾ ਕਾਰਜਕਾਲ ਕਨੂੰਨ ਮੁਤਾਬਕ ਵੱਧ ਤੋਂ ਵੱਧ ਇੱਕ ਸਾਲ ਤੱਕ ਵਧਾਉਣ ਦਾ ਹੱਕ ਹੈ , ਜਦੋਂ ਕਿ ਐਮਰਜੈਂਸੀ ਦੀ ਘੋਸ਼ਣਾ ਖ਼ਤਮ ਹੋਣ ਦੀ ਹਾਲਤ ਵਿੱਚ ਇਸਨੂੰ ਕਿਸੇ ਵੀ ਹਾਲਤ ਵਿੱਚ ਛੇ ਮਹੀਨੇ ਤੋਂ ਜ਼ਿਆਦਾ ਨਹੀਂ ਵਧਾਇਆ ਜਾ ਸਕਦਾ।

ਕੰਮ ਕਰਨ ਦੇ ਘੰਟੇ[ਸੋਧੋ]

ਪ੍ਰਧਾਨ[ਸੋਧੋ]

ਲੋਕ ਸਭਾ ਆਪਣੇ ਚੁਣੇ ਹੋਏ ਮੈਬਰਾਂ ਵਿੱਚੋਂ ਇੱਕ ਮੈਂਬਰ ਨੂੰ ਆਪਣਾ ਪ੍ਰਧਾਨ ਚੁਣਦੀ ਹੈ । ਕਾਰਜ ਸੰਚਾਲਨ ਵਿੱਚ ਪ੍ਰਧਾਨ ਦੀ ਸਹਾਇਤਾ ਉਪ-ਪ੍ਰਧਾਨ ਦੁਆਰਾ ਕੀਤੀ ਜਾਂਦੀ ਹੈ ਜਿਸਦੀ ਚੋਣ ਵੀ ਲੋਕ ਸਭਾ ਦੇ ਚੁਣੇ ਹੋਏ ਮੈਂਬਰ ਕਰਦੇ ਹਨ। ਲੋਕ ਸਭਾ ਵਿੱਚ ਕਾਰਜ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਧਾਨ ਦੀ ਹੁੰਦੀ ਹੈ।

ਸੀਟਾਂ ਦੀ ਗਿਣਤੀ[ਸੋਧੋ]

ਲੋਕ ਸਭਾ ਦੀਆਂ ਸੀਟਾਂ ਨੂੰ 28 ਰਾਜਾਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੰਡਿਆ ਹੈ : -

ਵੰਡ ਕਿਸਮ ਨਿਰਵਾਚਨ ਖੇਤਰਾਂ ਦੀ ਗਿਣਤੀ
ਅੰਡੇਮਾਨ ਨਿਕੋਬਾਰ ਦੀਪ ਸਮੂਹ ਕੇਂਦਰ ਸ਼ਾਸਿਤ ਪ੍ਰਦੇਸ਼ 1
ਆਂਧਰਾ ਪ੍ਰਦੇਸ਼ ਰਾਜ 42
ਅਰੁਣਾਚਲ ਪ੍ਰਦੇਸ਼ ਰਾਜ 2
ਅਸਮ ਰਾਜ 14
ਬਿਹਾਰ ਰਾਜ 40
ਚੰਡੀਗੜ ਕੇਂਦਰ ਸ਼ਾਸਿਤ ਪ੍ਰਦੇਸ਼ 1
ਛੱਤੀਸਗੜ ਰਾਜ 11
ਦਾਦਰਾ ਅਤੇ ਨਗਰ ਹਵੇਲੀ ਕੇਂਦਰ ਸ਼ਾਸਿਤ ਪ੍ਰਦੇਸ਼ 1
ਦਮਨ ਅਤੇ ਦੀਵ ਕੇਂਦਰ ਸ਼ਾਸਿਤ ਪ੍ਰਦੇਸ਼ 1
ਦਿੱਲੀ ਕੇਂਦਰ ਸ਼ਾਸਿਤ ਪ੍ਰਦੇਸ਼ 7
ਗੋਵਾ ਰਾਜ 2
ਗੁਜਰਾਤ ਰਾਜ 26
ਹਰਿਆਣਾ ਰਾਜ 10
ਹਿਮਾਚਲ ਪ੍ਰਦੇਸ਼ ਰਾਜ 4
ਜੰਮੂ ਅਤੇ ਕਸ਼ਮੀਰ ਰਾਜ 6
ਝਾਰਖੰਡ ਰਾਜ 14
ਕਰਨਾਟਕ ਰਾਜ 28
ਕੇਰਲ ਰਾਜ 20
ਲਕਸ਼ਦਵੀਪ ਕੇਂਦਰ ਸ਼ਾਸਿਤ ਪ੍ਰਦੇਸ਼ 1
ਮੱਧ ਪ੍ਰਦੇਸ਼ ਰਾਜ 29
ਮਹਾਰਾਸ਼ਟਰ ਰਾਜ 48
ਮਣਿਪੁਰ ਰਾਜ 2
ਮੇਘਾਲਏ ਰਾਜ 2
ਮਿਜੋਰਮ ਰਾਜ 1
ਨਾਗਾਲੈਂਡ ਰਾਜ 1
ਉੜੀਸਾ ਰਾਜ 21
ਪਾਂਡੀਚਰੀ ਕੇਂਦਰ ਸ਼ਾਸਿਤ ਪ੍ਰਦੇਸ਼ 1
ਪੰਜਾਬ ਰਾਜ 13
ਰਾਜਸਥਾਨ ਰਾਜ 25
ਸਿੱਕੀਮ ਰਾਜ 1
ਤਮਿਲ ਨਾਡੁ ਰਾਜ 39
ਤਰੀਪੁਰਾ ਰਾਜ 2
ਉਤਰਾਖੰਡ ਰਾਜ 5
ਉੱਤਰ ਪ੍ਰਦੇਸ਼ ਰਾਜ 80
ਪੱਛਮ ਬੰਗਾਲ ਰਾਜ 42