ਵਰਤੋਂਕਾਰ ਗੱਲ-ਬਾਤ:Billing

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
      == ਪੰਜਾਬੀ ਹਾਇਕੂ ਦਾ ਅਲੰਬਰਦਾਰ ... ਗੁਰਮੀਤ ਸੰਧੂ  
                                                 ਗੁਰਮੀਤ ਸੰਧੂ  ਸਾਹਨੇਵਾਲ .. (ਲੁਧਿਆਣਾ).. ਦਾ ਜੰਮਪਲ ਹੈ। 

1968 ਵਿਚ ਪ੍ਰਵਾਸ ਕਰਕੇ ਇੰਗਲੈਂਡ ਚਲਾ ਗਿਆ। ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬਰਿਟਨ ਦੇ ਲੰਡਨ ਚੈਪਟਰ ਦਾ ਕਈ ਵਰ੍ਹੇ ਸੈਕਟਰੀ ਰਿਹਾ। ਇੰਗਲੈਂਡ ਦੇ ਪ੍ਰਸਿੱਧ ਪੰਜਾਬੀ ਸਪਤਾਹਿਕ ‘ਦੇਸ-ਪ੍ਰਦੇਸ’ ਵਿਚ ਸਹਿ ਸੰਪਾਦਕ ਵਜੋਂ ਕੰਮ ਕੀਤਾ। 1979 ਵਿਚ ਅਮਰੀਕਾ ਆ ਗਿਆ। ਸਾਲ 1980 ਵਿਚ ‘ਗਦਰ’ ਤੋਂ 66 ਸਾਲ ਬਾਦ ਕੈਲੀਫੋਰਨੀਆ, ਅਮਰੀਕਾ ਵਿਚ ਪਹਿਲੇ ਪੰਜਾਬੀ ਸਪਤਾਹਿਕ ਅਖਬਾਰ ‘ਪੰਜਾਬ ਪੱਤਰ’ ਦੀ ਸੰਪਾਦਨਾ ਸ਼ੁਰੂ ਕੀਤੀ।

ਅੱਜ ਕੱਲ੍ਹ ਉਹ ਆਪਣੀ ਕਵਿਤਰੀ ਪਤਨੀ ਰਾਜ ਸੰਧੂ ਨਾਲ ਅਮਰੀਕਾ ਦੀ ਮਿਸ਼ੀਗਨ ਸਟੇਟ ਦੇ ਨੌਵਈ ਸ਼ਹਿਰ ਵਿਚ ਰਹਿੰਦਾ ਹੈ। ਇਹਨਾਂ ਦੇ ਦੋ ਬੱਚੇ ਪੁਤਰੀ ਰਮੀਤਾ ਅਤੇ ਪੁੱਤਰ ਸੁਮੀਰ ਹਨ।
ਇੰਟਰਨੈਟ ‘ਤੇ ਚਲਦੇ ਪੰਜਾਬੀ ਹਾਇਕੂ ਬਲਾਗ www.haikupunjabi.wordpress.com ਦੇ ਸੰਪਾਦਕੀ ਮੰਡਲ ਦਾ ਮੁਢਲਾ ਮੈਂਬਰ ਹੈ। ਉਹ ਪੰਜਾਬੀ ਹਾਇਕੂ ਫੋਰਮ ਅਤੇ ਫੇਸ ਬੁਕ ‘ਤੇ
ਪੰਜਾਬੀ ਹਾਇਕੂ ਗਰੁਪ ਦਾ ਵੀ ਮੋਢੀ ਮੈਂਬਰ ਹੈ।   2007 ਤੋਂ ਇਹ ਪੰਜਾਬੀ ਹਾਇਕੂ ਨਾਲ ਜੁੜਿਆ ਹੋਇਆ ਹੈ। ਇਹਦੇ ਹਾਇਕੂ ਪੰਜਾਬੀ ਅਤੇ ਅੰਗਰੇਜੀ ਦੋਹਾਂ ਭਾਸ਼ਾਵਾਂ ਵਿਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ।

ਨਵੰਬਰ 2008 ਤੋਂ ਇਹਦੇ ਹਾਇਕੂ, ਪੰਜਾਬੀ ਦੇ ਪਹਿਲੇ ਹਾਇਕੂ ਬਲਾਗ “ਪੰਜਾਬੀ ਹਾਇਕੂ ਬਲਾਗ” ਵਿਚ ਲਗਾਤਾਰ ਪੋਸਟ ਹੋਣ ਲਗੇ ਅਤੇ ਛੇਤੀ ਹੀ ਇਹਨੂੰ ਬਲਾਗ ਦਾ ਸਹਿ ਸੰਪਾਦਕ ਸਥਾਪਤ ਕਰ ਦਿੱਤਾ ਗਿਆ। ਇਸੇ ਸਾਲ “ਪੰਜਾਬੀ ਹਾਇਕੂ ਫੋਰਮ” ਦੀ ਸਥਾਪਨਾ ਵਿਚ ਵੀ ਇਹਨੇ ਮੋਹਰੀ ਰੋਲ ਅਦਾ ਕੀਤਾ। ਸੋਸ਼ਲ ਮੀਡਿਆ ਦੇ ਫੇਸ ਬੁਕ ਉਪਰ ਪਹਿਲੇ “ਪੰਜਾਬੀ ਹਾਇਕੂ ਗਰੁਪ” ਦੀ ਸਥਾਪਨਾ 2009 ਵਿਚ ਅਮਰਜੀਤ ਸਾਥੀ ਨਾਲ ਰਲ ਕੇ ਕੀਤੀ। ਪਹਿਲੀ ਹਾਇਕੂ ਕਾਨਫਰੰਸ ਪੰਜਾਬੀ ਹਾਇਕੂ ਫੋਰਮ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ 8 ਨਵੰਬਰ 2010 ਨੂੰ ਕਰਵਾਈ ਗਈ। ਇਸ ਕਾਨਫਰੰਸ ਮੌਕੇ ਇਹਦਾ ਪਹਿਲਾ ਹਾਇਕੂ ਸੰਗ੍ਰਹਿ “ਖਿਵਣ” ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਸਪਾਲ ਸਿੰਘ, ਡਾ ਸੁਤਿੰਦਰ ਸਿੰਘ ਨੂਰ ਅਤੇ ਡਾ ਸੁਰਜੀਤ ਪਾਤਰ ਵਲੋਂ ਲੋਕ ਅਰਪਣ ਕੀਤਾ ਗਿਆ। ਇਹਦੇ ਉੱਦਮ ਸਦਕਾ ਪੰਜਾਬੀ ਹਾਇਕੂ ਫੋਰਮ ਵਲੋਂ ਪਹਿਲਾ ਹਾਇਕੂ ਉਤਸਵ ਮਾਰਚ 2012 ਵਿਚ ਪ੍ਰੈਸ ਕਲੱਬ ਚੰਡੀਗੜ੍ਹ ਵਿਚ ਅਯੋਜਤ ਕੀਤਾ ਗਿਆ। 8 ਮਾਰਚ 2013 ਨੂੰ ਪੰਜਾਬੀ ਹਾਇਕੂ ਫੋਰਮ ਦੇ ਸਹਿਯੋਗ ਨਾਲ ਦੂਸਰੀ ਪੰਜਾਬੀ ਹਾਇਕੂ ਕਾਨਫਰੰਸ ਦਾ ਪ੍ਰਬੰਧ ਵੀ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕੀਤਾ ਗਿਆ.

ਇਸ ਕਾਨਫਰੰਸ ਵਿਚ ਹੀ ਗੁਰਮੀਤ ਸੰਧੂ ਦੀ ਮੋਢੀ ਭੁਮਿਕਾ ਰਹੀ ..  ਅਤੇ ਇਥੇ ਹੀ ਉਹਨੂੰ ਪੰਜਾਬੀ ਹਾਇਕੂ ਫੋਰਮ ਦਾ ਕਨਵੀਨਰ  ਬਣਾ ਦਿੱਤਾ ਗਿਆ।

ਗੁਰਮੀਤ ਸੰਧੂ ਦਾ ਦੂਸਰਾ ਹਾਇਕੂ ਸੰਗ੍ਰਹਿ “ਮਹਿਕਾਰ” ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਦੂਸਰੀ ਪੰਜਾਬੀ ਡਿਆਸਪੋਰਾ ਕਾਨਫਰੰਸ ਵਿਚ 3ਫਰਵਰੀ 2014 ਨੂੰ ਵਾਈਸ ਚਾਂਸਲਰ ਡਾ ਜਸਪਾਲ ਸਿੰਘ ਅਤੇ ਸ. ਸੁਖਦੇਵ ਸਿੰਘ ਢੀਂਡਸਾ ਐਮ ਪੀ ਨੇ ਲੋਕ ਅਰਪਣ ਕੀਤਾ। 14 ਫਰਵਰੀ 2014 ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਯੰਗ ਰਾਈਟਰਜ ਐਸੋਸੀਏਸ਼ਨ ਵਲੋਂ ਦੂਸਰੇ ਪੰਜਾਬੀ ਹਾਇਕੂ ਉਤਸਵ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਗੁਰਮੀਤ ਸੰਧੂ ਨੂੰ ਉਹਦੀਆਂ ਪੰਜਾਬੀ ਹਾਇਕੂ ਲਈ ਕੀਤੀਆਂ ਸੇਵਾਂਵਾ ਵਜੋਂ ਮੁਖ ਮਹਿਮਾਨ ਦੇ ਤੌਰ ‘ਤੇ ਸਨਮਾਨ ਚਿੰਨ ਕਰਕੇ ਸਨਮਾਨ ਕੀਤਾ ਗਿਆ..... ਇਸੇ ਅਰਸੇ ਦੌਰਾਨ ਪੰਜਾਬ ਭਰ ਵਿਚ ਵਖੋ ਵਖਰੇ ਕਾਲਜਾਂ ਅਤੇ ਸਕੂਲਾਂ ਵਿਚ ਇਹਨੂੰ ਹਾਇਕੂ ਅਤੇ ਖਾਸ ਕਰਕੇ ਪੰਜਾਬੀ ਹਾਇਕੂ ਦੇ ਪਾਸਾਰ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਨ ਲਈ ਨਿਮੰਤਰਿਤ ਕੀਤਾ ਗਿਆ