ਵਿਕੀਪੀਡੀਆ:ਨਿਰਪੱਖ ਨਜ਼ਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Wikipedia scale of justice.png

ਨਿਰਪੱਖ ਨਜ਼ਰੀਏ ਜਾਂ ਉਦਾਸੀਨ ਨਜ਼ਰੀਏ ਦਾ ਮਤਲਬ ਹੈ ਕਿਸੇ ਇੱਕ ਦਾ ਪੱਖ ਨਾ ਲੈਣਾ, ਹਿਮਾਇਤ ਨਾ ਕਰਨੀ। ਨਿਰਪੱਖ ਨਜ਼ਰੀਏ ਤੋਂ ਲਿਖਣ ਦਾ ਮਤਲਬ ਹੈ ਕਿ ਲਿਖਤ ਜਾਂ ਸਫ਼ਾ ਕਿਸੇ ਦੀ ਹਿਮਾਇਤ ਨਾ ਕਰਦਾ ਹੋਵੇ। ਸਾਰੇ ਵਿਕੀਪੀਡੀਆ ਲੇਖ ਇਕ ਨਿਰਪੱਖ ਨਜ਼ਰੀਏ ਤੋਂ ਲਿਖੇ ਜਾਂਦੇ ਹਨ। ਇਹ ਨਿਰਪੱਖ ਨਜ਼ਰੀਆ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਹੈ। ਸਾਰੇ ਲੇਖਾਂ ਅਤੇ ਵਰਤੋਂਕਾਰਾ ਲਈ ਇਸ ’ਤੇ ਅਮਲ ਕਰਨਾ ਲਾਜ਼ਮੀ ਹੈ।

ਨਿਰਪੱਖ ਨਜ਼ਰੀਆ ਵਿਕੀਪੀਡੀਆ ਦੀਆਂ ਤਿੰਨ ਬੁਨਿਆਦੀ ਨੀਤੀਆਂ ਵਿਚੋਂ ਇਕ ਹੈ; ਦੂਜੀਆਂ ਦੋ ਹਨ: "ਤਸਦੀਕ ਯੋਗਤਾ" ਅਤੇ "ਕੋਈ ਨਿੱਜੀ ਖੋਜ ਨਹੀਂ"। ਇਹ ਤਿੰਨੇ ਬੁਨਿਆਦੀ ਨੀਤੀਆਂ ਤੈਅ ਕਰਦੀਆਂ ਹਨ ਕਿ ਵਿਕੀਪੀਡੀਆ ’ਤੇ ਕਿਸ ਕਿਸਮ ਦੇ ਲੇਖ ਮਨਜ਼ੂਰ ਹਨ। ਲੇਖਕ/ਵਰਤੋਂਕਾਰ ਇਹਨਾਂ ਤਿੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣੇ ਚਾਹੀਦੇ ਹਨ।

ਖ਼ੁਲਾਸਾ[ਸੋਧੋ]

ਲੇਖਕਾਂ ਨੂੰ ਚਾਹੀਦਾ ਹੈ ਕਿ ਆਪਣਾ ਇਕ ਖ਼ਾਸ ਨਜ਼ਰੀਆ ਹੁੰਦੇ ਹੋਏ ਵੀ ਉਹ ਦੂਜੇ ਨਜ਼ਰੀਏ ਨੂੰ ਠੇਸ ਨਾ ਲਾਉਣ। ਇਕ ਉਦਾਸੀਨ ਨਜ਼ਰੀਏ ਲਈ ਇਹਨਾਂ ਅਸੂਲਾਂ ’ਤੇ ਅਮਲ ਕਰੋ।

  • ਵਿਚਾਰਾਂ ਨੂੰ ਸੱਚਾਈ ਦੀ ਤਰ੍ਹਾਂ ਪੇਸ਼ ਨਾ ਕਰੋ

ਲੇਖਾਂ ਵਿਚ ਆਮ ਤੌਰ ਤੇ ਉਸ ਲੇਖ ਦੇ ਵਿਸ਼ੇ ਬਾਰੇ ਅਰਥਪੂਰਨ ਵਿਚਾਰਾਂ ਵਾਲ਼ੀ ਜਾਣਕਾਰੀ ਲਫ਼ਜ਼ਾਂ ਵਿਚ ਪੇਸ਼ ਕੀਤੀ ਗਈ ਹੁੰਦੀ ਹੈ। ਫਿਰ ਵੀ ਇਹ ਵਿਚਾਰ ਵਿਕੀਪੀਡੀਆ ਦੀ ਅਵਾਜ਼ ਵਿਚ ਨਹੀਂ ਕਹੇ ਹੋਣੇ ਚਾਹੀਦੇ। ਮਿਸਾਲ ਦੇ ਤੌਰ ਤੇ ਕਿਸੇ ਲੇਖ ਵਿਚ ਇਹ ਨਹੀਂ ਲਿਖਿਆ ਜਾਣਾ ਚਾਹੀਦਾ, “ਨਸਲੀ ਕਤਲੇਆਮ ਇਕ ਪਾਪ ਹੈ।” ਬਲਕਿ ਇਸਨੂੰ ਇੰਝ ਲਿਖਣਾ ਚਾਹੀਦਾ ਹੈ, “ਜੌਨ X ਨੇ ਨਸਲੀ ਕਤਲੇਆਮ ਨੂੰ ਇਨਸਾਨੀ ਬੁਰਾਈਆਂ ਦਾ ਨਿਚੋੜ ਦੱਸਿਆ ਹੈ।”

  • ਗੰਭੀਰ ਵਿਰੋਧ ਕੀਤੇ ਦਾਵਿਆਂ ਨੂੰ ਸੱਚਾਈ ਵਾਂਗ ਪੇਸ਼ ਨਾ ਕਰੋ

ਜੇ ਵੱਖ-ਵੱਖ ਭਰੋਸੇਯੋਗ ਸਰੋਤ ਕਿਸੇ ਬਾਰੇ ਟਕਰਾਅ ਵਾਲ਼ੇ ਦਾਅਵੇ ਪੇਸ਼ ਕਰਦੇ ਹਨ ਜਾਂ ਇਸ ਨੂੰ ਸਿਰਫ਼ ਵਿਚਾਰਾਂ ਵਾਂਗ ਲੈਂਦੇ ਹਨ ਤਾਂ ਸਿੱਧੀ ਬਿਆਨਬਾਜ਼ੀ ਨਾ ਕਰੋ।

ਹਿਮਾਇਤੀ ਲਫ਼ਜ਼[ਸੋਧੋ]

ਤਾਰੀਫ਼[ਸੋਧੋ]

ਮਿਸਾਲ ਦੇ ਤੌਰ ਤੇ : ਮਹਾਨ, ਮਕਬੂਲ (ਮਸ਼ਹੂਰ, ਪ੍ਰਸਿੱਧ), ਬਹੁਤ ਚੰਗਾ, ਬਹੁਤ ਸੋਹਣਾ, ਬਹੁਤ ਹੁਸ਼ਿਆਰ, ਆਦਰਯੋਗ, ਵੇਖਣ ਲਾਇਕ ਇਤਿਆਦਿ।

ਅਜਿਹੇ ਲਫ਼ਜ਼ਾਂ ਨੂੰ ਵਿਕੀਪੀਡੀਆ ਵਿਚ ਮੋਰ ਕਹਾਵਤਾਂ ਕਿਹਾ ਗਿਆ ਹੈ।

ਤਨਾਜ਼ਪੂਰਨ ਲੇਬਲ[ਸੋਧੋ]

ਮਿਸਾਲ ਦੇ ਤੌਰ ਤੇ: ਦਹਿਸ਼ਤਗਰਦ, ਅੱਤਵਾਦੀ, ਉਗਰਵਾਦੀ, ਨਸਲਪ੍ਰਸਤ, ਮੰਦਾ, ਨਫ਼ਰਤ ਲਾਇਕ, ਕੁਰਾਹੀਆ, ਭਟਕਿਆ ਹੋਇਆ, ਪਖੰਡੀ ਇਤਿਆਦਿ।

ਨਾ-ਮਨਜ਼ੂਰ ਕਹਾਵਤਾਂ[ਸੋਧੋ]

ਇੱਥੇ ਕਹਾਵਤਾਂ' ਦਾ ਮਤਲਬ ਹੈ ਕਹੀਆਂ ਗੱਲਾਂ

ਮਸਲੱਨ: ਕੁਝ ਲੋਕ ਆਖਦੇ ਹਨ, ਕਈ ਵਿਦਵਾਨਾਂ ਦਾ ਕਹਿਣਾ ਹੈ ਕਿ, ਮਾਹਿਰਾਂ ਦੇ ਮੁਤਾਬਕ, ਮੰਨਿਆ ਜਾਂਦਾ ਹੈ ਕਿ, ਅਕਸਰ ਕਿਹਾ ਜਾਂਦਾ ਹੈ ਕਿ, ਕਈਆਂ ਦਾ ਵਿਚਾਰ ਹੈ ਕਿ, ਖੋਜ ਕਹਿੰਦੀ ਹੈ ਕਿ, ਵਿਗਿਆਨ ਕਹਿੰਦਾ ਹੈ ਕਿ ਇਤਿਆਦਿ।

ਸ਼ੱਕ/ਭੁਲੇਖੇ ਦਾ ਇਜ਼ਹਾਰ[ਸੋਧੋ]

ਮਸਲੱਨ: ਮੰਨ ਲਓ, ਇੰਝ ਆਖਦੇ ਹਨ ਕਿ, ਬਹਿਸਪੂਰਨ, ਦਾਅਵਾ ਕਰਨਾ ਅਤੇ ਕਿਸੇ ਤੇ ਇਲਜ਼ਾਮ ਲਾਉਣਾ ਇਤਿਆਦਿ।

ਇਹ ਵੀ ਵੇਖੋ[ਸੋਧੋ]