ਵਿਕੀਪੀਡੀਆ:ਚੁਣਿਆ ਹੋਇਆ ਲੇਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਵਿਕੀਪੀਡੀਆ ਵਿੱਚ ਚੁਣੇ ਗਏ ਲੇਖ

ਇਹ ਸਿਤਾਰਾ ਵਿਕੀਪੀਡੀਆ ਉੱਤੇ ਚੁੱਣਿਆ ਹੋਇਆ ਲੇਖ ਹੋਣ ਦਾ ਪ੍ਰਤੀਕ ਹੈ।

ਚੁਣੇ ਹੋਏ ਲੇਖ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੇ ਗਏ ਉੱਚ ਪੱਧਰ ਦੇ ਲੇਖ ਹਨ। ਇੱਥੇ ਚੁਣੇ ਜਾਣ ਵਲੋਂ ਪਹਿਲਾਂ ਇਹ ਲੇਖ ਵਿਕੀਪੀਡੀਆ:ਚੁਣਿਆ ਹੋਇਆ ਲੇਖ ਉਮੀਦਵਾਰ ਵਾਲੇ ਪੇਜ ਤੇ ਲੇਖ ਜਰੂਰਤਾਂ ਦੀ ਕਸਵੱਟੀ ਤੇ ਪਰਖੇ ਜਾਂਦੇ ਹਨ।

ਫਿਲਹਾਲ ੧੪,੦੪੭ ਵਿੱਚੋਂ ੦ ਚੁੱਣਿਆ ਹੋਇਆ ਲੇਖ ਹੈ। ਇੱਥੇ ਜੋ ਲੇਖ ਜ਼ਰੂਰਤਾਂ ਉੱਤੇ ਖਰੇ ਨਹੀਂ ਉਤਰਦੇ ਉਨ੍ਹਾਂ ਨੂੰ ਸੁਧਾਰਣ ਲਈ ਵਿਕੀਪੀਡੀਆ:ਚੁਣਿਆ ਹੋਇਆ ਲੇਖ ਪਰਖ ਉੱਤੇ ਭੇਜੇ ਜਾਣ ਲਈ ਪ੍ਰਸਤਾਵਿਤ ਕੀਤਾ ਜਾ ਸਕਦਾ ਹੈ।

ਲੇਖ ਦੇ ਖੱਬੇ ਕੋਨੇ ਉੱਤੇ ਇੱਕ ਛੋਟਾ ਪੀਲਾ ਸਿਤਾਰਾ, ਲੇਖ ਦਾ ਚੁਣਿਆ ਹੋਇਆ ਲੇਖ ਹੋਣਾ ਦਰਸਾਉਂਦਾ ਹੈ।

ਚੁਣਿਆ ਵਿਸ਼ਾ

ਚੁਣਿਆ ਹੋਇਆ ਲੇਖ ਸਮੱਗਰੀ


Karl Marx 001.jpg

ਕਾਰਲ ਮਾਰਕਸ (5 ਮਈ, 1818 – 14 ਮਾਰਚ, 1883) ਇੱਕ ਜਰਮਨ ਦਾਰਸ਼ਨਿਕ ਅਤੇ ਇਨਕਲਾਬੀ ਕਮਿਊਨਿਸਟ ਸੀ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ 'ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ 'ਤੇ ਡੂੰਘਾ ਅਸਰ ਪਾਇਆ ਹੈ। ਅਰਥ ਸ਼ਾਸਤਰ ਵਿੱਚ ਮਾਰਕਸ ਦੇ ਕੰਮ ਨੇ ਮਿਹਨਤ ਅਤੇ ਪੂੰਜੀ ਦੇ ਸੰਬੰਧ ਦੇ ਬਾਰੇ ਵਿੱਚ ਸਾਡੀ ਸਮਝ ਲਈ ਆਧਾਰ ਤਿਆਰ ਕੀਤਾ, ਅਤੇ ਬਾਅਦ ਦੇ ਆਰਥਕ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ।

ਕਾਰਲ ਮਾਰਕਸ ਦਾ ਜਨਮ ਟਰਾਏਰ ਨਾਂ ਦੇ ਸ਼ਹਿਰ ਵਿੱਚ ਹੋਇਆ ਜੋ ਕਿ ਉਸ ਵਕਤ ਰਾਇਨਲੈਂਡ ਨਾਂ ਦੇ ਮੁਲਕ ਦਾ ਹਿੱਸਾ ਸੀ। ਮਾਰਕਸ ਦਾ ਖ਼ਾਨਦਾਨ ਯਹੂਦੀ ਸੀ‌ ਜਿਸ ਨੇ ਉਸ ਵਕਤ ਦੇ ਯਹੂਦੀਆਂ ਖ਼ਿਲਾਫ਼ ਕਾਨੂੰਨਾਂ ਕਰ ਕੇ ਇਸਾਈਅਤ ਕਬੂਲ ਕਰ ਲਈ ਸੀ।ਅਤੇ ਹੋਰ...