ਵਿਕੀਪੀਡੀਆ:ਵਿਕੀਪ੍ਰੋਜੈਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਵਿਕੀਪ੍ਰੋਜੈਕਟ ਯੋਗਦਾਨੀਆਂ ਦੀ ਇੱਕ ਢਾਣੀ ਹੈ ਜੋ ਵਿਕੀਪੀਡੀਆ ਦੇ ਸੁਧਾਰ ਵਾਸਤੇ ਇੱਕਜੁੱਟ ਹੋ ਕੇ ਕੰਮ ਕਰਨਾ ਲੋਚਦੇ ਹਨ। ਇਹ ਢਾਣੀਆਂ ਆਮ ਕਰਕੇ ਕਿਸੇ ਇੱਕ ਖ਼ਾਸ ਵਿਸ਼ੇ (ਜਿਵੇਂ ਕਿ ਔਰਤਾਂ ਦਾ ਇਤਿਹਾਸ) ਜਾਂ ਇੱਕ ਖ਼ਾਸ ਕਾਰਜ (ਜਿਵੇਂ ਕਿ ਨਵੇਂ ਬਣਾਏ ਸਫ਼ੇ ਪਰਖਣੇ) ਉੱਤੇ ਧਿਆਨ ਦਿੰਦੀਆਂ ਹਨ।

ਵਿਕੀਪ੍ਰੋਜੈਕਟ ਦੇ ਸਫ਼ੇ ਸਿੱਧਾ ਗਿਆਨਕੋਸ਼ੀ ਲੇਖ ਲਿਖਣ ਵਾਸਤੇ ਨਹੀਂ ਹੁੰਦੇ ਸਗੋਂ ਲੇਖਾਂ ਨੂੰ ਬਣਾਉਣ ਅਤੇ ਸੁਧਾਰਨ ਵਾਸਤੇ ਢਾਣੀ ਦੇ ਉਪਰਾਲਿਆਂ ਨੂੰ ਚਲਾਉਣ ਅਤੇ ਜੱਥੇਬੰਦ ਕਰਨ ਵਾਸਤੇ ਇੱਕ ਸਰੋਤ ਦਾ ਕੰਮ ਦਿੰਦੇ ਹਨ।