ਦੁਨੀਆ ਦਾ ਇਤਿਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਿਸ਼ਵ ਦਾ ਇਤਿਹਾਸ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਿਸ਼ਵ ਜਨਸੰਖਿਆ,[੧] 10,000 ਈ. ਪੂ ਤੌਂ 2,000 ਈ. ਤੱਕ। ਜੰਨਸੰਖਿਆ ਪੈਮਾਣਾ ਲੋਗਰਿਥਮਕ ਹੈ।

ਵਿਸ਼ਵ ਦਾ ਇਤਿਹਾਸ , ਮਾਨਵਤਾ ਦਾ ਇਤਿਹਾਸ ਹੈ, ਜਿਸਦੀ ਸ਼ੁਰੂਆਤ ਪੱਥਰ ਯੁਗ (ਪੈਲਿਓਲਿਥਕ) ਵਿੱਚ ਸ਼ੁਰੂ ਹੁਦੀਂ ਹੈ। ਇਹ ਪ੍ਰਿਥਵੀ ਗ੍ਰਹਿ ਦੇ ਇਤਿਹਾਸ (ਇਸ ਵਿੱਚ ਭੂ-ਗਰਭ ਦਾ ਇਤਿਹਾਸ ਅਤੇ ਇਨਸਾਨ ਪੂਰਵ ਸਮੇਂ ਦਿਆਂ ਜੈਵਿਕ ਪ੍ਰਜਾਤੀਆਂ ਸ਼ਾਮਿਲ ਹਨ) ਤੋਂ ਅਲੱਗ ਹੈ ਅਤੇ ਇਸ ਵਿੱਚ ਪ੍ਰਚੀਨ ਕਾਲ ਤੋਂ ਲੈ ਕੇ ਹੁਣ ਤੱਕ ਦੇ ਪੁਰਾਤਾਤਵਿਕ ਅਤੇ ਲਿਖੇ ਹੋਏ ਰਿਕਾਰਡਾਂ ਦਾ ਅਧਿਐਨ ਸ਼ਾਮਿਲ ਹੈ। ਪ੍ਰਚੀਨ ਰਿਕਾਰਡ ਇਤਿਹਾਸ ਦੀ ਸ਼ੁਰੂਆਤ ਲਿਖਣ ਕਲਾ ਦੀ ਕਾਢ ਤੋਂ ਸੂਰੂ ਹੁਦੀਂ ਹੈ।[੨][੩] ਹਾਲਾਂਕਿ ਸੱਭਿਅਤਾ ਦੀਆਂ ਜੜਾਂ ਲਿਖਣ ਕਲਾ ਦੀ ਕਾਢ ਤੋਂ ਵੀ ਜਿਆਦਾ ਪੁਰਾਣੀਆਂ ਹਨ। ਪੂਰਵ-ਇਤਿਹਾਸਕ ਪਾਸ਼ਣ ਕਾਲ ਜਾਂ ਸ਼ੁਰੂਆਤੀ ਪੱਥਰ ਯੁਗ ਨਾਲ ਹੁੰਦੀ ਹੈ ਅਤੇ ਉਸ ਤੋਂ ਬਾਅਦ ਨਿਓਲਿਥਕ ਕਾਲ, ਜਾਂ ਨਵਾਂ ਪੱਥਰ ਯੁਗ ਅਤੇ ਉਪਜਾਊ ਅਰੱਧਚੰਦਰ ਵਿੱਚ ਖੇਤੀਬਾੜੀ ਕਰਾਂਤੀ (8000 ਅਤੇ 5000 ਈ. ਪੂ. ਦੇ ਵਿਚਕਾਰ) ਆਉਂਦੇ ਹਨ। ਨਿਓਲਿਥਕ ਕ੍ਰਾਂਤੀ ਨਾਲ ਮਾਨਵ ਇਤਿਹਾਸ ਵਿੱਚ ਕਾਫੀ ਬਦਲਾਅ ਆਇਆ ਅਤੇ ਮਾਨਵ ਨੇ ਇੱਕ ਵਿਵਸਥਿਤ ਢੰਗ ਨਾਲ ਖੇਤੀਬਾੜੀ ਅਤੇ ਜੀਵ ਜੰਤੂਆ ਦਾ ਪਾਲਣ ਪੌਸ਼ਣ ਕਰਨਾ ਸ਼ੁਰੂ ਕੀਤਾ।[੪][੫][੬] ਖੇਤੀਬਾੜੀ ਦੇ ਵਿਕਾਸ ਨਾਲ ਕਾਫੀ ਇਨਸਾਨਾਂ ਨੇ ਖਾਨਾਬਦੋਸ਼ ਜੀਵਨ ਛੱਡ ਕੇ ਸਥਾਈ ਆਬਾਦੀਆਂ ਵਿੱਚ ਇੱਕ ਕਿਸਾਨ ਦੇ ਤੌਰ ਤੇ ਜੀਵਨ ਆਰੰਭ ਕੀਤਾ। ਕੁਝ ਥਾਵਾਂ, ਜਿਵੇਂ ਕਿ ਸੁੰਨਸਾਨ ਖੇਤਰ ਜਿੱਥੇ ਖੇਤੀਬਾੜੀ ਯੋਗ ਪੌਦਿਆਂ ਦੀ ਕਿਸਮਾਂ ਦੀ ਘਾਟ ਸੀ, ਖਾਨਾਬਦੌਸ਼ ਜੀਵਨ ਜਾਰੀ ਰਿਹਾ।[੭] ਪਰ ਕਿਸਾਨੀ ਦੁਆਰਾ ਪ੍ਰਦਾਨ ਮੁਕਾਬਲਾਤਨ ਸੁਰੱਖਿਆ ਅਤੇ ਉਤਪਾਦਨ ਵਿੱਚ ਵਾਧੇ ਦੇ ਕਾਰਨ ਮਾਨਵ ਕਬੀਲਿਆਂ ਦਾ ਹੋਰ ਵੀ ਵੱਡੀਆਂ ਇਕਾਈਆਂ ਵਿੱਚ ਵਿਕਾਸ ਹੁੰਦਾ ਰਿਹਾ। ਪਰਿਵਾਹਨ ਦੇ ਸਾਧਨਾਂ ਵਿੱਚ ਤਰੱਕੀ ਨੇ ਵੀ ਇਸ ਵਿਕਾਸ ਵਿੱਚ ਹਿੱਸਾ ਪਾਇਆ।

ਜਿਵੇਂ ਜਿਵੇਂ ਖੇਤੀਬਾੜੀ ਦਾ ਵਿਕਾਸ ਹੋਇਆ, ਅਨਾਜ ਦੇ ਖੇਤੀ ਹੋਰ ਵੀ ਜਟਿਲ ਹੁੰਦੀ ਗਈ ਅਤੇ ਪੈਦਾਵਾਰ ਕਾਲ ਦੇ ਵਿਚਕਾਰ ਵਾਲੇ ਸਮੇਂ ਲਈ ਅਨਾਜ ਜਮਾਂ ਕਰਨ ਲਈ ਮਜਦੂਰੀ ਵੰਡ ਸ਼ੁਰੂ ਹੋ ਗਈ। ਮਜਦੂਰੀ ਵੰਡ ਨੇ ਅਰਾਮਦਾਈਕ ਜਿੰਦਗੀ ਜਿਉਣ ਵਾਲੇ ਉਚ ਵਰਗ ਅਤੇ ਸ਼ਹਿਰਾਂ ਦੇ ਵਿਕਾਸ ਨੂੰ ਹਨਮ ਦਿੱਤਾ। ਮਾਨਵ ਸਮਾਜ ਦੇ ਵਧ ਰਹੇ ਗੁਝੰਲਪਣ ਨੇ ਲਿਖਣ ਅਤੇ ਲੇਖਾ ਜੋਖ ਦੇ ਪ੍ਰਬੰਧ ਨੂੰ ਜਰੂਰੀ ਬਣਾ ਦਿੱਤਾ।[੮] ਨਦੀਆਂ ਅਤੇ ਝੀਲਾਂ ਦੇ ਕੰਢਿਆਂ ਤੇ ਕਈ ਸ਼ਹਿਰਾਂ ਦਾ ਵਿਕਾਸ ਹੋਇਆ। ਲੱਗਭਗ some of the first prominent, well-developed settlements had arisen in Mesopotamia,[੯] on the banks of ਮਿਸਰ ਦੀ ਨੀਲ ਨਦੀ,[੧੦][੧੧][੧੨] ਦੇ ਕੰਢੇ ਅਤੇ ਸਿੰਧੂ ਨਦੀ ਘਾਟੀ ਵਿੱਚ ਘਟੋ ਘੱਟ 3000 ਈ. ਪੂ. ਵਿੱਚ ਮਸੋਪੋਤਾਮਿਯਾ ਵਿੱਚ ਵਿਸ਼ਵ ਦੇ ਕੁਝ ਸਭ ਤੋਂ ਪਹਿਲੇ ਮੁੱਖ ਅਤੇ ਚੰਗੀ ਤਰਾਂ ਵਿਕਿਸਤ ਬਸਤੀਆਂ ਦਾ ਵਿਕਾਸ ਹੋਇਆ।[੧੩][੧੪][੧੫] ਸਮਾਨ ਪ੍ਰਕਾਰ ਦੀਆਂ ਸੱਭਿਆਤਾਵਾਂ ਦਾ ਵਿਕਾਸ ਸ਼ਾਇਦ ਚੀਨ ਦੀਆਂ ਵੱਡੀਆਂ ਨਦੀਆਂ ਦੇ ਕੰਢਿਆਂ ਤੇ ਹੋਇਆ, ਪਰ ਇਥੇ ਵਿਆਪਕ ਸ਼ਹਿਰੀ ਨਿਰਿਮਾਣ ਦੇ ਪੂਰਾਤਤਵ ਸਬੂਤਾਂ ਤੋਂ ਇਹ ਗੱਲ ਚੰਗੀ ਤਰਾਂ ਸਾਬਿਤ ਨਹੀ ਹੁੰਦੀ।

ਪੁਰਾਣੀ ਦੁਨੀਆਂ (ਖਾਸ ਕਰ ਯੂਰਪ ਅਤੇ ਮੈਡੀਟੇਰੀਅਨ) ਦੇ ਇਤਿਹਾਸ ਨੂੰ ਆਮ ਤੌਰ ਤੇ 476 ਈਸਵੀ ਤੱਕ ਪ੍ਰਾਚੀਨ ਇਤਿਹਾਸ (ਜਾਂ "ਪੁਰਾਤਨਤਾ"); 5ਵੀ ਸਦੀ ਤੋਂ 15ਵੀ ਸਦੀ ਤੱਕ ਪੋਸਟ ਕਲਾਸੀਕਲ ਸਮਾਂ (ਜਾ "ਮੱਧ ਕਾਲ"[੧੬][੧੭]), ਜਿਸ ਵਿੱਚ ਇਸਲਾਮੀ ਸੁਨਿਹਰਾ ਕਾਲ ( 750 ਈ. – 1258 ਈ.) ਅਤੇ ਸ਼ੁਰੂਆਤੀ ਯੂਰਪੀ ਪੂਨਰ ਜਾਗਰਣ (ਲੱਗਭਗ 1300 ਈ. ਵਿੱਚ ਆਰੰਭ) ਨੂੰ ਸ਼ਾਮਿਲ ਹਨ;[੧੮][੧੯] 15ਵੀ ਸਦੀ ਤੋਂ ਲੇ ਕੇ 18ਵੀ ਸਦੀ ਦੇ ਅੰਤ ਤੱਕ ਸ਼ੁਰੂਆਤੀ ਅਧੁਨਿਕ ਕਾਲ,[੨੦] ਜਿਸ ਵਿੱਚ ਪ੍ਰਬੁੱਧਤਾ ਦਾ ਯੁੱਗ ਸ਼ਾਮਿਲ ਹੈ; ਅਤੇ ਉਦਯੋਗਿਕ ਕ੍ਰਾਂਤੀ ਤੋਂ ਲੇ ਕੇ ਹੁਣ ਤੱਕ ਭੂਤ ਪੂਰਵ ਅਧੁਨਿਕ ਕਾਲ, ਜਿਸ ਵਿੱਚ ਸਮਕਾਲੀ ਇਤਿਹਾਸ ਸ਼ਾਮਿਲ ਹੈ, ਵਿੱਚ ਵੰਡਿਆਂ ਜਾਦਾਂ ਹੈ। ਪ੍ਰਚੀਨ ਨਿਕਟ ਪੂਰਵ,[੨੧][੨੨][੨੩] ਪ੍ਰਚੀਨ ਗਰੀਕ, ਅਤੇ ਪ੍ਰਚੀਨ ਰੋਮ ਪੁਰਤਨਤਾ ਦੇ ਸਮੇਂ ਵਿੱਚ ਆਉਂਦੇ ਹਨ।

ਪੁਰਾਣੀ ਦੁਨੀਆਂ, ਪ੍ਰਚੀਨ ਚੀਨ[੨੪] ਅਤੇ ਪ੍ਰਚੀਨ ਭਾਰਤ ਮਿਲਾ ਕੇ, ਤੋਂ ਬਾਹਰ ਇਤਿਹਾਸ ਦਾ ਵਿਕਾਸ ਵੱਖਰੇ ਤਰੀਕੇ ਨਾਲ ਹੋਇਆ। ਹਲਾਂਕਿ18ਵੀ ਤੱਕ, ਵਿਆਪਕ ਵਿਸ਼ਵ ਵਪਾਰ ਅਤੇ ਉਪਨਿਵੇਸ਼ਨ ਦੇ ਕਾਰਨ, ਅਧਿਕਾਂਸ਼ ਸੱਭਿਆਤਾਵਾਂ ਦੇ ਇਤਿਹਾਸ ਕਾਫੀ ਹੱਦ ਤੱਕ ਇੱਕ ਦੂਸਰੇ ਵਿੱਰ ਰਲ ਗਏ (ਦੇਖੋ ਵਿਸ਼ਵਿਕਰਨ). ਆਖਰੀ ਇੱਕ ਚੌਥਾਈ ਹਜਾਰ-ਸਾਲ ਵਿੱਚ, ਜਨਸੰਖਿਆ, ਗਿਆਨ, ਤਕਨਾਲੋਜੀ, ਕਾਮਰਸ, ਹੱਥਿਆਰਾਂ ਦੇ ਮਾਰੂਪਣ ਅਤੇ ਵਾਤਾਵਰਣ ਪਤਨ ਦੇ ਵਾਧੇ ਦੀ ਦਰ ਵਿੱਚ ਭਾਰੀ ਤੀਵਰਤਾ ਆਈ ਹੈ, ਜਿਸ ਨੇ ਇਸ ਗ੍ਰਹਿ ਦੇ ਮਾਨਵ ਸਮਾਜ ਲਈ ਕਈ ਮੌਕਾ ਅਤੇ ਸੰਕਟ ਪੈਦਾ ਕਰ ਦਿੱਤੇ ਹਨ।[੨੫][੨੬]

ਹਵਾਲੇ[ਸੋਧੋ]

  1. See also: Historical demography.
  2. According to David Diringer ("Writing", Encyclopedia Americana , 1986 ed., vol. 29, p. 558), "Writing gives permanence to men's knowledge and enables them to communicate over great distances.... The complex society of a higher civilization would be impossible without the art of writing."
  3. Webster, H. (1921). World history . Boston: D.C. Heath. Page 27.
  4. Tudge, Colin (1998). Neanderthals, Bandits and Farmers: How Agriculture Really Began. London: Weidenfeld & Nicolson. ISBN 0-297-84258-7. 
  5. Bellwood, Peter. (2004). First Farmers: The Origins of Agricultural Societies , Blackwell Publishers. ISBN 0-631-20566-7
  6. Cohen, Mark Nathan (1977) The Food Crisis in Prehistory: Overpopulation and the Origins of Agriculture , New Haven and London: Yale University Press. ISBN 0-300-02016-3.
  7. See Jared Diamond, Guns, Germs and Steel .
  8. Schmandt-Besserat, Denise (January–February 2002). "Signs of Life". Archaeology Odyssey: 6–7, 63. https://webspace.utexas.edu/dsbay/Docs/SignsofLife.pdf. 
  9. McNeill, Willam H. [1967] (1999). "In The Beginning", A World History, 4th, New York: Oxford University Press, 15. ISBN 0-19-511615-1. 
  10. Baines, John and Jaromir Malek (2000). The Cultural Atlas of Ancient Egypt, revised, Facts on File. ISBN 0-8160-4036-2. 
  11. Bard, KA (1999). Encyclopedia of the Archaeology of Ancient Egypt. NY, NY: Routledge. ISBN 0-415-18589-0. 
  12. Grimal, Nicolas (1992). A History of Ancient Egypt. Blackwell Books. ISBN 0-631-19396-0. 
  13. Allchin, Raymond (ed.) (1995). The Archaeology of Early Historic South Asia: The Emergence of Cities and States. New York: Cambridge University Press. 
  14. Chakrabarti, D. K. (2004). Indus Civilization Sites in India: New Discoveries. Mumbai: Marg Publications. ISBN 81-85026-63-7. 
  15. Dani, Ahmad Hassan; Mohen, J-P. (eds.) (1996). History of Humanity, Volume III, From the Third Millennium to the Seventh Century BC. New York/Paris: Routledge/UNESCO. ISBN 0-415-09306-6. 
  16. "Internet Medieval Sourcebook Project". Fordham.edu. http://www.fordham.edu/halsall/. Retrieved on 2009-04-18. 
  17. "The Online Reference Book of Medieval Studies". The-orb.net. http://www.the-orb.net/. Retrieved on 2009-04-18. 
  18. Burckhardt, Jacob (1878), The Civilization of the Renaissance in Italy , trans S.G.C Middlemore, republished in 1990 ISBN 0-14-044534-X
  19. "''The Cambridge Modern History. Vol 1: The Renaissance (1902)". Uni-mannheim.de. http://www.uni-mannheim.de/mateo/camenaref/cmh/cmh.html. Retrieved on 2009-04-18. 
  20. Rice, Eugene, F., Jr. (1970). The Foundations of Early Modern Europe: 1460–1559. W.W. Norton & Co.. 
  21. William W. Hallo & William Kelly Simpson, The Ancient Near East: A History , Holt Rinehart and Winston Publishers, 1997
  22. Jack Sasson, The Civilizations of the Ancient Near East , New York, 1995
  23. Marc Van de Mieroop, History of the Ancient Near East: Ca. 3000–323 BC. , Blackwell Publishers, 2003
  24. "Ancient Asian World". Automaticfreeweb.com. http://www.automaticfreeweb.com/index.cfm?s=ancientasianworld. Retrieved on 2009-04-18. 
  25. Reuters – The State of the World The story of the 21st century
  26. "Scientific American Magazine (September 2005 Issue) The Climax of Humanity". Sciam.com. 2005-08-22. http://www.sciam.com/article.cfm?chanID=sa006&articleID=00031010-F7DA-1304-B72683414B7F0000. Retrieved on 2009-04-18. 


ਹੋਰ ਜਾਣਕਾਰੀ[ਸੋਧੋ]

ਬਾਹਰਲੀਆਂ ਕੜੀਆਂ[ਸੋਧੋ]