ਵੈਕਮ ਮੁਹੰਮਦ ਬਸ਼ੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਵੈਕਮ ਮੁਹੰਮਦ ਬਸ਼ੀਰ
ਜਨਮ 21 ਜਨਵਰੀ 1908(1908-01-21)
ਥੈਲਾਯੋਲਾਪਰਾਮਬੂ, ਵੈਕਮ, ਕੋਟਾਯਾਮ ਜਿਲਾ, ਤਰਾਵਣਕੋਰ
ਮੌਤ 5 ਜੁਲਾਈ 1994(1994-07-05) (ਉਮਰ 86)
ਬੀਪੁਰ, ਕੋਜ਼ੀਕੋੜੇ ਜਿਲਾ, ਕੇਰਲ
ਕੌਮੀਅਤ ਭਾਰਤੀ
ਕਿੱਤਾ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਭਾਰਤ ਦਾ ਅਜ਼ਾਦੀ ਸੰਗਰਾਮੀਆ
ਪਤੀ ਜਾਂ ਪਤਨੀ(ਆਂ) ਫਾਬੀ ਬਸ਼ੀਰ
ਇਨਾਮ ਪਦਮ ਸ਼੍ਰੀ 1982, ਕੇਰਲ ਸਟੇਟ ਫਿਲਮ ਅਵਾਰਡ (ਬੈਸਟ ਸਟੋਰੀ) ਮਾਥੀਲੁਲੁਕਾਲ (1989), ਲਲਿਤਅੰਬਿਕਾ ਆਂਥਾਰਜਨਮ ਅਵਾਰਡ (1992) ਮੁੱਟਾਥੂ ਵਾਰਕੇ ਅਵਾਰਡ (1993), ਵਲਾਤੋਲ ਅਵਾਰਡ (1993)

ਵੈਕਮ ਮੁਹੰਮਦ ਬਸ਼ੀਰ (21 ਜਨਵਰੀ 1908 – 5 ਜੁਲਾਈ 1994)[੧] ਇੱਕ ਮਲਿਆਲਮ ਗਲਪ ਲੇਖਕ ਸੀ। ਉਹ ਇੱਕ ਮਨੁੱਖਤਾਵਾਦੀ, ਆਜ਼ਾਦੀ ਘੁਲਾਟੀਆ, ਨਾਵਲਕਾਰ ਅਤੇ ਕਹਾਣੀਕਾਰ ਸੀ। ਉਸ ਨੂੰ ਭਾਰਤ ਦੇ ਸਭ ਤੋਂ ਸਫਲ ਅਤੇ ਵਧੀਆ ਲੇਖਕਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ। [੨] ਹੋਰ ਭਾਸ਼ਾਵਾਂ ਵਿੱਚ ਉਸ ਦੀਆਂ ਰਚਨਾਵਾਂ ਦੇ ਅਨੁਵਾਦ ਨੂੰ ਦੁਨੀਆਂ ਭਰ ਵਿੱਚੋਂ ਬੜਾ ਹੁੰਗਾਰਾ ਮਿਲਿਆ ਹੈ।[੨]

ਜੀਵਨੀ[ਸੋਧੋ]

ਬਸ਼ੀਰ ਬਰਤਾਨਵੀ ਭਾਰਤ ਵਿੱਚ ਉੱਤਰੀ ਤਰਾਵਣਕੋਰ, ਦੇ ਤਲਿਓਲਪਰੰਬ ਵਿੱਚ ਪੈਦਾ ਹੋਏ, ਉਹ ਆਪਣੇ ਮਾਪਿਆਂ ਦਾ ਵੱਡਾ ਬੇਟਾ ਸੀ। ਉਸ ਦੇ ਪਿਤਾ ਇਮਾਰਤੀ ਲੱਕੜੀ ਦੇ ਪੇਸ਼ੇ ਵਿੱਚ ਸਨ। ਉਨ੍ਹਾਂ ਦੇ ਕੰਮ ਨਾਲ ਉਨ੍ਹਾਂ ਦੇ ਪਰਵਾਰ ਵਾਲਿਆਂ ਦਾ ਗੁਜ਼ਾਰਾ ਨਹੀਂ ਚਲਦਾ ਸੀ। ਮਲਿਆਲਮ ਮਾਧਿਅਮ ਸਕੂਲ ਵਿੱਚ ਆਪਣੀ ਸਿੱਖਿਆ ਦੀ ਸ਼ੁਰੁਆਤ ਕੀਤੀ ਅਤੇ ਉਸਦੇ ਬਾਦ ਉਹ ਵੈਕਮ ਵਿੱਚ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਪੜ੍ਹਿਆ। ਸਕੂਲ ਵਿੱਚ ਪੜ੍ਹਦਿਆਂ ਹੀ ਉਹ ਮਹਾਤਮਾ ਗਾਂਧੀ ਦੇ ਪ੍ਰਭਾਵ ਵਿੱਚ ਆ ਗਿਆ ਸੀ। ਸਵਦੇਸ਼ੀ ਆਦਰਸ਼ਾਂ ਤੋਂ ਪ੍ਰੇਰਿਤ ਹੋਕੇ, ਉਸ ਨੇ ਖੱਦਰ ਪਹਿਨਣਾ ਸ਼ੁਰੂ ਕਰ ਦਿੱਤਾ। ਜਦੋਂ ਗਾਂਧੀ ਵੈਕਮ ਸਤਿਆਗ੍ਰਹਿ (1924) ਵਿੱਚ ਭਾਗ ਲੈਣ ਲਈ ਆਏ, ਬਸ਼ੀਰ ਉਨ੍ਹਾਂ ਨੂੰ ਦੇਖਣ ਗਿਆ। ਜਿਸ ਕਾਰ ਵਿੱਚ ਗਾਂਧੀ ਜੀ ਯਾਤਰਾ ਕਰ ਰਹੇ ਸਨ, ਬਸ਼ੀਰ ਉਸ ਤੇ ਚੜਿਆ ਅਤੇ ਉਨ੍ਹਾਂ ਦਾ ਹੱਥ ਨੂੰ ਛੂਇਆ। ਉਹ ਹਰ ਰੋਜ ਵੈਕਮ ਵਿੱਚ ਸਥਿਤ ਗਾਂਧੀ ਦੇ ਸੱਤਿਆਗ੍ਰਿਹ ਆਸ਼ਰਮ ਜਾਂਦਾ ਸੀ। ਇਸ ਕਾਰਨ ਉਹ ਪਾਠਸ਼ਾਲਾ ਵਿੱਚ ਦੇਰ ਨਾਲ ਪਹੁੰਚਦਾ ਅਤੇ ਉਸ ਨੂੰ ਸਜ਼ਾ ਮਿਲਦੀ ਸੀ। ਉਸ ਨੇ ਪਾਠਸ਼ਾਲਾ ਛੱਡ ਕੇ, ਆਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਦਾ ਫ਼ੈਸਲਾ ਲਿਆ। ਉਹ ਸਾਰੇ ਧਰਮਾਂ ਦਾ ਸਮਾਨ ਰੂਪ ਨਾਲ ਸਤਿਕਾਰ ਕਰਦਾ ਸੀ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png