ਸਪੇਸ ਉਡਾਣ
ਸਪੇਸ ਉਡਾਣ (ਅੰਗਰੇਜ਼ੀ: Spaceflight) ਬਾਹਰੀ ਸਪੇਸ ਵਿੱਚ ਕੀਤੀ ਉਡਾਣ ਨੂੰ ਕਿਹਾ ਜਾਂਦਾ ਹੈ। ਇਹ ਉਡਾਣ ਮਨੁੱਖਾਂ ਨਾਲ ਅਤੇ ਬਿਨਾਂ ਮਨੁੱਖਾਂ ਤੋਂ ਹੋ ਸਕਦੀ ਹੈ।
ਸਪੇਸ ਉਡਾਣ ਵੱਖ-ਵੱਖ ਕੰਮਾਂ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਸਪੇਸ ਖੋਜ, ਸਪੇਸ ਯਾਤਰਾ ਜਾਂ ਸਪੇਸ ਟੈਲੀਸੰਚਾਰ।
ਇਤਿਹਾਸ
[ਸੋਧੋ]ਯਥਾਰਥਤਕ ਤੌਰ ਉੱਤੇ ਪਹਿਲੀ ਵਾਰ ਕੋਨਸਤਾਂਤੀਨ ਸਿਓਲਸੋਵਸਕੀ ਨੇ ਸਪੇਸ ਉਡਾਣ ਦਾ ਸੰਕਲਪ ਦਿੱਤਾ। ਇਸਨੇ 1903 ਵਿੱਚ ਇਸ ਬਾਰੇ ਲਿਖਿਆ ਪਰ ਇਸ ਦੀ ਰਚਨਾ ਰੂਸ ਤੋਂ ਬਾਹਰ ਜ਼ਿਆਦਾ ਪ੍ਰਭਾਵ ਨਾ ਪਾ ਸਕੀ।
1919 ਵਿੱਚ ਰੋਬਰਟ ਗੋਡਾਰਡ ਦੇ ਪੇਪਰ "ਬਹੁਤ ਜ਼ਿਆਦਾ ਉੱਚਾਈ ਤੱਕ ਪਹੁੰਚਣ ਦਾ ਇੱਕ ਤਰੀਕਾ"(A Method of Reaching Extreme Altitudes) ਨਾਲ ਸਪੇਸ ਉਡਾਣ ਇੰਜੀਨੀਅਰਿੰਗ ਪੱਧਰ ਉੱਤੇ ਸੰਭਾਵਨਾ ਬਣ ਗਿਆ। ਇਸ ਪੇਪਰ ਦਾ ਹਰਮਨ ਓਬਰਟ ਅਤੇ ਵਰਨਰ ਵੋਨ ਬਰਾਊਨ ਉੱਤੇ ਬਹੁਤ ਪ੍ਰਭਾਵ ਪਿਆ ਜਿਹਨਾਂ ਨੇ ਬਾਅਦ ਵਿੱਚ ਸਪੇਸ ਉਡਾਣ ਵਿੱਚ ਅਹਿਮ ਭੂਮਿਕਾ ਨਿਭਾਈ।
1944 ਵਿੱਚ ਸਪੇਸ ਵਿੱਚ 189ਕਿਮੀ ਦੀ ਉੱਚਾਈ ਤੱਕ ਪਹੁੰਚਣ ਵਾਲਾ ਪਹਿਲਾ ਰੌਕੇਟ ਜਰਮਨ ਵੀ-2(V-2) ਸੀ।[1] 4 ਅਕਤੂਬਰ 1957 ਨੂੰ ਸੋਵੀਅਤ ਸੰਘ ਨੇ ਸਪੂਤਨਿਕ 1 ਲੌਂਚ ਕੀਤਾ ਜੋ ਧਰਤੀ ਦਾ ਚੱਕਰ ਲਗਾਉਣ ਵਾਲੀ ਪਹਿਲੀ ਸੈਟੇਲਾਈਟ ਬਣਿਆ। ਪਹਿਲੀ ਮਨੁੱਖੀ ਸਪੇਸ ਉਡਾਣ 12 ਅਪਰੈਲ 1961 ਨੂੰ ਵੋਸਤੋਕ 1 (Vostok 1) ਸੀ ਜਿਸ ਵਿੱਚ ਸੋਵੀਅਤ ਪੁਲਾੜ ਯਾਤਰੀ ਯੂਰੀ ਗਾਗਾਰੀਨ ਨੇ ਧਰਤੀ ਦਾ ਇੱਕ ਚੱਕਰ ਲਗਾਇਆ। ਇਸ ਉਡਾਣ ਵਿੱਚ ਸੋਵੀਅਤ ਰੌਕੇਟ ਵਿਗਿਆਨੀ ਕੇਰੀਮ ਕੇਰੀਮੋਵ ਅਤੇ ਸੇਰਗੇਈ ਕੋਰੋਲੇਵ ਨੇ ਪ੍ਰਮੁੱਖ ਯੋਗਦਾਨ ਪਾਇਆ।[2]
ਹਵਾਲੇ
[ਸੋਧੋ]- ↑ "The V2 and the German, Russian and American Rocket Program", C. Reuter. German Canadian Museum. p. 170. ISBN 1-894643-05-4, ISBN 978-1-894643-05-4.
- ↑ Peter Bond, Obituary: Lt-Gen Kerim Kerimov Archived 2008-01-08 at the Wayback Machine., The Independent, 7 April 2003.