ਸਮਾਜਿਕ ਮੇਲ-ਜੋਲ ਸੇਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਮਾਜਿਕ ਮੇਲ-ਜੋਲ ਸੇਵਾਵਾਂ ਜਿਹਨਾਂ ਅਧੀਨ ਸਮਾਜਿਕ ਨੈੱਟਵਰਕ ਵੈੱਬਸਾਈਟਾਂ ਵੀ ਆਉਂਦੀਆਂ ਹਨ, ਅਜਿਹੀਆਂ ਵੈੱਬ-ਅਧਾਰਤ ਸੇਵਾਵਾਂ ਹਨ ਜਿਨ੍ਹਾਂ ਦੀ ਹੇਠ ਲਿਖੇ ਕਾਰਜਾਂ ਲਈ ਵਰਤੋਂ ਹੋ ਸਕਦੀ ਹੈ: ਸਮਾਜਿਕ ਮੀਡਿਆ,ਸੰਚਾਰ ਕਰਨ ਵਿੱਚ ਸਹਾਇਕ ਮਾਧਿਅਮ ਹੈ। ਜਿਹੜਾ ਕਿ ਲੋਕਾਂ ਨੂੰ ਜਾਣਕਾਰੀ ਸਾਜੀ ਕਰਨ ਵਿੱਚ ਸਹਾਇਕ ਹੈ। ਇਸ ਤੋਂ ਇਲਾਵਾ ਲੋਕਾਂ ਵਿੱਚ ਆਦਾਨ ਪ੍ਰਦਾਨ ਕਰਨ ਵਿੱਚ ਵਿਚੋਲਗੀ ਵਜੋਂ ਕੰਮ ਕਰਦਾ ਹੈ। ਸਮਾਜਿਕ ਮੀਡੀਆ ਵਿਚਾਰਧਾਰਕ ਅਤੇ ਤਕਨੀਕੀ ਵੇਬ ਦੀ ਬੁਨਿਆਦ ਹੈ। ਇਸ ਨਾਲ ਦੂਰ ਦੇਸ਼ਾਂ ਵਿਦੇਸ਼ਾ ਵਿੱਚ ਬੈਠੇ ਲੋਕਾਂ ਦੀ ਸਾਂਜ੍ਦਾਰੀ ਵੱਧ ਦੀ ਹੈ। ਓਹ ਕੋਈ ਵੀ ਜਾਣਕਾਰੀ ਆਪਸ ਵਿੱਚ ਸਾਂਜੀ ਕਰਦੇ ਹਨ। ਮਨੁੱਖ ਨੇ ਆਪਣੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਕਈ ਖੋਜਾਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਕਈਆਂ ਦੇ ਲਾਭ ਅਤੇ ਕਈਆਂ ਦੀਆਂ ਹਾਨੀਆਂ ਸਾਡੇ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨ ਜਿਵੇਂ ਫੇਸਬੁੱਕ ਅਤੇ ਮੋਬਾਈਲ ਫੋਨ ਆਦਿ ਮੌਜੂਦਾ ਸਮੇਂ ਸੂਚਨਾ ਸੰਚਾਰ ਦਾ ਮਹੱਤਵਪੂਰਨ ਸਾਧਨ ਬਣ ਗਏ ਹਨ। ਕੰਪਿਊਟਰਾਂ ਅਤੇ ਮੋਬਾਈਲਾਂ ਜ਼ਰੀਏ ਅਜੋਕੀ ਨਵੀਂ ਪਨੀਰੀ ਪਾਗਲ ਹੋਈ ਫਿਰਦੀ ਹੈ। ਹਰ ਕਿਸੇ ਦੇ ਹੱਥ ਵਿੱਚ ਮਹਿੰਗਾ ਮੋਬਾਈਲ ਫੋਨ ਅਤੇ ਇੰਟਰਨੈੱਟ ਦਾ ਕੁਨੈਕਸ਼ਨ ਹੈ। ਦੇਸ਼-ਵਿਦੇਸ਼ ਦੀਆਂ ਨਾਮੀਂ ਹਸਤੀਆਂ ਪ੍ਰਤੀ ਲੋਕ ਗ਼ਲਤ ਸੰਦੇਸ਼ ਜਾਂ ਟਿੱਪਣੀਆਂ ਦੀ ਵਰਤੋਂ ਕਰਦੇ ਹਨ। ਤਕਨੀਕ ਇਨਸਾਨ ਦੀ ਤਰੱਕੀ ਲਈ ਹੈ, ਪਰ ਅਸੀਂ ਉਸ ਦੀ ਗ਼ਲਤ ਵਰਤੋਂ ਕਰ ਰਹੇ ਹਾਂ। ਸਭ ਤੋਂ ਵੱਧ ਦੁਰਵਰਤੋਂ ਸ਼ੋਸ਼ਲ ਮੀਡੀਆ ਦੀ ਹੋ ਰਹੀ ਹੈ। ਇਹ ਜਿਸ ਕੰਮ ਲਈ ਈਜਾਦ ਹੋਇਆ ਸੀ, ਉਸ ਦੀ ਬਜਾਇ ਇਸ ਦਾ ਇਸਤੇਮਾਲ ਦੰਗੇ ਭੜਕਾਉਣ, ਅਸ਼ਲੀਲਤਾ ਫੈਲਾਉਣ ਅਤੇ ਇੱਕ ਦੂਜੇ ਨੂੰ ਬਦਨਾਮ ਕਰਨ ਆਦਿ ਲਈ ਕੀਤਾ ਜਾ ਰਿਹਾ ਹੈ ਜੋ ਸਹੀ ਨਹੀਂ।.

  • ਆਪਣਾ ਤਸਵੀਰੀ ਖ਼ਾਕਾ ਜਾਂ ਪ੍ਰੋਫ਼ਾਈਲ ਬਣਾਉਣ ਦੀ।
  • ਦੋਸਤਾਂ-ਮਿੱਤਰਾਂ ਦੀ ਸੂਚੀ ਬਣਾਉਣ ਅਤੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਨ ਅਤੇ ਦੋਸਤਾਂ ਦੇ ਦੋਸਤਾਂ ਬਾਰੇ ਜਾਣਨ ਅਤੇ ਵਿਚਾਰਾਂ ਦਾ ਵਟਾਂਦਰਾ ਕਰਨ ਦੀ।
ਸਮਾਜਿਕ ਨੈੱਟਵਰਕ ਵੈੱਬਸਾਈਟਾਂ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਦੇ ਲੋਕਾਂ ਵਿਚਕਾਰ ਸਾਂਝ ਦੀਆਂ ਤੰਦਾਂ ਮਜ਼ਬੂਤ ਹੋਈਆਂ ਹਨ। ਸਮਾਜਿਕ ਵੈੱਬਸਾਈਟਾਂ ਰਾਹੀਂ ਅਸੀਂ ਪੁਰਾਣੇ ਦੋਸਤਾਂ ਦੇ ਸੰਪਰਕ ਵਿੱਚ ਰਹਿ ਸਕਦੇ ਹਾਂ ਅਤੇ ਨਵੇਂ ਦੋਸਤ ਬਣਾ ਕੇ ਆਪਣਾ ਸਮਾਜਿਕ ਦਾਇਰਾ ਵਧਾ ਸਕਦੇ ਹਾਂ। ਇਨ੍ਹਾਂ ਸਾਈਟਾਂ ਰਾਹੀਂ ਗਿਆਨ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ।

ਇਤਿਹਾਸ[ਸੋਧੋ]

ਸਮਾਜਿਕ ਨੈੱਟਵਰਕ ਵੈੱਬਸਾਈਟਾਂ ਦਾ ਇਤਿਹਾਸ ਕੋਈ 12 ਕੁ ਸਾਲ ਪੁਰਾਣਾ ਹੈ। ਸਭ ਤੋਂ ਪਹਿਲੀ ਸਿਕਸ ਡਿਗਰੀ ਡਾਟ ਕਾਮ ਨਾਂ ਦੀ ਵੈੱਬਸਾਈਟ ਸਾਲ 1997 ਵਿੱਚ ਸ਼ੁਰੂ ਕੀਤੀ ਗਈ। ਇਸ ਵੈੱਬਸਾਈਟ ‘ਤੇ ਆਪਣੀ ਪ੍ਰੋਫਾਈਲ ਬਣਾਉਣ ਅਤੇ ਆਪਣੇ ਦੋਸਤਾਂ ਦੀ ਸੂਚੀ ਬਣਾਉਣ ਅਤੇ ਨੈੱਟਵਰਕ ਨਾਲ ਜੁੜੇ ਵਿਅਕਤੀਆਂ ਦਰਮਿਆਨ ਸੰਦੇਸ਼ਾਂ ਦਾ ਅਦਾਨ-ਪ੍ਰਦਾਨ ਦੀ ਸੁਵਿਧਾ ਸੀ। ਇਸ ਮਗਰੋਂ ਬਲੈਕ ਪਲਾਨਿਟ, ਫਰੈਂਡਸਟਰ, ਸਕਾਈ ਬਲੌਗ, ਮਾਈ ਸਪੇਸ, ਓਰਕੁਟ, ਯਾਹੂ, ਯੂ ਟਯੂਬ, ਬਿਗ ਅੱਡਾ, ਇਬੀਬੋ, ਫੇਸਬੁੱਕ ਆਦਿ ਸਾਈਟਾਂ ਹੋਂਦ ‘ਚ ਆਈਆਂ।

ਫ਼ੇਸਬੁੱਕ[ਸੋਧੋ]

ਫ਼ੇਸਬੁੱਕ ਦੁਨੀਆ ਭਰ ਦੀਆਂ ਸਮਾਜਿਕ ਮੇਲ-ਜੋਲ ਵੈੱਬਸਾਈਟਾਂ ਵਿਚੋਂ ਸਭ ਤੋਂ ਵੱਧ ਹਰਮਨ-ਪਿਆਰੀ ਵੈੱਬਸਾਈਟ ਹੈ। ਫ਼ੇਸਬੁੱਕ ਇੱਕ ਸਮਾਜਿਕ ਨੈੱਟਵਰਕ ਸਾਈਟ ਹੈ। ਇਸ ਦੀ ਸ਼ੁਰੂਆਤ ਫਰਵਰੀ 2004 ਵਿੱਚ ਅਮਰੀਕਾ ਵਿੱਚ ਹੋਈ। ਇਹ ਪ੍ਰਸਿਧ ਸਮਾਜਿਕ ਨੇਟਵਰਕ ਸਾਈਟ ਹੈ।ਜਿਸਦੀ ਮਦਦ ਨਾਲ ਲਾਕ ਆਪਸ ਵਿੱਚ ਵਿਡੀਓਜ, ਫੋਟੋ,ਤੇ ਸੁਨੇਹੇ ਦਾ ਆਦਾਨ ਪ੍ਰਦਾਨ ਕਰ ਸਕਦੇ ਹਨ। ‘ਫੇਸਬੁੱਕ’ ਦਾ ਜਨਮ ਹਾਰਵਰਡ ਯੂਨੀਵਰਸਿਟੀ, ਅਮਰੀਕਾ ਦੇ ਵਿਦਿਆਰਥੀ ਮਾਰਕ ਜ਼ਕਰਬਰਗ ਨੇ ਫਰਵਰੀ 2004 ਵਿੱਚ ਕੀਤਾ ਸੀ। ਅੱਜ ਦੁਨੀਆ ਭਰ ਵਿੱਚ ਲਗਪਗ ਇੱਕ ਅਰਬ ਗਿਆਰਾਂ ਕਰੋੜ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਭਾਰਤ ਵਿੱਚ ਫੇਸਬੁੱਕ ਵਰਤਣ ਵਾਲੇ ਲੋਕਾਂ ਦੀ ਗਿਣਤੀ ਛੇ ਕਰੋੜ ਤੋਂ ਵੱਧ ਹੈ। ‘ਫੇਸਬੁੱਕ’ ਸੂਚਨਾ ਸੰਚਾਰ ਸਾਧਨਾਂ ਦੀ ਵਰਤੋਂ ਚੰਗੇ ਉਦੇਸ਼ ਲਈ ਕੀਤੀ ਜਾਣੀ ਚਾਹੀਦੀ ਹੈ।

ਓਰਕੁਟ[ਸੋਧੋ]

ਓਰਕੁਟ ਪ੍ਰਸਿੱਧ ਸਮਾਜਿਕ ਨੈੱਟਵਰਕ ਹੈ ਜੋ ਗੂਗਲ ਸਮੂਹ ਵੱਲੋਂ ਚਲਾਈ ਜਾ ਰਹੀ ਹੈ। ਇਹ ਵਰਤੋਂਕਾਰਾਂ ਲਈ ਨਵੇਂ ਦੋਸਤ ਬਣਾਉਣ ਲਈ ਮਦਦਗਾਰ ਸਾਬਤ ਹੋਈ ਹੈ।

ਯੂ ਟਯੂਬ[ਸੋਧੋ]

ਇਹ ਇੱਕ ਵਿਡਿਓ ਸ਼ੇਅਰਿੰਗ ਵੈੱਬਸਾਈਟ ਹੈ।ਇਸ ਉਪਰ ਅਸੀਂ ਵਿਡੀਓਜ ਦੇਖ ਸਕਦੇ ਹਾਂ। ਇਸਦੀ ਖੋਜ 14 ਫਰਬਰੀ 2004 ਵਿੱਚ ਸਟੀਵ ਚੈਨ,ਜਾਵੇਦ ਕੌਮ,ਤੇ ਹਰਲਏ ਦੁਆਰਾ ਕੀਤੀ ਗਈ। ਯੂ ਟਊਬ ਪ੍ਰਸਿੱਧ ਸਮਾਜਿਕ ਨੈੱਟਵਰਕ ਹੈ ਜੋ ਗੂਗਲ ਸਮੂਹ ਵੱਲੋਂ ਚਲਾਈ ਜਾ ਰਹੀ ਹੈ।।

ਗੂਗਲ+[ਸੋਧੋ]

ਗੂਗਲ + ਪ੍ਰਸਿੱਧ ਸਮਾਜਿਕ ਨੈੱਟਵਰਕ ਹੈ ਜੋ ਗੂਗਲ ਸਮੂਹ ਦੁਆਰਾ ਚਲਾਇਆ ਜਾ ਰਹੀ ਹੈ। ਇਹ ਵਰਤੋਂਕਾਰਾਂ ਲਈ ਨਵੇਂ ਦੋਸਤ ਬਣਾਉਣ ਲਈ ਮਦਦਗਾਰ ਸਾਬਤ ਹੋਈ ਹੈ।

ਟਵਿੱਟਰ[ਸੋਧੋ]

ਟਵਿੱਟਰ ਇੱਕ ਅਜਿਹੀ ਵੈੱਬਸਾਈਟ ਹੈ ਜੋ ਸਮਾਜਿਕ ਨੈੱਟਵਰਕਿੰਗ ਹੈ। ਇਸ ਦੀ ਮਦਦ ਨਾਲ ਛੋਟੇ ਸੁਨੇਹੇ ਭੇਜੇ ਅਤੇ ਪੜ੍ਹੇ ਜਾ ਸਕਦੇ ਹਨ। ਜਿਨ੍ਹਾਂ ਨੂੰ ਟਵੀਟਸ ਕਿਹਾ ਜਾਂਦਾ ਹੈ। ਜਿਨ੍ਹਾਂ ਦਾ ਆਕਾਰ 140 ਅੱਖਰ ਤੱਕ ਹੁੰਦਾ ਹੈ। ਇਹ ਵੀ ਓਨ੍ਲਐਨ ਸੋਸ਼੍ਲ ਨੇਟਵਰਕਿੰਗ ਸਰਵਿਸ ਹੈ। ਇਹ ਵਰਤੋਕਾਰ ਦੁਆਰਾ ਸੁਨੇਹੇ ਭੇਜੇ ਅਤੇ ਪੜੇ ਜਾ ਸਕਦੇ ਹਨ। 2006 ਵਿੱਚ ਇਸਦੀ ਖੋਜ ਜੈਕ ਦੋਸੀ,ਇਵਿਨ ਵਿਲ੍ਲਿਆਮ੍ਸ,ਬਿਜ੍ਸ੍ਟੋਨ ਤੇ ਨੋਹ ਗਲਾਸ ਨੇ ਕੀਤੀ।

ਵਟਸਐਪ[ਸੋਧੋ]

ਵਟਸਐਪ ਫ੍ਰੀ ਡਾਊਨਲੋਡ ਐਪ ਹੈ।ਜਿਹੜੀ ਕੇ ਸ੍ਮਾਰੱਟ ਫੋਨ ਵਿੱਚ ਵਰਤੀ ਜਾਂਦੀ ਹੈ। ਇਸ ਤੇ ਵੀ ਵਿਡੀਓਜ, ਫੋਟੋ,ਤੇ ਸੁਨੇਹੇ ਦਾ ਆਦਾਨ ਪ੍ਰਦਾਨ ਹੁੰਦਾ ਹੈ। ਇਹ 2009 ਵਿੱਚ ਬ੍ਰੇਐਨ ਐਕ੍ਸਨ ਅਤੇ ਜੇਨ ਕੋਨ ਦੀ ਖੋਜ ਹੈ। ਇਹ ਸੰਚਾਰ ਦਾ ਵਧੀਆ ਅਤੇ ਸੌਖਾ ਤਰੀਕਾ ਹੈ ਪਰ ਇਸ ਨੇ ਸਾਡੇ ਸਮਾਜ ਵਿੱਚ ਬਹੁਤ ਬਦਲਾਓ ਲਿਆ ਦਿੱਤਾ ਹੈ। ‘ਵਟਸਐਪ’ ਜਿਹੇ ਸੂਚਨਾ ਸੰਚਾਰ ਸਾਧਨਾਂ ਦੀ ਵਰਤੋਂ ਚੰਗੇ ਉਦੇਸ਼ ਲਈ ਕੀਤੀ ਜਾਣੀ ਚਾਹੀਦੀ ਹੈ।

ਹ਼ਾਈਕ[ਸੋਧੋ]

ਹਾਈਕ ਐਪ ਵੀ ਸ੍ਮਾਰੱਟ ਫੋਨ ਵਿੱਚ ਵਰਤੀ ਜਾਂਦੀ ਹੈ। ਇਸ ਤੇ ਵੀ ਵਿਡੀਓਜ, ਫੋਟੋ,ਤੇ ਸੁਨੇਹੇ ਦਾ ਆਦਾਨ ਪ੍ਰਦਾਨ ਹੁੰਦਾ ਹੈ। ਇਸ ਵਿੱਚ ਗਰਾਫਿਕਲ ਸਟਿਕਰ ਵੀ ਭੇਜੇ ਜਾ ਸਕਦੇ ਹਨ।ਇਸਦੀ ਖੋਜ 12 ਦਸੰਬਰ 2012 ਵਿੱਚ ਕੀਤੀ ਗਈ ਸੀ।

ਇੰਸਟਾਗਰਾਮ[ਸੋਧੋ]

ਕੇਵਿਨ ਸਿਸ੍ਤ੍ਰੋਮ ਮੀਕੇ ਕ੍ਰਿਗ੍ਗੇਰ ਦੁਆਰਾ ਇਸਦੀ ਖੋਜ ਕੀਤੀ ਗਈ ਸੀ।ਇਹ ਐਪ ਵੀ ਜਿਹੜੀ ਕੇ ਸ੍ਮਾਰੱਟ ਫੋਨ ਵਿੱਚ ਵਰਤੀ ਜਾਂਦੀ ਹੈ। ਇਸ ਤੇ ਵੀ ਵਿਡੀਓਜ, ਫੋਟੋ,ਤੇ ਸੁਨੇਹੇ ਦਾ ਆਦਾਨ ਪ੍ਰਦਾਨ ਹੁੰਦਾ ਹੈ।

Worldwide Unique Visitors
ਫ਼ੇਸਬੁੱਕ 792,999,000
ਟਵਿਟਰ 167,903,000
ਲਿੰਕਡਇਨ 94,823,000
ਓਰਕੁਟ 66,756,000
ਗੂਗਲ + 54,056,000
ਮਾਈਸਪੇਸ 61,037,000
ਹੋਰ 255,539,000

ਨੁਕਸਾਨ[ਸੋਧੋ]

ਪੰਜਾਬੀ ਗੀਤ ਤੋੜ-ਮਰੋੜ ਕੇ ਫੇਸਬੁੱਕ ’ਤੇ ਵਿਖਾਏ ਜਾਂਦੇ ਹਨ। ਕਈ ਵਾਰ ਅਸ਼ਲੀਲ ਮੂਵੀਆਂ ਡਾਊੁਨਲੋਡ ਕਰ ਕੇ ਫੇਸਬੁੱਕ ’ਤੇ ਪਾ ਕੇ ਭੋਲੇ-ਭਾਲੇ ਲੋਕਾਂ ਨੂੰ ਬਲੈਕਮੇਲ ਵੀ ਕੀਤਾ ਜਾਂਦਾ ਹੈ। ਇਸ ਨਾਲ ਕਈ ਵਾਰ ਝਗੜੇ ਇੰਨੇ ਵਧ ਜਾਂਦੇ ਹਨ ਕਿ ਗੱਲ ਥਾਣਿਆਂ-ਕਚਹਿਰੀਆਂ ਤਕ ਪੁੱਜ ਜਾਂਦੀ ਹੈ। ਜੇ ਇਨ੍ਹਾਂ ਸੰਚਾਰ ਸਾਧਨਾਂ ਨੂੰ ਚੰਗੇ ਉਦੇਸ਼ ਲਈ ਵਰਤੀਏ ਤਾਂ ਕੋਈ ਮਾੜੀ ਗੱਲ ਨਹੀਂ ਹੈ। ਇਸ ਨਾਲ ਬੱਚਿਆਂ ਦੀ ਸਿਹਤ ’ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਉਹ ਕਸਰਤ ਅਤੇ ਖੇਡਾਂ ਤੋਂ ਦੂਰ ਹੋ ਰਹੇ ਹਨ। ਬੱਚੇ ਹਿੰਸਕ ਹੋ ਰਹੇ ਹਨ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ। ਸਿਆਣਿਆਂ ਦੇ ਘਰੇਲੂ ਜੀਵਨ ’ਤੇ ਵੀ ਇਸ ਦਾ ਮਾੜਾ ਅਸਰ ਪੈ ਰਿਹਾ ਹੈ।

ਗਲਤ ਪ੍ਰਚਾਰ[ਸੋਧੋ]

ਕਈ ਮੈਸੇਜ ਭੇਜਣ ਵਾਲੇ ਅੰਧਵਿਸ਼ਵਾਸ ਫੈਲਾਉਣਾ ਆਪਣਾ ਪਰਮ ਧਰਮ ਸਮਝਦੇ ਹਨ। ਕਹਿਣਗੇ, ਇਹ ਮੈਸੇਜ ਫਲਾਣੇ ਧਾਰਮਿਕ ਅਸਥਾਨ ਤੋਂ ਚੱਲਿਆ ਹੈ। ਅੱਗੇ 100 ਲੋਕਾਂ ਨੂੰ ਭੇਜੋ, ਸ਼ਾਮ ਤਕ ਕੋਈ ਚੰਗੀ ਖ਼ਬਰ ਮਿਲੇਗੀ। ਜੇ ਨਜ਼ਰ-ਅੰਦਾਜ਼ ਕਰੋਗੇ ਤਾਂ ਤੁਹਾਡਾ ਬੁਰਾ ਹੋ ਜਾਵੇਗਾ ਜਾਂ ਇਮਤਿਹਾਨਾਂ ਵਿੱਚ ਫੇਲ੍ਹ ਹੋ ਜਾਵੋਗੇ। ਜਦੋਂ ਦੀਨਾਨਗਰ ਥਾਣੇ ’ਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਵਿਹਲੜਾਂ ਨੇ ਟੀ.ਵੀ. ਤੋਂ ਉੱਡਦੀ ਖ਼ਬਰ ਸੁਣ ਲਈ ਕਿ ਅਤਿਵਾਦੀਆਂ ਨਾਲ ਦੋ ਔਰਤਾਂ ਵੀ ਹਨ। ਮੁਕਾਬਲਾ ਕਿਤੇ ਰਾਤ ਨੂੰ ਜਾ ਕੇ ਖ਼ਤਮ ਹੋਇਆ, ਪਰ ‘ਸੋਸ਼ਲ ਮੀਡੀਆ ਕਰਾਈਮ ਰਿਪੋਰਟਰਾਂ’ ਨੇ ਸਵੇਰੇ 10 ਵਜੇ ਹੀ ਦੋ ਔਰਤਾਂ ਸਮੇਤ ਕਿਸੇ ਪੁਰਾਣੇ ਮੁਕਾਬਲੇ ਵਿੱਚ ਮਰੇ ਅਤਿਵਾਦੀਆਂ ਦੀਆਂ ਫੋਟੋਆਂ ਵੱਟਸਐਪ ’ਤੇ ਪਾ ਦਿੱਤੀਆਂ ਸਨ ਕਿ ਸਾਰੇ ਅੱਤਵਾਦੀ ਮਾਰੇ ਗਏ ਹਨ ਤੇ ਮੁਕਾਬਲਾ ਖ਼ਤਮ ਹੋ ਗਿਆ ਹੈ। ਜੇ.ਐਨ.ਯੂ. ਕਾਂਡ ਨੂੰ ਭੜਕਾਉਣ ਵਿੱਚ ਵੀ ਸੋਸ਼ਲ ਮੀਡੀਆ ਦਾ ਪੂਰਾ ਹੱਥ ਸੀ। ਜਾਟ ਅੰਦੋਲਨ ਵਿੱਚ ਬਿਨਾਂ ਕਿਸੇ ਸਬੂਤ ਦੇ ਸਮੂਹਿਕ ਬਲਾਤਕਾਰ ਦੀਆਂ ਖ਼ਬਰਾਂ ਜਾਰੀ ਕਰ ਦਿੱਤੀਆਂ ਗਈਆਂ। ਇੱਕ ਨੇ ਆਪਣੇ ਦਾਦੇ ਦੀ ਅਰਥੀ ਨੂੰ ਮੋਢਾ ਦਿੰਦੇ ਸਮੇਂ ਦੰਦੀਆਂ ਕੱਢਦੇ ਹੋਏ ਸੈਲਫੀ ਖਿੱਚ ਕੇ ਫੇਸਬੁੱਕ ’ਤੇ ਪਾ ਦਿੱਤੀ ‘ਫੀਲਿੰਗ ਸੈਡ ਵਿਦ ਦਾਦਾ ਜੀ’। ਇਸ ਗੱਲ ਦਾ ਮੀਡੀਆ ਵਿੱਚ ਐਨਾ ਹੋ-ਹੱਲਾ ਮੱਚਿਆ ਕਿ ਫੇਸਬੁੱਕ ਨੂੰ ਉਹ ਸੈਲਫੀ ਡਲੀਟ ਕਰਨੀ ਪਈ। ਚੰਗੀਆਂ ਭਲੀਆਂ ਸ਼ਰੀਫ ਲੜਕੀਆਂ ਦੀਆਂ ਫੋਟੋਆਂ ਉੱਪਰ ਗੰਦ ਮੰਦ ਲਿਖ ਕੇ ਵਾਇਰਲ ਕਰ ਦਿੱਤੀਆਂ ਜਾਂਦੀਆਂ ਹਨ। ਸੋਸ਼ਲ ਮੀਡੀਆ ’ਤੇ ਸਵੇਰੇ-ਸਵੇਰੇ ਤਾਂ ਧਾਰਮਿਕ, ਗਿਆਨ ਵਧਾਊ ਅਤੇ ਹੌਸਲਾ ਅਫ਼ਜ਼ਾਈ ਵਾਲੇ ਮੈਸੇਜ ਆਉਂਦੇ ਹਨ, ਪਰ ਦੁਪਹਿਰ ਨੂੰ ਡਿਪਰੈਸ਼ਨ ਵਾਲੇ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਰਾਤ ਨੂੰ ਗੰਦਮੰਦ ਸ਼ੁਰੂ ਹੋ ਜਾਂਦਾ ਹੈ। ਲੋਕ ਕਿਸੇ ਲੀਡਰ ਜਾਂ ਅਫ਼ਸਰ ਨਾਲ ਚੇਪੀ ਹੋ ਕੇ ਖਿੱਚੀਆਂ ਫੋਟੋਆਂ ਫੇਸਬੁੱਕ ’ਤੇ ਪਾ ਕੇ ਲਾਈਕ ਗਿਣਨ ਲੱਗ ਜਾਂਦੇ ਹਨ। ਲਾਈਕ ਅਸਲ ਵਿੱਚ ਉਸ ਵੱਡੇ ਬੰਦੇ ਨੂੰ ਮਿਲਦੇ ਹਨ ਜਿਸ ਨਾਲ ਤੁਹਾਡੀ ਫੋਟੋ ਲੱਗੀ ਹੁੰਦੀ ਹੈ। ਇੱਕ ਨਵਾਂ ਟਰੈਂਡ ਚੱਲਿਆ ਹੈ ਸੈਲਫੀ ਖਿੱਚਣ ਦਾ। ਹੁਣ ਤਕ ਇਕੱਲੇ ਭਾਰਤ ਵਿੱਚ ਹੀ 50 ਦੇ ਕਰੀਬ ਲੋਕ ਸੈਲਫੀਆਂ ਲੈਂਦੇ ਮਰ ਚੁੱਕੇ ਹਨ। ਕੋਈ ਟਰੇਨ ਥੱਲੇ ਦਰੜਿਆ ਜਾਂਦਾ ਹੈ ਤੇ ਕੋਈ ਪਹਾੜਾਂ ਤੋਂ ਰੁੜ੍ਹ ਜਾਂਦਾ ਹੈ ਆਦਿ।

ਹਵਾਲੇ[ਸੋਧੋ]