ਸਲਮਾਨ ਰੁਸ਼ਦੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਹਿਮਦ ਸਲਮਾਨ ਰੁਸਦੀ
Salman Rushdie in New York City 2008.jpg
ਸਲਮਾਨ ਰੁਸਦੀ
ਉਪਨਾਮ: ਰੁਸਦੀ
ਜਨਮ: 19 ਜੂਨ 1947 (ਉਮਰ: 65)
ਬੰਬੇ (ਹੁਣ ਮੁੰਬਈ)
ਕਾਰਜ_ਖੇਤਰ: ਸਾਹਿਤ ਰਚਨਾ
ਰਾਸ਼ਟਰੀਅਤਾ: ਬਰਤਾਨਵੀ
ਭਾਸ਼ਾ: ਅੰਗਰੇਜ਼ੀ
ਵਿਧਾ: ਜਾਦੂਈ ਯਥਾਰਥਵਾਦ, ਵਿਅੰਗ , ਉੱਤਰ-ਬਸਤੀਵਾਦ
ਵਿਸ਼ਾ: ਇਤਿਹਾਸਕ ਆਲੋਚਨਾ, ਯਾਤਰਾਨਾਮੇ


ਅਹਿਮਦ ਸਲਮਾਨ ਰੁਸਦੀ (Kashmiri: احمد سلمان رشدی ; ਜਨਮ 19 ਜੂਨ 1947), ਭਾਰਤੀ ਮੂਲ ਦੇ ਬਰਤਾਨਵੀ ਅੰਗਰੇਜ਼ੀ ਨਾਵਲਕਾਰ ਅਤੇ ਨਿਬੰਧਕਾਰ ਹਨ । ਉਨ੍ਹਾਂ ਦੀ ਮਿਡਨਾਈਟ ਚਿਲਡਰਨ ਨਾਮੀ ਨਾਵਲ ਨੂੰ ਸੰਨ 1981 ਵਿੱਚ ਬੁਕਰ ਇਨਾਮ ਮਿਲਣ ਦੇ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਬਹੁਤ ਵੱਧ ਗਈ । ਸੰਨ 1988 ਵਿੱਚ ਲਿਖੇ 'ਸ਼ੈਤਾਨੀ ਆਇਤਾਂ' (The Satanic Verses) ਨਾਮੀ ਉਨ੍ਹਾਂ ਦਾ ਚੌਥੇ ਨਾਵਲ ਉੱਤੇ ਬਹੁਤ ਵਿਵਾਦ ਖੜਾ ਹੋ ਗਿਆ। 1993 ਵਿੱਚ , ਉਹਨੂੰ ‘ਬੁੱਕਰਾਂ ਦਾ ਬੁੱਕਰ’ ਸਨਮਾਨ ਮਿਲਿਆ। ਇਹ ਉਸਦੇ ਨਾਵਲ ‘ਮਿਡਨਾਈਟਸ ਚਿਲਡਰਨ’ ਲਈ ਪੰਝੀ ਸਾਲ ਪਹਿਲਾਂ ਜਦੋਂ ਤੋਂ ਬੁੱਕਰ ਸਥਾਪਤ ਕੀਤਾ ਗਿਆ ਸੀ ਬੁੱਕਰ ਹਾਸਲ ਕਰਨ ਵਾਲੀ ਸਭਨਾਂ ਤੋਂ ਵਧੀਆ ਕਿਤਾਬ ਦੇ ਤੌਰ ਤੇ ਸਨਮਾਨ ਮੈਡਲ ਸੀ।

ਜੀਵਨ [ਸੋਧ]

ਸਲਮਾਨ ਰੁਸ਼ਦੀ ਭਾਰਤ ਦੀ ਆਜ਼ਾਦੀ ਦੀ ਪੂਰਵ ਸੰਧਿਆ ਤੇ ਮੁੰਬਈ ਵਿੱਚ 19 ਜੂਨ 1947 ਵਿੱਚ ਪੈਦਾ ਹੋਇਆ ਸੀ। ਉਸ ਨੇ ਮੁੰਬਈ ਤੋਂ ਬਾਅਦ ਇੰਗਲੈਂਡ ਵਿੱਚ ਪੜ੍ਹਾਈ ਕੀਤੀ ਅਤੇ ਆਪਣੇ ਲਿਖਾਰੀ ਜੀਵਨ ਦੇ ਪਹਿਲੇ ਦਹਾਕੇ ਵੀ ਉਥੇ ਬਿਤਾਏ। ਉਨ੍ਹਾਂ ਨੇ ਆਪਣੀ ਲੇਖਣੀ ਵਿੱਚ ਮੁੰਬਈ ਦੀ ਅਹਿਮੀਅਤ ਬਾਰੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਮੈਂ ਪਹਿਲਾਂ ਤੋਂ ਹੀ ਜਾਣਦਾ ਸੀ ਕਿ ਮੁੰਬਈ, ਜਿੱਥੇ ਮੈਂ ਵੱਡਾ ਹੋਇਆ ਐਸਾ ਸ਼ਹਿਰ ਹੈ ਜਿਸ ਵਿੱਚ ਪੱਛਮ ਪੂਰੀ ਤਰ੍ਹਾਂ ਪੂਰਬ ਨਾਲ ਘੁਲ ਮਿਲ ਗਿਆ ਸੀ। ਮੇਰੇ ਜੀਵਨ ਦੀਆਂ ਘਟਨਾਵਾਂ ਨੇ ਮੈਨੂੰ ਅਜਿਹੀਆਂ ਕਹਾਣੀਆਂ ਕਹਿਣ ਦੀ ਯੋਗਤਾ ਦਿੱਤੀ ਜਿਨ੍ਹਾਂ ਵਿੱਚ ਦੁਨੀਆਂ ਦੇ ਵੱਖ ਵੱਖ ਭਾਗਾਂ ਨੂੰ ਇਕੱਠੇ ਲਿਆ ਜਾ ਸਕਦਾ ਹੋਵੇ।"[੧] ਇਨ੍ਹੀਂ ਦਿਨੀਂ ਰੁਸ਼ਦੀ ਮੁੱਖ ਤੌਰ ਤੇ ਨਿਊਯਾਰਕ ਵਿੱਚ ਰਹਿੰਦਾ ਹੈ।


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ