ਸਲੋਵਾਕ ਭਾਸ਼ਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਸਲੋਵਾਕ (Slovenčina) ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਇੱਕ ਭਾਸ਼ਾ ਹੈ। ਇਹ ਸਲੋਵਾਕੀਆ ਦੀ ਅਧਿਕਾਰਿਕ ਭਾਸ਼ਾ ਹੈ। ਸਲੋਵਾਕੀਆ ਵਿੱਚ ਇਸਨੂੰ ਬੋਲਣ ਵਾਲਿਆਂ ਦੀ ਗਿਣਤੀ 50 ਲੱਖ ਹੈ। ਅਮਰੀਕਾ, ਚੈੱਕ ਗਣਰਾਜ, ਸਰਬੀਆ, ਆਇਰਲੈਂਡ, ਰੋਮਾਨੀਆ, ਪੋਲੈਂਡ, ਕਨੇਡਾ, ਹੰਗਰੀ, ਕ੍ਰੋਏਸ਼ੀਆ, ਇੰਗਲੈਂਡ, ਆਸਟ੍ਰੇਲੀਆ, ਆਸਟਰੀਆ ਅਤੇ ਯੂਕਰੇਨ ਵਿੱਚ ਵੀ ਸਲੋਵਾਕ ਨੂੰ ਬੋਲਣ ਵਾਲੇ ਲੋਕ ਮੌਜੂਦ ਹਨ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |