ਸ਼ਰਤ (ਨਿੱਕੀ ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
"ਸ਼ਰਤ"
ਲੇਖਕ ਐਂਤਨ ਚੈਖਵ
ਭਾਸ਼ਾ ਰੂਸੀ
ਵੰਨਗੀ ਕਹਾਣੀ
ਪ੍ਰਕਾਸ਼ਨ 1889

ਸ਼ਰਤ (ਨਿੱਕੀ ਰੂਸੀ ਕਹਾਣੀ), ਇੱਕ ਬੈਂਕਰ ਅਤੇ ਇੱਕ ਜਵਾਨ ਵਕੀਲ ਬਾਰੇ ਕਹਾਣੀ ਹੈ। ਉਹ ਇੱਕ ਦੂਜੇ ਦੇ ਨਾਲ ਸ਼ਰਤ ਲਾ ਲੈਂਦੇ ਹਨ ਕਿ ਮੌਤ ਦੀ ਸਜ਼ਾ ਬਿਹਤਰ ਹੈ ਜਾਂ ਜੇਲ੍ਹ ਵਿੱਚ ਉਮਰ ਕੈਦ। ਇਹ ਐਂਤਨ ਚੈਖਵ ਦੀ 1889 ਦੀ ਕਹਾਣੀ ਹੈ। ਕਹਾਣੀ ਦਾ ਅੰਤ ਬੇਹੱਦ ਨਾਟਕੀ ਹੈ।

ਬੈਂਕਰ ਨੂੰ ਸ਼ਰਤ ਦੇ ਪੰਦਰਾਂ ਸਾਲ ਪਹਿਲਾਂ ਵਾਲੇ ਮੌਕੇ ਦੀ ਯਾਦ ਨਾਲ ਕਹਾਣੀ ਸ਼ੁਰੂ ਹੁੰਦੀ ਹੈ। ਉਸ ਦਿਨ ਉਹ ਇੱਕ ਪਾਰਟੀ ਵਿੱਚ ਮਹਿਮਾਨਾਂ ਦੀ ਮੇਜਬਾਨੀ ਕਰ ਰਿਹਾ ਸੀ ਕਿ ਮੌਤ ਦੀ ਸਜ਼ਾ ਬਾਰੇ ਚਰਚਾ ਛਿੜ ਪੈਂਦੀ ਹੈ। ਬੈਂਕਰ ਦੀ ਦਲੀਲ਼ ਹੈ ਕਿ ਮੌਤ ਦੀ ਸਜ਼ਾ ਉਮਰ ਕੈਦ ਤੋਂ ਵਧੇਰੇ ਮਾਨਵੀ ਹੈ, ਜਦੋਂ ਕਿ ਜਵਾਨ ਵਕੀਲ ਅਸਹਿਮਤ ਹੈ। ਉਹਦਾ ਕਹਿਣਾ ਹੈ ਕਿ ਉਹ ਮੌਤ ਦੇ ਬਜਾਏ ਉਮਰ ਕੈਦ ਚੁਣਨਾ ਬਿਹਤਰ ਹੋਵੇਗਾ। ਉਹ ਦੋ ਲੱਖ ਰੂਬਲ ਦੀ ਸ਼ਰਤ ਲਾ ਲੈਂਦੇ ਹਨ ਅਤੇ ਵਕੀਲ ਪੰਦਰਾਂ ਸਾਲ ਇਕਾਂਤ ਸਜ਼ਾ ਕੱਟਣ ਲਈ ਸਹਿਮਤ ਹੋ ਜਾਂਦਾ ਹੈ।

ਆਦਮੀ ਆਪਣੀ ਸਜ਼ਾ ਦੌਰਾਨ ਕਿਤਾਬਾਂ ਪੜ੍ਹਨ, ਲਿਖਣ, ਪਿਆਨੋ ਵਜਾਉਣ, ਪੜ੍ਹਾਈ, ਅਤੇ ਆਪਣੇ ਆਪ ਨੂੰ ਸਿੱਖਿਅਤ ਕਰਨ ਵਿੱਚ ਆਪਣਾ ਸਮਾਂ ਖਰਚ ਕਰਦਾ ਹੈ। ਇਸ ਦੌਰਾਨ ਬੈਂਕਰ ਦੀ ਕਿਸਮਤ ਵਿੱਚ ਗਿਰਾਵਟ ਆਉਂਦੀ ਹੈ ਅਤੇ ਉਹ ਜਾਣਦਾ ਹੈ ਕਿ ਜੇਕਰ ਉਹ ਸ਼ਰਤ ਹਾਰ ਜਾਂਦਾ ਹੈ, ਸ਼ਰਤ ਭੁਗਤਾਉਣ ਨਾਲ ਉਹ ਦਿਵਾਲੀਆ ਹੋ ਜਾਵੇਗਾ। ਪੰਦਰਾਂ ਸਾਲ ਦੀ ਮਿਆਦ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਬੈਂਕਰ ਵਕੀਲ ਨੂੰ ਮਾਰਨ ਦਾ ਫੈਸਲਾ ਕਰਦਾ ਹੈ ਤਾਂ ਜੋ ਸ਼ਰਤ ਦੇ ਪੈਸੇ ਨਾ ਦੇਣੇ ਪੈਣ। ਜਦੋਂ ਉਹ ਚੁਪਕੇ ਵਕੀਲ ਦੇ ਚੈਂਬਰ ਵਿੱਚ ਜਾਂਦਾ ਹੈ, ਤਾਂ ਬੈਂਕਰ ਨੂੰ ਇੱਕ ਵਕੀਲ ਦੁਆਰਾ ਲਿਖਤ ਇੱਕ ਨੋਟ ਮਿਲਦਾ ਹੈ। ਨੋਟ ਵਿੱਚ ਕਿਹਾ ਗਿਆ ਹੈ ਕਿ ਸਜ਼ਾ ਦੌਰਾਨ ਆਪਣੇ ਸਮੇਂ ਵਿੱਚ ਉਸ ਨੇ ਸਿੱਖਿਆ ਹੈ ਕਿ ਭੌਤਿਕ ਵਸਤਾਂ ਤ੍ਰਿਸਕਾਰ ਦੀਆਂ ਹੱਕਦਾਰ ਹਨ ਕਿਉਂਕਿ ਇਹ ਛਿਣਭੰਗੁਰ ਵਜੂਦ ਰੱਖਦੀਆਂ ਹਨ। ਇਸ ਲਈ, ਆਪਣੇ ਤ੍ਰਿਸਕਾਰ ​​ਦਾ ਪ੍ਰਗਟਾ ਕਰਨ ਲਈ, ਉਹ ਸ਼ਰਤ ਦੀ ਮਿਆਦ ਪੂਰੇ ਹੋਣ ਤੋਂ ਪੰਜ ਘੰਟੇ ਪਹਿਲਾਂ ਇਥੋਂ ਚਲਿਆ ਜਾਵੇਗਾ ਯਾਨੀ ਇਸ ਪ੍ਰਕਾਰ ਜਾਣ ਬੁਝ ਕੇ ਸ਼ਰਤ ਹਾਰ ਜਾਵੇਗਾ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png