ਸ਼ਾਹਮੁਖੀ
ਸ਼ਾਹਮੁਖੀ ਪੰਜਾਬੀ ਲਿਖਣ ਵਾਸਤੇ ਵਰਤੀ ਜਾਣ ਵਾਲ਼ੀ ਦੂਜੀ ਲਿਪੀ ਏ। ਇਹ ਆਮ ਕਰ ਕੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਏ ਅਤੇ ਇਹਦੀ ਨੀਂਹ ਅਰਬੀ ਫ਼ਾਰਸੀ ਲਿਪੀ ਨਸਤਾਲੀਕ ’ਤੇ ਧਰੀ ਗਈ ਏ। ਇਹ ਗੁਰਮੁਖੀ(ਪੰਜਾਬੀ ਲਿਖਣ ਵਾਸਤੇ ਆਮ ਲਿਪੀ) ਨਾਲ਼ੋਂ ਔਖੀ ਹੈ ਅਤੇ ਇਹਨੂੰ ਪੜ੍ਹਨਾ ਵੀ ਔਖਾ ਏ ਕਿਉਂ ਜੋ ਅਰਬੀ ਲਿਪੀਆਂ ਵਿਚ ਅੱਖਰਾਂ ਦੀਆਂ ਸ਼ਕਲਾਂ ਲਫ਼ਜ਼ਾਂ ਦੇ ਸ਼ੁਰੂ, ਵਿਚਕਾਰ ਅਤੇ ਅਖ਼ੀਰ ਵਿਚ ਬਦਲ ਜਾਂਦੀਆਂ ਨੇ। ਇਹਦੇ ਨਾਲ਼-ਨਾਲ਼ ਇਕ ਅਵਾਜ਼ ਲਈ ਕਈ ਅੱਖਰ ਦਿੱਤੇ ਹੋਏ ਨੇ ਜਿਵੇਂ:- ‘ਜ਼’ ਦੀ ਅਵਾਜ਼ ਵਾਸਤੇ ਚਾਰ, ਅਤੇ ‘ਸ’ ਦੀ ਅਵਾਜ਼ ਵਾਸਤੇ ਤਿੰਨ ਅੱਖਰ ਨੇ। ਸ਼ਾਹਮੁਖੀ ਦਰਅਸਲ ਨਸਤਾਲੀਕ ਵਿਚ ਪੰਜਾਬੀ ਨੂੰ ਲਿਖਣ ਦਾ ਨਾਂ ਏ ਅਤੇ ਇਹਦੇ ਅੱਖਰਾਂ ਅਤੇ ਉਰਦੂ ਅੱਖਰਾਂ ਵਿਚ ਕੋਈ ਫ਼ਰਕ ਨਹੀਂ। ਕੁੱਝ ਲੋਕਾਂ ਦਾ ਮੰਨਣਾ ਏ ਕਿ ਪੰਜਾਬੀ ਲਿਖਣ ਵਾਸਤੇ ਸਭ ਤੋਂ ਪਹਿਲੋਂ ਸ਼ਾਹਮੁਖੀ ਦੀ ਹੀ ਵਰਤੋਂ ਹੋਈ ਸੀ, ਜਦੋਂ ਬਾਬਾ ਫ਼ਰੀਦ ਨੇ ਅਪਣੀ ਬਾਣੀ ਕਲਮਬੱਧ ਕੀਤੀ ਸੀ। ਸ਼ਾਹਮੁਖੀ ਹਾਲਾਂਕਿ ਪੰਜਾਬੀ ਲਿਖਣ ਵਾਸਤੇ ਬਹੁਤੀ ਸਹੀ ਨਹੀਂ ਏ ਫਿਰ ਵੀ ਮਜ਼੍ਹਬੀ ਕਾਰਨਾਂ ਸਦਕਾ ਪਾਕਿਸਤਾਨ ਵਿੱਚ ਇਹੋ ਲਿਪੀ ਈ ਵਰਤੀ ਜਾਂਦੀ ਏ।
ਹੇਠ ਦਿੱਤੀ ਤਸਵੀਰ ਵਿਚ ਸ਼ਾਹਮੁਖੀ ’ਤੇ ਗੁਰਮੁਖੀ, ਦੋਵਾਂ ਲਿਪੀਆਂ ਦੇ ਅੱਖਰ ਦਿੱਤੇ ਗਏ ਨੇ।