ਸ਼ਾਹਮੁਖੀ ਲਿਪੀ
ਸ਼ਾਹਮੁਖੀ ਪੱਛਮੀ ਪੰਜਾਬੀ ਲਿਖਣ ਵਾਸਤੇ ਵਰਤੀ ਜਾਣ ਵਾਲ਼ੀ ਦੂਜੀ ਲਿਪੀ ਹੈ। ਇਹ ਆਮ ਕਰਕੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਹੈ ਅਤੇ ਇਹਦੀ ਨੀਂਹ ਅਰਬੀ ਫ਼ਾਰਸੀ ਲਿਪੀ ਨਸਤਾਲੀਕ ’ਤੇ ਧਰੀ ਗਈ ਏ। ਇਹ ਗੁਰਮੁਖੀ(ਪੰਜਾਬੀ ਲਿਖਣ ਵਾਸਤੇ ਆਮ ਲਿਪੀ) ਨਾਲ਼ੋਂ ਔਖੀ ਹੈ ਅਤੇ ਇਹਨੂੰ ਪੜ੍ਹਨਾ ਵੀ ਔਖਾ ਇਸ ਕਿਉਂ ਜੋ ਅਰਬੀ ਲਿਪੀਆਂ ਵਿਚ ਅੱਖਰਾਂ ਦੀਆਂ ਸ਼ਕਲਾਂ ਸ਼ਬਦਾਂ ਦੇ ਸ਼ੁਰੂ, ਵਿਚਕਾਰ ਅਤੇ ਅਖ਼ੀਰ ਵਿਚ ਬਦਲ ਜਾਂਦੀਆਂ ਹਨ। ਇਹਦੇ ਨਾਲ਼-ਨਾਲ਼ ਇਕ ਅਵਾਜ਼ ਲਈ ਕਈ ਅੱਖਰ ਦਿੱਤੇ ਹੋਏ ਨੇ ਜਿਵੇਂ:- ‘ਜ਼’ ਦੀ ਅਵਾਜ਼ ਵਾਸਤੇ ਚਾਰ, ਅਤੇ ‘ਸ’ ਦੀ ਅਵਾਜ਼ ਵਾਸਤੇ ਤਿੰਨ ਅੱਖਰ ਨੇ। ਸ਼ਾਹਮੁਖੀ ਦਰਅਸਲ ਨਸਤਾਲੀਕ ਵਿਚ ਪੰਜਾਬੀ ਨੂੰ ਲਿਖਣ ਦਾ ਨਾਂ ਏ ਅਤੇ ਇਹਦੇ ਅੱਖਰਾਂ ਅਤੇ ਉਰਦੂ ਅੱਖਰਾਂ ਵਿਚ ਕੋਈ ਫ਼ਰਕ ਨਹੀਂ। ਕੁੱਝ ਲੋਕਾਂ ਦਾ ਮੰਨਣਾ ਏ ਕਿ ਪੰਜਾਬੀ ਲਿਖਣ ਵਾਸਤੇ ਸਭ ਤੋਂ ਪਹਿਲੋਂ ਸ਼ਾਹਮੁਖੀ ਦੀ ਹੀ ਵਰਤੋਂ ਹੋਈ ਸੀ, ਜਦੋਂ ਬਾਬਾ ਫ਼ਰੀਦ ਨੇ ਅਪਣੀ ਬਾਣੀ ਕਲਮਬੱਧ ਕੀਤੀ ਸੀ। ਸ਼ਾਹਮੁਖੀ ਹਾਲਾਂਕਿ ਪੰਜਾਬੀ ਲਿਖਣ ਵਾਸਤੇ ਬਹੁਤੀ ਸਹੀ ਨਹੀਂ ਏ ਫਿਰ ਵੀ ਮਜ਼੍ਹਬੀ ਕਾਰਨਾਂ ਸਦਕਾ ਪਾਕਿਸਤਾਨ ਵਿੱਚ ਇਹੋ ਲਿਪੀ ਈ ਵਰਤੀ ਜਾਂਦੀ ਏ।
ਹੇਠ ਦਿੱਤੀ ਤਸਵੀਰ ਵਿਚ ਸ਼ਾਹਮੁਖੀ ’ਤੇ ਗੁਰਮੁਖੀ, ਦੋਵਾਂ ਲਿਪੀਆਂ ਦੇ ਅੱਖਰ ਦਿੱਤੇ ਗਏ ਨੇ।
ਵਰਨਮਾਲਾ [ਸੋਧ]
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |