ਸ਼ੁੱਕਰ ਗ੍ਰਹਿ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਸ਼ੁੱਕਰ (0.7 AU) ਧਰਤੀ ਦੇ ਕੁ ਜਿਡਾ ਗ੍ਰਹਿ ਹੈ (ਧਰਤੀ ਦੇ 0.815 Earth ਆਕਾਰ ਦੇ ਬਰਾਬਰ) ਅਤੇ ਸ਼ੁੱਕਰ ਦੇ ਕੋਈ ਉਪਗ੍ਰਹਿ ਨਹੀ ਹਨ। ਗ੍ਰੀਨਹਾਉਸ ਗੇਸ ਕਰਕੇ ਇਸ ਦਾ ਤਾਪਮਾਨ ੪੦੦ ਡਿਗਰੀ ਸੈਲਸੀਅਸ ਤੱਕ ਚਲ ਜਾਂਦਾ ਹੈ ਅਤੇ ਇਸ ਕਰਕੇ ਇਹ ਸਭ ਤੋਂ ਗਰਮੀ ਵਾਲਾ ਗ੍ਰਹਿ ਹੈ।[੧]
ਸ਼ੁੱਕਰ ਨੂੰ ਸੂਰਜ ਦਾ ਇੱਕ ਚੱਕਰ ਪੂਰਾ ਕਰਨ ਲਈ 224.7 ਦਿਨ ਲੱਗਦੇ ਹਨ। ਸ਼ੁੱਕਰ ਸਾਡੇ ਸੂਰਜ ਮੰਡਲ ਦੇ ਚਾਰ ਧਰਤ ਗ੍ਰਹਿਆਂ ਵਿੱਚੋਂ ਇੱਕ ਹੈ, ਜਿਸ ਦਾ ਮਤਲਬ ਹੈ ਕਿ ਇਸ ਦਾ ਕੋਟ ਪੱਥਰ ਜਾਂ ਧਰਤ ਦਾ ਬਣਿਆਂ ਹੋਇਆ ਹੈ। ਇਸ ਦਾ ਵਿਆਸ ਧਰਤੀ ਕੇਵਲ ੬੫੦ ਕਿਲੋਮੀਟਰ ਘੱਟ ਹੈ। ਧਰਤੀ ਦੇ ਤਰਾਂ ਇਸ ਦੇ ਲੋਹੇ ਦੇ ਕੇਂਦਰੀ ਭਾਗ ਦੇ ਦੁਆਲੇ ਇੱਕ ਸਿਲਿਕੇਟ ਦੀ ਮੋਟੀ ਬੁਰਕ, ਸਾਰਥਕ ਵਾਯੂ ਮੰਡਲ, ਅਤੇ ਅੰਦਰੂਨੀ ਭੂ-ਵਿਗਿਆਨਕ ਸਰਗਰਮੀ ਦੇ ਸਬੂਤ ਹਨ। ਪਰ ਇਹ ਧਰਤੀ ਨਾਲੋਂ ਬਹੁਤ ਹੀ ਸੁੱਕਾ ਹੈ, ਅਤੇ ਇਸ ਦਾ ਵਾਯੂ ਮੰਡਲ ਵੀ ੯੦ ਗੁਣਾ ਸੰਘਣਾ ਹੈ। ਇਥੇ 96.5% ਕਾਰਬਨ ਡਾਈਆਕਸਾਇਡ ਅਤੇ 3.5% ਨਾਈਟ੍ਰੋਜਨ ਹੈ।[੨]
ਬਾਹਰੀ ਕੜੀ [ਸੋਧ]
| ਵਿਕੀਮੀਡੀਆ ਕਾਮਨਜ਼ ’ਤੇ ਸ਼ੁੱਕਰ ਗ੍ਰਹਿ ਨਾਲ ਸਬੰਧਤ ਮੀਡੀਆ ਹੈ। |
- ↑ Mark Alan Bullock (1997) (PDF). The Stability of Climate on Venus. Southwest Research Institute. http://www.boulder.swri.edu/~bullock/Homedocs/PhDThesis.pdf. Retrieved on ੨੪ ਫਰਵਰੀ ੨੦੦੯.
- ↑ "The Encyclopedia of Astrobiology, Astronomy, and Spaceflght". http://www.daviddarling.info/encyclopedia/V/Venusatmos.html. Retrieved on 2009-02-24.
| ਸੂਰਜ ਮੰਡਲ | ||||||||||||
|---|---|---|---|---|---|---|---|---|---|---|---|---|
|