ਸਾਈਬਰਸਪੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਈਬਰਸਪੇਸ ਉਹ ਕਾਲਪਨਿਕ ਵਾਤਾਵਰਨ ਹੁੰਦਾ ਹੈ, ਜਿਸ ਵਿੱਚ ਕੰਪਿਊਟਰ ਜਾਲਕਾਰਜ(ਨੈੱਟਵਰਕ) ਤੇ ਸੰਚਾਰ ਹੁੰਦਾ ਹੈ।"[1] ਇਹ ਸ਼ਬਦ 20ਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਸਾਡੇ ਸਾਹਮਣੇ ਅੰਤਰਜਾਲ(ਇੰਟਰਨੈੱਟ) ਦੇ ਨਾਲ ਹੀ ਹੋਂਦ ਵਿੱਚ ਆਇਆ। ਸਾਈਬਰ ਸਪੇਸ ਸ਼ਬਦ ਨਾਲ ਬਹੁਤ ਸਾਰੇ ਨਵੇਂ ਵਿਚਾਰ ਅਤੇ ਨਵੇਂ ਵਰਤਾਰੇ ਹੋਂਦ ਵਿੱਚ ਆਏ।[2]

ਸਾਈਬਰਸਪੇਸ ਇੱਕ ਗਲੋਬਲ ਜਾਲਕਾਰਜ ਹੈ ਜਿਸ ਉੱਤੇ ਲੋਕ ਵਿਚਾਰ ਸਾਂਝੇ ਕਰਨਾ, ਵਪਾਰ ਕਰਨਾ, ਗੇਮਾਂ ਖੇਡਣਾ ਆਦਿ ਕੰਮ ਕਰਦੇ ਹਨ। ਇਹਨਾਂ ਲੋਕਾਂ ਨੂੰ ਸਾਈਬਰਨਾਟਸ ਕਿਹਾ ਜਾਂਦਾ ਹੈ। ਅੱਜ ਦੀ ਤਾਰੀਖ ਵਿੱਚ ਸਾਈਬਰਸਪੇਸ ਸ਼ਬਦ ਅੰਤਰਜਾਲ ਸੱਭਿਆਚਾਰ ਨਾਲ ਸਬੰਧਿਤ ਹਰ ਵਰਤਾਰੇ ਲਈ ਵਰਤ ਲਿਆ ਜਾਂਦਾ ਹੈ।

ਸ਼ਬਦ ਦੀ ਵਰਤੋਂ[ਸੋਧੋ]

ਸ਼ਬਦ "ਸਾਈਬਰਸਪੇਸ" ਦੀ ਵਰਤੋਂ ਪਹਿਲੀ ਵਾਰ 1960 ਵਿੱਚ ਡੈਨਿਸ਼ ਕਲਾਕਾਰ ਸੁਜੈਨ ਉਸਿੰਗ ਅਤੇ ਕਾਰਸਟਨ ਹੋਫ਼ ਦੁਆਰਾ ਕੀਤੀ ਗਈ। ਗਲਪ ਦੇ ਵਿੱਚ ਇਸ ਦੀ ਵਰਤੋਂ 1980ਵਿਆਂ ਦੇ ਵਿੱਚ ਸ਼ੁਰੂ ਹੋਈ। ਸਭ ਤੋਂ ਪਹਿਲਾਂ ਵਿਲੀਅਮ ਗਿਬਸਨ ਨੇ 1982 ਵਿੱਚ ਆਪਣੀ ਲਿਖੀ ਨਿੱਕੀ ਕਹਾਣੀ "ਬਰਨਿਗ ਕਰੋਮ" ਵਿੱਚ ਕੀਤੀ ਤੇ ਬਆਦ ਵਿੱਚ 1984 ਵਿੱਚ ਲਿਖੇ ਆਪਣੇ ਨਾਵਲ "ਨੀਓਰੋਮੈਨਸਰ" ਵਿੱਚ ਕੀਤੀ।[3]

1990ਵਿਆਂ ਵਿੱਚ ਇਹ ਸ਼ਬਦ ਅੰਤਰਜਾਲ ਅਤੇ ਬਆਦ ਵਿੱਚ ਵਰਲਡ ਵਾਈਡ ਵੈਬ ਦੇ ਸਮਾਨਆਰਥਕ ਦੇ ਵਜੋਂ ਵਰਤਿਆ ਜਾਣ ਲੱਗਾ।[4]

ਪੰਜਾਬੀ ਸਾਹਿਤ ਵਿੱਚ ਸਾਈਬਰਸਪੇਸ[ਸੋਧੋ]

ਪੰਜਾਬੀ ਸਾਹਿਤ ਵਿਸ਼ੇਸ਼ ਕਰਕੇ ਪ੍ਰਵਾਸੀ ਪੰਜਾਬੀ ਸਾਹਿਤ ਵਿੱਚ ਵੀ ਇਸ ਸੰਕਲਪ ਦੀ ਵਰਤੋਂ ਕੀਤੀ ਮਿਲਦੀ ਹੈ। ਉਦਾਹਰਨ ਦੇ ਤੌਰ ਉੱਤੇ ਕੈਨੇਡੀਅਨ ਪੰਜਾਬੀ ਕਵੀ ਰਵਿੰਦਰ ਰਵੀ ਦੀ ਇੱਕ ਕਵਿਤਾ ਦੀਆਂ ਸਤਰਾਂ ਪੇਸ਼ ਹਨ:

ਇਕ ਸੂਰਜ ਹੋਰ

ਮੈਂ ਫੇਰ ਆਪਣੇ ਆਪ ਉੱਤੇ,
ਗਰਜ ਰਿਹਾ ਹਾਂ।
ਮੈਂ ਫੇਰ ਭਾਸ਼ਾ
ਸਿਰਜ ਰਿਹਾ ਹਾਂ।

ਮੇਰੇ “ਵੈਬਸਾਈਟ” ਹੀ,
ਮੇਰੀ ਅਮਰਤਾ ਦੇ ਨਿਸ਼ਾਨ ਹਨ।

”ਸਾਈਬਰਸਪੇਸ” ਵਿਚ,
ਮੇਰੇ ਅਨੇਕਾਂ ਰੂਪ:
ਇਨਸਾਨ ਹਨ,
ਭਗਵਾਨ ਤੇ ਸ਼ੈਤਾਨ ਹਨ![5]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2015-11-01. {{cite web}}: Unknown parameter |dead-url= ignored (|url-status= suggested) (help)
  2. Strate, Lance (1999). "The varieties of cyberspace: Problems in definition and delimitation". Western Journal of Communication. 63 (3): 382–3. doi:10.1080/10570319909374648.
  3. Scott Thil (03.17.09). "March 17, 1948: William Gibson, Father of Cyberspace". WIRED. {{cite news}}: Check date values in: |date= (help)
  4. Vanderbilt University, "Postmodernism and the Culture of Cyberspace" Archived 2007-01-07 at the Wayback Machine., Fall 1996 course syllabus
  5. ਰਵਿੰਦਰ ਰਵੀ. "ਰਵਿੰਦਰ ਰਵੀ- ਕਨੇਡਾ". 5abi.com. Retrieved 2015-11-14.