ਸਿਕੰਦਰ. سکندر Alexander. ਸਿਕੰਦਰ ਫੈਲਕੂਸ ਦਾ ਬੇਟਾ ਯੂਨਾਨ ਦਾ ਬਾਦਸ਼ਾਹ ਸੀ. ਇਸ ਨੇ ਈਰਾਨ ਦੇ ਬਾਦਸ਼ਾਹ ਨੂੰ ਫਤਹਿ ਕਰਕੇ ਈਸਵੀ ਸਨ ਤੋਂ 327 ਸਾਲ ਪਹਿਲਾਂ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਅਤੇ ਪੰਜਾਬ ਦੇ ਰਾਜਾ ਪੋਰਸ (Porus) ਨੂੰ ਜੇਹਲਮ ਦੇ ਕੰਢੇ ਹਾਰ ਦਿੱਤੀ ਅਤੇ ਬਿਆਸ ਨਦੀ ਤਕ ਆਕੇ ਦੇਸ ਨੂੰ ਮੁੜ ਗਿਆ। ਇਸ ਦਾ ਦੇਹਾਂਤ B.C. 323 ਵਿੱਚ ਹੋਇਆ ।