ਸਿਰਜਣਸ਼ੀਲਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸਿਰਜਣਸ਼ੀਲਤਾ ਜਾਂ ਸਿਰਜਣਾਤਮਿਕਤਾ ਜਾਂ ਰਚਨਾਤਮਿਕਤਾ ਉਦੋਂ ਪ੍ਰਤੱਖ ਹੁੰਦੀ ਹੈ ਜਦੋਂ ਕੁਝ ਨਵਾਂ ਅਤੇ ਕੀਮਤੀ (ਜਿਵੇਂ ਕਿ ਕੋਈ ਖ਼ਿਆਲ, ਚੁਟਕਲਾ, ਕਲਾਕਾਰੀ ਜਾਂ ਸਾਹਿਤਕ ਕੰਮ, ਤਸਵੀਰ ਜਾਂ ਸੰਗੀਤਕ ਬਣਤਰ, ਹੱਲ, ਕਾਢ ਆਦਿ) ਹੋਂਦ 'ਚ ਆਉਂਦਾ ਹੈ। ਨਵੇਂ ਇਜਾਦ ਕੀਤੇ ਵਿਚਾਰ ਅਤੇ ਧਾਰਨਾਵਾਂ ਕਈ ਤਰੀਕਿਆਂ ਨਾਲ਼ ਜਾਹਰ ਹੋ ਸਕਦੀਆਂ ਹਨ ਪਰ ਆਮ ਤੌਰ 'ਤੇ ਇਹ ਵੇਖਣ, ਸੁਣਨ, ਸੁੰਘਣ, ਛੂਹਣ ਜਾਂ ਚਖਣ ਵਾਲੀ ਕਿਸੇ ਚੀਜ਼ ਦਾ ਰੂਪ ਲੈ ਲੈਂਦੀਆਂ ਹਨ। ਇਹ ਕਈ ਕਾਰਜ-ਖੇਤਰਾਂ ਵਿੱਚ ਹਾਜ਼ਰ-ਨਾਜ਼ਰ ਹੁੰਦੀ ਹੈ ਜਿਵੇਂ ਕਿ ਮਨੋਵਿਗਿਆਨ, ਸਿੱਖਿਆ, ਦਰਸ਼ਨ, ਤਕਨਾਲੋਜੀ, ਸਮਾਜ ਵਿਗਿਆਨ, ਭਾਸ਼ਾ ਵਿਗਿਆਨ, ਕਾਰੋਬਾਰ ਵਿਗਿਆਨ, ਅਰਥ ਸ਼ਾਸਤਰ ਆਦਿ ਜਿਹਨਾਂ ਵਿੱਚ ਸਿਰਜਣਸ਼ੀਲਤਾ ਅਤੇ ਆਮ ਹੁਸ਼ਿਆਰੀ ਆਦਿ ਦੇ ਰਿਸ਼ਤਿਆਂ ਦੀ ਵਰਤੋਂ ਕਰ ਕੇ ਪੜ੍ਹਾਈ-ਲਿਖਾਈ ਦੇ ਅਮਲ ਨੂੰ ਸੁਧਾਰਿਆ ਜਾਂਦਾ ਹੈ।

ਹਵਾਲੇ