ਸਿੱਖ ਗੁਰੂ
ਵਿਕਿਪੀਡਿਆ ਤੋਂ
ਸਿੱਖ ਧਰਮ ਦੇ 1469 ਤੋਂ 1708 ਵਿੱਚ ਦਸ ਗੁਰੂ ਹੋਏ ਹਨ। ਇਹ ਅਧਿਆਪਕ ਰੂਹਾਨੀ ਜੋਤ ਸਨ, ਜਿੰਨਾਂ ਦੀ ਜਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਹੀ ਮਕਸਦ ਸੀ। ਹਰ ਗੁਰੂ ਨੇ ਪਿਛਲੇ ਗੁਰੂ ਰਾਹੀਂ ਦਿੱਤੀਆਂ ਸਿੱਖਿਆਵਾਂ ਦਾ ਸਮਰਥਨ ਕੀਤਾ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ, ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਦੀ ਨੀਂਹ ਤਿਆਰ ਹੋਈ। ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਦੇ ਰੂਪ ਵਿੱਚ ਆਖਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗਿਆ ਤਾਂ ਉਹਨਾਂ ਗੁਰੂ ਗਰੰਥ ਸਾਹਿਬ ਨੂੰ ਸਿੱਖਾਂ ਦੇ ਆਖਰੀ ਅਤੇ ਅੰਤਮ ਗੁਰੂ ਬਣਾਇਆ।
| # | ਨਾਂ | ਗੁਰਗੱਦੀ | ਪ੍ਰਕਾਸ਼ ਉਸਤਵ | ਜੋਤੀ ਜੋਤ | ਉਮਰ | ਪਿਤਾ | ਮਾਤਾ |
|---|---|---|---|---|---|---|---|
| 1 | ਗੁਰੂ ਨਾਨਕ ਦੇਵ | 15 ਅਪ੍ਰੈਲ 1469 | 15 ਅਪ੍ਰੈਲ 1469 | 22 ਸਤੰਬਰ 1539 | 69 | ਮਹਿਤਾ ਕਾਲੂ | ਮਾਤਾ ਤ੍ਰਿਪਤਾ |
| 2 | ਗੁਰੂ ਅੰਗਦ ਦੇਵ | 7 ਸਤੰਬਰ 1539 | 31 ਮਾਰਚ 1504 | 29 ਮਾਰਚ 1552 | 48 | ਬਾਬਾ ਫੇਰੂ ਮੱਲ | Mata Ramo |
| 3 | ਗੁਰੂ ਅਮਰਦਾਸ | 25 ਮਾਰਚ 1552 | 5 ਮਈ 1479 | 1 ਸਤੰਬਰ 1574 | 95 | ਤੇਜਭਾਨ ਜੀ | Bakht Kaur |
| 4 | ਗੁਰੂ ਰਾਮਦਾਸ | 29 ਅਗਸਤ 1574 | 24 7 ਸਤੰਬਰ 1534 | 1 ਸਤੰਬਰ 1581 | 47 | ਬਾਬਾ ਹਰੀਦਾਸ | ਮਾਤਾ ਦਇਆ ਕੌਰ |
| 5 | ਗੁਰੂ ਅਰਜਨ ਦੇਵ | 28 ਅਗਸਤ 1581 | 15 ਅਪ੍ਰੈਲ 1563 | 30 ਮਈ 1606 | 43 | ਗੁਰੂ ਰਾਮਦਾਸ | ਮਾਤਾ ਭਾਨੀ |
| 6 | ਗੁਰੂ ਹਰਗੋਬਿੰਦ | 30 ਮਈ 1606 | 19 ਜੂਨ 1595 | 3 ਮਾਰਚ 1644 | 49 | ਗੁਰੂ ਅਰਜਨ ਦੇਵ | ਮਾਤਾ ਗੰਗਾ |
| 7 | ਗੁਰੂ ਹਰਿਰਾਇ | 28 ਫ਼ਰਵਰੀ 1644 | 26 ਫ਼ਰਵਰੀ 1630 | 6 ਅਕਤੂਬਰ 1661 | 31 | ਬਾਬਾ ਗੁਰਦਿੱਤਾ | ਮਾਤਾ ਨਿਹਾਲ ਕੌਰ |
| 8 | ਗੁਰੂ ਹਰਿ ਕ੍ਰਿਸ਼ਨ | 6 ਅਕਤੂਬਰ 1661 | 7 ਜੁਲਾਈ 1656 | 30 ਮਾਰਚ 1664 | 8 | ਗੁਰੂ ਹਰਿਰਾਇ | ਮਾਤਾ ਕ੍ਰਿਸ਼ਨ ਕੌਰ |
| 9 | ਗੁਰੂ ਤੇਗ ਬਹਾਦਰ | 20 ਮਾਰਚ 1665 | 1st ਅਪ੍ਰੈਲ 1621 | 11 ਨਵੰਬਰ 1675 | 54 | ਗੁਰੂ ਹਰਗੋਬਿੰਦ | ਮਾਤਾ ਨਾਨਕੀ |
| 10 | ਗੁਰੂ ਗੋਬਿੰਦ ਸਿੰਘ ਜੀ | 11 ਨਵੰਬਰ 1675 | 22 ਦਸੰਬਰ 1666 | 6 ਅਕਤੂਬਰ 1708 | 42 | ਗੁਰੂ ਤੇਗ ਬਹਾਦਰ | ਮਾਤਾ ਗੁਜਰੀ |
| 11 | ਗੁਰੂ ਗਰੰਥ ਸਾਹਿਬ ਜੀ | — | 7 ਅਕਤੂਬਰ 1708 | — | — | — | — |
|
|||||||||||||||||||