ਸੀ. ਐਨ. ਆਰ. ਰਾਓ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੀ. ਐਨ. ਆਰ. ਰਾਓ
ਜਨਮ 30 ਜੂਨ 1934
ਬੰਗਲੌਰ, ਭਾਰਤ
ਰਹਾਇਸ਼ ਭਾਰਤ
ਕੌਮੀਅਤ ਭਾਰਤ
ਖੇਤਰ ਰਸਾਇਣ ਵਿਗਿਆਨ
ਸੰਸਥਾਵਾਂ ਇਸਰੋ
ਆਈ. ਆਈ. ਟੀ. ਕਾਨਪੁਰ
ਆਈ. ਆਈ. ਐਸ
ਆਕਸਫੋਰਡ ਯੂਨੀਵਰਸਿਟੀ
ਕੈਂਬਰਿਜ਼ ਯੂਨੀਵਰਸਿਟੀ
ਕੈਲੀਫੋਰਨੀਆ ਯੂਨੀਵਰਸਿਟੀ
ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸ ਸੈਂਟੇਫਿਕ ਰੀਸਰਚ
ਮਸ਼ਹੂਰ ਕਰਨ ਵਾਲੇ ਖੇਤਰ ਠੋਸ ਅਵਸਥਾ ਰਸਾਇਣ ਵਿਗਿਆਨ
ਮਾਦਾ ਵਿਗਿਆਨ

ਪ੍ਰੋ. ਸੀ. ਐਨ. ਆਰ. ਰਾਓ (ਜਨਮ 30 ਜੂਨ) ਦਾ ਜਨਮ ਬੰਗਲੌਰ ਵਿਖੇ ਪਿਤਾ ਸ਼੍ਰੀ ਹਨੂਮੰਥਾ ਨਗੇਸਾ ਅਤੇ ਮਾਤਾ ਸ਼੍ਰੀਮਤੀ ਨਗਮਾ ਨਗੇਸਾ ਦੇ ਗ੍ਰਹਿ ਵਿਖੇ ਹੋਇਆ। ਆਪ ਦਾ ਪੁਰਾ ਨਾਮ ਚਿੰਤਾਮਨੀ ਨਗੇਸਾ ਰਾਮਚੰਦਰ ਰਾਓ (ਕੰਨੜਾ :ಚಿಂತಾಮಣಿ ನಾಗೇಶ ರಾಮಚಂದ್ರ ರಾವ್ ) ਡਾ. ਰਾਓ ਦੀ ਸਾਦੀ 1960 ਵਿਚ ਇਦੂਮਤੀ ਰਾਓ ਨਾਲ ਹੋਈ ਆਪ ਦੋ ਬੱਚੇ ਹਨ। ਇਸ ਸਮੇਂ ਆਪ ਪ੍ਰਧਾਨ ਮੰਤਰੀ ਦੀ ਵਿਗਿਆਨਕ ਸਲਾਹਕਾਰ ਕੌਂਸਲ ਦੇ ਮੁਖੀ ਹਨ।

ਮੁਢਲੀ ਸਿਖਿਆ[ਸੋਧੋ]

ਆਪ ਨੇ ਆਪਣੀ ਪੜ੍ਹਾਈ ਬੰਗਲੌਰ ਵਿਖੇ ਹੀ ਪੂਰੀ ਕੀਤੀ ਅਤੇ ਬੈਚੂਲਰ ਦੀ ਡਿਗਰੀ ਮੈਸੂਰ ਯੂਨੀਵਰਸਿਟੀ ਤੋਂ ਅਤੇ ਮਾਸਟਰ ਦੀ ਡਿਗਰੀ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਪੀ ਐਚ ਡੀ ਦੀ ਪੜ੍ਹਾਈ ਪੁਰਦੂਈ ਯੂਨੀਵਰਸਿਟੀ [੧] ਤੋਂ 1958 ਵਿਚ ਪੂਰੀ ਕੀਤੀ ਅਤੇ ਡੀ ਸਾਇੰਸ ਦੀ ਪੜ੍ਹਾਈ ਮੈਸੂਰ ਯੂਨੀਵਰਸਿਟੀ ਤੋਂ ਕੀਤੀ। ਆਪ ਨੇ 1963 ਵਿਚ ਆਈ. ਆਈ ਟੀ ਕਾਨਪੁਰ ਵਿਚ ਅਧਿਆਪਕ ਦੇ ਤੋਰ ਤੇ ਪੜ੍ਹਾਇਆ

ਕੰਮ[ਸੋਧੋ]

ਆਪ ਦੀ ਪਹਿਚਾਨ ਠੋਸ ਪਦਾਰਥ ਤੇ ਪਦਾਰਥ ਰਸਾਇਣ ਵਿਚ ਇਕ ਮਾਹਿਰ ਦੇ ਰੂਪ ਵਿਚ ਕੀਤੀ ਜਾਂਦੀ ਹੈ। ਪ੍ਰੋ. ਸੀ. ਐਨ. ਆਰ. ਰਾਓ ਦੇ ਅੰਤਰਰਾਸ਼ਟਰੀ ਪੱਧਰ 'ਤੇ 1400 ਰਿਸਰਚ ਪੇਪਰ ਤੇ 45 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪ੍ਰੋ. ਰਾਓ ਅਜਿਹੇ ਤੀਜੇ ਵਿਗਿਆਨੀ ਹੋਣਗੇ ਜੋ ਸੀ. ਵੀ. ਰਮਨ ਤੇ ਸਾਬਕਾ ਰਾਸ਼ਟਰਪਤੀ ਤੇ ਵਿਗਿਆਨੀ ਏ.ਪੀ.ਜੇ. ਅਬਦੁਲ ਕਲਾਮ ਤੋਂ ਬਾਅਦ ਭਾਰਤ ਰਤਨ ਸਨਮਾਨ ਹਾਸਿਲ ਕਰਨਗੇ।[੨]

ਸਨਮਾਨ[ਸੋਧੋ]

ਹਵਾਲੇ[ਸੋਧੋ]

  1. "Professor CNR Rao profile". Jawaharlal Nehru Centre for Advanced Scientific Research. 2011. http://www.jncasr.ac.in/cnrrao/profile.html. Retrieved on 16 November 2013. 
  2. "Bharat Ratna for Prof CNR Rao and Sachin Tendulkar". Prime Minister's Office (India). 16 November 2013. http://pmindia.nic.in/press-details.php?nodeid=1748. Retrieved on 16 November 2013.