ਸੁਡਾਨ
| ਸੁਡਾਨ ਦਾ ਗਣਰਾਜ جمهورية السودان ਜਮਹੂਰੀਅਤ ਅਲ-ਸੁਦਾਨ |
||||||
|---|---|---|---|---|---|---|
|
|
||||||
| ਮਾਟੋ: النصر لنا "ਜਿੱਤ ਸਾਡੀ ਹੈ" |
||||||
| ਰਾਸ਼ਟਰ ਗੀਤ: نحن جند الله جند الوطن ਨਹਨੂੰ ਜੁੰਦ ਅੱਲ੍ਹਾ ਜੁੰਦ ਅਲ-ਵਤਨ |
||||||
|
Location of ਸੁਡਾਨ (ਗੁੜ੍ਹਾ ਨੀਲਾ)
– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) |
||||||
| ਰਾਜਧਾਨੀ | ਖ਼ਰਤੂਮ 15°38′N 032°32′E / 15.633°N 32.533°E |
|||||
| ਸਭ ਤੋਂ ਵੱਡਾ ਸ਼ਹਿਰ | ਓਮਦੁਰਮਨ[੧][੨] | |||||
| ਰਾਸ਼ਟਰੀ ਭਾਸ਼ਾਵਾਂ | ਅਰਬੀ ਅੰਗਰੇਜ਼ੀ |
|||||
| ਵਾਸੀ ਸੂਚਕ | ਸੁਡਾਨੀ | |||||
| ਸਰਕਾਰ | ਸੰਘੀ ਰਾਸ਼ਟਰਪਤੀ ਪ੍ਰਧਾਨ ਗਣਰਾਜ | |||||
| - | ਰਾਸ਼ਟਰਪਤੀ | ਓਮਾਰ ਅਲ ਬਸ਼ੀਰ (ਰਾਸ਼ਟਰੀ ਕਾਂਗਰਸ) | ||||
| - | ਉਪ-ਰਾਸ਼ਟਰਪਤੀ | ਅਲੀ ਉਸਮਾਨ ਤਹਾ (ਰਾਸ਼ਟਰੀ ਕਾਂਗਰਸ) ਆਦਮ ਯੂਸਫ਼ (ਰਾਸ਼ਟਰੀ ਕਾਂਗਰਸ) |
||||
| ਵਿਧਾਨ ਸਭਾ | ਰਾਸ਼ਟਰੀ ਵਿਧਾਨ ਸਭਾ | |||||
| - | ਉੱਚ ਸਦਨ | ਰਾਜ ਕੌਂਸਲ | ||||
| - | ਹੇਠਲਾ ਸਦਨ | ਰਾਸ਼ਟਰੀ ਸਭਾ | ||||
| ਸਥਾਪਨਾ | ||||||
| - | ਨੂਬੀਆਈ ਸਲਤਨਤਾਂ | ੩੫੦੦ ਈ.ਪੂ. | ||||
| - | ਸੇੱਨਰ ਬਾਦਸ਼ਾਹੀ | ੧੫੦੪[੩] | ||||
| - | ਮਿਸਰ ਨਾਲ ਇਕੱਤਰਤਾ | ੧੮੨੧ | ||||
| - | ਐਂਗਲੋ-ਮਿਸਰੀ ਸੁਡਾਨ | ੧੮੯੯ | ||||
| - | ਸੁਤੰਤਰਤਾ | ੧ ਜਨਵਰੀ ੧੯੫੬ | ||||
| - | ਵਰਤਮਾਨ ਸੰਵਿਧਾਨ | ੯ ਜਨਵਰੀ ੨੦੦੫ | ||||
| ਖੇਤਰਫਲ | ||||||
| - | ਕੁੱਲ | ੧੮,੮੬,੦੬੮ ਕਿਮੀ2 (੧੬ਵਾਂ) ੭,੨੮,੨੧੫ sq mi |
||||
| ਅਬਾਦੀ | ||||||
| - | ੨੦੦੮ ਦੀ ਮਰਦਮਸ਼ੁਮਾਰੀ | ੩੦,੮੯੪,੦੦੦ (ਵਿਵਾਦਗ੍ਰਸਤ) [੪] (੪੦ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | ੧੬.੪/ਕਿਮੀ2 ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੮੯.੦੪੮ ਬਿਲੀਅਨ[੫] | ||||
| - | ਪ੍ਰਤਿ ਵਿਅਕਤੀ | $੨,੪੯੫.੯੦੨[੫] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੨ ਦਾ ਅੰਦਾਜ਼ਾ | |||||
| - | ਕੁਲ | $੫੩.੨੬੭ ਬਿਲੀਅਨ[੫] | ||||
| - | ਪ੍ਰਤੀ ਵਿਅਕਤੀ | $੨,੪੯੬[੫] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਸੁਡਾਨੀ ਪਾਊਂਡ (SDG) |
|||||
| ਸਮਾਂ ਮੰਡਲ | ਪੂਰਬੀ ਅਫ਼ਰੀਕੀ ਸਮਾਂ (ਯੂ ਟੀ ਸੀ+੩) | |||||
| - | Summer (ਡੀ ਐੱਸ ਟੀ) | ਨਿਰੀਖਤ ਨਹੀਂ (ਯੂ ਟੀ ਸੀ+੩) | ||||
| Date formats | ਦਦ/ਮਮ/ਸਸਸਸ | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .sd | |||||
| ਕਾਲਿੰਗ ਕੋਡ | ੨੪੯ | |||||
| a. ਜਿਆਦਾਤਰ ਫ਼ੂਰ, ਬੇਜਾ, ਨੂਬਾ ਅਤੇ ਫ਼ੂਲਾ ਲੋਕ। | ||||||
ਸੁਡਾਨ (ਅਰਬੀ: السودان, ਅਲ-ਸੁਦਾਨ), ਅਧਿਕਾਰਕ ਤੌਰ 'ਤੇ ਸੁਡਾਨ ਦਾ ਗਣਰਾਜ[੭] (ਅਰਬੀ: جمهورية السودان, ਜਮਹੂਰੀਅਤ ਅਲ-ਸੁਦਾਨ) ਅਤੇ ਕਈ ਵੇਰ ਉੱਤਰੀ ਸੁਡਾਨ ਵੀ,[੮][੯][੧੦] ਉੱਤਰੀ ਅਫ਼ਰੀਕਾ ਦਾ ਇੱਕ ਅਰਬ ਮੁਲਕ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਮਿਸਰ, ਉੱਤਰ-ਪੂਰਬ ਵੱਲ ਲਾਲ ਸਾਗਰ, ਪੂਰਬ ਵੱਲ ਇਰੀਤਰੀਆ ਅਤੇ ਇਥੋਪੀਆ, ਦੱਖਣ ਵੱਲ ਦੱਖਣੀ ਸੁਡਾਨ, ਦੱਖਣ-ਪੱਛਮ ਵੱਲ ਮੱਧ ਅਫ਼ਰੀਕੀ ਗਣਰਾਜ, ਪੱਛਮ ਵੱਲ ਚਾਡ ਅਤੇ ਉੱਤਰ-ਪੱਛਮ ਵੱਲ ਲੀਬੀਆ ਨਾਲ ਲੱਗਦੀਆਂ ਹਨ। ਨੀਲ ਦਰਿਆ ਇਸਨੂੰ ਪੂਰਬੀ ਅਤੇ ਪੱਛਮੀ ਅੱਧ-ਹਿੱਸਿਆਂ ਵਿੱਚ ਵੰਡਦਾ ਹੈ।[੧੧] ਇਸਦੀ ਅਬਾਦੀ ਨੀਲ ਘਾਟੀ ਦੇ ਸਥਾਨਕ ਵਾਸੀਆਂ ਅਤੇ ਅਰਬੀ ਪਰਾਇਦੀਪ ਦੇ ਪ੍ਰਵਾਸੀਆਂ ਦੇ ਵੰਸ਼ਾਂ ਦਾ ਸੁਮੇਲ ਹੈ। ਅਰਬਵਾਦ ਨੇ ਇਸ ਦੇਸ਼ ਵਿੱਚ ਅਰਬੀ ਸੱਭਿਆਚਾਰ ਅਤੇ ਇਸਲਾਮ ਨੂੰ ਬਹੁਤ ਪ੍ਰਚੱਲਤ ਕਰ ਦਿੱਤਾ ਹੈ। ਇਸੇ ਕਾਰਨ ਇਸਨੂੰ ਕਈ ਵੇਰ ਮੱਧ ਪੂਰਬ ਦਾ ਹਿੱਸਾ ਮੰਨਿਆ ਜਾਂਦਾ ਹੈ।[੧੨]
ਵਿਸ਼ਾ ਸੂਚੀ |
ਸੂਬੇ ਅਤੇ ਖੇਤਰ [ਸੋਧ]
ਸੁਡਾਨ ਨੂੰ ੧੭ ਸੂਬਿਆਂ (ਵਿਲਾਇਤ, ਇੱਕ-ਵਚਨ ਵਿਲਾਇਆ) ਵਿੱਚ ਵੰਡਿਆ ਗਿਆ ਹੈ ਜੋ ਅੱਗੋਂ ੧੩੩ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ।
|
|
|
|
ਖੇਤਰੀ ਪਿੰਡ ਅਤੇ ਵਿਵਾਦਗ੍ਰਸਤ ਇਲਾਕੇ [ਸੋਧ]
In addition to the states, there also exist regional administrative bodies established by peace agreements between the central government and rebel groups.
ਖੇਤਰੀ ਪ੍ਰਸ਼ਾਸਕੀ ਸੰਸਥਾਵਾਂ [ਸੋਧ]
- ਦਰਫ਼ੂਰ ਖੇਤਰੀ ਅਥਾਰਟੀ ਨੂੰ ਦਰਫ਼ੂਰ ਅਮਨ ਰਾਜ਼ੀਨਾਮੇ ਦੁਆਰਾ ਦਰਫ਼ੂਰ ਖੇਤਰ ਦੇ ਸੂਬਿਆਂ ਲਈ ਤਾਲਮੇਲ ਸੰਸਥਾ ਵਜੋਂ ਸਥਾਪਤ ਕੀਤਾ ਗਿਆ ਸੀ।
- ਪੂਰਬੀ ਸੁਡਾਨ ਸੂਬਾਈ ਤਾਲਮੇਲ ਕੌਂਸਲ ਸੁਡਾਨੀ ਸਰਕਾਰ ਅਤੇ ਪੂਰਬੀ ਅੱਗਾ ਬਾਗੀਆਂ ਵਿੱਚਕਾਰ "ਪੂਰਬੀ ਸੁਡਾਨ ਅਮਨ ਰਜ਼ਾਮੰਦੀ" ਦੁਆਰਾ ਤਿੰਨ ਪੂਰਬੀ ਸੂਬਿਆਂ ਲਈ ਤਾਲਮੇਲ ਸੰਸਥਾ ਵਜੋਂ ਸਥਾਪਤ ਕੀਤਾ ਗਿਆ ਸੀ।
- ਅਬਯੇਈ ਖੇਤਰ, ਜੋ ਕਿ ਦੱਖਣੀ ਸੁਡਾਨ ਅਤੇ ਸੁਡਾਨ ਦੀ ਸਰਹੱਦ 'ਤੇ ਪੈਂਦਾ ਹੈ, ਅਜੇ ਵਿਸ਼ੇਸ਼ ਪ੍ਰਸ਼ਾਸਕੀ ਦਰਜੇ ਉੱਤੇ ਹੈ ਅਤੇ ਅਬਯੇਈ ਖੇਤਰ ਪ੍ਰਸ਼ਾਸਨ ਵੱਲੋਂ ਸਾਂਭਿਆ ਜਾ ਰਿਹਾ ਹੈ। ਇਸਦਾ ਇਹ ਫ਼ੈਸਲਾ ਲੈਣਾ ਅਜੇ ਬਾਕੀ ਹੈ ਕਿ ਇਹ ਸੁਡਾਨ ਗਣਰਾਜ ਦਾ ਹੀ ਹਿੱਸਾ ਰਹੇਗਾ ਜਾਂ ਸੁਤੰਤਰ ਦੱਖਣੀ ਸੁਡਾਨ ਕੋਲ ਜਾਵੇਗਾ।
ਵਿਵਾਦਗ੍ਰਸਤ ਖੇਤਰ ਅਤੇ ਟਾਕਰੇ ਵਾਲੀਆਂ ਜੋਨਾਂ [ਸੋਧ]
- ਦੱਖਣੀ ਕੁਰਦੁਫ਼ਨ ਅਤੇ ਨੀਲੀ ਨੀਲ ਸੂਬੇ ਆਪਣਾ ਸੰਵਿਧਾਨਕ ਭਵਿੱਖ ਠਾਣਨ ਲਈ ਪ੍ਰਸਿੱਧ ਮਸ਼ਵਰੇ ਕਰਨਗੇ।
- ਹਲਾ'ਇਬ ਤਿਕੋਣ ਇਲਾਕਾ ਸੁਡਾਨ ਅਤੇ ਮਿਸਰ ਵਿਚਾਲੇ ਵਿਵਾਦਗ੍ਰਸਤ ਹੈ ਅਤੇ ਅਜੇ ਮਿਸਰ ਦੇ ਪ੍ਰਸ਼ਾਸਨ ਹੇਠ ਹੈ।
- ਅਬਯੇਈ ਇਲਾਕਾ ਸੁਡਾਨ ਅਤੇ ਦੱਖਣੀ ਸੁਡਾਨ ਵਿਚਾਲੇ ਵਿਵਾਦਗ੍ਰਸਤ ਹੈ ਅਤੇ ਅਜੇ ਸੁਡਾਨ ਦੇ ਪ੍ਰਸ਼ਾਸਨ ਹੇਠ ਹੈ।
- ਬੀਰ ਤਵੀਲ ਮਿਸਰ ਅਤੇ ਸੁਡਾਨ ਦੀ ਸਰਹੱਦ 'ਤੇ ਪੈਂਦਾ ਇਲਾਕਾ ਹੈ ਜਿਸ ਉੱਤੇ ਕੋਈ ਵੀ ਦਾਅਵਾ ਨਹੀਂ ਕਰਦਾ।
- ਕਾਫ਼ੀਆ ਕਿੰਗੀ ਅਤੇ ਰਦੋਮ ਰਾਸ਼ਟਰੀ ਪਾਰਕ ੧੯੫੬ ਵਿੱਚ ਬਹਰ ਅਲ ਗ਼ਜ਼ਲ ਦੇ ਭਾਗ ਸਨ।[੧੩] ਸੁਡਾਨ ਗਣਰਾਜ ਨੇ ੧ ਜਨਵਰੀ ੧੯੫੬ ਦੀਆਂ ਹੱਦਾਂ ਦੇ ਮੁਤਾਬਕ ਦੱਖਣੀ ਸੁਡਾਨ ਦੀ ਸੁਤੰਤਰਤਾ ਨੂੰ ਮਾਨਤਾ ਦੇ ਦਿੱਤੀ ਹੈ।[੧੪]
- ੨੦੧੨ ਦੇ ਮੱਧ-ਅਪ੍ਰੈਲ ਵਿੱਚ ਦੱਖਣੀ ਸੁਡਾਨੀ ਫੌਜਾਂ ਨੇ ਸੁਡਾਨ ਕੋਲੋਂ ਹੇਗਲੀਗ ਤੇਲ-ਖਾਣਾਂ ਜਬਤ ਕਰ ਲਈਆਂ।
| ਵਿਕੀਮੀਡੀਆ ਕਾਮਨਜ਼ ’ਤੇ ਸੁਡਾਨ ਨਾਲ ਸਬੰਧਤ ਮੀਡੀਆ ਹੈ। |