ਸੈਂਟਰੀਫ਼ਿਊਗਲ ਪੰਪ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸੈਂਟਰੀਫਿਊਗਲ ਪੰਪ ,ਤਰਲ ਪਦਾਰਥਾਂ ਦੀ ਢੋਆ ਢੁਆਈ ਦੇ ਸਾਧਨ ਲਈ ਵਰਤੇ ਜਾਂਦੇ ਹਨ ਜਿਸ ਵਿਚ ਗੇੜਨ ਦੀ ਗਤੀਆਤਮਕ ਸ਼ਕਤੀ ਨੂੰ ਪਣਸ਼ਕਤੀ ਵੇਗ ਵਿਚ ਤਬਦੀਲ ਕਰਕੇ ਵਰਤਿਆ ਜਾਂਦਾ ਹੈ।ਗੇੜ ਦੀ ਗਤੀਆਤਮਕ ਸ਼ਕਤੀ ਇੰਜਣ,ਟਰਬਾਈਨ ਯਾ ਬਿਜਲਈ ਮੋਟਰ ਤੌਂ ਉਤਪੰਨ ਹੁੰਦੀ ਹੈ।ਪੰਪ ਇੰਪੈੱਲਰ ਵਿਚ ਗੇੜਨ ਦੇ ਧੁਰੇ ਕੋਲ ਪ੍ਰਵੇਸ਼ ਦੁਆਰ ਰਾਹੀਨ ਦਾਖਲ ਹੁੰਦਾ ਹੈ ਤੇ ਇੰਪੈੱਲਰ ਦੁਆਰਾ ਗਤੀਸ਼ੀਲ ਕੀਤਾ ਜਾਂਦਾ ਹੈ।ਕੇਂਦਰ ਤੌਂ ਬਾਹਰ ਵਲ ਵਗਦੇ ਹੋਏ ਇਹ ਕੁੰਡਲੀਦਾਰ ਖਾਨੇ ਰਾਹੀਂ ਹੁੰਦੇ ਹੋਏ ਨਿਕਾਸ ਰਸਤੇ ਬਾਹਰ ਨਿਕਲਦਾ ਹੈ।

ਕਿੰਨੀ ਊਰਜਾ ਦੀ ਲਾਗਤ[ਸੋਧੋ]

ਸੈਂਟਰੀਫ਼ਿਊਗਲ ਪੰਪ ਦਾ ਚਾਕ ਦ੍ਰਿਸ਼

ਲੁੜੀਂਦੀ ਸ਼ਕਤੀ ਦਾ ਹਿਸਾਬ ਕਿਤਾਬ ਇਸ ਗੱਲ ਤੇ ਨਿਰਭਰ ਕਰਦਾ ਹੇ ਕਿ ਕਿੰਨਾਂ ਬਹਾਵ ਚਾਹਿਦਾ ਹੈ ਤੇ ਕਿੰਨਾਂ ਤਰਲ ਨੂੰ ਉਪਰ ਉਠਾਉਣਾ ਹੈ ਤੇ ਨਾਲ ਨਾਲ ਨਾਲੀਆਂ ਦੀ ਰਗੜ ਪੈਦਾ ਕਰਣ ਦੀ ਖਾਸੀਅਤ ਕੀ ਹੇ? ਇਕ ਮੰਜ਼ਲੇ ਕਿਰਨਗਤ ਵਹਾਅ ਵਾਲੇ ਪੰਪ ਲਈ SI ਇਕਾਈਆਂ ਵਿਚ ਨਿਮਿਨਲਿਖਿਤ ਸਮੀਕਰਨ ਰਾਹੀਂ ਇਸ ਦਾ ਹਿਸਾਬ ਲਗਇਆ ਜਾ ਸਕਦਾ ਹੈ:-


P_i= \cfrac{\rho\ g\ H\ Q}{\eta}

ਜਿਥੇ,

P_i ਖਰਚ ਕੀਤੀ ਜਾਣ ਵਾਲੀ ਸ਼ਕਤੀ (W)
\rho ਤਰਲ ਦੀ ਘਣਤਾ (kg/m3)
g ਆਦਰਸ਼ ਗੁਰੂਤੱਵ ਦੁਆਰਾ ਐਕਸਲਰੇਸ਼ਨ (9.80665 m/s2)
H ਵੇਗ ਵਿਚ ਜੋੜੀ ਸ਼ਕਤੀ ਦੀ ਉਚਾਈ (m)
Q ਵਹਾਅ ਦੀ ਗਤੀ (m3/s)
\eta ਡੈਸੀਮਲ ਨੰਬਰ ਵਿਚ ਪੂਰੀ ਪ੍ਰਣਾਲੀ ਦੀ ਗੁਣਵੱਤਾ

ਸਕਤੀ ਦੇ ਖਰਚ ਚਾਲ ਨੂੰ ਬੀਤੇ ਸਮੇਂ ਨਾਲ ਗੁਣਾ ਕਰਕੇ ਅਨੁਮਾਨਤ ਊਰਜਾ ਲਾਗਤ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

ਸਮੱਸਿਆਵਾਂ[ਸੋਧੋ]

ਕੈਵੀਟੇਸ਼ਨ ਤੇ ਉਸ ਨਾਲ ਹੋਣ ਵਾਲਾ ਦਬਾਅ ਦਾ ਨੁਕਸਾਨ
ਇੰਪੈਲਰਾਂ ਦਾ ਖੁਰਣਾ
ਕੇਸਿੰਗ ਦੀਆਂ ਦੀਵਾਰਾਂ ਦਾ ਖੁਰਣਾ
ਘੱਟ ਵਹਿਣ ਨਾਲ ਪੰਪ ਦੇ ਹਿੱਸਿਆਂ ਦਾ ਗਰਮ ਹੋਣਾ
ਘੁੰਮਦੇ ਗਜ਼ ਯਾ ਸ਼ਾਫ਼ਟ ਦੁਆਲਿਓਂ ਤਰਲ ਸਿੰਮਣਾ

ਆਦਿ ਮੁੱਖ ਸਮੱਸਿਆਵਾਂ ਹਨ।

ਬਹੁਮੰਜ਼ਲੇ ਸੈਂਟਰੀਫਿਊਗਲ ਪੰਪ[ਸੋਧੋ]

ਜਿਸ ਸੈਂਟਰੀਫਿਊਗਲ ਪੰਪ ਵਿਚ ਦੋ ਯਾ ਵੱਧ ਇੰਪੈੱਲਰ ਹੁੰਦੇ ਹਨ ਉਸ ਨੂੰ ਬਹੁਮੰਜਲਾ ਸੈਂਟਰੀਫਿਊਗਲ ( multistage centrifugal ) ਪੰਪ ਕਹਿੰਦੇ ਹਨ।ਇਹ ਇਕ ਹੀ ਗਜ਼ ਤੇ ਯਾ ਇਕ ਤੌਂ ਵੱਧ ਗਜਾਂ ਤੇ ਲਗਾਏ ਹੋ ਸਕਦੇ ਹਨ। ਜਿਆਦਾ ਦਬਾਅ ਯਾ ਹੈੱਡ ਲਈ ਇੰਪੈੱਲਰਾਂ ਨੂੰ ਸਿਲਸਲੇਵਾਰ ਇਕ ਲੜੀ ਵਿਚ ਲਗਾਇਆ ਜਾਂਦਾ ਹੈ। ਜਿਆਦਾ ਬਹਾਅ ਲਈ ਇੰਪੈੱਲਰਾਂ ਨੂੰ ਸਮਾਨੰਤਰ ਅਵਸਥਾ ਵਿਚ ਜੋੜਿਆ ਜਾਂਦਾ ਹੈ।

ਹਵਾਲੇ[ਸੋਧੋ]

John Richards (1894). Centrifugal pumps: an essay on their construction and operation, and some account of the origin and development in this and other countries. The Industrial Publishing Company. pp. 40–41. http://books.google.com/books?id=013VAAAAMAAJ&pg=PA41.