ਸੋਮਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੰਨ ਅਤੇ ਇਸ ਦੇ ਪੜਾਵਾਂ ਦੀਆਂ ਗਲੀਲੀਓ ਦੀਆਂ 1616 ਡਰਾਇੰਗਾਂ। ਸੋਮਵਾਰ ਦਾ ਨਾਮ ਕਈ ਭਾਸ਼ਾਵਾਂ ਵਿੱਚ ਚੰਨ ਦੇ ਨਾਮ ਤੇ ਪਿਆ ਹੈ।

ਸੋਮਵਾਰ ਹਫ਼ਤੇ ਦਾ ਇੱਕ ਦਿਨ ਹੈ। ਇਹ ਐਤਵਾਰ ਦੇ ਬਾਅਦ ਅਤੇ ਮੰਗਲਵਾਰ ਤੋਂ ਪਹਿਲਾਂ ਆਉਂਦਾ ਹੈ। ਸੋਮਵਾਰ ਦਾ ਇਹ ਨਾਮ ਸੋਮ ਤੋਂ ਪਿਆ ਹੈ ਜਿਸਦਾ ਮਤਲਬ ਭਗਵਾਨ ਸ਼ਿਵ ਹੁੰਦਾ ਹੈ। ਪਾਕਿਸਤਾਨ ਵਿੱਚ ਸੋਮਵਾਰ ਨੂੰ ਸੋਮ ਕਹਿੰਦੇ ਹਨ। ਭਾਰਤ ਅਤੇ ਸੰਸਾਰ ਦੇ ਕਈ ਦੇਸ਼ਾਂ ਵਿੱਚ ਇਹ ਆਮ ਕੰਮ ਧੰਦੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਲਈ ਕਦੇ ਕਦਾਈਂ ਇਸਨੂੰ ਹਫ਼ਤੇ ਦਾ ਪਹਿਲਾ ਦਿਨ ਵੀ ਕਹਿੰਦੇ ਹਨ। ਅੰਗਰੇਜ਼ੀ ਵਿੱਚ ਇਸ ਦਿਨ ਨੂੰ ਮੰਡੇ (Monday) ਕਹਿੰਦੇ ਹਨ। ਬਹੁਤ ਸਾਰੀਆਂ ਇੰਡੋ-ਆਰੀਆ ਭਾਸ਼ਾਵਾਂ ਵਿੱਚ, ਇਸ ਵਾਸਤੇ ਸ਼ਬਦ ਸੋਮਵਾਰ ਜਾਂ "ਚੰਦਰਵਾਰ" ਹਨ ਜੋ "Monday" ਦਾ ਹੂਬਹੂ ਸੰਸਕ੍ਰਿਤ ਅਨੁਵਾਦ ਹੈ।[1]

ਬਾਹਰੀ ਕੜੀ[ਸੋਧੋ]

ਹਵਾਲੇ[ਸੋਧੋ]

  1. Turner (1962). "sōmavāra 13610". A comparative dictionary of the Indo-Aryan languages. London: Oxford University Press. Digital Dictionaries of South Asia, University of Chicago. p. 784. Retrieved 21 February 2010. sōmavāra 13610 sōmavāra masculine 'Monday' inscription [sṓma the plant, vāra 2 meaning day][permanent dead link]