ਸੱਜਾਦ ਜ਼ਹੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੱਯਦ ਸੱਜਾਦ ਜ਼ਹੀਰ
ਸੱਜਾਦ ਜ਼ਹੀਰ
ਸੱਜਾਦ ਜ਼ਹੀਰ
ਜਨਮ(1905-11-05)5 ਨਵੰਬਰ 1905
ਲਖਨਊ, ਬਰਤਾਨਵੀ ਭਾਰਤ
ਮੌਤ11 ਸਤੰਬਰ 1973(1973-09-11) (ਉਮਰ 67)
ਅਲਮਾ ਅੱਤਾ, ਕਜਾਖਸਤਾਨ, ਉਦੋਂ ਸੋਵੀਅਤ ਯੂਨੀਅਨ
ਕਿੱਤਾਉਰਦੂ ਕਵੀ, ਲੇਖਕ, ਨਾਟਕਕਾਰ, ਮਾਰਕਸਵਾਦੀ
ਰਾਸ਼ਟਰੀਅਤਾਭਾਰਤੀ, ਪਾਕਿਸਤਾਨੀ (ਥੋੜੇ ਸਮੇਂ ਲਈ)
ਸ਼ੈਲੀਗਜ਼ਲ, ਨਜ਼ਮ, ਨਾਟਕ
ਸਾਹਿਤਕ ਲਹਿਰਪ੍ਰਗਤੀਸ਼ੀਲ ਲਿਖਾਰੀ ਲਹਿਰ
ਪ੍ਰਮੁੱਖ ਕੰਮਅੰਗਾਰੇ, ਲੰਦਨ ਕੀ ਏਕ ਰਾਤ, ਪਿਘਲਾ ਨੀਲਮ
ਜੀਵਨ ਸਾਥੀਰਜ਼ੀਆ ਸੱਜਾਦ ਜ਼ਹੀਰ
ਬੱਚੇਨਜਮਾ ਜ਼ਹੀਰ ਬਾਕਰ, ਨਸੀਮ ਜ਼ਹੀਰ ਭਾਟੀਆ, ਨਾਦਿਰਾ ਜ਼ਹੀਰ ਬੱਬਰ, ਨੂਰ ਜ਼ਹੀਰ

ਸੱਯਦ ਸੱਜਾਦ ਜ਼ਹੀਰ (5 ਨਵੰਬਰ 1905 - 13 ਸਤੰਬਰ 1973) (ਉਰਦੂ: سید سجاد ظہیر), ਪ੍ਰ੍ਸਿੱਧ ਉਰਦੂ ਲੇਖਕ, ਮਾਰਕਸਵਾਦੀ ਚਿੰਤਕ ਅਤੇ ਇਨਕਲਾਬੀ ਆਗੂ ਸੀ।

ਜ਼ਿੰਦਗੀ[ਸੋਧੋ]

ਸੱਜਾਦ ਜ਼ਹੀਰ 5 ਨਵੰਬਰ 1905 ਨੂੰ ਰਿਆਸਤ ਅਵਧ ਦੇ ਚੀਫ਼ ਜਸਟਿਸ ਸਰ ਵਜ਼ੀਰ ਖ਼ਾਂ ਦੇ ਘਰ ਪੈਦਾ ਹੋਏ। ਲਖਨਊ ਯੂਨੀਵਰਸਿਟੀ ਤੋਂ ਸਾਹਿਤ ਪੜ੍ਹਨ ਦੇ ਬਾਅਦ ਆਪਣੇ ਵਾਲਿਦ ਦੇ ਨਕਸ਼-ਏ-ਕ਼ਦਮ ਤੇ ਚਲਦੇ ਹੋਏ ਉਨ੍ਹਾਂ ਨੇ ਬਰਤਾਨੀਆ ਜਾ ਕੇ ਆਕਸਫ਼ੋਰਡ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਲੱਗੇ ਅਤੇ ਬੈਰਿਸਟਰ ਬਣ ਕੇ ਵਾਪਸ ਆਏ। ਉਥੇ ਉਨ੍ਹਾਂ ਨੇ ਕਾਨੂੰਨ ਦੇ ਨਾਲ ਨਾਲ ਸਾਹਿਤ ਪੜ੍ਹਨਾ ਵੀ ਜਾਰੀ ਰੱਖਿਆ।

ਸੱਜਾਦ ਜ਼ਹੀਰ, ਕਮਿਊਨਿਸਟ ਪਾਰਟੀ ਆਫ਼ ਇੰਡੀਆ(ਸੀ.ਪੀ.ਆਈ) ਦੇ ਬਾਨੀ ਮੈਂਬਰਾਂ ਵਿੱਚੋਂ ਸਨ। ਬਾਅਦ ਨੂੰ 1948 ਵਿੱਚ ਉਨ੍ਹਾਂ ਨੇ ਫ਼ੈਜ਼ ਅਹਿਮਦ ਫ਼ੈਜ਼ ਦੇ ਨਾਲ ਮਿਲ ਕੇ ਕਮਿਊਨਿਸਟ ਪਾਰਟੀ ਆਫ਼ ਪਾਕਿਸਤਾਨ ਦੀ ਬੁਨਿਆਦ ਰੱਖੀ। ਦੋਨੋਂ ਰਹਿਨੁਮਾ ਬਾਅਦ ਵਿੱਚ ਰਾਵਲਪਿੰਡੀ ਸਾਜ਼ਿਸ਼ ਕੇਸ ਤਹਿਤ ਗ੍ਰਿਫ਼ਤਾਰ ਕਰ ਲਏ ਗਏ। ਮੁਹੰਮਦ ਹੁਸੈਨ ਅਤਾ ਔਰ ਜ਼ਫ਼ਰਉੱਲਾ ਪਸ਼ਨੀ ਸਮੇਤ ਕਈ ਵਿਅਕਤੀ ਇਸ ਮੁਕੱਦਮੇ ਵਿੱਚ ਗ੍ਰਿਫ਼ਤਾਰ ਹੋਏ। ਮੇਜਰ ਜਨਰਲ ਅਕਬਰ ਖ਼ਾਨ ਇਸ ਸਾਜ਼ਿਸ਼ ਦੇ ਮਬੀਨਾ ਸਰਗ਼ਨਾ ਸਨ। 1954 ਵਿੱਚ ਉਨ੍ਹਾਂ ਨੂੰ ਭਾਰਤ ਜਲਾਵਤਨ ਕਰ ਦਿੱਤਾ ਗਿਆ। ਉਥੇ ਉਨ੍ਹਾਂ ਨੇ ਅੰਜਮਨ-ਏ-ਤਰੱਕੀ ਪਸੰਦ ਮੁਸੱਨਫ਼ੀਨ (ਪ੍ਰਗਤੀਸ਼ੀਲ ਲੇਖਕ ਸਭਾ), ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਅਤੇ ਐਫ਼ਰੋ ਏਸ਼ੀਅਨ ਰਾਇਟਰਜ਼ ਐਸੋਸੀਏਸ਼ਨ ਨਾਲ ਮਿਲ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਸੱਜਾਦ ਜ਼ਹੀਰ ਨਾ ਸਿਰਫ਼ ਇਨ੍ਹਾਂ ਤਿੰਨਾਂ ਸੰਗਠਨਾਂ ਦੇ ਰੂਹੇ ਰਵਾਂ ਸਨ ਬਲਕਿ ਇਨ੍ਹਾਂ ਦੇ ਬਾਨੀਆਂ ਵਿੱਚੋਂ ਵੀ ਸਨ।

ਸੱਜਾਦ ਜ਼ਹੀਰ ਦੀ 13 ਸਤੰਬਰ 1973 ਨੂੰ ਅਲਮਾ ਅੱਤਾ, (ਕਾਜ਼ਾਕਿਸਤਾਨ), ਜੋ ਕਿ ਉਦੋਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਵਿੱਚ ਐਫ਼ਰੋ ਏਸ਼ੀਆਈ ਲੇਖਕਾਂ ਦੀ ਇਕੱਤਰਤਾ ਦੇ ਇੱਕ ਇਜਲਾਸ ਦੌਰਾਨ ਮੌਤ ਹੋ ਗਈ।[1]

ਅੰਗਾਰੇ[ਸੋਧੋ]

1932 ਵਿੱਚ ਕਹਾਣੀ ਸੰਗ੍ਰਹਿ ਅੰਗਾਰੇ ਜਿਸ ਵਿੱਚ ਅਲੀ ਅਹਿਮਦ, ਰਸ਼ੀਦ ਖ਼ਾਨ, ਮੁਹੰਮਦ ਅਲਜ਼ਫ਼ਰ ਅਤੇ ਸਯਦ ਸੱਜਾਦ ਜ਼ਹੀਰ ਦੇ ਅਫ਼ਸਾਨੇ ਸ਼ਾਮਿਲ ਸਨ, ਬਰਤਾਨਵੀ ਰਾਜ ਨੇ ਅਹਲ ਹਿੰਦੁਸਤਾਨ ਦੇ ਮਜ਼ਹਬੀ ਅਵਾਮ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਵਿੱਚ ਜ਼ਬਤ ਕਰ ਲਿਆ ਗਿਆ। ਪ੍ਰਗਤੀਸ਼ੀਲ ਜਨਵਾਦੀ ਸਾਹਿਤਕ ਅੰਦੋਲਨ ਲਈ ਇਹ ਪ੍ਰਕਾਸ਼ਨ ਇਤਿਹਾਸਿਕ ਮਹਤ‍ਵ ਦਾ ਧਾਰਨੀ ਸੀ। ਪਰ ਨਾ ਤਾਂ ਉਰਦੂ ਵਿੱਚ ਇਸ ਦੇ ਪੁਨਰਪ੍ਰਕਾਸ਼ਨ ਦੀ ਅਤੇ ਨਾ ਹੀ ਦੂਜੀਆਂ ਭਾਰਤੀ ਭਾਸ਼ਾਵਾਂ ਵਿੱਚ ਇਸਦੇ ਅਨੁਵਾਦ ਦੀ ਕੋਸ਼ਿਸ਼ ਹੋਈ, ਹਾਲਾਂ ਕਿ ਪ੍ਰਗਤੀਸ਼ੀਲ ਜਨਵਾਦੀ ਸਾਹਿਤਕ ਅੰਦੋਲਨ ਦੀ ਜ਼ਮੀਨ ਤਿਆਰ ਕਰਨ ਵਿੱਚ ਇਸ ਸੰਗ੍ਰਿਹ ਨੇ ਮਹਤ‍ਵਪੂਰਣ ਭੂਮਿਕਾ ਨਿਭਾਈ।[2]

ਪਰਵਾਰ ਬਾਰੇ ਕੁਝ[ਸੋਧੋ]

ਉਨ੍ਹਾਂ ਦੀ ਪਤਨੀ ਰਜ਼ੀਆ ਸੱਜਾਦ ਜ਼ਹੀਰ ਵੀ ਉਰਦੂ ਦੀ ਜਾਣੀ ਪਛਾਣੀ ਨਾਵਲਕਾਰ ਸੀ। ਉਨ੍ਹਾਂ ਦੀਆਂ ਚਾਰ ਸਾਹਿਬਜ਼ਾਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਨਾਦਿਰਾ ਜ਼ਹੀਰ ਖੱਬੇ ਪੱਖ ਦੀ ਸਿਆਸੀ ਕਾਰਕੁਨ ਹੈ। ਉਸ ਦਾ ਵਿਆਹ ਬਾਲੀਵੁਡ ਦੇ ਨਾਮਵਰ ਫਿਲਮੀ ਸਿਤਾਰੇ ਅਤੇ ਸਿਆਸੀ ਕਾਰਕੁਨ ਰਾਜ ਬੱਬਰ ਨਾਲ ਹੋਇਆ। ਆਰਿਆ ਬੱਬਰ ਅਤੇ ਜੂਹੀ ਬੱਬਰ ਉਨ੍ਹਾਂ ਦੇ ਬੱਚੇ ਹਨ।

ਸਾਹਿਤਕ ਰਚਨਾਵਾਂ[ਸੋਧੋ]

* ਨਾਵਲ: ਲੰਦਨ ਕੀ ਏਕ ਰਾਤ
* ਰੋਸ਼ਨੀ, ਤਰੱਕੀ ਪਸੰਦ ਅਦਬ ਅਤੇ ਤਹਿਰੀਕ ਬਾਰੇ ਅਦਬੀ ਮਜ਼ਾਮੀਨ
* ਜ਼ਿਕਰ ਹਾਫਿਜ, ਫਾਰਸੀ ਸ਼ਾਇਰ ਹਾਫਿਜ ਪਰ ਮਲਫ਼ੂਜ਼ਾਤ। 
*ਪਿਘਲਤਾ ਨੀਲਮ, ਆਖ਼ਿਰੀ ਸ਼ੇਅਰੀ ਮਜਮੂਆ

ਅਨੁਵਾਦ[ਸੋਧੋ]

*ਉਥੈਲੋ
*ਕੇਂਡਾਇਡ
*ਗੋਰਾ, (ਟੈਗੋਰ) 
*ਪੈਗੰਬਰ, ਖ਼ਲੀਲ ਜਿਬਰਾਨ

ਹਵਾਲੇ[ਸੋਧੋ]