ਸੱਭਿਅਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸਭਿਅਤਾ ਬਹੁ-ਸੰਕੇਤਕ ਸੰਕਲਪ ਹੈ। ਇਕ ਅਰਥ ਵਿੱਚ ਧਰਤੀ ਤੇ ਮਾਨਵ ਜੀਵਨ ਦੇ ਵਿਕਾਸ ਦੇ ਇੱਕ ਪੜਾਅ ਨੂੰ ਦਰਸਾਉਂਦਾ ਹੈ ਅਤੇ ਇਹਦਾ ਵਿਰੋਧ ਬਰਬਰਤਾ ਨਾਲ ਹੈ। ਆਮ ਤੌਰ ਤੇ ਸਭਿਅਤਾ ਦੇ ਸ਼ੁਰੂ ਹੋਣ ਨੂੰ ਨਗਰ ਸਮਾਜ ਦੀ ਸਥਾਪਤੀ ਨਾਲ ਜੋੜਿਆ ਜਾਂਦਾ ਹੈ। ਅਜਿਹੇ ਜੀਵਨ ਦਾ ਅਧਾਰ ਨਿਜੀ ਜਾਇਦਾਦ, ਪਰਵਾਰ ਅਤੇ ਰਾਜ ਵਰਗੀਆਂ ਸਮਾਜੀ ਸੰਸਥਾਵਾਂ; ਅਤੇ ਖੇਤੀ, ਕਿਰਤ ਦੀ ਵੰਡ, ਸ਼ਹਿਰੀ ਕੇਂਦਰ ਅਤੇ ਸੰਚਾਰ ਵਿਧੀਆਂ ਵਿੱਚ ਲਿਖਤ ਦੇ ਪ੍ਰਗਟ ਹੋਣ ਨੂੰ ਮੰਨਿਆ ਜਾਂਦਾ ਹੈ। ਨਿਰੋਲ ਸ਼ਿਕਾਰੀ ਕਬੀਲਿਆਂ ਤੋਂ ਪਸ਼ੂ ਪਾਲਣ ਵਾਲੇ ਕਬੀਲਿਆਂ ਦਾ ਅੱਡਰਾ ਹੋਣਾ ਇੱਕ ਅਹਿਮ ਨਿਖੇੜ-ਬਿੰਦੂ ਬਣ ਜਾਂਦਾ ਹੈ। [੧]

ਮੈਕਾਈਵਰ ਅਤੇ ਪੈਜ ਅਨੁਸਾਰ ਸਭਿਅਤਾ:- “ਸਭਿਅਤਾ ਤੋਂ ਸਾਡਾ ਭਾਵ ਉਸ ਸਾਰੇ ਮੈਕਾਨਿਜ਼ਮ ਅਤੇ ਸੰਗਠਨ ਤੋਂ ਹੈ, ਜਿਹੜਾ ਮਨੁੱਖ ਨੇ ਆਪਣੇ ਜੀਵਨ ਦੀਆਂ ਹਾਲਤਾਂ ਉਤੇ ਨਿਯੰਤਰਨ ਕਰਨ ਦੇ ਮੰਤਵ ਨਾਲ ਘੜਿਆ ਹੈ।"

ਭੁਪਿੰਦਰ ਸਿੰਘ ਖਹਿਰਾ ਅਨੁਸਾਰ:- “ਸਮਾਜਕ ਸੰਸਥਾਵਾਂ ਦਾ ਵਿਕਾਸ, ਪੈਦਾਵਾਰ ਦੇ ਸਾਧਨਾਂ ਅਤੇ ਵੰਡ ਪ੍ਰਣਾਲੀ ਦਾ ਵਿਕਾਸ ਹੈ, ਮਨੁੱਖੀ ਸਭਿਆਚਾਰ ਨੂੰ ਸਭਿਅਤਾ ਵਿਚ ਲਿਆ ਕੇ ਖੜਾ ਕਰ ਦਿੰਦਾ ਹੈ।"

ਏਂਗਲਜ਼ ਅਨੁਸਾਰ:- “ਸਭਿਅਤਾ ਸਮਾਜ ਦੇ ਵਿਕਾਸ ਦਾ ਉਹ ਪੜਾਅ ਹੈ, ਜਿਸ ਉਤੇ ਕਿਰਤ ਦੀ ਵੰਡ, ਵਿਅਕਤੀਆਂ ਵਿਚ ਵਟਾਂਦਰਾ ਅਤੇ ਜਿਣਸ ਉਤਪਾਦਨ ਆਪਣੇ ਪੂਰੇ ਖੇੜੇ ਤੇ ਪਹੰੁਚ ਜਾਂਦਾ ਹੈ ਅਤੇ ਹੋਂਦ ਵਿਚਲੇ ਸਮਾਜ ਵਿਚ ਇਨਕਲਾਬ ਲਿਆ ਦਿੰਦਾ ਹੈ।"1 ਸੱਭਿਅਤਾ:- ਸਮਾਜਕ ਸੰਸਥਾਵਾਂ ਦਾ ਵਿਕਾਸ, ਪੈਦਾਵਾਰ ਦੇ ਸਾਧਨਾ ਅਤੇ ਵੰਡ ਪ੍ਰਣਾਲੀ ਦਾ ਵਿਕਾਸ ਹੈ, ਮਨੁੱਖੀ ਸੱਭਿਆਚਾਰ ਨੂੰ ਸੱਭਿਅਤਾ ਅਵਸਥਾ ਵਿਚ ਲਿਆ ਖੜਾ ਕਰਦਾ ਹੈ। ਸਭਿਅਤਾ ਸੱਭਿਆਚਾਰ ਤੇ ਸਮਾਜ ਦੀ ਉਹ ਵਿਕਸਤ ਅਵਸਥਾ ਹੈ ਜਿਸ ਵਿਚ ਪ੍ਰਕਿਰਤਕ ਉਪਜਾ ਨੂੰ ਹੋਰ ਬਦਲਣ ਲਈ ਸਨਅਤ ਅਤੇ ਕਲਾ ਦੀ ਹੋਂਦ ਵਿਚ ਆਉਂਦੀ ਹੈ ।ਏਂਗਲਜ ਅਨੁਸਾਰ ਸੱਭਿਅਤਾ ਸਮਾਜ ਦੇ ਵਿਕਾਸ ਦਾ ਉਹ ਪੜਾਅ ਹੈ। ਜਿਸ ਉਤੇ ਕਿਰਤੀ ਦੀ ਵੰਡ, ਵਿਅਕਤੀਆਂ ਵਿਚ ਵਟਾਂਦਰਾ ਅਤੇ ਜਿਣਸ ਉਤਪਾਦਨ ਆਪਣੇ ਪੂਰੇ ਖੇੜੇ ਤੇ ਪਹੁੰਚ ਜਾਂਦਾ ਹੈ ਅਤੇ ਹੋਂਦ ਵਿਚਲੇ ਸਮਾਜ ਵਿਚ ਇਨਕਲਾਬ ਲਿਆ ਦਿੰਦਾ ਹੈ। ਇਸ ਖੇਤਰ ਵਿਚ ਕੰਮ ਕਰਦੇ ਵਿਭਿੰਨ ਵਿਦਵਾਨਾ ਦੀਆਂ ਲੱਭਤਾਂ ਤੇ ਅਧਾਰਤ ਸਭਿਅਤਾ ਦੀਆਂ ਇਹ ਖਲਸਤਾਂ ਹਨ।

1. ਸੱਭਿਅਤਾ ਦੇ ਪੜਾਅ ਤੇ ਆ ਕੇ ਸਮੂਹਕ ਉਤਪਾਦਨ ਦੀ ਵਿਵਸਥਾ ਦਾ ਅੰਤ ਹੋ ਜਾਂਦਾ ਹੈ। ਇਸ ਅਵਸਥਾ ਤੇ ਪਹੁੰਚਣ ਤੋਂ ਪਹਿਲਾਂ ਉਪਜਕਾਰ ਆਪਣੀ ਉਪਜ ਦੇ ਮਾਲਕ ਸਨ। ਉਹ ਉਪਜ ਆਪਣੀ ਖਪਤ ਲਈ ਕਰਦੇ ਸਨ। ਉਪਜ ਉਹਨਾਂ ਦੇ ਹੱਥਾਂ ਤੋਂ ਬਾਹਰ ਨਹੀਂ ਸੀ ਜਾਂਦੀ। ਸੱਭਿਅਤਾ ਦੇ ਪੱਧਰ ਤੇ ਇਸ ਅਮਲ ਵਿਚ ਕਿਰਤ ਦੀ ਵੰਡ ਧੁਨ ਆਈ ਜਿਸਨੇ ਸਮੂਹਕ ਉਤਪਾਦਨ ਦੀ ਵਿਵਸਥਾ ਦਾ ਅੰਤ ਕਰ ਦਿੱਤਾ। ਹੁਣ ਉਪਜ ਫਿਰ ਖਪਤ ਵਾਸਤੇ ਹੀ ਨਹੀਂ ਸਗੋਂ ਵਟਾਂਦਰੇ ਲਈ ਵੀ ਵਰਤੀ ਜਾਣ ਲੱਗੀ। 2. ਸੱਭਿਅਤਾ ਦੀ ਅਵਸਥਾ ਵਿਚ ਗੁਲਾਮੀ ਆਪਣੇ ਜੋਬਨ ਤੇ ਆ ਜਾਂਦੀ ਹੈ। ਤੇ ਇਹ ਲੁੱਟ-ਚੌਘ ਦਾ ਅਧਾਰ ਬਣਦੀ ਹੈ। ਇਸ ਅਵਸਥਾ ਵਿਚ ਲੁਟੇਰੀ ਅਤੇ ਲੁਟੀਂਦੀ ਸ਼੍ਰੇਣੀ ਵਿਚ ਪਾੜ ਆਉਂਦਾ ਹੈ। ਗੁਲਾਮੀ ਲੁੱਟ-ਚੌਘ ਦੀ ਪਹਿਲੀ ਅਵਸਥਾ ਸੀ। ਜਿਹੜੀ ਪ੍ਰਾਚੀਨ ਸਮਿਆਂ ਵਿਚ ਪ੍ਰਚੱਲਤ ਸੀ। ਇਸ ਪਿਛੋਂ ਮੱਧਕਾਲ ਵਿਚ ਖੇਤ ਗੁਲਾਮੀ ਆਈ ਅਤੇ ਨਵੀਨ ਸਮੇਂ ਵਿਚ ਉਜਰਤੀ ਕਿਰਤੀ ਗੁਲਾਮੀ ਆਈ। ਇਹ ਸੇਵਕੀ ਦੇ ਤਿੰਨ ਮਹਾਨ ਰੂਪ ਹਨ। ਜਿਹੜੇ ਸੱਭਿਅਤਾ ਦੇ ਤਿੰਨ ਪੜਾਵਾਂ ਨੂੰ ਵਿਅਕਤ ਕਰਦੇ ਹਨ। 3. ਧਾਤੀ ਸਿੱਕਾ ਚਾਲੂ ਹੋਣ ਸਦਕਾ ਸਰਮਾਇਆ ਸਮਾਜਕ ਰਿਸ਼ਤਿਆਂ ਦੀ ਮੂਲ ਚੂਲ ਬਣ ਜਾਂਦਾ ਹੈ। ਪੈਸਾ ਸਰਵੋਤਮ ਸ਼ਕਤੀ ਹੁੰਦਾ ਹੈ। ਇਨਸਾਨੀਅਤ ਸੁਹੱਪਣ ਸੁਹਜ ਅਤੇ ਹੋਰ ਮਨੁੱਖੀ ਗੁਣ ਪੈਸੇ ਦੇ ਅਧੀਨ ਹੋ ਕੇ ਚਲਦੇ ਹਨ। ਇਸ ਤਰ੍ਹਾਂ ਮਨੁੱਖੀ ਗੁਣ ਦਾ ਤਬਾਦਲਾ ਸ਼ੁਰੂ ਹੋ ਜਾਂਦਾ ਹੈ ਜਿਸ ਸਦਕਾ ਲੁੱਟ ਹੋਰ ਵਧਦੀ ਹੈ। ਸਰਮਾਇਆ ਸੂਦ ਅਤੇ ਸੂਦ-ਖੋਰੀ ਦੀ ਖੂਬ ਚੜ ਮੱਚਦੀ ਹੈ। 4. ਨਿੱਜੀ ਮਾਲਕੀ ਦੀ ਪ੍ਰਥਾ ਜੋਰ ਫੜਦੀ ਹੈ। ਜ਼ਮੀਨ ਗਹਿਣੇ ਅਤੇ ਹੋਰ ਕੀਮਤੀ ਵਸਤੂਆਂ ਦੀ ਮਾਲਕੀ ਵਿਅਕਤੀ ਦਾ ਸਮਾਜ ਵਿਚ ਸਥਾਨ ਨਿਸ਼ਚਤ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। 5. ਸੱਭਿਅਤਾ ਦੀ ਅਵਸਥਾ ਵਿਚ ਇਕ ਪਤਨੀ ਪ੍ਰਥਾ ਨਿਰਧਾਰਤ ਹੁੰਦੀ ਹੈ। ਪਰ ਇਸਦੇ ਨਾਲ ਇਸਤਰੀ ਉਪਰ ਮਰਦ ਦੀ ਸਰਦਾਰੀ ਖਤਮ ਨਹੀਂ ਹੋ ਜਾਂਦੀ। ਔਰਤ ਮਰਦ ਦੋਵੇ ਬਜ਼ਾਰੀ ਵਸਤੂ ਵਾਂਗ ਹੋ ਨਿਬੜਦੇ ਹਨ। 6. ਸ਼ਹਿਰ ਅਤੇ ਪਿੰਡ ਵਿਚਕਾਰ ਰੇਖਾ ਖਿੱਚੀ ਜਾਂਦੀ ਹੈ। ਜਾਇਦਾਦ ਪਿਤਾ ਪੁਰਖੀ ਹੋ ਜਾਂਦੀ ਹੈ। ਇਸ ਤਰ੍ਹਾਂ ਵਸੀਅਤਾਂ ਪ੍ਰਚਲਤ ਹੋ ਜਾਂਦੀਆਂ ਹਨ। ਭਾਸ਼ਾ ਦੀ ਵਰਤੋਂ ਸਦਕਾ ਸੰਚਾਰ ਮਾਧਿਅਮ ਆਮ ਪ੍ਰਚਲਤ ਹੋ ਜਾਂਦੇ ਹਨ। ਸਭਿਅਤਾ ਅਤੇ ਸਭਿਆਚਾਰ:- ਸਭਿਆਚਾਰ ਅਤੇ ਸਭਿਅਤਾ ਦਾ ਸਬੰਧ ਸੱਭਿਆਚਾਰ ਦੇ ਵਿਕਾਸ ਨਾਲ ਹੈ ਇਹ ਕਿਹਾ ਜਾ ਸਕਦਾ ਹੈ ਕਿ ਸੱਭਿਆਚਾਰ ਦੀ ਸਾਪੇਖਕ ਅਵਸਥਾ ਸੱਭਿਅਤਾ ਹੈ। ਸੱਭਿਅਤਾ ਵਾਸਤਵਿਕ ਰੂਪ ਵਿਚ ਉਪ-ਸਥਿਤ ਸਮਾਜਿਕ ਪਰਿਸਥਿਤੀਆਂ ਅਤੇ ਕਦਰਾਂ-ਕੀਮਤਾਂ ਤੇ ਨਿਰਧਾਰਿਤ ਕਰਦੀ ਹੈ। ਸੱਭਿਆਚਾਰ ਨੂੰ ਮਿਣਨ ਮਾਪਣ ਦੇ ਕੋਈ ਸਥੂਲ ਪੈਮਾਨੇ ਨਹੀਂ ਹਨ। ਵਿਕਾਸ ਤਾਂ ਸਾਪੇਖ ਦ੍ਰਿਸ਼ਟੀ ਤੇ ਹੀ ਦੇਖਿਆ ਤੇ ਸਮਝਿਆ ਜਾ ਸਕਦਾ ਹੈ। ਫੇਰ ਵੀ ਸਮਾਜ ਵਿਗਿਆਨੀ ਅਤੇ ਮਾਨਵ ਵਿਗਿਆਨੀ ਦੀ ਰੁਚੀ ਸੱਭਿਆਚਾਰ ਅਤੇ ਸੱਭਿਆਤਾ ਦੇ ਵਿਕਾਸ ਨੂੰ ਸਮਝਣ ਲਈ ਬਣੀ ਰਹੀ ਹੈ। ਇਹਨਾ ਵਿਗਿਆਨੀਆਂ ਵਿਚ ਹਰਬਰਟ,ਸਪੈਂਸਰ, ਲੈਵੀ ਬਰੂਹਲ, ਦੁਰਖੀਮ, ਲੈਵੀ ਸਤ੍ਰਾਸ ਆਦਿ ਦਾ ਨਾਮ ਵਿਸ਼ੇਸ਼ ਕਥਨ ਯੋਗ ਹੈ।2

ਸਮਾਜ ਵਿਗਿਆਨ ਅਤੇ ਹੋਰ ਸਹਿ ਵਿਗਿਆਨ ਦੇ ਅਧਿਐਨ ਤੇ ਅਧਿਆਪਨ ਲਈ ਖਾਸ ਕਿਸਮ ਦਾ ਪਰਿਭਾਸ਼ਿਕ ਸ਼ਬਦ ਭੰਡਾਰ ਪੈਦਾ ਕੀਤਾ ਹੈ ਸ਼ਬਦਾਵਲੀ ਵਿਚ ਦੋ ਮਹੱਤਵਪੂਰਨ ਸ਼ਬਦ ਸੱਭਿਆਚਾਰ ਤੇ ਸੱਭਿਅਤਾ ਆਉਂਦੇ ਹਨ ਅੰਗਰੇਜ਼ੀ ਦੇ ਦੋ ਸ਼ਬਦ (ਫਚ;ਵਚਗਕ) ਅਤੇ (ਫਜਡਜ;ਜਤ਼ਵਜਰਅ) ਦੇਖਣ ਨੂੰ ਸਮਾਨਅੰਤਰ ਹਨ। ਇਹ ਦੋਵੇ ਸ਼ਬਦ ਮਨੁੱਖੀ ਅਨੁਭਵ ਦੇ ਵਿਸ਼ਾਲ ਜਗਤ ਹਨ। ਸੱਭਿਆਚਾਰ ਬਾਰੇ ਵਿਚਾਰ ਕਰਦਿਆਂ ਅਕਸਰ ਸੱਭਿਆਚਾਰ ਅਤੇ ਸੱਭਿਅਤਾ ਨੂੰ ਇਕ ਦੂਸਰੇ ਦੇ ਸਮਾਨ ਅਰਥੀ ਸਮਝ ਲਿਆ ਜਾਂਦਾ ਹੈ। ਟਾਇਲਰ ਲਈ ਸੱਭਿਆਚਾਰ ਜਾਂ ਸੱਭਿਅਤਾ ਇਕੋ ਹੀ ਵਰਤਾਰਾ ਹਨ। ਅਰਨਾਲਰਡ ਜੇ.ਟਾਇਨਬੀ ਨੇ ਸੱਭਿਆਚਾਰ ਦੀ ਥਾਂ ਤੇ ਸੱਭਿਆਚਾਰ ਦੀ ਜੋ ਵਿਆਖਿਆ ਕੀਤੀ ਉਹ ਸੱਭਿਆਚਾਰ ਦੇ ਸਰੂਪ ਤੋਂ ਦੂਰ ਪ੍ਰਤੀਤ ਨਹੀਂ ਹੁੰਦੀ ਪ੍ਰੋਫੈਸਰ ਹੁਮਾਯੂ ਕਬੀਰ ਸਭਿਆਚਾਰ ਨੂੰ ਸੱਭਿਅਤਾ ਦਾ ਫਲ ਦਾ ਮੰਨਦੇ ਹਨ। ਅਰਥਾਤ ਸੱਭਿਆਚਾਰ ਦਾ ਵਿਕਾਸ ਹੋ ਜਾਣ ਉਪਰੰਤ ਹੀ ਸੱਭਿਆਚਾਰ ਦਾ ਜਨਮ ਹੁੰਦਾ ਹੈ। ਮਨੁੱਖ ਦੇ ਸਮਾਜ-ਇਤਿਹਾਸ ਵਿਚ ਪਦਾਰਥਕ ਅਤੇ ਗੈਰ ਪਦਾਰਥਕ ਤੱਤਾਂ ਦੁਆਰਾ ਉਪਜੀਆਂ ਸੰਸਥਾਵਾਂ ਨੂੰ ਪ੍ਰਗਟਾਉਣ ਵਾਸਤੇ ਸਮਾਜ-ਵਿਗਿਆਨੀਆਂ ਨੇ ਇਕ ਹੋਰ ਢੁੱਕਵੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਸ ਸ਼ੇ੍ਰਣੀ ਦੇ ਵਿਦਵਾਨਾ ਵਿੱਚ ਆਰ.ਐਨ.ਮੈਕਾਈਵਰ ਦਾ ਨਾ ਵਧੇਰੇ ਵਰਣਨ ਯੋਗ ਹੈ। ਇਸ ਲੇਖਕ ਨੇ ਸਮਾਜ ਵਿਗਿਆਨ ਦੀ ਮੁੱਢਲੀ ਜਾਣਕਾਰੀ ਵਾਸਤੇ ਸਮਾਜ ਨਾਂ ਦੀ ਪੁਸਤਕ ਲਿਖੀ ਹੈ। ਇਸ ਵਿਚ ਉਸਨੇ ਸਭਿਆਚਾਰ ਅਤੇ ਸੱਭਿਅਤਾ ਦੇ ਭੇਦਾਂ ਤੇ ਸੰਬੰਧਾਂ ਬਾਰੇ ਵੇਰਵੇ ਨਾਲ ਚਰਚਾ ਕੀਤੀ ਹੈ। ਉਸਨੇ ਆਪਣੀ ਇਕ ਹੋਰ ਪੁਸਤਕ ਆਧੁਨਿਕ ਰਾਜ ਵਿਚ ਇਨ੍ਹਾਂ ਦੋਹਾ ਵਿਵਸਥਾਵਾਂ ਦਾ ਨਿਖੇੜਾ ਵਧੇਰੇ ਉਘੜਵੇ ਰੂਪ ਵਿਚ ਕੀਤਾ ਹੈ। ਜਿਸ ਤੋਂ ਸੱਭਿਆਚਾਰ ਅਤੇ ਸੱਭਿਅਤਾ ਦੇ ਫਰਕ ਦੀ ਅਸਾਨੀ ਨਾਲ ਸਮਝ ਆ ਜਾਂਦੀ ਹੈ। ਉਸ ਅਨੁਸਾਰ:- ਸਾਡਾ ਸੱਭਿਆਚਾਰ ਉਹ ਹੈ, ਜੋ ਅਸੀਂ ਹਾਂ ਅਤੇ ਸਾਡੀ ਸੱਭਿਅਤਾ ਉਹ ਹੈ ਜਿਸਦੀ ਅਸੀਂ ਵਰਤੋਂ ਕਰਦੇ ਹਾਂ।

ਸਭਿਆਚਾਰ ਮਨੁੱਖ ਦਾ ਵਿਚਾਰ ਸੰਚਾਰ ਹੈ ਅਤੇ ਸਭਿਅਤਾ ਵਸਤੂ ਸੰਸਾਰ। ਇਸ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਪਰ ਕੁਝ ਚੀਜਾਂ ਵਸਤੂ ਸੰਸਾਰ ਵਿਚੋਂ ਵੀ ਜਿਵੇਂ ਕਿ ਪਹਿਰਾਵਾ, ਵਸਤਰ, ਖਾਣਾ-ਪੀਣਾ, ਰਹਿਣਾ ਆਦਿ ਵਸਤਾਂ ਦੀ ਗਿਣਤੀ-ਮਿਣਤੀ ਨਿਸ਼ਚਿਤ ਵਿਧੀ ਦੁਆਰਾ ਹੋ ਸਕਦੀ ਹੈ, ਪਰ ਸੱਭਿਆਚਾਰ ਦੀ ਨਹੀਂ। ਸੱਭਿਅਤਾ ਵਿਚ ਨਿਰੰਤਰ ਵਾਧਾ ਸੰਭਵ ਹੈ। ਪਰ ਸੱਭਿਆਚਾਰ ਵਿਚ ਲਗਾਤਾਰ ਵਾਧਾ ਜ਼ਰੂਰੀ ਨਹੀਂ ਹੈ। ਸੱਭਿਅਤਾ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿਚ ਆਪਣੇ ਆਪ ਤੇ ਬਿਨਾਂ ਕਿਸੇ ਕੋਸ਼ਿਸ਼ ਦੇ ਪ੍ਰਵੇਸ਼ ਕਰਦੀ ਹੈ ਪਰ ਇਹ ਸੱਭਿਆਚਾਰ ਵਿਚ ਸੰਭਵ ਨਹੀਂ। ਸੱਭਿਅਤਾ ਬਗੈਰ ਕਿਸੇ ਅਦਲਾ-ਬਦਲੀ ਤੋਂ ਉਧਾਰੀ ਲਈ ਜਾ ਸਕਦੀ ਹੈ। ਪਰ ਸੱਭਿਆਚਾਰ ਇਨ-ਬਿਨ ਮਾਂਗਵਾ ਨਹੀਂ ਲਿਆ ਜਾ ਸਕਦਾ ਅਤੇ ਜਿਥੇ ਇਉਂ ਕਰਨ ਦੇ ਯਤਨ ਹੰੁਦੇ ਵੀ ਹਨ ਉਸ ਹਾਲਤ ਵਿਚ ਕਈ ਕਿਸਮ ਦੇ ਗੰਭੀਰ ਸਿੱਟੇ ਨਿਕਲਦੇ ਹਨ। ਇਕ ਕਿਸਮ ਦੇ ਲੋਕ ਦੂਜੀ ਕਿਸਮ ਦੇ ਲੋਕਾਂ ਕੋਲੋ ਸੱਭਿਅਤਾ ਜਾਂ ਉਸਦਾ ਕੋਈ ਪੱਖ ਉਧਾਰਾ ਲੈ ਸਕਦੇ ਹਨ ਅਤੇ ਉਸਨੂੰ ਅਪਣਾਉਣ ਵਿਚ ਵਧੇਰੇ ਅਦਲਾ-ਬਦਲੀ ਦੀ ਲੋੜ ਨਹੀਂ ਹੁੰਦੀ ਪਰ ਸੱਭਿਆਚਾਰ ਵਿਚ ਅਜਿਹਾ ਨਹੀਂ ਹੁੰਦਾ।


ਸਰੋਤ ਪੁਸਤਕਾਂ[ਸੋਧੋ]

  1. ਗੁਰਬਖਸ਼ ਸਿੰਘ ਫਰੈਂਕ, ਸਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਪ੍ਰਕਾਸ਼ਕ:- ਵਾਰਿਸ ਸ਼ਾਹ ਫਾਊਂਡੇਸ਼ਨ ਅੰਮ੍ਰਿਤਸਰ, ਸੰਨ:-2012 ਪੰਨਾ:-
  2. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਪ੍ਰਕਾਸ਼ਕ:-ਪੈਪਸੂ ਬੁੱਕ ਡਿੱਪੁੂ ਬੁੱਕਸ ਮਾਰਕੀਟ ਪਟਿਆਲਾ, ਸੰਨ:2013 ਪੰਨਾ:-
  3. ਗੁਰਬਖਸ਼ ਸਿੰਘ ਫਰੈਂਕ, ਸਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਓਹੀ, ਪੰਨਾ:-
  4. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਓਹੀ, ਪੰਨਾ:-

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png