ਹਬੋਵਾਲ ਡੇਅਰੀ ਕੰਪਲੈਕਸ ਤੇ ਕੋਜਨਰੇਸ਼ਨ ਪਲਾਂਟ

ਵਿਕਿਪੀਡਿਆ ਤੋਂ

ਹਬੋਵਾਲ ਲੁਧਿਆਣਾ ਦਾ ਡੇਅਰੀ ਕੰਪਲੈਕਸ-ਤਸਵੀਰ GE Power ਦੇ ਧੰਨਵਾਦ ਸਹਿਤ

ਹਬੋਵਾਲ ਲੁਧਿਆਣਾ ਵਿਖੇ ਗੰਦਗੀ ਰਹਿਤ ਵਾਤਾਵਰਣ ਤਕਨੀਕ ਨੂੰ ਮੁਖ ਰਖਦਿਆਂ ਪੰਜਾਬ ਐਨਰਜੀ ਡੀਵੈਲਪਮੈਂਟ ਅਥੌਰਿਟੀ (PEDA) ਰਾਂਹੀ ਇੱਕ ਬਹੁਤ ਸ਼ਾਨਦਾਰ ਪਰੋਜੈਕਟ ਲਗਾਇਆ ਗਿਆ ਹੈ। ਇਹ ਹੈ ੧ ਮੈਗਾਵਾਟ ਸ਼ਕਤੀ ਵਾਲਾ ਬਾਇਓ ਮੀਥਾਨੇਸ਼ਨ ਕੋਜੈਨਰੇਸ਼ਨ ਪਲਾਂਟ।ਹਬੋਵਾਲ ਦੇ ੫੦ ਏਕੜ ਕੰਪਲੈਕਸ ਵਿੱਚ ਵਾਕਿਆ ਇਹ ਪਲਾਂਟ ਆਪਣੀ ਮਿਸਾਲ ਕਾਇਮ ਕਰਨ ਲਈ ਆਸਟਰੀਆ ਦੀ ਜਨਰਲ ਇਲੈਕਟਰਿਕ ਕੰਪਨੀ ਦੀ ਤਕਨੀਕੀ ਮਦਦ ਨਾਲ ਤੇ ਉਨ੍ਹਾਂ ਦੁਆਰਾ ਪੂਰਤੀ ਕੀਤੇ ਗਏ ਜੈਨਬਾਖਰ ਇੰਜਣ ਤੇ ਅਧਾਰਿਤ ਹੈ। ਇਹ ਡੇਅਰੀ ਕੰਪਲੈਕਸ ਲਗਭਗ ੧੫੦੦ ਨਿੱਜੀ ਮਲਕੀਅਤ ਵਾਲੀਆਂ ਡੇਅਰੀਆਂ ਤੇ ਨਿਰਭਰ ਕਰਦਾ ਹੈ ਜੋ ੨੫੦੦ ਟਨ ਗੋਬਰ ਰੋਜ਼ ਪੈਦਾ ਕਰਦੀਆਂ ਹਨ ਜੋ ੧੫੦੦੦੦ ਡੰਗਰਾਂ ਤੌਂ ਨਿਕਲਦਾ ਹੈ।ਇਸ ਵਿੱਚੌਂ ਕੇਵਲ ੨੩੫ ਟਨ ਗੋਬਰ ਇਸ ਕੰਪਲੈਕਸ ਦੁਆਰਾ ਇਕੱਠਾ ਕੀਤਾ ਜਾਂਦਾ ਹੈ ਜਿਸ ਵਿੱਚੌਂ ਮੀਥੇਨ ਦੀ ਜ਼ਿਆਦਾ ਮਿਕਦਾਰ ਵਾਲੀ ਗੋਬਰ ਗੈਸ ਨਿਕਾਲੀ ਜਾਂਦੀ ਹੈ।

ਬਾਇਓ ਗੈਸ ਕੋਜਨਰੇਸ਼ਨ ਇੰਜਣ ਜਨਰੇਟਰ ਸੈੱਟ

ਇਹ ਗੈਸ ੧ ਮੈਗਵਾਟ ਸ਼ਕਤੀ ਵਾਲੇ ਜੈਨਬਾਖਰ ਬਾਇਓ ਗੈਸ ਕੋਜੈਨਰੇਸ਼ਨ ਪ੍ਰਣਾਲੀ ਵਾਲੇ ਇੰਜਣ ਰਾਹੀਂ ਬਿਜਲੀ ਉਤਪਾਦਨ ਵਿੱਚ ਤਬਦੀਲ ਕੀਤੀ ਜਾਂਦੀ ਹੈ।ਬਾਕੀ ਦੀ ਬਚੀ ਹੋਈ ਸ਼ਕਤੀ ਪਾਣੀ ਗਰਮ ਕਰਨ ਲਈ ਵਰਤੀ ਜਾਂਦੀ ਹੈ। ਡੇਅਰੀ ਪਾਂਟ ਦੀਆਂ ਮਸ਼ੀਨਾਂ ਨੂੰ ਚਲਾਉਣ ਲਈ ੨੪੦੦ kwh ਯੂਨਿਟ ਪ੍ਰਤਿਦਿਨ ਬਿਜਲੀ ਦੀ ਲੋੜ ਪੈਂਦੀ ਹੈ ਲੇਕਿਨ ਪਲਾਂਟ ਵਿੱਚੌਂ ਪ੍ਰਤਿਦਿਨ ੨੦੦੦ -੨੨੦੦ kwh ਯੂਨਿਟ ਬਿਜਲੀ ਪੈਦਾ ਹੁੰਦੀ ਹੈ । ਬਚੀ ਹੋਈ ਬਿਜਲੀ ਸਥਾਨਕ ਗਰਿਡ ਵਿੱਚ ਪਾ ਕੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਵੇਚ ਦਿਤੀ ਜਾਂਦੀ ਹੈ। ਇਹ ਪਲਾਂਟ ਨਵੰਬਰ ੨੦੦੪ ਵਿੱਚ ਲਗਾਇਆ ਗਿਆ ਸੀ ਅਤੇ ਹੁਣ ਤਕ ਸਫ਼ਲਤਾ ਪੂਰਵਕ ਚਲ ਰਿਹਾ ਹੈ।੨੦੦੭ ਵਿੱਚ ਇਥੌਂ ਦੇ ਪ੍ਰੋਜੈਕਟ ਮੈਨੇਜਰ ਐਮ.ਪੀ. ਸਿੰਘ ਨੂੰ ਇਸ ਪ੍ਰੋਜੈਕਟ ਲਈ ਬੈਂਕਾਕ ਵਿੱਚ ‘ਏਸ਼ੀਅਨ ਪਾਵਰ’ ਰਿਸਾਲੇ ਦੁਆਰਾ ਏਸ਼ਿਆ ਵਿੱਚ ‘ਸਭ ਤੌਂ ਉੱਤਮ ਗਰੀਨ ਪਾਵਰ ਪਲਾਂਟ’ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਜੈਕਟ ਦੀ ਸਫ਼ਲਤਾ ਨੂੰ ਵੇਖ ਕੇ ਪੰਜਾਬ ਸਰਕਾਰ ਤੇ ਪੰਜਾਬ ਐਨਰਜੀ ਡੀਵੈਲਪਮੈਂਟ ਅਥਾਰਿਟੀ ਇਹੋ ਜਿਹੇ ਹੋਰ ਕੋਜਨਰੇਸ਼ਨ ਇੰਜਣ -ਜੈਨਰੇਟਰ ਸੈੱਟ ਤੇ ਪਲਾਂਟ ਲਗਾਣ ਦੀ ਯੋਜਨਾ ਬਣਾ ਰਹੀ ਹੈ।

[ਸੋਧ] ਬਾਹਰੀ ਕੜੀ

entec-biogas ਦਾ ਗੈਸ ਡਾਈਜੈਸਟਰ ਸਿਸਟਮ ਬਾਰੇ ਲਿੰਕ

ਹੋਰ ਭਾਸ਼ਾਵਾਂ ਵਿੱਚ