ਹਰਮਨ ਹੈਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
'ਹਰਮਨ ਹੈਸ'
Hermann Hesse 2.jpg
ਜਨਮ: 2 ਜੁਲਾਈ 1877
ਜਰਮਨ
ਮੌਤ: 9 ਅਗਸਤ 1962
ਮੋਨਟਾਗਨੋਲਾ, ਟਿਸੀਨੋ, ਸਵਿਟਜਰਲੈਂਡ
ਕਾਰਜ_ਖੇਤਰ: ਨਾਵਲਕਾਰ, ਕਹਾਣੀਕਾਰ, ਨਿਬੰਧਕਾਰ, ਅਤੇ ਕਵੀ
ਰਾਸ਼ਟਰੀਅਤਾ: ਜਰਮਨ
ਭਾਸ਼ਾ: ਜਰਮਨ
ਕਾਲ: 1904–1953
ਵਿਧਾ: ਗਲਪ
ਦਸਤਖਤ: Hesse Signature.svg

ਹਰਮਨ ਹੈਸ (ਜਰਮਨ: [ˈhɛɐ̯man ˈhɛsə]; 2 ਜੁਲਾਈ 1877 – 9 ਅਗਸਤ 1962) ਬੇ ਮਿਸਾਲ ਨਾਵਲਕਾਰ, ਕਹਾਣੀਕਾਰ, ਸ਼ਾਇਰ ਅਤੇ ਨਿਬੰਧਕਾਰ ਸੀ। ”ਸਿਧਾਰਥ“ , ”ਪੂਰਬ ਦਾ ਸਫ਼ਰ“, "ਦ ਗਲਾਸ ਬੀਡ ਗੇਮ" ਅਤੇ "ਸਟੀਫਨ ਵੁਲਫ" ਉਸ ਦੀਆਂ ਮਸ਼ਹੂਰ ਲਿਖਤਾਂ ਹਨ। 1946 ਵਿੱਚ ਉਸਨੂੰ ਸਾਹਿਤ ਦੇ ਨੋਬਲ ਇਨਾਮ ਨਾਲ ਸਨਮਾਨਿਆ ਗਿਆ।

ਜੀਵਨ[ਸੋਧੋ]

ਹੈਸ ਦਾ ਜਨਮ 1877ਵਿੱਚ ਜਰਮਨੀ ਦੇ ਕਸਬੇ ਕਾਲਵ (CALW) ਵਿੱਚ ਹੋਇਆ। ਉਸ ਦੇ ਮਾਪੇ ਪਾਦਰੀ ਅਤੇ ਮਿਸ਼ਨਰੀ ਸਨ ਅਤੇ ਦੋਵੇਂ ਭਾਰਤ ਵਿੱਚ ਬੇਸਲ ਮਿਸ਼ਨ ਦੇ ਤਹਿਤ ਕੰਮ ਕਰਦੇ ਸਨ। ਉਸਦੀ ਮਾਂ ਦਾ ਜਨਮ ਵੀ 1842 ਵਿੱਚ ਭਾਰਤ ਵਿੱਚ ਹੀ ਹੋਇਆ ਸੀ ਅਤੇ ਉਸਨੂੰ ਉਸਦੇ ਮਾਪਿਆਂ ਨੇ ਚਾਰ ਸਾਲ ਦੀ ਉਮਰ ਵਿੱਚ ਯੂਰਪ ਵਿੱਚ ਛੱਡ ਦਿਤਾ ਸੀ ਅਤੇ ਆਪ ਭਾਰਤ ਵਿੱਚ ਮਿਸ਼ਨਰੀ ਕੰਮ ਤੇ ਪਰਤ ਆਏ ਸਨ।.[੧] ਆਪਣੀ ਪੁੰਗਰਦੀ ਜਵਾਨੀ ਦੇ ਸਾਲਾਂ ਦੌਰਾਨ ਉਸਨੇ ਆਪਣੇ ਰੋਹਬਦਾਰ ਬਾਪ 'ਹਰਮਨ ਗੁੰਦੇਰ' (Hermann Gundert) ਦੇ ਖਿਲਾਫ਼ ਬਗਾਵਤ ਦਾ ਯਤਨ ਕੀਤਾ ਸੀ ਪਰ ਅੰਤ ਹਾਰ ਮੰਨ ਲਈ ਸੀ।[੨]

ਹੈਸ ਦਾ ਜਨਮ ਸਥਾਨ, 2007

ਹੈਸ ਦੇ ਪਿਤਾ ਜੋਹਾਨੇਸ ਹੈਸ ਦਾ ਜਨਮ 1847 ਇਸਟੋਨੀਆ ਦੇ ਇੱਕ ਕਸਬੇ ਪੈਡ ਵਿੱਚ ਹੋਇਆ ਸੀ। ਡਾ.ਹੈਸ ਵੀ ਡਾ ਗੁੰਦੇਰ ਵਾਂਗ ਹੀ ਜਾਲਮ ਸੀ [੩] ਜੋਹਾਨੇਸ ਹੈਸ, ਵਿਆਹ ਦੇ ਤੁਰਤ ਬਾਅਦ ਆਪਣੇ ਸਹੁਰਿਆਂ ਦੇ ਘਰ ਰਹਿਣ ਲੱਗ ਪਿਆ। ਉਥੇ ਦਾ ਭੀੜ ਭੜੱਕਾ ਵੀ ਇੱਕ ਕਰਨ ਬਣਿਆ ਕਿ 1889ਵਿੱਚ ਉਸਨੂੰ ਪਹਿਲਾ ਵੱਡਾ ਡੀਪਰੈਸਨ ਹੋਇਆ। ਬਾਕੀ ਜਿੰਦਗੀ ਵਾਰ ਵਾਰ ਉਸਨੂੰ ਅਜਿਹੇ ਦੌਰੇ ਪੈਂਦੇ ਰਹੇ।[੪] ਕਿਉਂਜੋ, ਜੋਹਾਨੇਸ ਹੈਸ, ਉਸ ਜਰਮਨ ਘੱਟਗਿਣਤੀ ਵਿੱਚੋਂ ਸੀ ਜੋ ਬਾਲਟਿਕ ਖੇਤਰ (ਜੋ ਉਦੋਂ ਰੂਸੀ ਸਾਮਰਾਜ ਦਾ ਹਿੱਸਾ ਸੀ) ਵਿੱਚ ਵਸੀ ਹੋਈ ਸੀ ਇਸ ਲਈ ਇਸ ਲਈ ਉਸਦਾ ਪੁੱਤਰ ਹਰਮਨ ਰੂਸੀ ਅਤੇ ਜਰਮਨ ਦੋਨਾਂ ਸਾਮਰਾਜਾਂ ਦਾ ਨਾਗਰਿਕ ਸੀ। [੫] ਜੋਹਾਨੇਸ ਹੈਸ ਦੇ ਪੰਜ ਜੁਆਕ ਸਨ,ਜਿਨ੍ਹਾਂ ਵਿੱਚੋਂ ਦੋ ਦੀ ਬਾਲ ਉਮਰੇ ਮੌਤ ਹੋ ਗਈ ਸੀ। ਹੈਸ ਪਰਵਾਰ 1873 ਵਿੱਚ ਕਾਲਵ ਚਲਿਆ ਗਿਆ ਜਿਥੇ ਉਸਦਾ ਪਿਤਾ ਇੱਕ ਧਾਰਮਿਕ ਅਤੇ ਸਕੂਲੀ ਕਿਤਾਬਾਂ ਪ੍ਰਕਾਸ਼ਿਤ ਕਰਨ ਵਾਲੇ ਅਦਾਰੇ ਵਿੱਚ ਕੰਮ ਕਰਦਾ ਸੀ। ਹੈਸ ਦਾ ਨਾਨਾ ਹਰਮਨ ਗੁੰਦੇਰ ਉਸ ਸਮੇ ਅਦਾਰੇ ਦਾ ਪ੍ਰਬੰਧਕ ਸੀ ਅਤੇ 1893 ਵਿੱਚ ਜੋਹਾਨੇਸ ਹੈਸ ਨੇ ਇਹ ਕੰਮ ਸੰਭਾਲ ਲਿਆ।[੬]

ਹੈਸ ਦੀ ਤਰਬੀਅਤ ਇਸ ਤਸੱਵਰ ਦੇ ਮੁਤਾਬਿਕ ਹੋਈ ਕਿ ਉਹ ਆਪਣੇ ਪਿਤਾ ਪੈੜਾਂ ਤੇ ਚਲਦਾ ਹੋਇਆ ਰਾਹਬ ਬਣੇਗਾ। ਲੇਕਿਨ ਹੈਸ ਨੇ ਚੜ੍ਹਦੀ ਉਮਰੇ ਹੀ ਆਪਣੇ ਖ਼ਾਨਦਾਨ ਦੀਆਂ ਕੱਟੜ ਰਵਾਇਤਾਂ ਦੇ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। 1891 ਵਿੱਚ ਉਹ ਸਕੂਲੋਂ ਭੱਜ ਨਿਕਲਿਆ ਅਤੇ ਇੱਧਰ ਉੱਧਰ ਭਟਕਦਾ ਫਿਰਿਆ। ਇਸ ਦੌਰਾਨ ਇੱਕ ਆਲਮ ਨੇ ਉਸ ਦਾ ਰੂਹਾਨੀ ਇਲਾਜ ਕਰਨਾ ਚਾਹਿਆ। ਹੈਸ ਨੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜੋ ਰੂਹਾਨੀ ਇਲਾਜ ਦੀ ਤਰ੍ਹਾਂ ਨਾਕਾਮ ਰਹੀ। ਆਖ਼ਿਰਕਾਰ ਉਹ ਇੱਕ ਕਿਤਾਬ ਫ਼ਰੋਸ਼ ਦੇ ਮੁਲਾਜ਼ਮ ਹੋ ਗਿਆ। ਉਸ ਦਾ ਪਹਿਲਾ ਨਾਵਲ ”ਪੀਟਰਕੀਮਨ ਜ਼ਨਡ “ 1904 ਵਿੱਚ ਛਪਿਆ, ਔਰ ਦੂਸਰਾ ਨਾਵਲ 1906 ਵਿੱਚ । ਇਹਦੋਨੋਂ ਨਾਵਲ ਐਸੇ ਨੌਜਵਾਨਾਂ ਦੀਆਂ ਕਹਾਣੀਆਂ ਹਨ, ਜਿਨ੍ਹਾਂ ਦੀਆਂ ਬਿਹਬਲ ਰੂਹਾਂ ਨੂੰ ਕਿਸੇ ਨਾਮਾਲੂਮ ਸ਼ੈਅ ਦੀ ਜੁਸਤਜੂ ਹੈ, ਐਸੀ ਤਲਾਸ਼ ਜਿਸ ਵਿੱਚ ਉਨ੍ਹਾਂ ਦਾ ਮਾਹੌਲ, ਸਮਾਜ ਅਤੇ ਵਿਦਿਆ ਪ੍ਰਬੰਧ ਮਦਦਗਾਰ ਹੋਣ ਦੀ ਬਜਾਏ ਰੁਕਾਵਟ ਸਾਬਤ ਹੁੰਦੇ ਹਨ, ਅਤੇ ਇਨ੍ਹਾਂ ਪਾਤਰਾਂ ਨੂੰ ਆਪਣੀ ਲਗਨ ਦੀ ਸਚਾਈ ਅਤੇ ਜੁਸਤਜੂ ਦੀ ਤਕਮੀਲ ਦੀ ਖ਼ਾਤਿਰ ਸੱਤਾ ਦੇ ਅਦਾਰਿਆਂ ਨਾਲ ਟਕਰਾਉਣ ਪੈਂਦਾ ਹੈ, ਚਾਹੇ ਇਸ ਟਕਰਾਉ ਦੀ ਕੀਮਤ ਉਨ੍ਹਾਂ ਨੂੰ ਆਪਣੀ ਜਾਂ ਦੇਕੇ ਹੀ ਚੁਕਾਉਣੀ ਪਵੇ। ਇਨ੍ਹਾਂ ਨਾਵਲਾਂ ਵਿੱਚ ਆਪ ਬੀਤੀ ਦੇ ਅੰਸ਼ ਖ਼ਾਸੇ ਸ਼ਾਮਿਲ ਸਨ। ਹਰਮਨ ਹੈਸ ਨੂੰ ਖ਼ੁਦ ਅਪਣੀ ਜ਼ਿੰਦਗੀ ਵਿੱਚ ਵੀ ਇਹੀ ਜੁਸਤਜੂ ਸੀ ਅਤੇ ਇਸੇ ਤਲਾਸ਼ ਵਿੱਚ ਉਸ ਨੇ1911 ਵਿੱਚ ਹਿੰਦੁਸਤਾਨ ਦੀ ਯਾਤਰਾ ਕੀਤੀ। ਉਸ ਜ਼ਮਾਨੇ ਵਿੱਚ ਜਰਮਨੀ ਵਿੱਚ ਜੰਗੀ ਜ਼ਨੂੰਨ ਵਧਦਾ ਜਾ ਰਿਹਾ ਸੀ, ਅਤੇ ਆਖਿਰ ਇਹ ਪਹਿਲੀ ਵਿਸ਼ਵ ਜੰਗ ਪੜੁੱਲ ਬਣਿਆ। ਹੈਸ ਨੂੰ ਇਸ ਜੰਗ ਤੋਂ ਸ਼ਦੀਦ ਜ਼ਿਹਨੀ ਸਦਮਾ ਪਹੁੰਚਿਆ ਅਤੇ ਉਹ ਫ਼ਰਾਂਸੀਸੀ ਅਦੀਬ ਰੋਮਾਂ ਰੋਲਾਂ ਦੀ ਅਮਨ ਤਹਿਰੀਕ ਵਿੱਚ ਸ਼ਾਮਿਲ ਹੋ ਗਿਆ। ਉਸ ਨੇ ਅਖਬਾਰਾਂ ਵਿੱਚ ਲੇਖ ਲਿਖੇ ਅਤੇ ਅਖ਼ਬਾਰਾਂ ਦੀ ਸੰਪਾਦਕੀ ਸੰਭਾਲੀ, ਫਿਰ ਜੰਗ ਦੇ ਖ਼ਿਲਾਫ਼ ਰੋਸ ਵਜੋਂ ਆਪੇ ਜਲਾਵਤਨੀ ਇਖ਼ਤਿਆਰ ਕਰ ਲਈ। ਜਰਮਨੀ ਦੀ ਨਾਗਰਿਕਤਾ ਛੱਡ ਕੇ ਉਹ ਸਵਿਟਰਜ਼ਲੈਂਡ ਦਾ ਸ਼ਹਿਰੀ ਬਣ ਗਿਆ। ਰੂਹਾਨੀਅਤ ਅਤੇ ਸਕੂਨ ਦੀ ਤਲਾਸ਼ ਵਿੱਚ ਉਹ ਪੂਰਬ ਦਾ ਸਫ਼ਰ ਵੀ ਕਰ ਚੁੱਕਾ ਸੀ ਅਤੇ ਦੂਸਰੇ ਤਰਫ਼ ਉਸ ਦੀ ਅਜ਼ਦਵਾਜੀ ਜ਼ਿੰਦਗੀ ਭੀ ਨਾਕਾਮ ਹੋ ਚੁੱਕੀ ਸੀ। ਇਸੇ ਦੌਰਾਨ ਹੈਸ ਨੇ ਫ਼ਰਾਇਡ ਦੇ ਮਨੋਵਿਗਿਆਨ ਦਾ ਅਧਿਅਨ ਕੀਤਾ ਅਤੇ ਕਾਰਲ ਜੁੰਗ ਦੇ ਇੱਕ ਸ਼ਾਗਿਰਦ ਤੋਂ ਆਪਣਾ ਮਨੋਵਿਸ਼ਲੇਸ਼ਣ ਵੀ ਕਰਵਾਇਆ। ਮਨੋਵਿਗਿਆਨ ਨੇ ਇਨਸਾਨੀ ਚੇਤਨਾ ਦਾ ਜੋ ਲੁਕਿਆ ਵੱਡਾ ਖੇਤਰ ਦਰਿਆਫ਼ਤ ਕੀਤਾ, ਉਸ ਨੇ ਯੂਰਪ ਦੇ ਬੁਧੀਜੀਵੀਆਂ ਵਿੱਚ ਇੱਕ ਤਰਥੱਲੀ ਮਚਾ ਦਿੱਤੀ ਸੀ,ਹੈਸ ਹੈਸ ਵੀ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ। ਰੂਹਾਨੀਅਤ ਦੀ ਤਲਾਸ਼, ਮਾਨਸਿਕ ਪੇਚੀਦਗੀਆਂ, ਸਕੂਨ ਅਤੇ ਦਵਾਈਆਂ, ਤਕਮੀਲ ਦੀ ਆਰਜੂ ਅਤੇ ਵਿਅਕਤੀਵਾਦ ਨੇ ਖਾਸ ਕਰ ਉਹਦੀ ਕਲਾ ਤੇ ਅਸਰ ਪਾਇਆ ਅਤੇ ਜਦੋਂ 1919 ਵਿੱਚ ਉਸ ਦਾ ਨਾਵਲ ਡੇਮੀਅਨ (Demian) ਛਪਿਆ ਤਾਂ ਉਸ ਨੇ ਸਾਰੇ ਯੂਰਪ ਵਿੱਚ ਧੁੰਮ ਮਚਾ ਦਿੱਤੀ। 1922 ਵਿੱਚ ”ਸਿਧਾਰਥ“ ਛਪਿਆ ਅਤੇ 1923 ਵਿੱਚ ਨਾਵਲ ”ਪੂਰਬ ਦਾ ਸਫ਼ਰ“। 1927 ਵਿੱਚ ਛਪਿਆ ਉਸ ਦਾ ਮਸ਼ਹੂਰ ਨਾਵਲ 'ਸਟੀਫਨ ਵੁਲਫ' (Stephen Wolf) ਇੱਕ ਐਸੇ ਸ਼ਖ਼ਸ ਦੀ ਕਹਾਣੀ ਹੈ ਜਿਸ ਦੀ ਜ਼ਾਤ ਹੈਵਾਨ ਅਤੇ ਇਨਸਾਨ ਦਰਮਿਆਨ ਕਸ਼ਮਕਸ਼ ਦੀ ਆਮਾਜਗਾਹ ਬਣ ਗਈ ਹੈ। ਇੱਕ ਤਰਫ਼ ਉਹ ਐਸੀ ਜ਼ਿੰਦਗੀ ਬਸਰ ਕਰਨਾ ਚਾਹੁੰਦਾ ਹੈ ਜੋ ਸਮਾਜ ਲਈ ਕਾਬਲੇ ਕਬੂਲ ਹੋਵੇ , ਜਦ ਕਿ ਉਸ ਦੀ ਹੈਵਾਨੀ ਜਬਲਤ ਉਸ ਨੂੰ ਦੂਸਰੀ ਤਰਫ਼ ਖਿਚੀ ਲਈ ਜਾਂਦੀ ਹੈ। 1930 ਵਿੱਚ ਉਸਦਾ ਨਾਵਲ ਨਾਰਸੀਸਸ ਅਤੇ ਗੋਲਡਮੰਡ (Narsisus & Goldmund) ਪ੍ਰਕਾਸ਼ਿਤ ਹੋਇਆ। ਇਸ ਨਾਵਲ ਦੇ ਪਾਤਰਮਧਕਾਲ ਦੇ ਦੋ ਰਾਹਬ ਹਨ, ਜੋ ਦਰਅਸਲ ਇਨਸਾਨ ਦੇ ਦੋ ਚਿਹਰੇ ਹਨ। ਨਾਰਸੀਸਸ ਆਲਮ ਹੈ, ਅੱਡ ਅਲੱਗ ਅਤੇ ਤਨਹਾਈ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਹੈ ਔਰ ਗੋਲਡਮੰਡ ਦੁਨੀਆਂ ਦਾ ਪੁਜਾਰੀ ਹੈ। ਦੋਨਾਂ ਦੀ ਕਹਾਣੀ ਦਰਅਸਲ ਇਨਸਾਨੀਅਤ ਦੀ ਤਮਸੀਲ ਹੈ ਜਿਸ ਦੇ ਅੰਦਰ ਇਹ ਦੋਨੋਂ ਰੁਝਾਨ ਨਾ ਸਿਰਫ਼ ਮੌਜੂਦ ਹਨ ਬਲਕਿ ਲੜਦੇ ਵੀ ਰਹਿੰਦੇ ਹਨ। ਦੂਸਰੀ ਵੱਡੀ ਜੰਗ ਦੌਰਾਨ ਨਾਜ਼ੀ ਜਰਮਨੀ ਵਿੱਚ ਉਸ ਦੀਆਂ ਤਮਾਮ ਕਿਤਾਬਾਂ ਉਤੇ ਨਾ ਸਿਰਫ ਪਾਬੰਦੀ ਲੱਗਾ ਦਿੱਤੀ ਗਈ ਬਲਕਿ ਉਨ੍ਹਾਂ ਦੀਆਂ ਕਾਪੀਆਂ ਲਾਇਬਰੇਰੀਆਂ ਵਿੱਚੋਂ ਕਢ ਕੇ ਸੜਕਾਂ ਤੇ ਸਦ ਦਿੱਤੀਆਂ ਗਈਆਂ। ਇਸ ਵਕਤ ਤੱਕ ਹੈਸ ਕੀ ਸ਼ੁਹਰਤ ਫੈਲ ਚੁੱਕੀ ਸੀ। ਉਸ ਦਾ ਮਾਨਵਵਾਦ, ਉਸ ਦੀ ਫ਼ਿਕਰੀ ਜੁਸਤਜੂ, ਉਸ ਦੇ ਨਾਵਲ ਅਤੇ ਕਹਾਣੀਆਂ, ਕਵਿਤਾਵਾਂ ਅਤੇ ਡੂੰਘੇ ਨਿਬੰਧ ਪਾਠਕਾਂ ਦੇ ਬਹੁਤ ਵੱਡੇ ਦਾਇਰੇ ਵਿੱਚ ਮਕਬੂਲ ਹੋ ਚੁੱਕੇ ਸਨ। 1943 ਵਿੱਚ ਉਸ ਦਾ ਆਖ਼ਰੀ ਨਾਵਲ ”ਸ਼ੀਸ਼ੇ ਦੀਆਂ ਗੋਲੀਆਂ ਦਾ ਖੇਲ“ ਆਇਆ। ਇੱਕ ਗਲਪੀ ਸ਼ਖ਼ਸ ਦੀ ਹੱਡਬੀਤੀ ਦੇ ਅੰਦਾਜ਼ ਵਿੱਚ ਲਿਖਿਆ ਇਹ ਨਾਵਲ ਇਨਸਾਨ ਦੀ ਆਫ਼ਾਕੀਅਤ , ਤਹਿਜ਼ੀਬ, ਚਿੰਤਨ ਅਤੇ ਨਿਜੀ ਤੌਰ ਤੇ ਤਕਮੀਲ ਹਾਸਲ ਕਰਨ ਦੀ ਖ਼ਵਾਹਿਸ਼ ਦੀ ਕਹਾਣੀ ਹੈ।

ਨੋਬਲ ਪੁਰਸਕਾਰ[ਸੋਧੋ]

1946 ਵਿੱਚ ਹੈਸ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ। ਉਸ ਦੇ ਬਾਅਦ ਹੈਸ ਨੇ ਕੋਈ ਹੋਰ ਨਾਵਲ ਨਹੀਂ ਲਿਖਿਆ, ਕਦੇ ਕਦਾਈਂ ਨਜ਼ਮਨ ਅਤੇ ਲੇਖ ਲਿਖਣ ਦੇ ਇਲਾਵਾ ਉਹ ਸਵਿਟਰਜ਼ਲੈਂਡ ਦੇ ਇੱਕ ਸ਼ਹਿਰ, ਮੋਨਟਾਗਨੋਲਾ ਵਿੱਚ ਖ਼ਾਮੋਸ਼ ਜ਼ਿੰਦਗੀ ਗੁਜ਼ਾਰਦਾ ਰਿਹਾ ਅਤੇ ਉਥੇ ਹੀ 1962 ਵਿੱਚ ਉਸ ਦੀ ਮੌਤ ਹੋ ਗਈ। ਉਸ ਦੀਆਂ ਲਿਖਤਾਂ ਦੁਨੀਆਂ ਦੀਆਂ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਪੰਜਾਬੀ ਵਿੱਚ ਉਸਦਾ ਨੋਬਲ ਇਨਾਮ ਯਾਫ਼ਤਾ ਨਾਵਲ ”ਸਿਧਾਰਥ“ ਪੰਜਾਬੀ ਯੁਨੀਵਰਸਿਟੀ, ਪਟਿਆਲਾ ਦੁਆਰਾ 1969 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਸੀ। ਇਹ ਹਿਲਡਾਰੌਜ਼ਰ ਦੇ ਕੀਤੇ ਅੰਗਰੇਜ਼ੀ ਅਨੁਵਾਦ ਤੋਂ ਜਗਜੀਤ ਸਿੰਘ ਦਾ ਕੀਤਾ ਪੰਜਾਬੀ ਅਨੁਵਾਦ ਹੈ।[੭]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Gundert, Adele, "Marie Hesse: Ein Lebensbild in Briefen und Tagebuchern," as quoted in Freedman (1978) pp. 18–19.
  2. Freedman (1978) p.21
  3. Freedman (1978) p.23
  4. Freedman (1978) p. 38
  5. Weltbürger – Hermann Hesses übernationales und multikulturelles Denken und Wirken. An exhibition of the Hermann-Hesse-Museum of the City of Calw from 2. July 2009 to 7. February 2010
  6. ਪੁਰਸਕਾਰ ਵਿਜੇਤਾ ਸਾਹਿਤਕਾਰ - ਰਾਜਬਾਹਾਦੁਰ ਸਿਨ੍ਹਾ ਪੰਨਾ-੧੫੪
  7. ਸਿਧਾਰਥ ਹਰਮਨ ਹੱਸ ; ਅਨੁਵਾਦਕ ਹਿਲਡਾਰੌਜ਼ਰ, ਜਗਜੀਤ ਸਿੰਘ