ਹਾਇਬਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਹਾਇਬਨ (ਜਪਾਨੀ: 俳文) ਵਾਰਤਕ ਅਤੇ ਹਾਇਕੂ ਦਾ ਸੁਮੇਲ ਹੈ। ਇਸ ਸ਼ਬਦ ਦੀ ਵਰਤੋਂ 1690 ਵਿਚ 17ਵੀਂ ਸਦੀ ਦੇ ਜਪਾਨੀ ਕਵੀ ਬਾਸ਼ੋ ਨੇ ਆਪਣੇ ਇੱਕ ਪੈਰੋਕਾਰ ਨੂੰ ਇਕ ਖਤ ਵਿੱਚ ਕੀਤੀ ਸੀ। ਹਾਇਬਨ ਦੀ ਰੇਂਜ ਵਿਆਪਕ ਹੈ ਅਤੇ ਆਤਮਕਥਾ, ਡਾਇਰੀ, ਨਿਬੰਧ, ਗਦ-ਕਵਿਤਾ,[੧] ਲਘੂ ਕਹਾਣੀ ਅਤੇ ਯਾਤਰਾ ਪਤ੍ਰਿਕਾ ਵੀ ਅਕਸਰ ਇਸ ਦੇ ਦਾਇਰੇ ਵਿੱਚ ਆ ਜਾਂਦੇ ਹਨ।

ਹਾਇਕੂ ਸੋਸਾਇਟੀ ਆਫ ਅਮਰੀਕਾ ਅਨੁਸਾਰ ,"ਹਾਇਬਨ ਇਕ ਸਪਸ਼ਟ, ਹਾਇਕਾਈ ਸ਼ੈਲੀ ਵਿਚ ਲਿਖੀ ਹੋਈ ਸੰਖਿਪਤ ਵਾਰਤਕ ਕਵਿਤਾ ਹੁੰਦੀ ਹੈ ਜਿਸ ਵਿਚ ਹਲਕਾ ਹਾਸਰਸ ਅਤੇ ਸੰਜੀਦਗੀ ਦੋਵੇਂ ਅੰਸ਼ ਹੁੰਦੇ ਹਨ। ਹਾਇਬਨ ਦੀ ਸਮਾਪਤੀ ਆਮ ਕਰਕੇ ਇਕ ਹਾਇਕੂ ਨਾਲ ਹੁੰਦੀ ਹੈ। ਇਸ ਵਿਚ 100 ਤੋਂ ਲੈਕੇ 200 ਜਾਂ 300 ਤਕ ਸ਼ਬਦ ਹੋ ਸਕਦੇ ਹਨ। ਲੰਮੇ ਹਾਇਬਨ ਵਿਚ ਕਈ ਹਾਇਕੂ ਵਾਰਤਕ ਦੇ ਟੁਕੜਿਆਂ ਵਿਚਕਾਰ ਵੀ ਰੱਖੇ ਜਾ ਸਕਦੇ ਹਨ। ਹਾਇਬਨ ਵਿਚ ਵਾਰਤਕ ਅਤੇ ਹਾਇਕੂ ਦਾ ਆਪਸੀ ਸੰਬੰਧ ਜਰੂਰੀ ਨਹੀਂ ਕਿ ਫੌਰੀ ਤੌਰ ਤੇ ਸਾਫ ਹੋਵੇ, ਜਾਂ ਫਿਰ ਹਾਇਕੂ ਲਹਿਜ਼ੇ ਨੂੰ ਹੋਰ ਗਹਿਰਾ ਜਾਂ ਕਿਰਤ ਨੂੰ ਵੱਖਰੀ ਦਿਸ਼ਾ ਪਰਦਾਨ ਕਰਦਾ ਹੋ ਸਕਦਾ ਹੈ, ਜਾਂ ਲਿਖੀ ਵਾਰਤਕ ਨੂੰ ਨਵੇਂ ਅਰਥਾਂ ਵਿਚ ਢਾਲਦਾ ਹੋ ਸਕਦਾ ਹੈ ਜਿਵੇਂ ਲੜੀਵਾਰ ਕਾਵਿ-ਰਚਨਾ ਵਿਚ ਇਕ ਬੰਦ ਪਹਿਲੇ ਬੰਦ ਦੇ ਅਰਥਾਂ ਨੂੰ ਨਵਿਆ ਦਿੰਦਾ ਹੈ। ਜਾਪਾਨੀ ਵਿਚ ਹਾਇਬਨ ਦੀ ਸਿਰਜਣਾ ਲਗਦਾ ਹੈ ਸ਼ੁਰੂ ਵਿਚ ਕਿਸੇ ਹਾਇਕੂ ਨੂੰ ਪੇਸ਼ ਕਰਨ ਲਈ ਲਿਖੇ ਗਏ ਆਰੰਭਿਕ ਬਿਆਨ ਤੋਂ ਹੀ ਹੋਈ ਪਰ ਛੇਤੀ ਹੀ ਇਹ ਵੱਖਰੀ ਵਿਧਾ ਬਣ ਗਈ। ‘ਹਾਇਬਨ’ ਕਈ ਵਾਰ ਹਾਇਕੂ ਕਵੀਆਂ ਦੀਆਂ ਲੰਮੀਆਂ ਕਿਰਤਾਂ ਜਿਵੇਂ ਕਿ ਯਾਦਾਂ, ਡਾਇਰੀਆਂ ਜਾਂ ਸਫਰਨਾਮਿਆਂ ਲਈ ਵੀ ਵਰਤਿਆ ਜਾਂਦਾ ਹੈ ਪਰ ਤਕਨੀਕੀ ਤੌਰ ਤੇ ਉਹ ਇਕ ਵੱਖਰੀ ਅਤੇ ਬਹੁਤ ਪੁਰਾਣੀ ਵਿਧਾ ਰੋਜ਼ਨਾਮਚੇ ਅਤੇ ਸਫ਼ਰਨਾਮਾ ਸਾਹਿਤ ਦਾ ਹਿੱਸਾ ਹਨ।"[੨]

ਹਵਾਲੇ[ਸੋਧੋ]

  1. Keene, Donald, 1999. Dawn to the West: A History of Japanese Literature, Volume 4 (Japanese Literature of the Modern Era - Poetry, Drama, Criticism), p.233. New York: Columbia University Press.
  2. http://contemporaryhaibunonline.com/pages_all/haibundefinitions.html


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png