ਹਾਫ਼ ਗਰਲਫ੍ਰੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਫ਼ ਗਰਲਫ੍ਰੈਂਡ
ਲੇਖਕਚੇਤਨ ਭਗਤ
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਵਿਧਾਰੋਮਾਂਸ
ਪ੍ਰਕਾਸ਼ਕਰੂਪਾ & ਕੋ.
ਪ੍ਰਕਾਸ਼ਨ ਦੀ ਮਿਤੀ
ਅਕਤੂਬਰ 2014
ਮੀਡੀਆ ਕਿਸਮPrint (paperback)
ਸਫ਼ੇ260
ਆਈ.ਐਸ.ਬੀ.ਐਨ.978-81-291-3572-8

ਹਾਫ਼ ਗਰਲਫ੍ਰੈਂਡ ਚੇਤਨ ਭਗਤ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ 1 ਅਕਤੂਬਰ 2014 ਨੂੰ ਰਿਲੀਜ਼ ਹੋਇਆ।[1]

ਕਥਾਨਕ[ਸੋਧੋ]

ਇਸ ਵਿੱਚ ਮਾਧਵ ਝਾ ਨਾਂ ਦਾ ਇੱਕ ਮੁੰਡਾ ਹੈ। ਉਹ ਦਿੱਲੀ ਦੇ ਇੱਕ ਮਸ਼ਹੂਰ ਕਾਲਜ ਵਿੱਚ ਉਹ ਸਪੋਰਟਸ ਕੋਟਾ ਦੇ ਸਿਰ ਦਾਖਲਾ ਲੈਣ ਲਈ ਬਿਹਾਰ ਤੋਂ ਆਉਂਦਾ ਹੈ। ਜਦ ਉਸਦੀ ਇੰਟਰਵਿਊ ਦੀ ਵਾਰੀ ਆਉਂਦੀ ਹੈ, ਤਾਂ ਅੰਗਰੇਜ਼ੀ ਨਾ ਆਉਣ ਕਰਨ ਉਸਦੀ ਬੜੀ ਬੇਇੱਜਤੀ ਹੁੰਦੀ ਹੈ। ਮਗਰ ਬਾਸਕਟਬਾਲ ਚੰਗੀ ਖੇਡਣ ਕਾਰਨ ਉਸਦਾ ਦਾਖਲਾ ਕਾਲਜ ਵਿੱਚ ਪੱਕਾ ਹੋ ਜਾਂਦਾ ਹੈ। ਉਥੇ ਉਸਦੀ ਨਜ਼ਰ ਇੱਕ ਕੁੜੀ ਨਾਲ ਮਿਲਦੀ ਹੈ, ਜਿਸਦਾ ਨਾਂ ਰਿਯਾ ਹੁੰਦਾ ਹੈ। ਰਿਯਾ ਵੀ ਸਪੋਰਟਸ ਕੋਟੇ ਦੇ ਸਿਰ ਤੇ ਕਾਲਜ ਵਿੱਚ ਦਾਖਲ ਹੁੰਦੀ ਹੈ। ਉਹ ਦੋਵੇਂ 'ਕੱਠੇ ਬਾਸਕਟਬਾਲ ਖੇਡਦਿਆਂ ਬਹੁਤ ਚੰਗੇ ਦੋਸਤ ਬਣ ਜਾਂਦੇ ਹਨ। ਲੇਕਿਨ ਮਾਧਵ ਰਿਯਾ ਨੂੰ ਦੋਸਤ ਦੀ ਨਜ਼ਰ ਨਾਲ ਨਹੀਂ ਬਲਕਿ ਆਪਣੀ ਗਰਲਫ੍ਰੈਂਡ ਦੀ ਨਜ਼ਰ ਨਾਲ ਵੇਖਦਾ ਸੀ। ਇੱਕ ਦਿਨ ਮਾਧਵ ਨੇ ਰਿਯਾ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੱਤੀ। ਰਿਯਾ ਜਿੰਨਾ ਹੋ ਸਕਿਆ ਉਸ ਦੀ ਇਸ ਗੱਲ ਨੂੰ ਟਾਲਦੀ ਰਹੀ। ਮਗਰ ਇੱਕ ਦਿੰਨ ਜਦ ਮਾਧਵ ਉਸਦੇ ਘਰ ਉਸਨੂੰ ਮਿਲਣ ਪਹੁੰਚ ਗਿਆ ਤਾਂ ਰਿਯਾ ਨੂੰ ਉਸਦੇ ਸਵਾਲ ਦਾ ਜਵਾਬ ਦੇਣਾ ਹੀ ਪਿਆ। ਰਿਯਾ ਨੇ ਉਸ ਨੂੰ ਕਿਹਾ ਉਹ ਦੋਸਤੀ ਦੇ ਇਲਾਵਾ ਕੋਈ ਹੋਰ ਰਿਸ਼ਤਾ ਨਹੀਂ ਚਾਹੁੰਦੀ। ਇਹ ਸੁਣ ਕੇ ਮਾਧਵ ਦੁਖੀ ਹੋ ਗਿਆ। ਮਾਧਵ ਨੂੰ ਦੁਖੀ ਦੇਖ ਕੇ ਰਿਯਾ ਨੇ ਬਹੁਤ ਸੋਚਕੇ ਕਿਹਾ ਕਿ ਉਹ ਮਾਧਵ ਦੀ ਹਾਫ਼ ਗਰਲਫ੍ਰੈਂਡ ਬਣ ਜਾਵੇਗੀ। ਮਾਧਵ ਥੋੜਾ ਖੁਸ਼ ਹੋ ਗਿਆ। ਲੇਕਿਨ ਉਸਦੇ ਦੋਸਤਾਂ ਨੇ ਉਸਨੂੰ ਭੜਕਾ ਦਿੱਤਾ। ਮਾਧਵ ਤੇ ਰਿਯਾ ਜਦ ਮਾਧਵ ਦੇ ਕਮਰੇ ਵਿੱਚ ਮਿਲੇ ਤਾਂ ਮਾਧਵ ਨੇ ਰਿਯਾ ਨੂੰ ਜ਼ਬਰਦਸਤੀ ਚੁੰਮਣ ਲਈ ਮਜਬੂਰ ਕਰਿਆ ਅਤੇ ਕੁਝ ਅਪ-ਸ਼ਬਦਾਂ ਦਾ ਇਸਤੇਮਾਲ ਵੀ ਕੀਤਾ। ਇਸ ਗੱਲ ਤੇ ਰਿਯਾ ਨਾਰਾਜ਼ ਹੋ ਗਈ ਅਤੇ ਉਸ ਦਿਨ ਤੋਂ ਬਾਅਦ ਮਾਧਵ ਨਾਲ ਕਦੇ ਗੱਲ ਨਾ ਕੀਤੀ। ਸਗੋਂ ਇੱਕ ਦਿਨ ਮਾਧਵ ਨੂੰ ਕੱਲੇ 'ਚ ਲੈ ਗਈ, ਤੇ ਉਸਨੂੰ ਆਪਣੀ ਸ਼ਾਦੀ ਦਾ ਕਾਰਡ ਫੜਾ ਦਿੱਤਾ। ਮਾਧਵ ਦੁਖੀ ਹੋਕੇ ਉਥੋਂ ਚਲਾ ਗਿਆ। ਕਾਲਜ ਖਤਮ ਹੋਣ ਤੋਂ ਬਾਅਦ ਮਾਧਵ ਦੁਖੀ ਹੋਕੇ ਹੀ ਬਿਹਾਰ, ਆਪਣੇ ਘਰ ਵਾਪਸ ਚਲਾ ਗਿਆ। ਉਥੇ ਇੱਕ ਦਿਨ ਉਸਨੂੰ ਅਚਾਨਕ ਰਿਯਾ ਦਿਖ ਗਈ। ਉਹ ਰਿਯਾ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ। ਉਹ ਆਪਣੀ ਮੀਟਿੰਗ ਵਿੱਚਾਲੇ ਛਡ ਕੇ ਰਿਯਾ ਦੇ ਪਿੱਛੇ ਗਿਆ, ਲੇਕਿਨ ਉਹ ਜਦ ਤਕ ਬਾਹਰ ਪਹੁੰਚਿਆ ਉਦੋਂ ਤੱਕ ਰਿਯਾ ਆਪਣੀ ਗੱਡੀ ਤੇ ਲੰਘ ਚੁੱਕੀ ਸੀ। ਮਾਧਵ ਉਹ ਹੋਟਲ ਵਿੱਚ ਹੀ ਰਿਯਾ ਨੂੰ ਉਡੀਕਦਾ ਰਿਹਾ। ਬਹੁਤ ਇੰਤਜ਼ਾਰ ਦੇ ਬਾਅਦ ਰਿਯਾ ਉਸਨੂੰ ਮਿਲ ਗਈ। ਉਹ ਦੋਵੇਂ ਫੇਰ ਤੋਂ ਚੰਗੇ ਦੋਸਤ ਬਣ ਗਏ। ਮਾਧਵ ਦਾ ਦੁਮਰਾਓੰ ਵਿੱਚ ਹੀ ਇੱਕ ਸਕੂਲ ਹੀ। ਉਹ ਸਕੂਲ ਗਰੀਬੀ ਰੇਖਾ ਤੋਂ ਥੱਲੇ ਸੀ। ਆਪਣੇ ਸਕੂਲ ਨੂੰ ਸੁਧਾਰਣ ਲਾਈ ਮਾਧਵ ਨੇ ਬਿਲ ਗੇਟਸ ਦੀ ਸੰਸਥਾ ਤੋਂ ਮਦਦ ਲੈਣ ਦਾ ਨਿਸਚੇ ਕਿੱਤਾ। ਰਿਯਾ ਨੇ ਮਾਧਵ ਨੂੰ ਅੰਗ੍ਰੇਜੀ ਵਿੱਚ ਇੱਕ ਵਧਿਅਾ ਸਪੀਚ ਤਿਆਰ ਕਰਵਾਉਣ ਵਿੱਚ ਮਦਦ ਕਿੱਤੀ। ਇਸ ਸਮੇਂ ਵਿੱਚ ਉਹਨਾਂ ਦੋਵਾਂ ਦੇ ਵਿੱਚ ਸੰਭੰਦ ਹੋਰ ਚੰਗੇ ਹੋ ਗਏ। ਆਖਿਰਕਾਰ ਉਹ ਦਿਨ ਆ ਗਿਆ ਜੱਦ ਬਿਲ ਗੇਟਸ ਨੇ ਮਾਧਵ ਨੇ ਸਕੂਲ ਵਿੱਚ ਆਉਣਾ ਸੀ। ਮਾਧਵ ਦੀ ਸਪੀਚ ਸੁਣ ਕੇ ਬਿਲ ਗੇਟਸ ਅਤੇ ਉਸਦੀ ਸੰਸਥਾ ਦੇ ਲੋਕ ਬੜੇ ਪ੍ਰਭਾਵਿਤ ਹੋਏ ਅਤੇ ਸਕੂਲ ਦੀ ਹਾਲਤ ਨੂੰ ਦੇਖ ਕੇ ਉਹਨਾਂ ਨੇ ਸਕੂਲ ਦੇ ਚੰਗੇ ਲਾਈ ਕੁਝ ਪੈਸੇ ਦਾਨ ਕਰਤੇ। ਲੇਕਿਨ ਪੂਰੇ ਸਮਾਰੋਹ ਤੋਂ ਬਾਅਦ ਮਾਧਵ ਨੇ ਰਿਯਾ ਨੂੰ ਲਭਣ ਦੀ ਬਹੁਤ ਕੋਸ਼ਿਸ਼ ਕਿੱਤੀ, ਲੇਕਿਨ ਅਸਫਲ ਰਿਹਾ। ਫਿਰ ਇੱਕ ਕੁੜੀ ਤੋਂ ਪੁਛਣ ਤੇ ਉਸਨੂੰ ਪਤਾ ਲੱਗਾ ਕੀ ਰਿਯਾ ਤਾਂ ਕੁਝ ਸਮਾਂ ਪਹਿਲਾਂ ਹੀ ਆਪਣੀ ਗੱਡੀ ਵਿੱਚ ਨਿਕਲ ਚੁੱਕੀ ਸੀ। ਰਿਯਾ ਨੇ ਮਾਧਵ ਲਾਈ ਇੱਕ ਚਿਠੀ ਛਡੀ ਹੋਈ ਸੀ, ਜਿਸ ਵਿੱਚ ਉਸਨੇ ਦੁੱਸਿਆ ਸੀ ਕੀ ਉਸ ਨੂੰ ਇੱਕ ਖਤਰਨਾਕ ਰੋਗ ਸੀ, ਤੇ ਉਹ ਮਾਧਵ ਨੂੰ ਤਕ਼ਲੀਫ਼ ਨਹੀਂ ਦੇਣਾ ਚਾਹੁੰਦੀ ਸੀ, ਇਸ ਕਾਰਣ ਮਾਧਵ ਉਸਦਾ ਪਿੱਛਾ ਨਾ ਕਰੇ। ਮਾਧਵ ਬਹੁਤ ਦੁਖੀ ਹੋਇਆ।

ਮੁੱਖ ਪਾਤਰ[ਸੋਧੋ]

  • ਮਾਧਵ ਝਾ, ਬਿਹਾਰ ਤੋਂ ਇੱਕ ਲੜਕਾ
  • ਰਿਯਾ ਸੋਨਾਮੀ, ਦਿੱਲੀ ਦੀ ਇੱਕ ਕੁੜੀ
  • ਰਾਨੀ ਸਾਹਿਬਾ, ਮਾਧਵ ਦੀ ਮਾਂ
  • ਰੋਹਨ ਚੰਦੋਕ, ਰਿਯਾ ਦਾ ਪੂਰਵ-ਪਤੀ
  • ਚੇਤਨ ਭਗਤ, ਆਪ ਹੀ
  • ਏਮ ਏਲ ਏ ਓਝਾ
  • ਰਿਤੇਸ਼
  • ਸਾਮੰਥਾ, ਬਿਲ ਗੇਟਸ ਦੀ ਸੰਸਥਾ ਤੋਂ

ਹਵਾਲੇ[ਸੋਧੋ]