ਹੁਕਮ ਦੀ ਬੇਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਟੈਂਡਰਡ ਤਾਸ ਵਿੱਚੋਂ ਹੁਕਮ ਦੀ ਬੇਗੀ
ਰੂਸੀ ਤਾਸ ਵਿੱਚੋਂ ਹੁਕਮ ਦੀ ਬੇਗੀ

ਹੁਕਮ ਦੀ ਬੇਗੀ (Q♠) ਤਾਸ ਦੇ 52 ਪੱਤਿਆਂ ਵਿੱਚੋਂ ਇੱਕ ਹੈ: ਹੁਕਮ (♠) ਦੇ ਰੰਗ ਦੀ ਬੇਗਮ

ਖੇਡ ਦੇ ਰੋਲ[ਸੋਧੋ]

ਹਰਟਸ ਦੀ ਖੇਡ ਵਿੱਚ, ਹੁਕਮ ਦੀ ਬੇਗੀ ਨੂੰ ਆਮ ਤੌਰ ਤੇ ਇੱਕ ਮਾੜੀ ਕਿਸਮਤ ਵਾਲਾ ਪੱਤਾ ਮੰਨਿਆ ਜਾਂਦਾ ਹੈ। ਖਿਡਾਰੀ ਜੋ ਮੈਚ ਪੁਆਇੰਟ ਦੇ 13 ਅੰਕ ਦੇ ਬਾਅਦ ਹੁਕਮ ਦੀ ਬੇਗੀ ਵਾਲਾ ਹੁੰਦਾ ਹੈ (ਇਸ ਖੇਡ ਵਿੱਚ ਪੁਆਇੰਟਾਂ ਤੋਂ ਬਚਣਾ ਹੁੰਦਾ ਹੈ)। ਅਪਵਾਦ ਉਦੋਂ ਹੁੰਦਾ ਹੈ ਜਦੋਂ ਖਿਡਾਰੀ ਨੂੰ ਇਹ ਕਾਰਡ ਸਾਰੇ 13 ਹਰਟਸ ਦੇ ਨਾਲ ਪ੍ਰਾਪਤ ਹੁੰਦਾ ਹੈ, ਜਿਸ ਸਥਿਤੀ ਵਿੱਚ ਖਿਡਾਰੀ ਨੂੰ ਕਿਹਾ ਜਾਂਦਾ ਹੈ ਕਿ ਉਸਨੇ ਚੰਦ ਨੂੰ ਸ਼ੂਟ ਕਰ ਦਿੱਤਾ ਹੈ, ਅਤੇ ਇਸ ਖਿਡਾਰੀ ਨੂੰ ਕੋਈ ਪੁਆਇੰਟ ਨਹੀਂ ਮਿਲਦੇ, ਜਦਕਿ ਹਰ ਵਿਰੋਧੀ ਨੂੰ 26 ਪਨੈਲਟੀ ਪੁਆਇੰਟ ਮਿਲਦੇ ਹਨ।

ਕਾਰਡ ਰੀਡਿੰਗ[ਸੋਧੋ]

19 ਵੀਂ ਸਦੀ ਦੇ ਟੈਰੋਟ ਡੈੱਕ ਤੋਂ ਇੱਕ ਕਾਰਡ

ਫ਼ਾਲ ਵਰਕ਼ (ਕਾਰਟੋਮੈਂਸੀ) ਵਿੱਚ, ਹੁਕਮ ਦੀ ਬੇਗੀ ਨੂੰ ਅਕਲ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਹ ਉਸ ਨਿਰਣੇ ਦਾ ਨੁਮਾਇੰਦਗੀ ਕਰਦੀ ਹੈ ਜੋ ਪ੍ਰੈਕਟੀਕਲ, ਲਾਜ਼ੀਕਲ ਅਤੇ ਬੌਧਿਕ ਹੈ। ਇਹ ਇੱਕ ਅਜਿਹੀ ਔਰਤ ਦੀ ਨੁਮਾਇੰਦਗੀ ਕਰਦੀ ਹੈ ਜੋ ਸਿਰਜਣਾਤਮਕ ਹੈ ਅਤੇ ਆਪਣੀ ਪਲਾਨ ਸਮੇਂ ਤੋਂ ਪਹਿਲਾਂ ਬਣਾ ਲੈਂਦੀ ਹੈ।[1]

ਹਵਾਲੇ[ਸੋਧੋ]

  1. Jones, Marthy (1984). It's in the cards. York Beach, Me: S. Weiser. ISBN 978-0-87728-600-4. OCLC 11357269. Translation of: In de kaart gekeken.