22 ਅਕਤੂਬਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(੨੨ ਅਕਤੂਬਰ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧
੧੨ ੧੩ ੧੪ ੧੫ ੧੬ ੧੭ ੧੮
੧੯ ੨੦ ੨੧ ੨੨ ੨੩ ੨੪ ੨੫
੨੬ ੨੭ ੨੮ ੨੯ ੩੦ ੩੧
੨੦੧੪

22 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 295ਵਾਂ (ਲੀਪ ਸਾਲ ਵਿੱਚ 296ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 70 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1761: ਖ਼ਵਾਜ਼ਾ ਅਬੈਦ ਖ਼ਾਨ ਦਾ ਸਿੱਖ ਫ਼ੌਜਾਂ ਨੇ ਲਾਹੌਰ ਤਕ ਪਿੱਛਾ ਕੀਤਾ ਜਾਵੇ ਤੇ ਲਾਹੌਰ ਪੁੱਜ ਕੇ ਉਸ ਨੂੰ ਕੱਢ ਕੇ ਲਾਹੌਰ 'ਤੇ ਕਬਜ਼ਾ ਕਰ ਲਿਆ ਜਾਵੇ। ਕਿਲੇ ਨੂੰ ਘੇਰ ਲਿਆ ਤੇ ਬਹੁਤ ਮੁਸ਼ਕਲਾਂ ਆਉਣ ਲੱਗ ਪਈਆਂ। ਖ਼ਵਾਜ਼ਾ ਅਬੈਦ ਖ਼ਾਨ ਸਿੱਖਾਂ ਨਾਲ ਲੜਦਾ ਹੋਇਆ ਮਾਰਿਆ ਗਿਆ। ਇਸ ਮਗਰੋਂ ਖ਼ਾਲਸਾ ਫ਼ੌਜਾਂ ਨੇ ਲਾਹੌਰ ਕਿਲ੍ਹੇ ਤੋਂ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਦਾ ਹਾਕਮ ਐਲਾਨ ਕਰ ਦਿਤਾ।
  • 1844: ਵਿਲੀਅਮ ਮਿੱਲਰ ਨੇ ਭਵਿੱਖ ਬਾਣੀ ਕੀਤੀ ਸੀ ਕਿ ਦੁਨੀਆਂ 22 ਅਕਤੂਬਰ, 1844 ਦੇ ਦਿਨ ਖ਼ਤਮ ਹੋ ਜਾਵੇਗੀ, ਪਰ ਇਹ ਗੱਲ ਝੂਠ ਨਿਕਲੀ।
  • 1893: ਮਹਾਰਾਜਾ ਦਲੀਪ ਸਿੰਘ ਦੀ 22 ਅਕਤੂਬਰ, 1893 ਨੂੰ ਈ ਦੇ ਦਿਨ ਪੈਰਿਸ ਦੇ ਗਰੈਂਡ ਹੋਟਲ ਵਿੱਚ ਮੌਤ ਹੋ ਗਈ। ਇਸ ਵੇਲੇ ਉਸ ਦੀ ਉਮਰ 55 ਸਾਲ ਦੀ ਸੀ। ਦਲੀਪ ਸਿੰਘ ਦੀ ਲਾਸ਼ ਉਸ ਦੀ ਪਹਿਲੀ ਬੀਵੀ ਬੰਬਾ ਮੂਲਰ ਦੀ ਕਬਰ ਦੇ ਨੇੜੇ ਦਬਾ ਦਿਤੀ ਗਈ।
  • 1907: ਅਮਰੀਕਾ ਵਿੱਚ ਬੈਂਕ ਫ਼ੇਲ ਹੋਣ ਦੀਆਂ ਅਫ਼ਵਾਹਾਂ ਫੈਲ ਜਾਣ ਕਾਰਨ ਲੱਖਾਂ ਲੋਕਾਂ ਨੇ ਬੈਂਕਾਂ ਵਿਚੋਂ ਪੈਸੇ ਕਢਣੇ ਸ਼ੁਰੂ ਕਰ ਦਿਤੇ ਤੇ ਬੈਂਕ ਖ਼ਾਲੀ ਕਰ ਦਿਤੇ।
  • 1909: ਦੇ ਦਿਨ ਅਨੰਦ ਮੈਰਿਜ ਐਕਟ ਪਾਸ ਕਰ ਦਿਤਾ ਗਿਆ। 2006 ਵਿੱਚ ਪਾਕਿਸਤਾਨ ਨੇ ਅਨੰਦ ਮੈਰਿਜ ਐਕਟ ਨੂੰ ਪੂਰੀ ਤਰ੍ਹਾਂ ਕਾਨੂੰਨ ਬਣਾ ਦਿਤਾ, 2012 ਵਿੱਚ ਸੈਂਟਰ ਨੇ ਇੱਕ ਸੋਧ ਬਿਲ ਪਾਸ ਕੀਤਾ ਜਿਸ ਹੇਠ ਅਨੰਦ ਮੈਰਿਜ ਐਕਟ ਨੂੰ 'ਹਿੰਦੂ ਮੈਰਿਜ ਐਕਟ' ਹੇਠ ਲਿਆਦਾ ਲਿਆ।
  • 1962: ਕਿਊਬਾ ਵਿੱਚ ਰੂਸੀ ਮਿਜ਼ਾਈਲਾਂ ਤਾਇਨਾਤ ਕਰਨ ਦੇ ਜਵਾਬ ਵਿੱਚ ਅਮਰੀਕਨ ਰਾਸ਼ਟਰਪਤੀਜਾਹਨ ਕੈਨੇਡੀ ਨੇ ਕਿਊਬਾ ਨੂੰ ਹਰ ਤਰ੍ਹਾਂ ਦੀ ਫ਼ੌਜੀ ਸਪਲਾਈ ਦਾ ਹਵਾਈ ਤੇ ਸਮੁੰਦਰੀ ਬਲਾਕੇਡ ਕਰ ਦਿਤਾ।
  • 1964: ਯਾਂ ਪਾਲ ਸਾਰਤਰ ਨੇ ਨੋਬਲ ਸਨਮਾਨ ਠੁਕਰਾ ਦਿਤਾ।
  • 1968: ਐਪੋਲੋ- 7 ਧਰਤੀ ਵਲ ਮੁੜਿਆ ਅਤੇ ਐਟਲਾਂਟਿਕ ਸਮੁੰਦਰ ਵਿੱਚ ਆ ਡਿੱਗਾ। ਇਸ ਨੇ 163 ਵਾਰ ਧਰਤੀ ਦਾ ਚੱਕਰ ਕਢਿਆ ਸੀ।
  • 1995: ਯੂ.ਐਨ.ਓ. ਦੀ 50 ਸਾਲਾ ਜੁਬਲੀ ਮਨਾਈ ਗਈ।

ਛੁੱਟੀਆਂ[ਸੋਧੋ]

ਜਨਮ[ਸੋਧੋ]

BadSalzdetfurthBadenburgerStr060529.jpg ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png