ਗੰਗਾ ਰਾਮ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗੰਗਾ ਰਾਮ

ਅਪਰੈਲ 1851
ਜਨਮ ਮਾਂਗਟਾਂ ਵਾਲਾ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ)
ਮੌਤ 10 ਜੁਲਾਈ 1927 (ਉਮਰ 76)
ਲੰਦਨ
ਮਸ਼ਹੂਰ ਕਾਰਜ ਲੋਕਸੇਵਾ, ਖੇਤੀ
ਵੈੱਬਸਾਈਟ
ਹਿੰਦੂ ਮੱਤ

ਗੰਗਾ ਰਾਮ (ਅਪ੍ਰੈਲ 1851 - ਜੁਲਾਈ 10, 1927) ਬਰਤਾਨਵੀ ਵੇਲੇ ਦਾ ਇਕ ਪੰਜਾਬੀ ਸਿਵਲ ਇੰਜਨੀਅਰ ਸੀ।

ਜੀਵਨ ਅਤੇ ਕੰਮ-[ਸੋਧੋ]

ਗੰਗਾ ਰਾਮ ਮਾਂਗਟਾਂ ਵਾਲਾ ਜ਼ਿਲ੍ਹਾ ਨਨਕਾਣਾ ਸਾਹਿਬ ਪੰਜਾਬ ਬਰਤਾਨਵੀ ਹਿੰਦੁਸਤਾਨ ਵਿਚ ਅਪ੍ਰੈਲ 1851 ਨੂੰ ਜੰਮਿਆ। ਉਹਦੇ ਪਿਓ ਦਾ ਨਾਂ ਦੌਲਤ ਰਾਮ ਸੀ ਜਿਹੜਾ ਮੰਗਤਾਂਵਾਲਾ ਥਾਣੇ ਵਿਚ ਥਾਣੇਦਾਰ ਸੀ। ਉਥੋਂ ਇਹ ਟੱਬਰ ਅੰਮ੍ਰਿਤਸਰ ਚਲਾ ਗਿਆ ਜਿਥੇ ਸਰਕਾਰੀ ਹਾਈ ਸਕੂਲ ਤੋਂ ਗਨਕਾ ਰਾਮ ਨੇ ਮੈਟ੍ਰਿਕ ਪਾਸ ਕੀਤੀ। 1868 ਵਿਚ ਵਿਚ ਗੌਰਮਿੰਟ ਕਾਲਜ ਲਾਹੌਰ ਵਿਚ ਦਾਖ਼ਲ ਲਿਆ। 1871 ਵਿਚ ਵਜ਼ੀਫ਼ਾ ਲਿਆ ਤੇ ਥਾਮਸਨ ਸਿਵਲ ਇੰਜਨੀਰਿੰਗ ਕਾਲਜ ਰੁੜਕੀ ਵਿਚ ਪੜ੍ਹਨੇ ਪਿਆ 1873 ਵਿਚ ਸੋਨੇ ਦਾ ਟਿੱਕਾ ਜਿੱਤਿਆ। 1873 ਵੱਜ ਸਰਕਾਰੀ ਨੌਕਰੀ ਕੀਤੀ। ਪਰ ਨੌਕਰੀ ਛੱਡ ਕੇ ਉਹਨੇ ਸਰਕਾਰ ਕੋਲੋਂ 50 ਹਜ਼ਾਰ ਏਕੜ ਰੱਕੜ ਥਾਂ ਜ਼ਿਲ੍ਹਾ ਸਾਹੀਵਾਲ ਵਿਚ ਪਟੇ ਤੇ ਲਈ ਅਤੇ ਵਾਹੀ ਬੀਜੀ ਕਰਨ ਲੱਗ ਗਿਆ। ਤਿੰਨ ਵਰਿਆਂ ਵਿਚ ਉਹਨੇ ਏਸ ਰੱਕੜ ਥਾਂ ਨੂੰ ਵਧੀਆ ਵਹਾਈ ਵਾਲੀ ਜ਼ਮੀਨ ਬਣਾ ਲਿਆ। ਏਸ ਜ਼ਮੀਨ ਤੇ ਉਹਨੇ ਹਾਈਡਰੋਲਿਕ ਪਲਾਂਟ ਵੀ ਲਾਇਆ।

1900 ਵਿਚ ਕਿੰਗ ਐਡਵਰਡ ਦੇ ਦਰਬਾਰ ਨੂੰ ਸਜਾਉਣ ਦੀ ਜ਼ਿੰਮੇਵਾਰੀ ਉਹਦੇ ਤੇ ਪਾਈ ਗਈ। 1903 ਵਿਚ ਉਹਨੇ ਸਰਕਾਰੀ ਨੌਕਰੀ ਛੱਡ ਦਿੱਤੀ।

ਉਹਨੂੰ ਨਵੇਂ ਲਹੌਰ ਦਾ ਪਿਓ ਵੀ ਕਿਹਾ ਜਾਂਦਾ ਏ। ਉਹਨੇ ਲਾਹੌਰ ਮਿਊਜ਼ੀਅਮ, ਜਨਰਲ ਪੋਸਟ ਆਫ਼ਿਸ ਲਹੌਰ, ਐਚੀਸਨ ਕਾਲਜ, ਨੈਸ਼ਨਲ ਕਾਲਜ ਆਫ਼ ਆਰਟਸ ਸਰ ਗੰਗਾਰਾਮ ਹਸਪਤਾਲ, ਲੇਡੀ ਮੈਕਲੈਗਨ ਗਰਲਜ਼ ਹਾਈ ਸਕੂਲ, ਗੌਰਮਿੰਟ ਕਾਲਜ ਲਾਹੌਰ ਦਾ ਕੈਮਿਸਟਰੀ ਡਿਪਾਰਟਮੈਂਟ, ਮੀਊ ਹਸਪਤਾਲ ਦਾ ਅਲਬਰਟ ਵਿਕਟਰ ਹਿੱਸਾ, ਲਾਹੌਰ ਕਾਲਜ ਫ਼ਾਰ ਵਿਮਨ, ਹਿੱਲੀ ਕਾਲਜ ਆਫ਼ ਕਾਮਰਸ, ਮਾਜ਼ੂਰਾਂ ਲਈ ਰਾਵੀ ਰੋਡ ਹਾਊਸ, ਗੰਗਾ ਰਾਮ ਟਰੱਸਟ ਬਿਲਡਿੰਗ, ਲੇਡੀ ਮੈਨਰ ਇੰਡਸਟ੍ਰੀਅਲ ਸਕੂਲ ਤੇ ਮਾਡਲ ਟਾਊਨ ਬਣਾਏ।

ਗੰਗਾਰਾਮ ਹਸਪਤਾਲ 1921 ਲਾਹੌਰ ਵਿਚ ਬਣਿਆ। 1951 ਵਿਚ ਦਿੱਲੀ ਹਿੰਦੁਸਤਾਨ ਵਿਚ ਵੀ ਇਕ ਗੰਗਾਰਾਮ ਹਸਪਤਾਲ ਬਣਾਇਆ ਗਿਆ। ਰੀਨਾਲਾ ਖ਼ੁਰਦ ਵਿਚ ਬਿਜਲੀ ਬਨਾਣ ਦਾ ਪਲਾਂਟ ਉਹਨੇ ਆਪਣੇ ਪੈਸਿਆਂ ਤੋਂ ਬਣਾਇਆ। ਪੰਜਾਬ ਦੇ ਅੰਗਰੇਜ਼ ਗਵਰਨਰ ਮੈਲਕਮ ਹਿੱਲੀ ਨੇ ਉਹਦੇ ਬਾਰੇ ਆਖਿਆ,"ਸਰ ਗੰਗਾਰਾਮ ਇਕ ਹੀਰੋ ਦੀ ਤਰ੍ਹਾਂ ਕਮਾਉਂਦਾ ਹੈ ਪਰ ਦਰਵੇਸ਼ਾਂ ਦੀ ਤਰ੍ਹਾਂ ਦਾਨ ਕਰ ਦਿੰਦਾ ਹੈ। ਰਿਆਸਤ ਪਟਿਆਲਾ ਤੇ ਦਿੱਲੀ ਵਿਚ ਵੀ ਉਹਨੇ ਕੰਮ ਕੀਤੇ।

ਜ਼ਿਲ੍ਹਾ ਲਾਇਲਪੁਰ (ਫ਼ੈਸਲਾਬਾਦ) ਵਿਚ ਬਚਿਆਨਾ ਰੇਲਵੇ ਸਟੇਸ਼ਨ ਤੋਂ ਆਪਣੇ ਪਿੰਡ ਤੱਕ ਉਹਨੇ ਇਕ ਨਿਵੇਕਲਾ ਕੰਮ ਕੀਤਾ। ਰੇਲਵੇ ਦੀ ਲਾਈਨ ਵਸ ਕੇ ਉਹਦੇ ਉੱਤੇ ਉਹਨੇ ਘੋੜ ਗੱਡੀ ਚਲਾਈ। ਏਸ ਜ਼ਿਲੇ ਵਿਚ ਵੀ ਉਹਨੇ ਜ਼ਮੀਨ ਲੈ ਕੇ ਵਧੀਆ ਵਹਾਈ ਵਾਲੀ ਜ਼ਮੀਨ ਬਣਾ ਲਿਆ।

ਗੰਗਾ ਰਾਮ 10 ਜੁਲਾਈ 1927 ਨੂੰ ਲੰਦਨ ਵਿੱਚ ਮਰਿਆ ਅਤੇ ਉਹਦੇ ਕਹਿਣ ਅਨੁਸਾਰ ਉਸਦੀਆਂ ਕੁਝ ਅਸਥੀਆਂ ਨੂੰ ਗੰਗਾ ਵਿੱਚ ਪਾ ਦਿੱਤਾ ਗਿਆ ਅਤੇ ਬਾਕੀ ਨੂੰ ਰਾਵੀ ਕੰਢੇ ਲਹੌਰ ਵਿੱਚ ਦੱਬਿਆ ਗਿਆ।

ਗੰਗਾ ਰਾਮ ਸਾਹਿਤ ਵਿਚ[ਸੋਧੋ]

ਸਆਦਤ ਹਸਨ ਮੰਟੋ ਆਪਣੀ ਇਕ ਕਹਾਣੀ ਵਿਚ ਲਿਖਦਾ ਏ," ਮਜ਼੍ਹਬੀ ਪਾਗਲਪਣ ਨਾਲ ਅੰਨ੍ਹਾ ਹੋਇਆ ਮੁਸਲਮਾਨਾਂ ਦਾ ਜਲੂਸ ਹਿੰਦੂਆਂ ਦੇ ਕੁਝ ਰਿਹਾਇਸ਼ੀ ਇਲਾਕਿਆਂ ਨੂੰ ਅੱਗਾਂ ਲਾ ਕੇ ਤਬਾਹ ਕਰਨ ਮਗਰੋਂ ਸਰ ਗੰਗਾ ਰਾਮ ਦੇ ਬੁੱਤ ਵੱਲ ਆ ਗਿਆ। ਪਹਿਲਾਂ ਉਨ੍ਹਾਂ ਇਸ ਨੂੰ ਪੱਥਰ ਮਾਰੇ, ਫਿਰ ਲੁੱਕ ਨਾਲ ਇਹਦਾ ਮੂੰਹ ਕਾਲਾ ਕੀਤਾ। ਇਸ ਮਗਰੋਂ ਇਕ ਬੰਦਾ ਜੁੱਤੀਆਂ ਦਾ ਹਾਰ ਲੈ ਕੇ ਬੁੱਤ ਦੇ ਗਲ ਵਿਚ ਪਾਉਣ ਲਈ ਚੜ੍ਹਿਆ। ਇਸ ਦੌਰਾਨ ਪਲਿਸ ਆ ਗਈ। ਗੋਲੀ ਚੱਲ ਗਈ। ਫੱਟੜ ਹੋਣ ਵਾਲਿਆਂ ਵਿਚ ਇਹ ਜੁੱਤੀਆਂ ਦਾ ਹਾਰ ਪਾਉਣ ਵੀ ਸੀ। ਸਾਰੇ ਜਲੂਸ ਨੇ ਰੌਲਾ ਪਾ ਦਿੱਤਾ, “ਫ਼ਟਾ-ਫਟ ਕਰੋ, ਇਹਨੂੰ ਗੰਗਾ ਰਾਮ ਹਸਪਤਾਲ ਲੈ ਚੱਲੋ।”