2001: ਇੱਕ ਖ਼ਲਾਈ ਸਫ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(2001: ਖਲਾਅ ਵਿੱਚ ਇੱਕ ਖੋਜ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

2001: ਇੱਕ ਖ਼ਲਾਈ ਸਫ਼ਰ (ਅੰਗਰੇਜ਼ੀ: 2001: A Space Odyssey) 1968 ਦੀ ਇਕ ਬਰਤਾਨਵੀ-ਅਮਰੀਕੀ ਸਾਇੰਸ ਗਲਪ ਫ਼ਿਲਮ ਹੈ ਜਿਸਦੇ ਡਾਇਰੈਕਟਰ ਸਟੈਨਲੇ ਕੂਬਰਿਕ ਹਨ। ਇਸਦੇ ਲੇਖਕ ਸਟਾਨਲੇ ਕੂਬਰਿਕ ਅਤੇ ਆਰਥਰ ਕਲਾਰਕ ਹਨ।[੧]

ਫ਼ਿਲਮ ਦੀ ਕਹਾਣੀ ਚਾਰ ਮੁੱਖ ਹਿੱਸਿਆਂ ਵਿੱਚ ਵੰਡੀ ਹੋਈ ਹੈ। ਪਹਿਲੇ ਹਿੱਸੇ ਦਾ ਨਾਂ ਹੈ ਮਨੁੱਖਤਾ ਦਾ ਸੱਜਰ ਵੇਲਾ ਅਤੇ ਇਹ ਹਿੱਸਾ ਇੱਕ ਬਾਂਦਰਾਂ ਦੇ ਝੁੰਡ ਦੀ ਕਹਾਣੀ ਹੈ। ਪਹਿਲੇ ਹਿੱਸੇ ਦੇ ਆਖ਼ਰ ਤੱਕ ਬਾਂਦਰਾਂ ਦਾ ਝੁੰਡ ਹੱਡੀਆਂ ਨੂੰ ਹਥਿਆਰ ਦੀ ਤਰ੍ਹਾਂ ਵਰਤਣਾ ਸਿੱਖ ਜਾਂਦਾ ਹੈ।

ਦੂਜੇ ਹਿੱਸੇ ਦਾ ਨਾਮ TMA-I ਹੈ ਅਤੇ ਇਸ ਦੀ ਕਹਾਣੀ 'ਤੇ ਵਾਪਰਦੀ ਹੈ। ਤੀਜਾ ਹਿੱਸਾ ਇਨਸਾਨਾਂ ਵਲੋਂ ਬ੍ਰਹਿਸਪਤੀ ਗ੍ਰਹਿ ਵੱਲ ਛੱਡੇ ਗਏ ਇੱਕ ਖ਼ਲਾਈ ਜਹਾਜ਼ ਵਿੱਚ ਦੀ ਕਹਾਣੀ ਹੈ। ਇਸ ਦਾ ਨਾਮ ਬ੍ਰਹਿਸਪਤੀ ਵੱਲ ਸਫ਼ਰ ਹੈ। ਖ਼ਲਾਈ ਜਹਾਜ਼ 'ਤੇ HAL 9000 ਨਾਂ ਦਾ ਕੰਪਿਊਟਰ ਹੈ ਜਿਸ ਵਿੱਚ ਖ਼ਰਾਬੀ ਆਉਣ ਕਾਰਨ ਉਹ ਉਨ੍ਹਾਂ ਇਨਸਾਨਾ ਦਾ ਦੁਸ਼ਮਣ ਬਣ ਜਾਂਦਾ ਹੈ ਜੋ ਜਹਾਜ਼ ਵਿੱਚ ਸਫ਼ਰ ਕਰ ਰਹੇ ਹਨ । ਕਿਸੀ ਤਰ੍ਹਾਂ ਡਾ. ਡੇਵਿਡ ਬਾੳਮੈਨ HAL 9000 ਨੂੰ ਬੰਦ ਕਰਨ ਵਿੱਚ ਸਫਲ ਹੋ ਜਾਂਦੇ ਹਨ । ਪੰਜ ਇਨਸਾਨਾ ਵਿਚੋਂ ਉਹ ਇੱਕਲੇ ਹੀ ਇਸ ਹਿੱਸੇ ਦੇ ਆਖ਼ਰ ਤੱਕ ਜ਼ਿੰਦਾ ਬਚਦੇ ਹਨ। ਚੌਥੇ ਅਤੇ ਆਖ਼ਰੀ ਹਿੱਸੇ ਦਾ ਨਾਮ ਹੈ ਬ੍ਰਹਿਸਪਤੀ ਅਤੇ ਅਨੰਤ ਤੋਂ ਵੀ ਅੱਗੇ

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]