2001 : ਖਲਾਅ ਵਿਚ ਇੱਕ ਖੋਜ
- Indented line
2001 : ਖਲਾਅ ਵਿਚ ਇੱਕ ਖੋਜ (ਅੰਗਰੇਜ਼ੀ ਵਿਚਃ 2001: A Space Odyssey) 1968 ਵਿਚ ਬਣੀ ਇੱਕ ਮਸ਼ਹੂਰ ਅਮਰੀਕੀ ਵਿਗਿਆਨਕ ਖਿਆਲੀ ਕਥਾ ਹੈ । ਇਸ ਫਿਲਮ ਦੇ ਡਾਇਰੈਕਟਰ ਸਟੈਨਲੇ ਕੂਬਰਿਕ ਸਨ । ਫਿਲਮ ਦੇ ਲੇਖਕ ਸਟਾਨਲੇ ਕੂਬਰਿਕ ਅਤੇ ਆਰਥਰ ਕਲਾਰਕ ਸਨ[੧] ।
ਫਿਲਮ ਦੀ ਕਹਾਣੀ ਚਾਰ ਮੁੱਖ ਭਾਗਾਂ ਵਿਚ ਵੰਡੀ ਹੋਈ ਹੈ । ਪਹਿਲੇ ਭਾਗ ਦਾ ਨਾਂ ਹੈ ਮਨੁੱਖਤਾ ਦਾ ਸੱਜਰ ਵੇਲਾ ਅਤੇ ਇਹ ਭਾਗ ਇੱਕ ਬੰਦਰਾ ਦੇ ਝੁੰਡ ਦੀ ਕਹਾਣੀ ਹੈ । ਪਹਿਲੇ ਭਾਗ ਦੇ ਅੰਤ ਤਕ ਬੰਦਰਾ ਦਾ ਝੁੰਡ ਹੱਡੀਆਂ ਨੂੰ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰਨਾ ਸਿੱਖ ਜਾਦਾਂ ਹੈ ।
ਦੂਸਰੇ ਭਾਗ ਦਾ ਨਾਮ TMA-I ਹੈ ਅਤੇ ਇਸ ਦੀ ਕਹਾਣੀ 'ਤੇ ਵਾਪਰਦੀ ਹੈ ।
ਤੀਸਰਾ ਭਾਗ ਇਨਸਾਨਾਂ ਵਲੋਂ ਬ੍ਰਹਿਸਪਤੀ ਗ੍ਰਹਿ ਵਲ ਛੱਡੇ ਗਏ ਇੱਕ ਖਲਾਈ ਜਹਾਜ ਵਿਚ ਦੀ ਕਹਾਣੀ ਹੈ । ਇਸ ਦਾ ਨਾਮ ਬ੍ਰਹਿਸਪਤੀ ਵਲ ਸਫਰ ਹੈ । ਖਲਾਈ ਜਹਾਜ 'ਤੇ HAL 9000 ਨਾਂ ਦਾ ਕੰਪਿਊਟਰ ਹੈ ਜਿਸ ਵਿਚ ਖਰਾਬੀ ਆਉਣ ਕਾਰਨ ਉਹ ਉਨ੍ਹਾਂ ਇਨਸਾਨਾ ਦਾ ਦੁਸ਼ਮਣ ਬਣ ਜਾਂਦਾ ਹੈ ਜੋ ਜਹਾਜ ਵਿਚ ਸਫਰ ਕਰ ਰਹੇ ਹਨ । ਕਿਸੀ ਤਰ੍ਹਾਂ ਡਾ ਡੇਵਿਡ ਬਾੳਮੈਨ HAL 9000 ਨੂੰ ਬੰਦ ਕਰਨ ਵਿਚ ਸਫਲ ਹੋ ਜਾਂਦੇ ਹਨ । ਪੰਜ ਇਨਸਾਨਾ ਵਿਚੋਂ ਉਹ ਇੱਕਲੇ ਹੀ ਇਸ ਭਾਗ ਦੇ ਅੰਤ ਤਕ ਜ਼ਿੰਦਾ ਬੱਚਦੇ ਹਨ ।
ਚੌਥੇ ਅਤੇ ਆਖਰੀ ਭਾਗ ਦਾ ਨਾਮ ਹੈ ਬ੍ਰਹਿਸਪਤੀ ਅਤੇ ਅਨੰਤ ਤੋਂ ਵੀ ਅੱਗੇ ।