Binding theory
|
|
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲੀ ਲਿਖਤ ਹਟਾਉਣਯੋਗ ਹੈ। |
| ਇਹ ਪੰਨਾ ਪੰਜਾਬੀ ਵਿੱਚ ਨਹੀਂ ਹੈ। ਕਿਰਪਾ ਕਰਕੇ ਇਸਦਾ ਪੰਜਾਬੀ ਵਿੱਚ ਅਨੁਵਾਦ ਕਰੋ। ਜੇ ਅਗਲੇ ਦੋ ਹਫਤਿਆਂ ਤੱਕ ਇਸਦਾ ਅਨੁਵਾਦ ਨਹੀਂ ਕੀਤਾ ਜਾਂਦਾ ਤਾਂ ਇਸਨੂੰ ਮਿਟਾ ਦਿੱਤਾ ਜਾਵੇਗਾ। |
ਵਿਆਕਰਣ ਦੀ ਲੰਬਾਈ ਦੇ ਅਨੁਪਾਤ ਨੂੰ ਪ੍ਰਗਟ ਕਰਨ ਵਾਲੀ ਇਕਾਈ ਨਾਂਵ ਵਾਕੰਸ਼ ਦੇ ਭਾਵ ਅਰਥ ਵਿਆਖਿਆ ਨੂੰ ਨਿਯਮਤ ਕਰਨ ਦਾ ਹਵਾਲਾ binding theory ਵਿੱਚ ਹੁੰਦਾ ਹੈ। binding theory ਦਾ ਵੇਰਵਾ ਜਿਸ ਦੀ ਅਸੀਂ ਇਥੇ ਪ੍ਰੜ੍ਹਤਾ ਕਰਾਂਗੇ ਮੁੱਖ ਰੂਪ ਵਿੱਚ ਚੋਮਸਕੀ ਦੇ ਕੀਤੇ binding theory ਦੇ ਕਾਰਜਾਂ ਉੱਤੇ ਆਧਾਰਿਤ ਹੈ।
ਅਜੋਕੇ ਵਾਕ ਵਿਓਂਤ (syntax) ਦੇ ਸਿਧਾਂਤ ਆਪਣੇ ਆਪ ਨੂੰ ਮੁੱਖ ਰੂਪ ਵਿੱਚ ਸ਼ਬਦ ਸ਼੍ਰੇਣੀ ਦੇ ਸਿੱਟੇ ਅਤੇ ਕਾਰਜ ਖੇਤਰ ਅਤੇ ਰੂਪਾਂਤਰਣ [transformation] ਬਾਰੇ ਕੋਈ ਵਿਸ਼ੇਸ਼ ਚਰਚਾ ਨਾ ਕਰਨ ਨਾਲ ਸਬੰਧਿਤ ਹੈ। ਅਸੀਂ ਵਾਕਾਂ ਦੀ ਵਿਆਖਿਆ ਦੀ ਵਿਸਤ੍ਰਿਤ ਚਰਚਾ ਹੀ ਨਹੀਂ ਸਗੋਂ theta roles ਵਿੱਚ ਸ਼ਾਮਿਲ ਵਿਚਾਰ ਸਮੱਗਰੀ ਦੀ ਵਿਆਖਿਆ ਕਰਾਂਗੇ। ਉਦਾਹਰਣ ਦੇ ਤੌਰ ਤੇ ਅਸੀੰ ਹੇਂਠ ਲਿਖੇ ਵਾਕ ਲੈ ਸਕਦੇ ਹਾਂ:-
(1)I like myself.
(2)*He likes myself.
ਦੂਜੇ ਵਾਕ ਵਿੱਚ “myself”ਕਿਵੇਂ ਵਾਪਰ ਸਕਦਾ ਹੈ। ਇਸਦੇ ਨਿਰਖਿਣ ਲਈ ਅਸੀਂ ਹੇਂਠ ਲਿਖੇ ਵਾਕਾਂ ਤੇ ਵਿਚਾਰ ਕਰ ਸਕਦੇ ਹਾਂ:
(3) I talk myself.
(4)I expect myself to win.
ਸਮੱਚੇ ਵਾਕ ਵਿੱਚ “myself” ਦੀ ਲੋੜ ਦੂਜੇ (co-referential) ਨਾਂਵ ਵਾਕੰਸ਼ ਦੀ ਮੌਜੂਦਗੀ ਵਿੱਚ ਹੋਈ ਹੈ। “myself” ਸਧਾਰਣ ਰੂਪ ਵਿੱਚ ਦੂਜੇ ਇੱਕ ਵਚਨ ਉੱਤਮ ਪੁਰਖ (first person singular) ਨਾਂਵ ਵਾਕੰਸ਼ ਤੋਂ ਬਿਨ੍ਹਾ ਸਮਾਨ ਵਾਕ ਵਿੱਚ ਨਹੀਂ ਵਾਪਰੇਗਾ। .
ਚੋਮਸਕੀ ਨੇ ਨਾਂਵ ਵਾਕੰਸ਼ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ।.
Anaphora
Pronominal
Lexical NPs (Referential expression)
NP ਦੀ ਵਿਆਖਿਆ ਦੇ ਸਿਧਾਂਤ ਜੋ ਕਿ ਅਸੀਂ ਸਿੱਧ ਕਰਨ ਜਾ ਰਹੇ ਹਾਂ, ਉਹ (Binding theory) ਨਾਲ ਹੀ ਸਬੰਧਿਤ ਹੈ।
ਵਿਸ਼ਾ ਸੂਚੀ |
ਪਹਿਲਾ ਸਿਧਾਂਤ : Anaphora [ਸੋਧ]
ਪਹਿਲਾ ਸਿਧਾਂਤ : Anaphora: ਨਿੱਜਵਾਚਕ ਪੜਨਾਂਵ (reflexives & reciprocal) ਉਹ ਸ਼ਬਦ ਹਨ ਜਿੰਨ੍ਹਾਂ ਦਾ ਹਵਾਲਾ (reference) ਉਸੇ ਵਾਕ ਦੇ ਵਿੱਚ ਮੌਜੂਦ ਹੁੰਦਾ ਹੈ। ਇਹ ਹਮੇਸ਼ਾ co-referential ਰੂਪ ਵਿੱਚ ਹੁੰਦੀ ਹੈ। ਜਿਵੇਂ ਪੰਜਾਬੀ ਵਿੱਚ ‘ਆਪਣੇ ਆਪ’ ਅਤੇ ਅੰਗ੍ਰੇਜੀ ਵਿੱਚ ‘himself’, ‘myself’, yourself’ ‘their selves’ ਆਦਿ। ਉਪਰੋਕਟ ਪਰਿਭਾਸ਼ਾ ਦੀ ਪੁਸ਼ਟੀ ਲਈ ਅਸੀਂ ਹੇਂਠ ਲਿਖੀਆਂ ਉਦਾਹਰਣਾਂ ਟੇ ਵਿਚਾਰ ਕਰਾਂਗੇ।
1. “The doctor introduced John to himself.”
2. “The doctor introduced herself to John”
3. “I like myself”
4. ਮੈਂ ਆਪਣੇ ਆਪ ਪੜ੍ਹਦਾ ਹਾਂ।
5. ਆਪਣੇ ਆਪ ਮੈਂ ਪੜ੍ਹਦਾ ਹਾਂ।
ਉਪਰੋਕਤ ਉਦਾਹਰਣਾਂ ਵਿੱਚ 2 ਅਤੇ 5 ਵਾਕ ਸਵਾਕਰ ਕਰਨ ਯੋਗ ਨਹੀਂ ਜਨ। ਧਿਆਨ ਦੇਣ ਵਾਲੀ ਗੱਲ ਹੈ ਕਿ ਸਾਰਥਕ ਵਾਕਾਂ ਵਿੱਚ anaphor ਹਮੇਸ਼ਾ ਨਾਂਵ ਵਾਕੰਸ਼ (noun phrase) ਤੇ ਨਿਰਭਰ ਰਹਿੰਦਾ ਹੈ। ਇਹ co-referential ਨਾਲ ਸਮਝਿਆ ਜਾ ਸਕਦਾ ਹੈ। ਇਥੇ ਸਾਨੂੰ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਹੈ ਕਿ ਸਾਰਥਕ ਵਾਕਾਂ ਵਿੱਚ ਜੇਕਰ tree diagram ਵਿੱਚ anaphor ਦੀ ਸਥਿਤੀ ਹੇਠਾਂ ਵੱਲ ਹੋਵੇਗੀ ਤਾਂ ਹੀ ਨਾਂਵ ਵਾਕੰਸ਼ ਨੂੰ co-referential ਰੂਪ ਵਿੱਚ ਸਮਝਿਆ ਜਾ ਸਕਦਾ ਹੈ ਜੋ ਕਿ anaphor ਦੀ ਵਿਆਖਿਆ ਲਈ ਨਿਰਣਾਕਾਰੀ ਕਾਰਕਾਂ (case) ਨੂੰ ਨਿਰਧਾਰਿਤ ਕਰਦੇ ਹਨ। ਪਰ ਭਾਸ਼ਾ ਵਿਗਿਆਨੀਆਂ ਅਨੁਸਾਰ ਕਿ ਨਿਰਣਾਕਾਰੀ ਸਿਧਾਂਤ tree diagram ਵਿੱਚ ਸ਼ਾਮਿਲ ਹੁੰਦੇ ਹਨ। ਓਹ c-command ਪਰਿਭਾਸ਼ਿਤ ਕਰਦੇ ਹਨ।
“C-command ਵਿੱਚ ਇੱਕ tree diagram ਦਾ ਕੋਈ ਵੀ X ਕੇਂਦਰੀ ਬਿੰਦੂ ਸ਼ਾਖਾ ਦੇ ਪਹਿਲੇ ਕੇਂਦਰੀ ਬਿੰਦੂ ਦੁਆਰਾ ਪ੍ਰਭਾਵਿਤ ਹੁੰਦਾ ਹੈ ਹੋ X ਨੂੰ ਪ੍ਰਮੁੱਖਤਾ ਦਿੰਦਾ ਹੈ ਜਾਂ X ਤੋਂ ਪ੍ਰਭਾਵਿਤ ਹੁੰਦਾ ਹੈ। ਇਹ ਸਮਝਿਆ ਜਾ ਸਕਦਾ ਹੈ ਕਿ X ਦੀ ਆਪਣੀ ਕੋਈ c-command ਨਹੀਂ ਹੁੰਦੀ ਅਤੇ ਨਾ ਹੀ ਪ੍ਰਭਾਵਪੂਰਣ ਹੁੰਦਾ ਹੈ।
Anaphors ਦੀ ਬਿਲਕੁਲ ਸਹੀ ਵਿਆਖਿਆ ਕਰਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਜੋ ਕਿ ਦੂਜੇ ਪਾਸੇ binding ਦੇ ਕੇਂਦਰੀ ਬਿੰਦੂ ਵੱਲ ਪਾਏ ਜਾਂਦੇ ਹਨ। ਇਸ ਪਰਸਥਿਤੀ ਵਿੱਚ ਅਸੀਂ ਆਪ ਮੁਹਾਰੇ ਹੀ ਖ਼ੁਦ ਨੂੰ ਅਨਿਸ਼ਚਿਤ ਰੂਪ ਰੇਖਾ ਵਿੱਚ ਪਾਉਂਦੇ ਹਾਂ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਉਦਾਹਰਣਾਂ ਵਿੱਚੋਂ ਦੀ ਹੋ ਕੇ ਲੰਘਦੇ ਹਾਂ।
1 I expected myself to like bill.
2 I expect ‘Bill’ to like myself.
ਦੋਹਾਂ ਵਾਕਾਂ ਵਿੱਚ ‘I’ ‘myself’ ਨਾਲ ਬੰਧੇਜਿਤ (binds) ਹੈ। ਪਰ ਦੂਜੇ ਵਾਕ ਵਿੱਚ ਇਹ ਬੰਧੇਜੀ(binding) anaphor ਨੂੰ ਇਸ ਤਰ੍ਹਾਂ ਦੀ ਆਗਿਆ ਨਹੀਂ ਦਿੰਦੀ ਜਦ ਕਿ ਪਹਿਲੇ ਵਾਕ ਵਿੱਚ ਇਸ ਤਰ੍ਹਾਂ ਵਾਪਰਿਆ ਹੈ। NP, ‘I’ ਕਿਸੇ ਨਾ ਕਿਸੇ ਤਰ੍ਹਾਂ ਪਹਿਲੇ ਵਾਕ ਵਿੱਚ Anaphor ਨਾਲ ਅਲਪ ਵਿਸਤ੍ਰਿਤ ਹੈ ਪਰ ਦੂਜੇ ਵਾਕ ਵਿੱਚ ਨਹੀ। ਇਥੇ ਅਲਪ ਵਿਸਤ੍ਰਿਤ ਸਬੰਧਿਤ ਵਿਚਾਰ (relevant notion) ਤੇ ਢੁੱਕਵੀਂ ਬਹਿਸ ਹੋਣੀ ਚਾਹਿਦੀ ਹੈ ਪਰ ਇਹ ਪ੍ਰਤੀਤ ਹੁੰਦਾ ਹੈ ਕਿ ਜਦੋਂ ਦੋ ਨਾਂਵ ਵਾਕੰਸ਼ ਹੋਣ (ਸਾਰਿਆਂ ਵਿੱਚ ਜਾਂ ਸਹਿ ਉਪਵਾਕਾਂ ਵਿੱਚ) ਉਹ ਇੱਕ ਦੂਜੇ ਦੇ ਅਲਪ ਵਿਸਤ੍ਰਿਤ ਹੁੰਦੇ ਹਨ ਜਦੋਂ ਇਹ ਇੱਕ ਦੂਜੇ ਦੇ ਸਹਿ ਉਪਵਾਕ ਨਹੀਂ ਹੁੰਦੇ, ਇਹ ਇੱਕ ਦੂਜੇ ਦੇ ਅਲਪ ਵਿਸਤ੍ਰਿਤ ਨਹੀਂ ਹੁੰਦੇ ਬਜਾਇ ਜਦੋਂ ਕਿ ਹੇਂਠਲਾ NP ਕਾਲ (tense) ਰਹਿਤ ਉਪਵਾਕ ਦਾ ਕਰਤਾ (subject) ਹੁੰਦਾ ਹੈ ਅਤੇ ਸਭ ਤੋਂ ਉੱਪਰਲਾ NP ਅਗਲੇ ਉਪਵਾਕ ਦੇ ਬਹੁਤ ਨੇੜੇ ਹੁੰਦਾ ਹੈ।
ਨਿੱਜਵਾਚਕ ਪੜਨਾਂਵ (reflexives and reciprocals) : ਅਸੀਂ ਹੁਣ, ‘himself’ ਵਰਗੇ ਨਿੱਜਵਾਚਕ ਪੜਨਾਂਵ ਦੀ ਵਿਆਖਿਆ ‘ਤੇ ਵਿਚਾਰ ਕਰਾਂਗੇ। ਨਿੱਜਵਾਚਕ ਪੜਨਾਂਵ ਸੁੰਤਤਰ ਰੂਪ ਵਿੱਚ ਸੰਬੰਧ ਨਹੀਂ ਜੋੜਦੇ, ਉਹ ਆਪਣੀ ਸੰਬੰਧਿਤ ਵਿਆਖਿਆ ਬੰਧੇਜੀ (bound) ਦੇ ਉੱਤਮ ਗੁਣ, ਪੂਰਵਵਰਤੀ (antecedent) ਦੁਆਰਾ ਪ੍ਰਾਪਤ ਕਰਦੇ ਹਨ। ਦੂਜੀ ਤਰ੍ਹਾਂ ਦੇ ਨਿੱਜਵਾਚਕ ਪੜਨਾਵ reciprocals ਜਿਵੇਂ, each other ਅਤੇ ‘ਇੱਕ ਦੂਜੇ ਨੂੰ’ ਅਨੁਵਾਦਕ ਦੇ ਸਮਾਨ ਨਿਯੰਤ੍ਰਰਣ ਦੇ ਵਿਸ਼ੇ ਵਿੱਚ ਪ੍ਰਗਟ ਹੋ ਸਕਦੇ ਹਨ ਜਿਵੇਂ reflexives ਹੁੰਦੇ ਹਨ।
1 the students attacked each other.
2 The student attacked each other. *
3 Each other are ill. *
Reciprocal ਸੁਭਾਵਿਕ ਰੂਪ ਵਿੱਚ ਬਹੁ-ਵਚਨੀ ਹਨ ਅਤੇ ਇਸ ਲਈ ਇਹਨਾਂ ਦੀ ਵਿਆਖਿਆ ਲਈ ਬਹੁ-ਵਚਨੀ ਪੂਰਵ-ਵਰਤੀ (antecedent) ਦੀ ਲੋੜ ਹੈ। ਵਾਕ ਨੰ: 2 ਵਿੱਚ ਇੱਕ ਵਚਨ NP, ‘the student’, ਸੰਬੰਧਿਤ ਬੰਧੇਜ (relevant binder) ਲਈ reciprocal ਦੀ ਤਰ੍ਹਾਂ ਭੂਮਿਕਾ ਨਹੀਂ ਕਰ ਸਕਦਾ। ਵਾਕ ਨੰ: 3 ਕੋਈ ਵੀ ਬੰਧੇਜੀ (binder) ਉੱਪਲਬਧ ਨਹੀਂ ਹੈ। ਵਾਕ ਨੰ: 1 ਵਿੱਚ reciprocal ‘each other’ ਕਰਤਾ (subject) NP ਦੁਆਰਾ ਬੰਨਿਆ (bound) ਹੁੰਦਾ ਹੈ ਅਤੇ ਇਹ ਵਾਕ ਵਿਆਕਰਣਿਕ ਹੈ।
ਅਸੀਂ NP ਨੂੰ ਜੋ ਕਿ ਇਸ ਸੰਦਰਭ (context) ਦੇ ਅਧੀਨ ਹਨ, ਦਾ ਸੰਬੰਧ ਉਸ ਨੂੰ ਇਹ ਆਮ ਹੀ ਨਾਮ ਦੇ ਕੇ ਵਰਤਦੇ ਹਾਂ ਜੋ ਇਸ ਤਰ੍ਹਾਂ ਹਨ: reflexives and reciprocals। ਅਸੀਂ ਸਾਰੇ NPs anaphors ਦੇ ਸੰਬੰਧ ਦੱਸਣ ਲਈ reflexives ਸਿਧਾਂਤਾਂ ਅਤੇ ਪਰਿਭਾਸ਼ਾਵਾਂ ਨੂੰ ਪ੍ਰਮਾਣਿਤ ਇਸ ਸਾਧਾਰਣ ਨਿਯਮ ਤੋਂ ਨਿਰਣਾ ਕਰ ਸਕਦੇ ਹਾਂ।
Anaphors ਦਾ ਮਤਲਬ: ਇੱਕ anaphor ਇਸ ਤਰ੍ਹਾਂ ਬੰਨੇ ਹੋਣਾ ਚਾਹੀਦਾ ਹੈ ਉਸ ਵਿੱਚ ਉਸ ਦੇ ਛੋਟੇ ਤੋਂ ਛੋਟੇ ਕਾਰਜ ਖੇਤਰ Governor ਅਤੇ ਲੋੜੀਂਦਾ ਕਰਤਾ (Subject) ਦਾ ਸ਼ਾਮਿਲ ਹੋਣ ਜਾਂ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ “ਇੱਕ Anaphor ਦਾ ਉਸਦੇ ਬੰਧੇਜੀ ਖੇਤਰ (governing category) ਵਿੱਚ ਬੰਨੇ ਹੋਣਾ ਜਰੂਰੀ ਹੈ।“
ਦੂਜਾ ਸਿਧਾਂਤ: pronominal [ਸੋਧ]
ਅਸੀ NP ਦੀ ਦੂਜੀ ਕਿਸਮ ਦੀ ਚਰਚਾ ਕਰਾਗੇ ਜੋ ਕਿ Pronominal ਹੈ। ਅਸੀਂ Pronominal ਨੂੰ ਹੇਂਠ ਲਿਖੀਆਂ ਉਦਾਹਰਣਾ ਦੀ ਸਹਾਇਤਾ ਨਾਲ ਵਿਚਾਰ ਕਰ ਸਕਦੇ ਹਾਂ:
1 John has hurt him.
2 John has hurt himself.
ਇਹ ਸਪੱਸ਼ਟ ਹੈ ਕਿ PRONOMINALS ਦੀ ਵਿਆਖਿਆ reflexives ਨਾਲੋਂ ਵੱਖਰੀ ਹੈ। ਵਾਕ ਨੰ: 1 ਵਿੱਚ ਪੜਨਾਂਵ ‘him’ ਦਾ ਵਿਸਤ੍ਰਿਤ ਸਬੰਧ ਕਰਤਾ ਨਾਂਵ ਵਾਕੰਸ਼ ‘John’ ਨਾਲੋਂ ਵੱਖਰਾ ਹੈ। ਜਦਕਿ ਵਾਕ ਨੰ: 2 ਵਿੱਚ ਨਿੱਜਵਾਚਕ ਪੜਨਾਂਵ (reflexive) ਦਾ ‘John’ ਦੀ ਮੌਜੂਦਗੀ ਦੁਆਰਾ ਦਿੱਤੇ ਸੰਕੇਤ ਨਾਲ ਸੰਬੰਧ ਹੈ। ਜਦਕਿ ਵਾਕ ਨੰ: 1 ਵਿੱਚ ਨਿੱਜਵਾਚਕ ਪੜਨਾਂਵ ਬੰਧੇਜੀ (reflexive bound) ਹੈ ਅਤੇ ਪੜਨਾਂਵ ਮੁਕਤ ਹੈ। ਇਥੇ ਪਹਿਲਾ ਪ੍ਰਸ਼ਨ ਤਾਂ ਇਹ ਹੈ ਕਿ ਜਿਸ ਕਾਰਜ ਖੇਤਰ ਵਿੱਚ ਪੜਨਾਂਵ ਮੁਕਤ (free) ਹਨ, ਉਹਨਾਂ ਦੀ ਪਛਾਣ ਉੱਥੇ ਹੁੰਦੀ ਹੈ, ਜਿਥੋਂ anaphors bound ਹਨ। ਜਿਵੇਂ ਕਿ ਅਧਿਕਾਰਕ ਖੇਤਰ (governing category) ਜਿਵੇਂ ਕਿ ਅਸੀਂ ਉੱਪਰ ਅਧਿਕਾਰਕ ਖੇਤਰ ਦਾ ਵਰਣਨ ਕੀਤਾ ਹੈ।
ਜੇਕਰ ਬੰਧੇਜੀ (binding) ਕਾਰਜ ਖੇਤਰ ਇੱਕੋ ਸ਼੍ਰੇਣੀ (identical) ਹਨ ਤਾਂ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਅਸੀਂ ਪੂਰਵਵਰਤੀ (antecedent) ਦੁਆਰਾ ਨਿੱਜਵਾਚਕ ਪੜਨਾਂਵੀ ਬੰਧੇਜ (reflexive bound) ਲੱਭਦੇ ਹਾਂ ਤਾਂ ਸਾਨੂੰ ਓਹੀ ਸਥਿਤੀ ਵਿੱਚ ਉਹ ਪੜਨਾਂਵ ਵੀ ਲੱਭਣਾ ਚਾਹੀਦਾ ਹੈ ਜੋ ਕਿ X ਸਥਿਤੀ ਵਿੱਚ NP ਦੁਆਰਾ ਬੰਨਿਆ ਨਾ ਜਾਂਦਾ ਹੋਵੇ। ਇਸ ਤੋ ਇਲਾਵਾ ਉਹਨਾਂ ਸੂਰਤਾਂ ਵਿੱਚ ਜਿੱਥੇ ਨਿੱਜਵਾਚਕ ਪੜਨਾਂਵ ਅਣਵਿਆਕਰਣਕ ਹਨ ਕਿਉਂਕਿ ਉਹਨਾਂ ਦੇ ਬੰਧੇਜੀ ਕਾਰਜ ਖੇਤਰ ਵਿੱਚ ਪੜਨਾਂਵ ਉਸ ਵੇਲੇ ਤੱਕ ਸੰਭਵ ਹੁੰਦੇ ਹਨ, ਜਦੋਂ ਤੱਕ ਪੂਰਵਵਰਤੀ ਉਹਨਾਂ ਵਿੱਚ ਉੱਪਲਬਧ ਨਾ ਹੋਣ। ਇਹ ਵੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਪੜਨਾਂਵ ਨੂੰ ਕਿਸੇ ਪੂਰਵਵਰਤੀ ਦੀ ਲੋੜ ਨਹੀਂ ਹੁੰਦੀ।
Pronominal ਦਾ ਮਤਲਬ: ਪੜਨਾਂਵ ਨੂੰ ਆਪਣੀ ਅਧਿਕਾਰਕ ਖੇਤਰ ਵਿੱਚ ਮੁਕਤ ਤੌਰ ਤੇ ਵਿਚਰਨਾ ਚਾਹੀਦਾ ਹੈ। ਜਿੱਥੇ ਅਧਿਕਾਰਕ ਖੇਤਰ ਹੁੰਦਾ ਹੈ ਉੱਥੇ ਪੜਨਾਂਵ ਦੇ ਛੋਟੇ ਤੋਂ ਛੋਟੇ ਕਾਰਜ ਸ਼ਾਮਿਲ ਹੁੰਦੇ ਹਨ। pronominal ਹਮੇਸ਼ਾ ਆਪਣੇ ਅਧਿਕਾਰਕ ਖੇਤਰ ਦੇ ਕਰਤਾ ਨਾਲ ਹੀ ਬੰਨ੍ਹਿਆ ਹੁੰਦਾ ਹੈ। ਜਿੱਥੇ ਇਸਦਾ ਅਧਿਕਾਰ ਨਹੀਂ ਹੁੰਦਾ ਉੱਥੇ ਪੜਨਾਂਵ ਮਕਤ ਰੂਪ ਵਿੱਚ ਵਿਚਰਦਾ ਹੈ।
ਤੀਜਾ ਸਿਧਾਂਤ: referential expression or Lexical NPs [ਸੋਧ]
Referential expression or R- expressions ਤੀਜੀ ਸ਼੍ਰੇਣੀ ਦੇ ਨਾਂਵ ਵਾਕੰਸ਼ ਦਾ ਅੰਸ਼/ਅੰਗ ਹੁੰਦੇ ਹਨ। ਉਹਨਾਂ ਦੇ ਨਾਮ ਨਿਹਿਤ referential ਦੇ ਤੱਤਾਂ ਵੱਲ ਸੰਕੇਤ ਕਰਦੇ ਹਨ: ਅਜਿਹੀਆਂ ਅਭਿਵਿਅਕਤਾਂ ਜਿਵੇਂ ਕਿ ‘ John, ਅਤੇ ‘the detective’ ਬ੍ਰਹਿਮੰਡ ਦੇ ਪ੍ਰਵਚਨ ਵਿਚੋਂ ਹਵਾਲੇ ਦੀ ਚੋਣ ਕਰਦੇ ਹਨ। R- expression ਦਾ ਸੁੰਤਤਰ ਰੂਪ ਵਿੱਚ ਹਵਾਲਾ (reference) ਹੁੰਦਾ ਹੈ, ਉਹਨਾਂ ਨੂੰ ਕਿਸੇ ਪੂਰਵਵਰਤੀ ਦੀ ਲੋੜ ਨਹੀਂ ਹੁੰਦੀ। ਦਰਅਸਲ ਉਹ ਕਿਸੇ ਦੂਜੇ ਤੱਤ/ਮੂਲ ਤੱਤ ਤੌਂ ਬੰਧੇਜ (bind) ਦੀ ਸਹਿ ਹੋਂਦ ਨਹੀਂ ਰੱਖ ਸਕਦੇ। ਇਸ ਦੀਆਂ ਸੰਬੰਧਿਤ ਉਦਾਹਰਣਾਂ ਹੇਂਠ ਲਿਖੀਆਂ ਹਨ:
1 “John attacked him”
2 “John says that he is leaving.”
3 “he says that John is leaving.”
4 His brother likes John very much.”
ਇਹਨਾਂ ਅਨੁਸਾਰ ਵਾਕ ਨੰ: 1 ਵਿੱਚ ਪੜਨਾਂਵ ‘him’ ਅਤੇ r-expression ‘john’ ਦੇ ਵੱਖਰੇ-ਵੱਖਰੇ ਹਵਾਲੇ (referents) ਹੋਣ ਦੇ ਸਧਾਰਣ ਕਾਰਣ ਹਨ। ਦੋਵੇਂ ਹੀ ਮੁਕਤ ਹਨ। ਵਾਕ ਨੰ:2 ਵਿੱਚ ਪੜਨਾਂਵ “he” ਬੰਧੇਜੀ ਹੈ। ‘john’ ਦੇ ਕਾਰਣ ‘he’ ਅਧਿਕਾਰਕ ਖੇਤਰ ਤੋਂ ਬਾਹਰ ਹੈ। ਜਿੱਥੇ pronominal ਦਾ ਕਾਰਜ ਖੇਤਰ ਮੁਕਤ ਹੈ। ਜੋਂ ਨਾਂਵ ਵਾਕੰਸ਼ ‘John’ ਪੜਨਾਂਵ ‘he’ਨੂੰ bind ਕਰਦਾ ਹੈ ਤਾਂ ਵਿਪ੍ਖਤਾ ਦਾ ਪ੍ਰਭਾਵ ਨਹੀਂ ਰਹਿੰਦਾ। ‘’he’ ‘John’ ਨੂੰ c-command ਨਹੀਂ ਕਰਦਾ, ਇਸ ਲਈ ਇੱਥੋਂ ਤੱਕ ਕਿ ਜੇਕਰ ਦੋ ਨਾਂਵ ਵਾਕੰਸ਼ co-indexed ਹੋਣ ਤਾਂ ਸਾਡੀ ਬੰਧੇਜ (binding) ਦੀ ਪਰਿਭਾਸ਼ਾ ਦੇ ਅਨੁਸਾਰ ‘he’ ‘john’ ਨੂੰ ਬੰਧੇਜ (bound) ਨਹੀਂ ਕਰਦਾ, ‘john’ ਮੁਕਤਾ ਹੁੰਦਾ ਹੈ। ਵਾਕ ਨੰ: 3, ਵਾਕ ਨੰ: 2 ਦੀ ਤੁਲਨਾ ਵਿੱਚ ਪੜਨਾਂਵ ਦੀ ਜੁਗਤ ਅਤੇ R-expression ਇੱਕ ਦੂਜੇ ਦੇ ਵਿਪਰੀਤ ਹੁੰਦੇ ਹਨ। ਇਸ ਉਦਾਹਰਣ ਵਿੱਚ ‘he’ ਅਤੇ ‘John’ ਦਾ ਇਕੋ ਜਿਹਾ ਹਵਾਲਾ ਨਹੀਂ ਹੈ। ‘HE’ ‘john’ ਦੇ ਸੰਬੰਧ ਅਨੁਸਾਰ ਉਸ ਤੋਂਨ ਇੱਕ ਵੱਖਰੀ ਹੋਂਦ ਨਿਯੁਕਤ ਕਰਦਾ ਹੈ। ਜੇਕਰ ‘head’ ‘john’ ਇਸ ਉਦਾਹਰਣ ਵਿੱਚ co-indexed ਹੈ ਤਾਂ ਨਾਂਵ ਵਾਕੰਸ਼ ‘John’ ਪੜਨਾਂਵ ਦੇ ਦੁਆਰਾ ਬੰਧੇਜ (bound) ਕੀਤਾ ਜਾਵੇਗਾ।
ਇਸ ਤੋਂ ਅੱਗੇ ਵਾਕ ਨੰ: 3 ਦਾ ਵਿਸਥਾਰ ਉਹ ਸਿੱਧ ਕਰਦਾ ਹੈ ਕਿ R-expression ਦੇ ਸੰਦਰਭ ਵਿੱਚ ਕੋਈ ਵਿਚਾਰ ਸੱਮਗਰੀ ਜੋ ਕਿ ਸੰਭਾਵਤ ਬੰਧੇਜੀ (potential binder) ਬਾਰੇ ਦੱਸੇ, ਉਹ ਬੰਧੇਜਤਾ ਪ੍ਰਤੀਬੰਧਿਤ ਹੈ।
ਵਾਕ ਨੰ: 4 ਵਿੱਚ ਦੋਵੇਂ ਪੜਨਾਂਵ ‘his’ ਅਤੇ R-expression ਸਮਾਨ ਵਾਕ ਵਿੱਚ ਵਿਚਰਦੇ ਹਨ ਅਤੇ coreferentiality ਸੰਭਵ ਹੈ ਇਸ ਤਰ੍ਹਾਂ ਪਾਠਕ ਸਿੱਧ ਕਰ ਸਕਦਾ ਹੈ ਕਿ ਵਿਆਕਰਣਤਾ ਦੀ ਇਹ ਉਦਹਾਰਣ “himself’ ‘ਪੂਰਵ ਸੂਚਿਤ’ ਕਰਨ ਲਈ ਹੈ। ‘his’ ਪੜਨਾਂਵ R-expression ਨੂੰ ਨਹੀਂ ਬੰਨ੍ਹਦੀ ਇਸ ਲਈ ਇਹ ਉਸ ‘ਤੇ c-command ਨਹੀਂ ਕਰਦੀ। ਨਾਂਵ ਵਾਕੰਸ਼ ‘his brother’ ਸ਼ਪੱਸ਼ਟ ਰੂਪ ਵਿੱਚ ‘john’ ਨਾਂਵ ਵਾਕੰਸ ਨੂੰ ਬੰਨ੍ਹਦਾ (bind) ਨਹੀਂ।
ਉਪਰੋਕਤ ਉਦਹਾਰਣਾਂ ਤੋਂ ਅਸੀਂ ਇਹ ਸਿੱਟਾ ਕਢੱਦੇ ਹਾਂ ਕਿ R-expression ਕਿਸੇ ਸਹਿ ਹੋਂਦ ਨੂੰ ਨਹੀਂ ਵਿਕਸਤ ਕਰਦੇ। A-binding: ਸਥਾਨਕ ਰੂਪ ਵਿੱਚ ਮੁਕਤ ਹੋਣੇ ਚਾਹੀਦੇ ਹਨ। ਪਰ ਆਪਣੇ ਅਧਿਕਾਰਕ ਖੇਤਰ ਦੇ ਬਾਹਰ ਮੁੱਖੀ ਬੰਧੇਜੀ ਹੋਣੇ ਚਾਹੀਦੇ ਹਨ। R-expression ਹਰ ਥਾਂ ਮੁਕਤ ਹੋਣੇ ਚਾਹੀਦੇ ਹਨ।
ਸਮੁੱਚੇ ਰੂਪ Binding theory ਮੁੱਖ ਰੂਪ ਵਿੱਚ ਨਾਂਵ ਵਾਕੰਸ਼ਾਂ ਦੇ ਕਿਸਮਾਂ ਦੀ ਸਿਧਾਂਤ ਹੈ ਅਤੇ ਇਹ ਨਾਂਵ ਵਾਕੰਸ਼ਾਂ ਨੂੰ ਸਥਾਨਕ ਰੂਪ ਵਿੱਚ ਬੰਨ੍ਹਦੀ ਹੈ। ਇਹਨਾਂ ਨੂੰ ਅਸੀਂ ਤਿੰਨ ਭਾਗ਼ਾਂ ਵਿੱਚ ਵੰਡ ਸਕਦੇ ਹਾਂ-
Anaphors- ਜਿਹੜੇ ਕਿ ਮੁਕਤ ਰੂਪ ਵਿੱਚ ਵਿਚਰਦੇ ਹਨ।
Pronominal- ਜਿਹੜੇ ਬੰਧੇਜੀ ਵੀ ਹੁੰਦੇ ਹਨ ਅਤੇ ਮੁਕਤ ਵੀ।
Lexical NPs or R-expression- ਜਿਹੜੇ ਹਰ ਥਾਂ ਤੇ ਮੁਕਤ ਰੂਪ ਵਿੱਚ ਵਿਚਰ ਸਕਦੇ ਹਨ ਅਤੇ ਸਥਾਨਿਕ ਰੂਪ ਵਿੱਚ ਨਹੀਂ।
Binding theory ਇਹਨਾਂ ਸਾਰਿਆਂ ਦੇ ਆਪਸੀ ਸੰਬੰਧਾਂ ਦੀ ਵਿਆਖਿਆ ਦਾ ਵਰਣਾਤਮਕ ਵੇਰਵਾ ਪ੍ਰਦਾਨ ਕਰਦੀ ਹੈ।
references [ਸੋਧ]
Chomsky, N. (1981). Lectures on Government and Binding.