Extended projection principle
Principle projection ਅਤੇ ਵਾਕੰਸ਼ ਉਸਾਰੀ ਨਿਯਮ (X bar rules) ਜਾਂ ਵਾਕੰਸ਼ ਬਣਤਰ ਨਿਯਮ ਜਾਂ (X bar theory) ਮਿਲ ਕੇ ਕਿਸੇ ਵਾਕ ਦੀ ਵਾਕੰਸ਼ ਬਣਤਰ ਨਿਯਮ ਨੂੰ ਨਿਰਧਾਰਿਤ ਕਰਦੇ ਹਨ। ਪਰ ਵਾਕ ਵਾਕ ਵਿਚਲੇ ਕੁੱਝ ਵਾਕੰਸ਼ (ਜਿਵੇੰ ਕਿ ਕਾਲ ਵਾਕੰਸ਼) ਅਜਿਹੇ ਹੁੰਦੇ ਹਨ ਜਿੰਨ੍ਹਾਂ ਦੀਆਂ specifier position ਗਹਿਨ ਬਣਤਰ (deep structure) ‘ਤੇ ਖਾਲੀ ਹੁੰਦੀਆਂ ਹਨ। ਮਿਸਾਲ ਲਈ ਨਿਮਨ ਵਾਕ ਦੀ ਵਾਕੰਸ਼ ਬਣਤਰ ਨੂੰ ਵੇਖਿਆ ਜਾ ਸਕਦਾ ਹੈ।
“ਉਸਨੇ ਕਿਤਾਬ ਪੜ੍ਹੀ ਹੈ।“
ਜੇ ਇਸ ਵਾਕ ਦੀ ਸਤਿਹੀ ਬਣਤਰ (surface structure) ਨੂੰ ਵੇਖਿਆ ਜਾਵੇ ਤਾਂ ਇਸ ਵਾਕ ਦਾ ਕਰਤਾ ‘ਉਸਨੇ’ ਕਾਲ (tense) ਦੀ specifier ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਵਿਆਕਰਣ ਦਾ ਕੋਈ ਹੋਰ ਨਿਯਮ ਰੂਪਾਂਤਰੀ ਵਿਆਕਰਣ ਵਿੱਚ ਨਹੀੰ ਹੈ ਜੋ ਨਾਂਵ ਵਾਕੰਸ਼ ‘ਉਸਨੇ’ ਨੂੰ ਕਾਲ (Tense) ਦੀ specifier ਦੀ ਸਥਿਤੀ ਵਿੱਚ ਜਾਣ ਨੂੰ ਮਜਬੂਰ ਕਰੇ। ਅੰਗਰੇਜੀ ਵਰਗੀ ਭਾਸ਼ਾ ਵਿੱਚ ਤਾਂ ਕਾਰਕ ਨੂੰ ਅਜਿਹੇ ਰੂਪਾਂਤਰਨ ਲਈ ਪ੍ਰੇਰਕ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਵਿਆਕਣਕ ਸਿਧਾਂਤ ਦੇ ਇਤਿਹਾਸ ਵਿੱਚ ਅਜਿਹੇ ਪ੍ਰੇਰਿਕ ਵੀ ਸਮਝਿਆ ਜਾਂਦਾ ਰਿਹਾ ਹੈ ਕਿਉਂਕਿ ਅਜਿਹੇ ਵਾਕਾਂ ਵਿੱਚੋਂ ਅਗੰਰੇਜ਼ੀ ਵਿੱਚ ਕਰਤਾ ਸਾਧਾਰਣ ਕਾਰਕ (nominative) ਵਿੱਚ ਹੀ ਹੁੰਦਾ ਹੈ। ਜਿਵੇਂ ਕਿ ਨਿਮਨ ਵਾਕ ਵਿੱਚ ਹੈ:
“He has read a book”
ਅਜਿਹੇ ਵਾਕਾਂ ਲਈ ਸਮਝਿਆ ਜਾਂਦਾ ਹੈ ਕਿ ਕਰਤਾ ‘He’ ਸਤਿਹੀ ਪੱਧਰ ਕਾਲ (tense) ਦੀ specifier ਸਥਿਤੀ ਵਿੱਚ ਮੰਨਿਆ ਜਾਂਦਾ ਹੈ ਕਿਉਕਿਂ ਸਾਧਾਰਣ ਕਾਰਕ ਦਾ ਸਰੋਤ ਕਾਲ (TENSE) ਹੀ ਹੈ। ਪਰ ਅਜਿਹੀਆਂ (ਪੰਜਾਬੀ) ਭਾਸ਼ਾਵਾਂ ਵਿੱਚ ਵਿਸ਼ਾ ਜਰੂਰੀ ਨਹੀਂ ਹੈ। ਹਮੇਸ਼ਾ ਸਾਧਾਰਣ ਕਾਰਕ ਵਿੱਚ ਹੀ ਹੋਵੇ ਇਸ ਲਈ ਕਾਰਕ ਨੂੰ ਕਰਤਾ ਨਾਂਵ ਵਾਕੰਸ਼ ਦੇ ਸਥਾਂਨਤਰ ਦਾ ਪ੍ਰੇਰਿਕ ਨਹੀਂ ਮੰਨਿਆ ਜਾ ਸਕਦਾ। ਜਿਵੇਂ ਕਿ ਪਿੱਛੇ ਦਿੱਤੇ ਗਏ ਪੰਜਾਬੀ ਵਾਕ “ਉਸਨੇ ਕਿਤਾਬ ਪੜ੍ਹੀ ਹੈ“ ਵਿੱਚ ਸਪੱਸ਼ਟ ਹੁੰਦਾ ਹੈ। ਇਸ ਵਾਕ ਵਿੱਚ ਵਿਸ਼ਾ “ਉਸਨੇ” ਸਕਰਮਕ ਕਾਰਕ (ergative) ਵਿੱਚ ਹੈ ਅਤੇ ਸਾਧਾਰਣ ਕਾਰਕ ਵਿੱਚ ਨਹੀਂ ਹੈ ਪਰ ਹੋਰ ਕਾਰਣਾਂ ਕਰਕੇ ਮਿਸਾਲ ਲਈ binding theory ਇਹ ਮੰਨਣਾ ਪੈਂਦਾ ਹੈ ਕਿ ਨਾਂਵ ਵਾਕੰਸ਼ “ਉਸਨੂੰ’ ਸਤਿਹੀ ਪੱਧਰ ਤੇ ਕਾਲ (tense) ਦੀ specifier ਸਥਿਤੀ ਵਿੱਚ ਹੈ। ਨਾਂਵ ਵਾਕੰਸ਼ ਅਜਿਹੇ ਸਥਾਂਨਤਰ ਲਈ ਪ੍ਰੇਰਿਕ ਵਹੋਂ extended projection ਸਿਧਾਂਤ ਨੂੰ ਪਿਆ ਹੈ ਜਿਸ ਅਨੁਸਾਰ ‘ਹਰ ਇੱਕ ਵਾਕ ਦਾ ਕਰਤਾ ਹੋਣਾ ਜਰੂਰੀ ਹੈ’। (ਚੋਮਸਕੀ:1986)
ਭਾਵੇਂ ਕਿ ਰੂਪਾਂਤਰੀ ਵਿਆਕਰਣ ਵਿੱਚ ਅਜਿਹੇ ਨਿਯਮ ਲਈ ਕੋਈ ਵਿਆਖਿਆਤਮਕ ਦਲੀਲ ਵਿਦਮਾਨ ਨਹੀਂ ਹੈ ਪਰ ਇਸਦੇ ਹੱਕ ਵਿੱਚ “David lighfood” ਦੀ ਇਸ ਟਿੱਪਣੀ ਅਤੇ ਪਰੰਪਰਾਗਤ ਵਿਆਕਰਣ ਵਿੱਚ ਵਾਕ ਦਾ ਵਿਸ਼ਲੇਸਣ “ਵਿਸ਼ਾ+ਵਿਧੇਅ” ਵਿੱਚ ਲਿਆ ਜਾ ਸਕਦਾ ਹੈ। David lightfood ਅਨੁਸਾਰ, “ਹਰ ਵਾਕ ਵਾਕੰਸ਼ ਉਸਾਰੀ ਤੋਂ ਬਾਅਦ ਵਿਸ਼ਾ, ਵਿਧੇਅ ਬਣਤਰ ਵਿੱਚ ਪਰਿਵਰਤਿਤ ਹੋ ਜਾਂਦਾ ਹੈ।”
ਜੋਗਾ ਸਿੰਘ (1993) ਆਪਣੇ ਪੀ.ਐਚ ਡੀ ਦੇ ਨਿਬੰਧ ਵਿੱਚ ਇਹ ਦਲੀਲ ਕਰਦਾ ਹੈ ਕਿ ਕਾਲ ਵਾਕੰਸ਼ (TP) ਅਸਲ ਵਿੱਚ ਸੰਬੋਧਕੀ ਬਣਤਰ (adjunction structure) ਹੈ। ਇਸ ਲਈ ਇਹ ਰੋਧਕ (barrier) ਨਹੀਂ। ਸੋ ਅਸੀਂ ਵੇਖਦੇ ਹਾਂ ਕਿ extended projection ਸਿਧਾਂਤ ਦੇ ਹੱਕ ਵਿੱਚ ਵਿਸਤ੍ਰਿਤ ਪ੍ਰਮਾਣ ਜਾਂ ਦਲੀਲਾਂ ਤਾਂ ਵਿਆਕਰਣਕ ਵਿਸ਼ਲੇਸ਼ਣ ਵਿੱਚ ਹਾਸਿਲ ਨਹੀਂ ਹਨ। ਪਰ ਇੱਕਾ-ਦੁੱਕਾ ਸੰਕੇਤਾਤਮਕ ਪ੍ਰਮਾਣ ਇਸਦੇ ਹੱਕ ਵਿੱਚ ਜਰੂਰ ਮਿਲਦੇ ਹਨ।
[Extended projection principle ਇਹ ਮੰਨਦਾ ਹੈ ਕਿ ਹਰ ਵਾਕ ਦਾ ਇੱਕ ਵਿਸ਼ਾ ਹੋਣਾ ਬਹੁਤ ਜਰੂਰੀ ਹੈ।