ਵਰਤੋਂਕਾਰ:Kulwinder chand

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਦਾ ਮਹੱਤਵ

ਭੂਮਿਕਾ :- ਪੰਜਾਬੀ ਇੱਕ ਵਿਲਖਣੀ ਭਾਸ਼ਾ ਹੈ ਜਿਸ ਨੇ ਵਰਲਡ ਦੀਆ ਭਾਸ਼ਾਵਾਂ ਵਿਚ ਆਪਣਾ 9ਵਾਂ ਸਥਾਨ ਕਾਇਮ ਕੀਤਾ ਹੋਇਆ ਹੈ।

ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾ ਪੰਜਾਬੀ ਭਾਸ਼ਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਅੱਜ ਲਗਭਗ 92 ਮਿਲੀਅਨ ਤੋਂ ਵੀ ਵੱਧ ਹੈ।

ਅੱਜ ਪੰਜਾਬੀ ਦੇ ਗਾਣੇ ਕਾਫੀ ਵੱਡੇ ਪੱਧਰ ਤੇ ਪਸੰਦ ਕੀਤੇ ਜਾਂਦੇ ਨੇ ਜਦੋਂ ਵੀ youtube ਦੇਖੋਗੇ ਤਾਂ ਕੋਈ ਪੰਜਾਬੀ ਨਿਕਲਦਾ ਹੈ ਤਾਂ ਉਹ ਕੁਝ ਹੀ ਸਮੇਂ ਚ ਸਿਖਰ ਤੇ ਹੁੰਦਾ ਹੈ।

ਪੰਜਾਬੀ ਫ਼ਿਲਮਾਂ ਅੱਜ ਵੱਡੇ ਪੱਧਰ ਤੇ ਬਣਾਈਆ ਜਾ ਰਹੀਆ ਨੇ ਕਿਉਕਿ ਪੰਜਾਬੀ ਸਭਿਆਚਾਰ ਨੂੰ ਲੋਕ ਦੇਖ ਕੇ ਕਾਫੀ ਪ੍ਰਭਾਵਤ ਹੁੰਦੇ ਨੇ।

ਪੰਜਾਬੀ ਵਿਚ ਲਿਖਿਆ ਕਈ ਕਿਤਾਬਾਂ ਆਏ ਦਿਨ ਛਪਦੀਆਂ ਰਹਿੰਦੀਆਂ ਨੇ ਜੋਂ ਅਲਗ ਅਲਗ ਕਹਾਣੀਆ, ਨਾਵਲ, ਕਵਿਤਾਵਾਂ ਆਦਿ ਤੇ ਹੁੰਦੀਆ ਨੇ।

ਪੰਜਾਬੀ ਟੀਵੀ ਚੈਨਲ ਕਾਫੀ ਦੇਖੇ ਜਾਂਦੇ ਨੇ। ਅੱਜ ਦੀ ਗੱਲ ਕਰੀਏ ਤਾਂ BBC ਨਿਊਜ਼ ਚੈਨਲ ਨੇ ਵੀ ਪੰਜਾਬੀ ਦਾ ਮਾਣ ਰੱਖਦੇ ਹੋਏ ਇਕ BBC ਪੰਜਾਬੀ ਚੈਨਲ ਯੂਟਿਊਬ ਤੇ ਬਣਾਇਆ ਹੈ। ਸਿੱਟਾ:- ਦਿਨੋ ਦਿਨ ਪੰਜਾਬੀ ਨੇ ਦੂਜਿਆ ਭਾਸ਼ਾਵਾਂ ਦੀ ਤਰਾ ਆਪਣੀ ਪਹਿਚਾਣ ਬਣਾ ਲਈ ਹੈ। ਜਿਸ ਦੇ ਚਲਦੇ ਪੰਜਾਬੀ ਭਾਸ਼ਾ ਸਿੱਖਣ ਦੇ ਚਾਹਵਾਨ ਵਧਦੇ ਜਾ ਰਹੇ ਨੇ।