ਵਿਕੀਪੀਡੀਆ ਇੱਕ ਮੁਕਤ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਗਿਆਨਕੋਸ਼ ਹੈ ਜਿਸ ਵਿਚ ਕੋਈ ਵੀ ਲਿਖ ਸਕਦਾ ਹੈ। ਸਤੰਬਰ ੨੦੧੨ ਮੁਤਾਬਕ ੨੮੫ ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਮੁਨਾਫ਼ਾ ਨਾ ਕਮਾਉਣ ਵਾਲ਼ੀ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿਚ ਤਕਰੀਬਨ ੨੩ ਮਿਲੀਅਨ (੨ ਕਰੋੜ ੩੦ ਲੱਖ) ਲੇਖ ਹਨ, ਜਿੰਨ੍ਹਾ ਵਿਚੋਂ ੪ ਮਿਲੀਅਨ (੪੦ ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿਚ ਅਤੇ ੬,੦੪੫ ਲੇਖ ਪੰਜਾਬੀ ਵਿਕੀਪੀਡੀਆ ਵਿਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿਚ ਹਰ ਕੋਈ ਲਿਖ ਅਤੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਵਿਕੀਪੀਡੀਆ ਜਿੰਮੀ ਵੇਲਸ ਅਤੇ ਲੈਰੀ ਸੈਂਗਰ ਦੁਆਰਾ ੨੦੦੧ ਵਿਚ ਦੁਨੀਆਂ ਸਾਹਮਣੇ ਲਿਆਂਦਾ ਗਿਆ ਅਤੇ ਹੁਣ ਇਹ ਸਭ ਤੋਂ ਵੱਡੀ, ਮਸ਼ਹੂਰ ਅਤੇ ਕਿਸੇ ਵੀ ਵਿਸ਼ੇ ’ਤੇ ਸਾਧਾਰਣ ਜਾਣਕਾਰੀ ਮੁਹੱਈਆ ਕਰਵਾਉਣ ਵਾਲ਼ੀ ਸਾਈਟ ਬਣ ਚੁੱਕੀ ਹੈ ਜੋ ਕਿ ਅਲੈਕਸਾ (Alexa) ਦੀ ਲਿਸਟ ਵਿਚ ਛੇਵੇਂ ਨੰਬਰ ’ਤੇ ਹੈ।[੧]
ਇਤਿਹਾਸ [ਸੋਧ]
ਵਿਕਿਪੀਡੀਆ ਦੀ ਸ਼ੁਰੂਆਤ ਅਸਲ ਵਿੱਚ ਨੂਪੀਡੀਆ ਦੇ ਪੂਰਕ ਵਜੋਂ ਹੋਈ ਸੀ ਜੋ ਇੱਕ ਅਜ਼ਾਦ ਅੰਗਰੇਜ਼ੀ-ਵਿਸ਼ਵਕੋਸ਼ ਦਾ ਪ੍ਰਜੈਕਟ ਸੀ ਜਿਸਦੇ ਲੇਖ ਮਾਹਿਰਾਂ ਦੁਆਰਾ ਲਿਖੇ ਅਤੇ ਪੜਤਾਲੇ ਜਾਂਦੇ ਸਨ ਜਿਸ ਕਰਕੇ ਲੇਖ ਲਿਖੇ ਜਾਣ ਦੀ ਰਫ਼ਤਾਰ ਮੱਠੀ ਸੀ। ਨੂਪੀਡੀਆ ਦੀ ਸ਼ੁਰੂਆਤ ੯ ਮਾਰਚ ੨੦੦੯ ਨੂੰ ਬੋਮਿਸ, ਇੰਕ ਦੇ ਤਹਿਤ ਸ਼ੁਰੂ ਹੋਈ। ਇਸਦੇ ਮੁੱਖ ਅਹੁਦੇਦਾਰਾਂ ਵਿਚ ਜਿੰਮੀ ਵੇਲਸ, ਬੋਮਿਸ (CEO) ਸਨ। ਲੈਰੀ ਸੈਂਗਰ ਇਸਦੇ ਮੁੱਖ ਸੰਪਾਦਕ ਸਨ ਜੋ ਬਾਅਦ ਵਿਚ ਵਿਕਿਪੀਡੀਆ ਦੇ ਮੁੱਖ ਸੰਪਾਦਕ ਬਣੇ।
ਲੈਰੀ ਸੈਂਗਰ ਅਤੇ ਜਿੰਮੀ ਵੇਲਸ ਨੇ ਵਿਕੀਪੀਡੀਆ ਦੀ ਸਥਾਪਨਾ ਕੀਤੀ। ਵੇਲਸ ਨੂੰ ਇੱਕ ਆਮ ਕਰਕੇ ਸੰਪਾਦਨ ਯੋਗ ਵਿਸ਼ਵਕੋਸ਼ ਬਣਾਉਣ ਦੇ ਨਿਸ਼ਾਨੇ ਨੂੰ ਪੇਸ਼ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ ਅਤੇ ਸੈਂਗਰ ਨੂੰ ਆਮ ਤੌਰ ’ਤੇ ਵਿਕੀਪੀਡੀਆ ਨੂੰ ਉਸਦੇ ਮੁਕਾਮ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।
 |
ਵਿਕੀਮੀਡੀਆ ਕਾਮਨਜ਼ ’ਤੇ ਵਿਕੀਪੀਡੀਆ ਨਾਲ ਸਬੰਧਤ ਮੀਡੀਆ ਹੈ। |
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|