ਗੁਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਫੇਲ ਦੁਆਰਾ 1511 ਵਿੱਚ ਬਣਾਈ ਗਈ ਪੇਂਟਿੰਗ- ਪ੍ਰਧਾਨ ਅਤੇ ਅਧਿਆਤਮਿਕ ਗੁਣ (Cardinal and theological virtues)

ਗੁਣ (ਲਾਤੀਨੀ: [virtus] Error: {{Lang}}: text has italic markup (help), Ancient Greek " arete ") ਨੈਤਿਕ ਉੱਤਮਤਾ ਹੈ। ਗੁਣ ਇੱਕ ਲੱਛਣ ਜਾਂ ਸੁਭਾਅ ਹੁੰਦਾ ਹੈ ਜਿਸਨੂੰ ਨੈਤਿਕ ਤੌਰ 'ਤੇ ਚੰਗਾ ਮੰਨਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਸਿਧਾਂਤ ਅਤੇ ਚੰਗੇ ਨੈਤਿਕ ਇਨਸਾਨ ਦੀ ਬੁਨਿਆਦ ਦੇ ਤੌਰ ਤੇ ਮਹੱਤਵਪੂਰਣ ਹੁੰਦਾ ਹੈ। ਨਿੱਜੀ ਗੁਣ ਲੱਛਣ ਹਨ ਜਿਨ੍ਹਾਂ ਸਮੂਹਿਕ ਅਤੇ ਵਿਅਕਤੀਗਤ ਮਹਾਨਤਾ ਨੂੰ ਉਤਸ਼ਾਹਿਤ ਕਰਦੇ ਹਨ ਜਾਂ ਦੂਜੇ ਸ਼ਬਦਾਂ ਵਿਚ, ਇਹ ਇੱਕ ਅਜਿਹਾ ਵਿਹਾਰ ਹੈ ਜੋ ਉੱਚ ਨੈਤਿਕ ਮਿਆਰਾਂ ਨੂੰ ਦਰਸਾਉਂਦਾ ਹੈ। ਇਸਦੇ ਅਨੁਸਾਰ ਜੋ ਸਹੀ ਹੈ ਉਹ ਕਰਨਾ ਚਾਹੀਦਾ ਹੈ ਅਤੇ ਗਲਤ ਕਰਨ ਤੋਂ ਬਚਣਾ ਚਾਹੀਦਾ ਹੈ। ਗੁਣ ਦਾ ਉਲਟ ਔਗੁਣ ਹੁੰਦਾ ਹੈ।

ਈਸਾਈ ਧਰਮ ਚਾਰ ਮੁੱਖ ਗੁਣ ਸੁਭਾਅ, ਸਮਝਦਾਰੀ, ਹਿੰਮਤ ਅਤੇ ਨਿਆਂ ਹਨ। ਈਸਾਈ ਧਰਮ 1 ਕੋਰਿੰਥਿਆਈ ਤੋਂ ਵਿਸ਼ਵਾਸ, ਆਸ਼ਾ ਅਤੇ ਪਿਆਰ (ਦਾਨ) ਦੇ ਤਿੰਨ ਸਿਧਾਂਤਕ ਗੁਣਾਂ ਨੂੰ ਦਰਸਾਉਂਦਾ ਹੈ। ਇਹ ਮਿਲ ਕੇ ਸੱਤ ਗੁਣ ਬਣਦੇ ਹਨ। ਬੁੱਧ ਧਰਮ ਦੇ ਚਾਰ ਬ੍ਰਹਮਾਵਿਹਾਰ ("ਪਵਿੱਤਰ ਹਾਲਤਾਂ") ਨੂੰ ਯੂਰਪੀਅਨ ਅਰਥਾਂ ਵਿੱਚ ਗੁਣ ਮੰਨਿਆ ਜਾ ਸਕਦਾ ਹੈ।[1][2] ਨਿਤੋਬੇ ਇਨਾਜੋ ਦੀ ਕਿਤਾਬ ਬੁਸ਼ੀਡੋ: ਦਿ ਸੋਲ ਆਫ਼ ਜਾਪਾਨ ਦੇ ਅਨਸੁਾਰ, ਜਪਾਨੀ ਬੁਸ਼ੀਦੋ ਕੋਡ ਵਿੱਚ ਅੱਠ ਮੁੱਖ ਗੁਣ ਹਨ, ਜਿਨ੍ਹਾਂ ਵਿੱਚ ਇਮਾਨਦਾਰੀ, ਬਹਾਦਰੀ ਅਤੇ ਹਿੰਮਤ ਸ਼ਾਮਲ ਹਨ।[3]

ਸ਼ਬਦਾਵਲੀ[ਸੋਧੋ]

ਪ੍ਰਾਚੀਨ ਰੋਮਨ ਮਨੁੱਖ ਦੇ ਸਾਰੇ ਵਧੀਆ ਗੁਣਾਂ ਲਈ, ਜਿਨ੍ਹਾਂ ਵਿੱਚ ਸਰੀਰਕ ਤਾਕਤ, ਦਲੇਰੀ ਅਤੇ ਨੈਤਿਕ ਸਦਾਚਾਰ ਸ਼ਾਮਿਲ ਹਨ, ਲਈ ਲਾਤੀਨੀ ਸ਼ਬਦ virtus (ਜੋ ਕਿ vir, ਆਦਮੀ ਲਈ ਵਰਤਿਆ ਜਾਂਦੇ ਸ਼ਬਦ) ਵਰਤਦੇ ਸਨ। ਫ੍ਰੈਂਚ ਸ਼ਬਦ vertu ਅਤੇ virtu ਵੀ ਇਸੇ ਲਾਤੀਨੀ ਜੜ ਤੋਂ ਆਏ ਹਨ। 13ਵੀਂ ਸਦੀ ਵਿਚ, virtue ਸ਼ਬਦ ਅੰਗਰੇਜ਼ੀ ਵਿੱਚ ਆ ਗਿਆ ਸੀ।[4]

ਪ੍ਰਾਚੀਨ ਮਿਸਰ[ਸੋਧੋ]

ਪ੍ਰਾਚੀਨ ਮਿਸਰੀ ਲੋਕਾਂ ਲਈ ਮਾਟ, ਜੋ ਕਿ ਸੱਚ ਅਤੇ ਨਿਆਂ ਦੇ ਗੁਣ ਨੂੰ ਦਰਸਾਉਂਦੀ ਹੈ। ਉਸ ਦਾ ਖੰਭ ਸੱਚ ਨੂੰ ਦਰਸਾਉਂਦਾ ਹੈ।[5]

ਮਿਸਰੀ ਸਭਿਅਤਾ ਦੇ ਸਮੇਂ, ਮਾਟ ਜਾਂ ਮਾਤ (ਜਿਸ ਨੂੰ [muʔ.ʕat] ਦੇ ਤੌਰ ਤੇ ਉਚਾਰਿਆ ਜਾਂਦਾ ਹੈ), ਜਿਸ ਵਿੱਚ ਮੈਟ ਜਾਂ ਮਾਯੇਟ ਵੀ ਵੀ ਕਿਹਾ ਜਾਂਦਾ ਹੈ, ਸੱਚਾਈ, ਸੰਤੁਲਨ, ਵਿਵਸਥਾ, ਕਾਨੂੰਨ, ਨੈਤਿਕਤਾ ਅਤੇ ਨਿਆਂ ਦੀ ਪ੍ਰਾਚੀਨ ਮਿਸਰੀ ਧਾਰਣਾ ਸੀ। ਮਾਟ ਨੂੰ ਤਾਰਿਆਂ, ਰੁੱਤਾਂ ਅਤੇ ਨਿਯਮਾਂ ਅਤੇ ਦੇਵਤਿਆਂ ਦੀਆਂ ਕ੍ਰਿਆਵਾਂ ਨੂੰ ਤੈਅ ਕਰਨ ਵਾਲੀ ਦੇਵੀ ਵਜੋਂ ਵੀ ਦਰਸਾਇਆ ਗਿਆ ਸੀ। ਉਨ੍ਹਾਂ ਦੇ ਅਨੁਸਾਰ ਦੇਵਤਿਆਂ ਨੇ ਸ੍ਰਿਸ਼ਟੀ ਦੇ ਸਮੇਂ ਹਫੜਾ-ਦਫੜੀ ਤੋਂ ਬ੍ਰਹਿਮੰਡ ਦਾ ਕ੍ਰਮ ਨਿਰਧਾਰਤ ਕੀਤਾ ਸੀ। ਉਸਦਾ (ਵਿਚਾਰਧਾਰਕ) ਦੂਜਾ ਪੂਰਕ ਇਸਫੇਟ ਸੀ, ਜੋ ਹਫੜਾ-ਦਫੜੀ, ਝੂਠ ਅਤੇ ਅਨਿਆਂ ਦਾ ਪ੍ਰਤੀਕ ਸੀ।[6]

ਹਵਾਲੇ[ਸੋਧੋ]

  1. Jon Wetlesen, Did Santideva Destroy the Bodhisattva Path? Jnl Buddhist Ethics, Vol. 9, 2002 Archived 2007-02-28 at the Wayback Machine. (accessed March 2010)
  2. Bodhi, Bhikkhu. Abhidhammattha Sangaha: A Comprehensive Manual of Abhidhamma. BPS Pariyatti Editions, 2000, p. 89.
  3. Nitobe Inazō (2006). Bushido: The Code of the Samurai. Sweetwater Pres.
  4. ’’The Merriam-Webster New Book of Word Histories’’. Merriam-Webster Inc., 1991. p. 496
  5. Karenga, M. (2004), Maat, the moral ideal in ancient Egypt: A study in classical African ethics, Routledge
  6. Norman Rufus Colin Cohn (1993). Cosmos, Caos and the World to Come: The Ancient Roots of Apocalyptic Faith. ISBN 978-0-300-05598-6.