ਦੁਨੀਆ ਮੀਖ਼ਾਈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੂਨੀਆ ਮਿਖਾਇਲ
ਇਸ ਪੱਥਰ ਨੂੰ ਪਾੜੋ ਇਵੈਂਟ, 2014 ਵਿਖੇ ਕਵਿਤਾ ਪਾਠ ਕਰਦੇ ਹੋਏ
ਇਸ ਪੱਥਰ ਨੂੰ ਪਾੜੋ ਇਵੈਂਟ, 2014 ਵਿਖੇ ਕਵਿਤਾ ਪਾਠ ਕਰਦੇ ਹੋਏ
ਜਨਮ (1965-03-19) ਮਾਰਚ 19, 1965 (ਉਮਰ 59)
ਬਗਦਾਦ, ਇਰਾਕ
ਭਾਸ਼ਾਅਰਬੀ; ਅੰਗਰੇਜ਼ੀ
ਰਾਸ਼ਟਰੀਅਤਾਇਰਾਕੀ
ਅਲਮਾ ਮਾਤਰਵੇਨ ਸਟੇਟ ਯੂਨੀਵਰਸਿਟੀ
ਸ਼ੈਲੀਕਵਿਤਾ
ਪ੍ਰਮੁੱਖ ਅਵਾਰਡਲਿਖਣ ਦੀ ਅਜ਼ਾਦੀ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪੁਰਸਕਾਰ

ਦੂਨੀਆ ਮਿਖਾਇਲ (ਜਨਮ 19 ਮਾਰਚ, 1965) ਸੰਯੁਕਤ ਰਾਜ ਅਮਰੀਕਾ ਵਿੱਚ ਰਹਿੰਦੀ ਇੱਕ ਇਰਾਕੀ ਕਵਿਤਰੀ ਹੈ।

ਜ਼ਿੰਦਗੀ[ਸੋਧੋ]

ਉਸ ਦਾ ਜਨਮ ਅਤੇ ਪਾਲਣ ਪੋਸ਼ਣ ਇਰਾਕ ਵਿੱਚ ਹੋਇਆ ਸੀ।[1] ਉਸ ਨੇ ਬਗਦਾਦ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ।[2]

ਮਿਖਾਇਲ ਨੇ ਬਗਦਾਦ ਆਬਜ਼ਰਵਰ ਲਈ ਸਾਹਿਤ ਸੰਪਾਦਕ ਵਜੋਂ ਕੰਮ ਕੀਤਾ। ਉਸ ਦੀ ਲੇਖਣੀ ਕਰ ਕੇ ਇਰਾਕੀ ਅਧਿਕਾਰੀਆਂ ਦੀਆਂ ਧਮਕੀਆਂ ਅਤੇ ਵਧ ਰਹੀਆਂ ਪ੍ਰੇਸ਼ਾਨੀਆਂ ਕਰ ਕੇ, ਉਹ 1996 ਦੇ ਅਖੀਰ ਵਿੱਚ ਇਰਾਕ ਤੋਂ ਅਮਰੀਕਾ ਚਲੀ ਗਈ ਸੀ,[3] ਅਤੇ ਉਥੇ ਉਹ ਵੇਨ ਸਟੇਟ ਯੂਨੀਵਰਸਿਟੀ ਨੇੜ ਪੂਰਬ ਅਧਿਐਨ ਕਰਨ ਲੱਗ ਪਈ।[4] 2001 ਵਿੱਚ, ਲਿਖਣ ਦੀ ਆਜ਼ਾਦੀ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[2]

ਕਾਵਿ ਨਮੂਨਾ[ਸੋਧੋ]

—ਮੂਲ ਅਰਬੀ ਵਿੱਚ--

لو كانَ العالمُ مستوياً
مثل بساط الريح
لكانَ للأسى بداية ونهاية.

لو كانَ العالمُ مربعاً
لاختبأنا في احدى الزوايا
كلما لعبت الحربُ لعبة الغميضة.

لو كان العالمُ مدوراً
لدارت أحلامُنا بالتعاقب في دولاب الهواء
ولتساوينا جميعاً

ਪੰਜਾਬੀ ਅਨੁਵਾਦ[ਸੋਧੋ]

ਦੁਨੀਆ ਦੀ ਸ਼ਕਲ

ਦੁਨੀਆ ਅਗਰ ਚਪਟੀ ਹੁੰਦੀ
ਜਾਦੂ ਦੀ ਦਰੀ ਵਰਗੀ,
ਤਾਂ ਸਾਡੇ ਦੁੱਖ ਦਾ ਕੋਈ ਆਦਿ ਹੁੰਦਾ ਤੇ ਅੰਤ ਵੀ।

ਦੁਨੀਆ ਅਗਰ ਚੌਰਸ ਹੁੰਦੀ
ਅਸੀਂ ਇੱਕ ਕੋਨੇ ਵਿੱਚ ਦੁਬਕ ਜਾਂਦੇ,
ਜਦ ਜੰਗ ਲੁਕਣਮੀਟੀ ਖੇਡਦੀ।

ਦੁਨੀਆ ਅਗਰ ਗੋਲ ਹੁੰਦੀ
ਸਾਡੇ ਸੁਪਨੇ, ਚੰਡੋਲ ਤੇ ਚੜ੍ਹਦੇ ਆਪਣੀ ਵਾਰੀ
ਅਤੇ ਅਸੀਂ ਸਭ ਬਰਾਬਰ ਹੁੰਦੇ।

ਹਵਾਲੇ[ਸੋਧੋ]

  1. Dunya Mikhail: 'The War Works Hard': NPR
  2. 2.0 2.1 "Dunya Mikhail". Poetry foundation.
  3. Solmaz Sharif (April 25, 2014). "Dunya Mikhail: Politics in Service of Poetry". Foreign Policy in Focus. Institute for Policy Studies.
  4. Griffin Poetry Prize biography