ਬਲਦੇਵ ਰਾਜ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਲਦੇਵ ਰਾਜ ਗੁਪਤਾ (ਜਨਮ 8 ਜੁਲਾਈ 1942) ਭਾਸ਼ਾ ਵਿਗਿਆਨ ਦੇ ਖੇਤਰ ਦਾ ਇੱਕ ਭਾਰਤੀ ਚਿੰਤਕ, ਅਤੇ ਪੰਜਾਬੀ ਅਤੇ ਹਿੰਦੀ ਲੇਖਕ ਹੈ।[1]

ਪੰਜਾਬੀ ਭਾਸ਼ਾ ਵਿਗਿਆਨ ਵਿੱਚ ਡਾਕਟਰੇਟ ਇਲਾਵਾ ਗੁਪਤਾ ਨੇ ਸੰਸਕ੍ਰਿਤ ਅਤੇ ਪੰਜਾਬੀ ਦੀ ਐਮਏ ਅਤੇ ਫ਼ਰਾਂਸੀਸੀ, ਤਾਮਿਲ ਅਤੇ ਭਾਸ਼ਾ ਵਿਗਿਆਨ ਵਿੱਚ ਪੋਸਟ ਗਰੈਜੂਏਟ ਡਿਪਲੋਮਾ ਵੀ ਕੀਤਾ।[1] ਉਹ ਉਰਦੂ ਅਤੇ ਡੋਗਰੀ ਬੋਲਣ ਵਿੱਚ ਵੀ ਮਾਹਿਰ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ, ਅੰਨਾਮਲਾਈ ਯੂਨੀਵਰਸਿਟੀ ਅਤੇ ਜੰਮੂ ਯੂਨੀਵਰਸਿਟੀ ਵਿੱਚ ਪੜ੍ਹਾਇਆ ਹੈ। ਜੰਮੂ ਯੂਨੀਵਰਸਿਟੀ ਵਿੱਚ ਉਹ ਪੰਜਾਬੀ ਵਿਭਾਗ ਦਾ ਮੁਖੀ ਸੀ। ਉਹ ਅਨੇਕ ਸਾਹਿਤਕ ਅਤੇ ਸੱਭਿਆਚਾਰਕ ਸੰਗਠਨਾਂ ਦੇ ਅਕਾਦਮਿਕ ਬੋਰਡਾਂ ਅਤੇ ਸਲਾਹਕਾਰੀ ਕਮੇਟੀਆਂ ਵਿੱਚ ਅਹੁਦੇਦਾਰ ਹੈ।

ਗੁਪਤਾ ਭਾਰਤੀ ਭਾਸ਼ਾਵਾਂ ਦੀ ਕੇਂਦਰੀ ਇੰਸਟੀਚਿਊਟ ਵਿਖੇ ਫੈਲੋ ਹੈ।[2]

ਹਵਾਲੇ[ਸੋਧੋ]

  1. 1.0 1.1 Dutt, Kartik Chandra, ed. (1999). Who's Who of Indian Writers 1999: A-M. India: Sahitya Akademi. p. 425. ISBN 81-260-0873-3.
  2. Bhatti, B. R. (1991). "LSI Seminar, Jammu". Indian linguistics. Pune, India: Linguistic Society of India. 50: 200. ISSN 0378-0759. OCLC 1713804.