ਭੂਪੇਨ ਹਾਜ਼ਰਿਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭੁਪੇਨ ਹਜਾਰਿਕਾ ਤੋਂ ਰੀਡਿਰੈਕਟ)
ਭੁਪੇਨ ਹਜ਼ਾਰਿਕਾ
অসম ৰত্ন ড.ভূপেন হাজৰিকা
ਡਾ. ਭੁਪੇਨ ਹਜ਼ਾਰਿਕਾ
অসম ৰত্ন ড.ভূপেন হাজৰিকা
ਜਨਮ(1926-09-08)8 ਸਤੰਬਰ 1926
ਮੌਤ5 ਨਵੰਬਰ 2011(2011-11-05) (ਉਮਰ 85)
ਰਾਸ਼ਟਰੀਅਤਾਭਾਰਤੀ
ਪੇਸ਼ਾਸੰਗੀਤਕਾਰ, ਗਾਇਕ, ਕਵੀ, ਫਿਲਮ ਨਿਰਮਾਤਾ, ਗੀਤਕਾਰ
ਸਰਗਰਮੀ ਦੇ ਸਾਲ1939-2011
ਜ਼ਿਕਰਯੋਗ ਕੰਮਰੁਦਾਲੀ
ਦਰਮਿਆਨ
ਗਜਾ ਗਾਮਿਨੀ
ਦਮਨ
ਇੰਦਰਮਾਲਤੀ
ਰਾਜਨੀਤਿਕ ਦਲਭਾਰਤੀ ਜਨਤਾ ਪਾਰਟੀ
ਲਹਿਰਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ
ਜੀਵਨ ਸਾਥੀPriyamvada Patel
ਬੱਚੇTej Bhupen Hazarika (b. 1952)
ਪੁਰਸਕਾਰਪਦਮ ਵਿਭੂਸ਼ਣ (2012) [ਮਰਨ ਉੱਪਰੰਤ]
ਪਦਮ ਸ਼੍ਰੀ (1977)
ਦਾਦਾ ਸਾਹਿਬ ਫਾਲਕੇ ਅਵਾਰਡ (1992)
ਪਦਮ ਭੂਸ਼ਣ (2001)
ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ (2008)
অসম ৰত্ন (ਅਸਾਮ ਰਤਨ) (2009)
Muktijoddha Padak (2011) [ਮਰਨ ਉੱਪਰੰਤ]
ਵੈੱਬਸਾਈਟhttp://www.bhupenhazarika.com
ਦਸਤਖ਼ਤ
ਤਸਵੀਰ:Bhupen Hazarika signature.png

ਭੁਪੇਨ ਹਜ਼ਾਰਿਕਾ (ਆਸਾਮੀ: ভূপেন হাজৰিকা) (1926–2011) ਭਾਰਤ ਦੇ ਪੂਰਬੋਤਰ ਰਾਜ ਅਸਮ ਤੋਂ ਇੱਕ ਬਹੁਮੁਖੀ ਪ੍ਰਤਿਭਾ ਵਾਲਾ ਗੀਤਕਾਰ, ਸੰਗੀਤਕਾਰ ਅਤੇ ਗਾਇਕ ਸੀ। ਇਸ ਦੇ ਇਲਾਵਾ ਉਹ ਆਸਾਮੀ ਭਾਸ਼ਾ ਦਾ ਕਵੀ, ਫਿਲਮ ਨਿਰਮਾਤਾ, ਲੇਖਕ ਅਤੇ ਅਸਾਮ ਦੀ ਸੰਸਕ੍ਰਿਤੀ ਅਤੇ ਸੰਗੀਤ ਦਾ ਚੰਗਾ ਜਾਣਕਾਰ ਵੀ ਸੀ।

ਉਹ ਭਾਰਤ ਦਾ ਅਜਿਹਾ ਵਿਲੱਖਣ ਕਲਾਕਾਰ ਸੀ ਜੋ ਆਪਣੇ ਗੀਤ ਆਪ ਲਿਖਦਾ, ਸੰਗੀਤਬੱਧ ਕਰਦਾ ਅਤੇ ਗਾਉਂਦਾ ਸੀ।

ਜ਼ਿੰਦਗੀ[ਸੋਧੋ]

ਭੂਪੇਨ ਹਜ਼ਾਰਿਕਾ ਦਾ ਜਨਮ 1926 ਵਿੱਚ ਅਸਾਮ ਦੇ ਸਦੀਆ ਕਸਬੇ ਵਿੱਚ ਹੋਇਆ। ਉਸਨੂੰ ਬਚਪਨ ਤੋਂ ਹੀ ਪੜ੍ਹਾਈ ਦੇ ਇਲਾਵਾ ਸੰਗੀਤ ਅਤੇ ਸਾਹਿਤ ਦਾ ਸ਼ੌਕ ਵੀ ਸੀ। ਆਪਣੀ ਮਾਂ ਤੋਂ ਉਸ ਨੂੰ ਬੰਗਾਲ ਦੇ ਲੋਕ ਸੰਗੀਤ ਦੀ ਸਿੱਖਿਆ ਮਿਲੀ ਅਤੇ ਉਸ ਦੀ ਸੰਗਤ ਵਿੱਚ ਭੂਪੇਨ ਦਾ ਸੰਗੀਤ ਦਾ ਸ਼ੌਕ ਹੋਰ ਪਰਵਾਨ ਚੜ੍ਹਿਆ। ਉਸ ਨੇ 11 ਸਾਲ ਦੀ ਉਮਰ ਵਿੱਚ ਅਸਾਮ ਵਿੱਚ ਆਲ ਇੰਡੀਆ ਰੇਡੀਓ ਲਈ ਪਹਿਲੀ ਵਾਰ ਗਾਇਆ ਅਤੇ ਅਗਲੇ ਹੀ ਸਾਲ ਅਸਾਮੀ ਫ਼ਿਲਮ ਇੰਦਰਮਾਲਤੀ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਅਦਾਕਾਰੀ ਅਤੇ ਗਾਇਨ ਦਾ ਮੌਕਾ ਵੀ ਮਿਲਿਆ। ਉਸ ਨੂੰ, ਬਨਾਰਸ ਹਿੰਦੁ ਯੂਨੀਵਰਸਿਟੀ ਤੋਂ ਬੀਏ ਅਤੇ ਐਮਏ ਦੀ ਸਿੱਖਿਆ ਹਾਸਲ ਕੀਤੀ ਅਤੇ ਇਸ ਦੇ ਬਾਅਦ ਪੜ੍ਹਾਉਣ ਦੇ ਨਾਲ ਸੰਗੀਤ ਦੇ ਸ਼ੌਕ ਲਈ ਗੁਵਾਹਾਟੀ ਰੇਡੀਓ ਵਿੱਚ ਵੀ ਕੁੱਝ ਸਮਾਂ ਕੰਮ ਕੀਤਾ।

ਹਵਾਲੇ[ਸੋਧੋ]

  1. "Acclaimed singer Bhupen Hazarika dies at 85". CNN-IBN. 5 November 2011. Archived from the original on 6 ਨਵੰਬਰ 2011. Retrieved 5 November 2011. {{cite news}}: Unknown parameter |dead-url= ignored (|url-status= suggested) (help)