ਰਸ਼ੀਦ ਜਹਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਸ਼ੀਦ ਜਹਾਂ
ਜਨਮ(1905-08-05)ਅਗਸਤ 5, 1905
ਮੌਤਜੁਲਾਈ 29, 1952(1952-07-29) (ਉਮਰ 46)
ਜੀਵਨ ਸਾਥੀਮਹਿਮੂਦ ਅਲਜਾਫ਼ਰਾ
ਪੁਰਸਕਾਰਭਾਰਤ ਰਤਨ

ਡਾਕਟਰ ਰਸ਼ੀਦ ਜਹਾਂ (5 ਅਗਸਤ 1905 – 29 ਜੁਲਾਈ 1952, ਉਰਦੂ:ڈاکٹر رشید جہاں) ਉਰਦੂ ਦੀ ਇੱਕ ਉੱਘੀ ਕਹਾਣੀਕਾਰਾ ਅਤੇ ਲੇਖਿਕਾ ਸੀ, ਜਿਸਨੇ ਉਰਦੂ ਸਾਹਿਤ ਵਿੱਚ ਇਸਤਰੀ ਸਾਹਿਤ ਰਚਨਾ ਦਾ ਨਵਾਂ ਦੌਰ ਸ਼ੁਰੂ ਕੀਤਾ।

ਜੀਵਨ[ਸੋਧੋ]

ਉਸ ਦਾ ਜਨਮ (ਪਿਤਾ ਸ਼ੇਖ਼ ਅਬਦੁੱਲਾ-ਕਸ਼ਮੀਰ ਵਾਲਾ ਨਹੀਂ - ਅਤੇ ਮਾਤਾ ਵਹੀਦ ਜਹਾਂ ਬੇਗਮ) 29 ਜੁਲਾਈ 1905 ਨੂੰ ਅਲੀਗੜ ਵਿੱਚ ਹੋਇਆ। ਮੁਢਲੀ ਵਿਦਿਆ ਉੱਥੇ ਹਾਸਲ ਕਰਨ ਦੇ ਬਾਅਦ ਲਖਨਊ ਦੇ ਮਸ਼ਹੂਰ ਇਜ਼ਾਬੈਲਾ ਥੋਬਰਨ ਕਾਲਜ ਵਿੱਚ ਕਰਵਾ ਦਿੱਤਾ ਗਿਆ ਸੀ। ਉੱਥੇ ਦੋ ਸਾਲ ਗਿਆਨ ਹਾਸਲ ਕਰਨ ਦੇ ਬਾਅਦ ਉਹ ਦਿੱਲੀ ਦੇ ਲਾਰਡ ਹਾਰਡਿੰਗ ਮੈਡੀਕਲ ਕਾਲਜ ਵਿੱਚ ਦਾਖਿਲ ਹੋਈ ਅਤੇ ਉੱਥੋਂ ਸੰਨ 1934 ਵਿੱਚ ਡਾਕਟਰ ਬਣ ਕੇ ਨਿਕਲੀ। ਸੰਨ 1934 ਵਿੱਚ ਹੀ ਉਨ੍ਹਾਂ ਦਾ ਵਿਆਹ ਮਹਿਮੂਦ ਅਲਜ਼ਫ਼ਰ ਦੇ ਨਾਲ ਹੋਇਆ ਜੋ ਉਰਦੂ ਦੇ ਅਦੀਬ ਹੋਣ ਦੇ ਨਾਲ ਨਾਲ ਅੰਮ੍ਰਿਤਸਰ ਦੇ ਇਸਲਾਮੀਆ ਕਾਲਜ ਵਿੱਚ ਪ੍ਰਿੰਸੀਪਲ ਸਨ। ਉਥੇ ਹੀ ਡਾਕਟਰ ਰਸ਼ੀਦ ਜਹਾਂ ਦੀ ਮੁਲਾਕ਼ਾਤ ਫ਼ੈਜ਼ ਅਹਿਮਦ ਫ਼ੈਜ਼ ਨਾਲ ਹੋਈ ਅਤੇ ਉਹ ਬਾਕਾਇਦਾ ਤਰੱਕੀ ਪਸੰਦ ਤਹਿਰੀਕ ਦੀ ਜੋਸ਼ੀਲਾ ਰੁਕਨ ਬਣ ਗਈ।

ਉਸ ਦੀ ਭੈਣ ਮਸ਼ਹੂਰ ਸ਼ਖਸੀਅਤ ਬੇਗਮ ਖੁਰਸ਼ੀਦ ਮਿਰਜ਼ਾ (1918-1989) ਦੀਆਂ ਯਾਦਾਂ ਦੀ ਕਿਤਾਬ 'ਅ ਵੁਮੈਨ ਆਫ਼ ਸਬਸਟੈਂਸ਼' ਵਿੱਚ ਰਸ਼ੀਦ ਜਹਾਂ ਬਾਰੇ ਇੱਕ ਕਾਂਡ ਹੈ (ਪੰਨਾ 86-104)। [1]

ਹਵਾਲੇ[ਸੋਧੋ]