ਵਿਕੀਪੀਡੀਆ:ਇੱਕ ਦਿਨ ਇੱਕ ਲੇਖ ਐਡਿਟਾਥਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
 ਮੁੱਖ ਸਫ਼ਾ ਅਰਚਾਇਵ 


ਇੱਕ ਦਿਨ ਇੱਕ ਲੇਖ ਐਡਿਟਾਥਾਨ

ਨਿਯਮ[ਸੋਧੋ]

  • ਲੇਖ 31 ਅਗਸਤ 2016 ਨੂੰ 0:00 ਤੋਂ 23:59 (IST) ਦੇ ਦਰਮਿਆਨ ਬਣਾਇਆ ਜਾਂ ਵਧਾਇਆ ਜਾਣਾ ਚਾਹੀਦਾ ਹੈ।
  • ਹਰੇਕ ਵਰਤੋਂਕਾਰ ਇਸ ਇੱਕ ਦਿਨਾਂ ਐਡਿਟਾਥਾਨ ਵਿੱਚ ਕੇਵਲ ਇੱਕ ਲੇਖ ਹੀ ਪੇਸ਼ ਕਰ ਸਕਦਾ ਹੈ।
  • ਵਰਤੋਂਕਾਰ ਆਪਣੀ ਮਰਜੀ ਮੁਤਾਬਿਕ ਕੋਈ ਵੀ ਲੇਖ ਲਿਖ ਸਕਦਾ ਹੈ। ਨਵਾਂ ਲੇਖ ਵੀ ਬਣਾਇਆ ਜਾ ਸਕਦਾ ਹੈ ਪਰ ਜੇਕਰ ਪੁਰਾਣਾ ਲੇਖ ਸੋਧਣਾ ਹੋਵੇ ਤਾਂ ਧਿਆਨ ਰੱਖੋ ਕਿ 200-250 ਸ਼ਬਦਾਂ ਤੋਂ ਘੱਟ ਸ਼ਬਦਾਂ ਵਾਲੇ ਲੇਖਾਂ ਨੂੰ ਤਰਜੀਹ ਦਿੱਤੀ ਜਾਵੇ।
  • ਐਡਿਟਾਥਾਨ ਲਈ ਬਣਾਏ ਜਾਣ ਵਾਲੇ ਲੇਖ ਵਿੱਚ ਇੱਕ ਦਿਨ ਇੱਕ ਲੇਖ ਐਡਿਟਾਥਾਨ ਸ਼੍ਰੇਣੀ ਜੋੜੀ ਜਾਵੇ।
  • ਵਰਤੋਂਕਾਰ ਲੇਖ ਨੂੰ ਆਫਲਾਈਨ ਪਹਿਲਾਂ ਹੀ ਅਨੁਵਾਦ ਕਰਕੇ ਰੱਖ ਸਕਦੇ ਹਨ ਪਰ ਯਾਦ ਰਹੇ ਕਿ ਲੇਖ ਨੂੰ 31 ਅਗਸਤ ਨੂੰ ਹੀ ਪ੍ਰਕਾਸ਼ਿਤ ਭਾਵ ਪਬਲਿਸ਼ ਕੀਤਾ ਜਾਵੇ।
  • ਸੰਪੂਰਨ ਲੇਖ ਤੋਂ ਭਾਵ ਕਿ ਉਸ ਵਿਸ਼ੇ ਸਬੰਧੀ ਪੂਰੀ ਜਾਣਕਾਰੀ ਹੋਵੇ, ਤਸਵੀਰਾਂ ਹੋਣ, ਹਵਾਲੇ ਹੋਣ, ਜਾਣਕਾਰੀ-ਬਕਸਾ, ਆਦਿ। ਵਧੇਰੇ ਬਿਹਤਰੀ ਲਈ ਅੰਗਰੇਜ਼ੀ ਵਿਕੀ 'ਚੋਂ ਅਨੁਵਾਦ ਕਰਕੇ ਲਿਖਿਆ ਜਾ ਸਕਦਾ ਹੈ।
  • ਲੇਖ ਵਿਕੀ ਨਿਯਮਾਂ ਅਨੁਸਾਰ ਵਧਾਉਣਾ ਹੈ।