ਕਲਾਮ ਸੈੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਲਾਮ ਸੈੱਟ ਦੁਨੀਆ ਦਾ ਸਭ ਤੋਂ ਛੋਟਾ ਉਪਗ੍ਰਹਿ ਹੈ ਅਤੇ ਇਹ ਸਭ ਤੋਂ ਹਲਕਾ ਉਪਗ੍ਰਹਿ ਵੀ ਹੈ। ਇਸ ਉਪਗ੍ਰਹਿ ਦਾ ਨਾਮ ਭਾਰਤ ਦੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦੇ ਨਾਮ 'ਤੇ "ਕਲਾਮ ਸੈੱਟ" ਰੱਖਿਆ ਗਿਆ ਹੈ। ਇਸ ਉਪਗ੍ਰਹਿ ਨੂੰ ਅਮਰੀਕਾ ਦੀ ਪੁਲਾਡ਼ ਏਜੰਸੀ ਨਾਸਾ ਵੱਲੋਂ 21 ਜੂਨ 2017 ਨੂੰ ਵਾਲੋਪਸ ਟਾਪੂ ਤੋਂ ਦਾਗਿਆ ਜਾਵੇਗਾ।[1][2][3][4][5][6][7][8]

ਦੁਨੀਆ ਦੇ ਸਭ ਤੋਂ ਛੋਟੇ ਉਪਗ੍ਰਹਿ "ਕਲਾਮ ਸੈੱਟ" ਨੂੰ ਤਾਮਿਲਨਾਡੂ ਦੇ ਪੱਲਾਪਤੀ ਸ਼ਹਿਰ ਦੇ 18 ਸਾਲ ਦੇ ਲਡ਼ਕੇ ਰਿਫਥ ਸ਼ਾਰੂਕ ਨੇ ਬਣਾਇਆ ਹੈ। ਇਸਨੂੰ ਰਿਥਫ ਸ਼ਾਰੂਕ ਨੇ 'ਕਿਊਬਸ ਇਨ ਸਪੇਸ' ਨਾਮ ਦੀ ਪ੍ਰਤੀਯੋਗਤਾ ਤਹਿਤ ਬਣਾਇਆ ਸੀ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਇੱਕ ਭਾਰਤੀ ਵਿਦਿਆਰਥੀ ਦੁਆਰਾ ਬਣਾਏ ਉਪਗ੍ਰਹਿ ਨੂੰ ਨਾਸਾ ਵੱਲੋਂ ਦਾਗਿਆ ਜਾਵੇਗਾ।

ਇਸ ਉਪਗ੍ਰਹਿ ਦਾ ਭਾਰ ਕੇਵਲ 64 ਗ੍ਰਾਮ ਹੈ। ਇਹ ਉਪਗ੍ਰਹਿ ਪੁਲਾਡ਼ ਦੇ ਸੂਖਮ-ਗੁਰਤਾਕਰਸ਼ਨ (ਮਾਇਕ੍ਰੋ ਗ੍ਰੈਵਿਟੀ) ਵਾਲੇ ਵਾਤਾਵਰਨ ਵਿੱਚ ਕਰੀਬ 12 ਮਿੰਟ ਤੱਕ ਸੰਚਾਲਿਤ ਹੋਵੇਗਾ। ਇਸ ਦੌਰਾਨ ਇਹ 3-ਡੀ ਪ੍ਰਿੰਟਿਡ ਕਾਰਬਨ ਫਾਈਬਰ ਦੀ ਕਾਰਗੁਜ਼ਾਰੀ ਨੂੰ ਪ੍ਰਦਰਸ਼ਿਤ ਕਰੇਗਾ। ਇਸ ਨੂੰ ਦਾਗਣ ਤੋਂ ਬਾਅਦ ਮਿਸ਼ਨ ਦਾ ਕੁੱਲ ਸਮਾਂ 240 ਮਿੰਟ ਦਾ ਹੋਵੇਗਾ।

ਹਵਾਲੇ[ਸੋਧੋ]

  1. "18-year-old from Tamil Nadu designs world's lightest satellite". Srinivas Laxman, The Times of India. May 15, 2017. Retrieved May 15, 2017.
  2. "World's Lightest Satellite invented by Indian teen Rifath Sharook to be launched by NASA on 21st June". Aishwarya Krishnan, india.com. May 15, 2017. Retrieved May 15, 2017.
  3. "Tamil Nadu boy designs world's 'smallest' satellite for NASA". The Economic Times. May 15, 2017. Archived from the original on ਮਈ 19, 2017. Retrieved May 15, 2017. {{cite web}}: Unknown parameter |dead-url= ignored (help)
  4. "NASA to launch world's lightest satellite built by Chennai student on June 21". Daily News and Analysis. May 15, 2017. Retrieved May 15, 2017.
  5. "World's Smallest Satellite Created for NASA by 18-Year-Old Indian Teen". Rachel Jacoby Zoldan,Teen Vogue. May 15, 2017. Retrieved May 15, 2017.
  6. "Meet the Indian teen who has developed world's smallest satellite for Nasa". Business Standard. May 15, 2017. Retrieved May 16, 2017.
  7. "KalamSat: Indian teen Rifath Sharook builds world's lightest and smallest satellite". Nupur Jha,International Business Times. May 15, 2017. Retrieved May 16, 2017.
  8. "KalamSat - World's smallest satellite built by Indian teen to be launched by NASA on June 21". Zee News. May 15, 2017. Retrieved May 16, 2017.

ਬਾਹਰੀ ਕਡ਼ੀਆਂ[ਸੋਧੋ]