ਕਿਰਨ ਬਾਲਾ ਬੋਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਰਨ ਬਾਲਾ ਬੋਰਾ
কিৰণ বালা বড়া
ਜਨਮ1904 (1904)
North Haiborgaon, Nagaon, Assam, India
ਮੌਤਜਨਵਰੀ 1993 (ਉਮਰ 88–89)
Panigaon Choiali, Nagaon, Assam, India
ਪੇਸ਼ਾFreedom Fighter, Social Activist
ਸਰਗਰਮੀ ਦੇ ਸਾਲ1919–1947
ਲਈ ਪ੍ਰਸਿੱਧSocial Reformer
ਜੀਵਨ ਸਾਥੀ
  • Late Sanat Ram Bora
ਬੱਚੇ6
ਮਾਤਾ-ਪਿਤਾ
  • Kamal Chandra Pandit (ਪਿਤਾ)
  • Saroj Aidew (ਮਾਤਾ)

ਕਿਰਨ ਬਾਲਾ ਬੋਰਾ (Assamese: কিৰণ বালা বড়া ; 1904 - 8 ਜਨਵਰੀ 1993) ਅਸਾਮ, ਭਾਰਤ  ਤੋਂ ਇੱਕ ਆਜ਼ਾਦੀ ਘੁਲਾਟੀਆ, ਅਤੇ ਸਮਾਜਿਕ ਕਾਰਕੁਨ ਸੀ। ਉਹ 1930 ਅਤੇ 1940 ਦੀਆਂ ਸਿਵਲ ਨਾ-ਮਿਲਵਰਤਨ ਲਹਿਰਾਂ ਵਿੱਚ ਹਿੱਸਾ ਲੈਣ ਲਈ ਜਾਣੀ ਜਾਂਦੀ ਹੈ, ਜਿਸ ਨੇ ਭਾਰਤ ਦੀ ਆਜ਼ਾਦੀ ਲਈ ਯੋਗਦਾਨ ਪਾਇਆ।[1]

ਸ਼ੁਰੂ ਦਾ ਜੀਵਨ[ਸੋਧੋ]

ਕਿਰਨ ਬਾਲ ਬੋਰਾ ਦਾ ਜਨਮ ਅਸਮ ਦੇ ਨਾਗਾਓਂ ਜ਼ਿਲੇ ਦੇ ਉੱਤਰੀ ਹਾਇਬਰਗਾਨ ਪਿੰਡ ਵਿੱਚ ਕਮਲ ਚੰਦਰ ਪੰਡਿਤ ਅਤੇ ਸਰੋਜ ਐਡਵ ਦੇ ਘਰ 1904 ਵਿੱਚ ਹੋਇਆ ਸੀ। ਉਸ ਦਾ ਪਿਤਾ ਕਮਲ ਚੰਦਰ ਪੰਡਿਤ ਇੱਕ ਸਕੂਲ ਅਧਿਆਪਕ ਸੀ। ਕਿਰਨ ਨੇ ਉਸ ਸਮੇਂ ਭਾਰਤੀ ਸਮਾਜ ਵਿੱਚ ਔਰਤਾਂ ਨੂੰ ਸਕੂਲ ਭੇਜਣ 'ਤੇ ਪ੍ਰਚਲਿਤ ਪਾਬੰਦੀਆਂ ਦੇ ਬਾਵਜੂਦ ਤੀਸਰੀ ਜਮਾਤ ਤੱਕ ਸਕੂਲ ਵਿੱਚ ਪੜ੍ਹਾਈ ਕੀਤੀ।  ਛੋਟੀ ਉਮਰ ਵਿੱਚ ਹੀ ਉਸ ਦਾ ਵਿਆਹ ਪਰੋਲੀ ਗੁਰਟੀ, ਕਾਮਪੁਰ, ਨਾਗਾਓਂ ਦੇ ਸਾਕੀ ਰਾਮ ਲਸਕਰ ਨਾਲ ਹੋ ਗਿਆ ਸੀ ਅਤੇ ਛੇਤੀ ਹੀ ਪਿੱਛੋਂ ਆਪਣੇ ਪਤੀ ਦੀ ਮੌਤ ਹੋ ਗਈ ਸੀ। ਕਮਲ ਚੰਦਰ ਨੇ ਕਿਰਨ ਦੀ ਛੋਟੀ ਧੀ ਸਮੇਤ ਕਿਰਨ ਨੂੰ ਘਰ ਲਿਆਂਦਾ। ਇਹ ਉਸ ਦੇ ਚੜ੍ਹਦੀ ਜਵਾਨੀ ਦੇ ਦੌਰਾਨ ਹੀ ਸੀ ਕਿ ਉਸਨੇ ਦੇਸ਼ ਦੇ ਕ੍ਰਾਂਤੀਕਾਰੀ ਅੰਦੋਲਨ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। 

ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਯੋਗਦਾਨ[ਸੋਧੋ]

1920 ਦਾ ਦਹਾਕਾ [ਸੋਧੋ]

1920 ਦੀਆਂ ਗਰਮੀਆਂ 'ਚ ਇਸ ਵਿਚਾਰ ਨੂੰ ਮੁੜ ਉਭਾਰਿਆ ਕਿ ਭਾਰਤ ਨੂੰ ਬ੍ਰਿਟਿਸ਼ ਸ਼ਾਸਨ, ਖ਼ਾਸਕਰ ਜਲਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ, ਤੋਂ ਆਜ਼ਾਦੀ ਪ੍ਰਾਪਤ ਕਰਨੀ ਚਾਹੀਦੀ ਹੈ। ਗਾਂਧੀ ਦੀ ਅਗਵਾਈ ਹੇਠ ਸੈਂਕੜੇ ਭਾਰਤੀ ਲੋਕਾਂ ਨੇ ਪੂਰੇ ਭਾਰਤ ਵਿੱਚ ਅਹਿੰਸਕ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਕਿਰਨ ਸੁਤੰਤਰਤਾ ਸੰਗਰਾਮ ਦੇ ਆਗੂਆਂ ਦੁਆਰਾ ਸਹਾਰੀਆਂ ਜਾ ਰਹੀਆਂ ਕੁਰਬਾਨੀਆਂ ਅਤੇ ਚੁਣੌਤੀਆਂ ਤੋਂ ਪ੍ਰੇਰਿਤ ਸੀ ਅਤੇ ਹਿੱਸਾ ਲੈਣ ਦਾ ਫੈਸਲਾ ਕੀਤਾ। ਉਸ ਨੇ ਅੰਦੋਲਨ ਦੀਆਂ ਸਰਗਰਮੀਆਂ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨਾ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਉਹ ਇਸ ਲਈ ਆਪਣਾ ਸਾਰਾ ਸਮਾਂ ਲਗਾਉਣਾ ਸ਼ੁਰੂ ਕਰ ਦਿੱਤਾ। ਫੰਡ ਇਕੱਠਾ ਕਰਨ ਵੱਲ ਉਸ ਦੀਆਂ ਕੋਸ਼ਿਸ਼ਾਂ ਇੱਕ ਵੱਡਾ ਕਾਰਕ ਸੀ ਜਿਸ ਨੇ ਕਾਂਗਰਸ ਨੂੰ ਭਾਰਤ ਦੇ ਉੱਤਰ-ਪੂਰਬੀ ਹਿੱਸੇ ਵਿੱਚ ਤੇਜ਼ੀ ਲਿਆਉਣ 'ਚ ਸਹਾਇਤਾ ਕੀਤੀ। ਪੂਰਨ ਚੰਦਰ ਸ਼ਰਮਾ, ਮਾਹੀਧਰ ਬੋਰਾ, ਹਲਧਰ ਭੂਆਨ, ਅਤੇ ਦੇਵਕਾਂਤ ਬੜੂਆ ਵਰਗੇ ਆਗੂਆਂ ਦੇ ਉਤਸ਼ਾਹ ਅਤੇ ਸਹਿਯੋਗ ਨੇ ਉਸ ਨੂੰ ਇੱਕ ਮਜ਼ਬੂਤ ​​ਸੁਤੰਤਰਤਾ ਸੈਨਾਨੀ ਬਣਨ ਵਿੱਚ ਸਹਾਇਤਾ ਕੀਤੀ। ਇਸ ਸਮੇਂ ਦੌਰਾਨ, ਉਸ ਨੇ ਆਸਾਮ ਦੇ ਇੱਕ ਮਹਾਨ ਲੇਖਕ, ਸਮਾਜ ਸੁਧਾਰਕ ਅਤੇ ਸੁਤੰਤਰਤਾ ਸੰਗਰਾਮੀ ਚੰਦਰਪ੍ਰਤਾਵ ਸੈਕਿਆਨੀ ਨਾਲ ਵੀ ਮੁਲਾਕਾਤ ਕੀਤੀ। ਕਿਰਨ ਨੇ ਉਸ ਨਾਲ ਨੇੜਲਾ ਰਿਸ਼ਤਾ ਕਾਇਮ ਕੀਤਾ ਅਤੇ ਉਸ ਦੇ ਨਿਰਦੇਸ਼ਾਂ ਹੇਠ ਬਹੁਤ ਸਾਰੇ ਸਮਾਜਿਕ ਕਾਰਨਾਂ ਲਈ ਕੰਮ ਕੀਤਾ।

ਕਿਰਨ ਬਾਲਾ ਬੋਰਾ ਨੇ ਆਪਣੇ ਆਪ ਨੂੰ ਵਿਦੇਸ਼ੀ ਚੀਜ਼ਾਂ ਦੀ ਵਰਤੋਂ ਦਾ ਬਾਈਕਾਟ ਕਰਨ ਦੀ ਗਤੀਵਿਧੀ ਵਿੱਚ ਸ਼ਾਮਲ ਕੀਤਾ, ਜੋ ਅਸਹਿਯੋਗ ਅੰਦੋਲਨ ਦਾ ਇੱਕ ਉਦੇਸ਼ ਸੀ। ਅਜਿਹੀ ਹੀ ਇੱਕ ਘਟਨਾ ਵਿੱਚ ਉਸ ਨੇ ਆਪਣੇ ਘਰ ਦੇ ਹਰ ਕਿਸਮ ਦੇ ਕੀਮਤੀ ਵਿਦੇਸ਼ੀ ਸਮਾਨ ਨੂੰ ਕੱਪੜੇ ਸਮੇਤ ਸਾੜ ਦਿੱਤਾ ਅਤੇ ਫਿਰ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ। ਯੂਰਪ ਵਿੱਚ ਬਣੇ ਕੱਪੜੇ ਖਰੀਦਣ ਦੀ ਬਜਾਏ, ਉਸ ਨੇ ਸੂਤੀ ਕਤਾਉਣੀ ਸ਼ੁਰੂ ਕਰ ਦਿੱਤੀ ਅਤੇ ਆਪਣਾ ਕੱਪੜਾ ਬਣਾਉਣਾ ਸ਼ੁਰੂ ਕਰ ਦਿੱਤਾ।

ਉਸ ਨੇ ਅਫੀਮ ਅਤੇ ਭੰਗ ਵਰਗੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿਰੁੱਧ ਵੀ ਕੰਮ ਕੀਤਾ।

ਲਾਹੌਰ ਕਾਂਗਰਸ ਨੇ 1929 ਵਿੱਚ, 26 ਜਨਵਰੀ 1930 ਨੂੰ ਪੂਰਨ ਸਵਰਾਜ (ਜਾਂ ਸੰਪੂਰਨ ਸੁਤੰਤਰਤਾ) ਦਿਵਸ ਵਜੋਂ ਮਨਾਉਣ ਦਾ ਸੰਕਲਪ ਲਿਆ। ਇਸ ਦੇ ਅਨੁਸਾਰ, ਕੋਲੀਆਬੋਰ ਵਿੱਚ 400 ਤੋਂ ਵੱਧ ਔਰਤਾਂ, ਇੱਕ ਹਿੱਸਾ ਕਿਰਨ ਬਾਲਾ ਦੀ ਅਗਵਾਈ ਵਿੱਚ, ਸਰਕਾਰ ਦੇ ਵਿਰੋਧ ਵਿੱਚ, ਜਸ਼ਨਾਂ ਵਿੱਚ ਸ਼ਾਮਲ ਹੋਈਆਂ। ਪੁਲਿਸ ਨੇ ਔਰਤਾਂ ਨੂੰ ਹਿੱਸਾ ਲੈਣ ਤੋਂ ਰੋਕਿਆ ਅਤੇ ਕਈਆਂ ਨੂੰ ਕਥਿਤ ਤੌਰ 'ਤੇ ਕੁੱਟਿਆ ਗਿਆ।[2]

1930 ਦਾ ਦਹਾਕਾ[ਸੋਧੋ]

ਕਿਰਨ ਨੂੰ ਬ੍ਰਿਟਿਸ਼-ਭਾਰਤ ਸਰਕਾਰ ਨੇ ਕਈ ਵਾਰ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਦੋਂ ਉਹ ਜੇਲ੍ਹ ਵਿੱਚ ਸੀ ਤਾਂ ਉਹ 7 ਫਰਵਰੀ 1931 ਨੂੰ ਬਹੁਤ ਬਿਮਾਰ ਹੋ ਗਈ ਸੀ ਅਤੇ ਉਹ 4 ਮਹੀਨਿਆਂ ਬਾਅਦ ਰਿਹਾਅ ਹੋ ਗਈ ਸੀ। 1932 ਵਿੱਚ, ਉਸ ਨੂੰ ਸ਼ਿਲਾਂਗ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਥੇ ਉਹ ਗੰਭੀਰ ਹਾਲਤਾਂ ਵਿੱਚ ਰਹਿੰਦੀ ਸੀ।[3] ਅਜਿਹੇ ਦਿਨਾਂ ਦੌਰਾਨ ਮੁਸੀਬਤਾਂ ਦੇ ਬਾਵਜੂਦ ਉਸ ਨੇ ਗ਼ੁਲਾਮੀ ਵਿੱਚ ਜ਼ਿੰਦਗੀ ਬਤੀਤ ਕੀਤੀ, ਫਿਰ ਵੀ ਉਹ ਭਾਰਤ ਨੂੰ ਸੁਤੰਤਰ ਬਣਾਉਣ ਲਈ ਕੰਮ ਕਰਦੀ ਰਹੀ।

ਇਹ ਉਹ ਸਮੇਂ ਸੀ ਜਦੋਂ ਕਿਰਨ ਅਸਾਮ ਦੇ ਇੱਕ ਹੋਰ ਆਜ਼ਾਦੀ ਘੁਲਾਟੀਏ ਅੰਬਿਕਾ ਕਾਕਾਤੀ ਐਡਿਊ ਨੂੰ ਮਿਲੀ। ਅੰਬਿਕਾ ਦੀ ਬੇਟੀ, ਜਗਿਆਸ਼ਿਨੀ ਕਾਕਤੀ ਐਡਿਊ ਦੀ ਮੌਤ ਗਈ ਸੀ ਅਤੇ ਅੰਬਿਕਾ ਨੇ ਕਿਰਨ ਨੂੰ ਆਪਣੇ ਜਵਾਈ ਸਨਤ ਰਾਮ ਬੋਰਾ ਨਾਲ ਵਿਆਹ ਕਰਨ ਦੀ ਪੇਸ਼ਕਸ਼ ਕੀਤੀ ਸੀ। ਕਿਰਨ ਦੇ ਪਿਤਾ ਨੇ ਅੰਬਿਕਾ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਅਤੇ ਆਪਣੀ ਧੀ ਨਾਲ ਦੁਬਾਰਾ ਵਿਆਹ ਕਰਵਾ ਦਿੱਤਾ ਜਦੋਂ ਕਿ ਉਹ ਅਜੇ ਵੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਸੀ।

ਸਨਤ ਰਾਮ ਬੋਰਾ ਦੀ ਆਪਣੀ ਪਹਿਲੀ ਪਤਨੀ ਤੋਂ ਪੰਜ ਛੋਟੇ ਬੱਚੇ ਸਨ ਅਤੇ ਉਹ ਇੱਕ ਸੰਯੁਕਤ ਪਰਿਵਾਰ ਵਿੱਚ ਰਹਿੰਦੇ ਸਨ। ਇਸ ਦੇ ਨਾਲ ਹੀ, ਇੱਕ ਨਵੀਂ ਸਥਾਪਿਤ ਆਤਮਿਕ/ਧਾਰਮਿਕ ਸ੍ਰੀਮੰਤਾ ਸੰਕਰਦੇਵਾ ਸੰਘ (ਸੰਕਰਦੇਵ ਸਮਾਜ) ਦੇ ਸੰਸਥਾਪਕ ਸੱਕਤਰ ਹੋਣ ਦੇ ਕਾਰਨ, ਉਸ ਦਾ ਘਰ ਸਦਾ ਸ਼ਰਧਾਲੂਆਂ ਅਤੇ ਦਰਸ਼ਕਾਂ ਦੁਆਰਾ ਭਰਪੂਰ ਰਹਿੰਦਾ ਜੋ ਇਸ ਸੰਘ ਦੇ ਸਭਿਆਚਾਰ ਨੂੰ ਜਾਣਨ ਅਤੇ ਸਿੱਖਣ ਦੀ ਇੱਛਾ ਰੱਖਦੇ ਸਨ। ਕਿਰਨ ਨੇ ਸਨਤ ਦੇ ਪਹਿਲੇ ਵਿਆਹ ਦੇ ਬੱਚਿਆਂ ਸਮੇਤ ਆਪਣੇ ਸਾਂਝੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਈ। ਉਸ ਨੇ ਸ਼ਰਧਾਲੂਆਂ ਦੀ ਖੁੱਲੇ ਦਿਲ ਨਾਲ ਸੇਵਾ ਕੀਤੀ ਅਤੇ ਅਜਿਹਾ ਕਰਨ ਵਿੱਚ ਬਹੁਤ ਖੁਸ਼ੀ ਪ੍ਰਾਪਤ ਕੀਤੀ। ਇਸ ਤਰ੍ਹਾਂ, ਉਸ ਨੇ ਆਪਣੇ ਨਵੇਂ ਪਰਿਵਾਰ ਵਿੱਚ ਸਭ ਦਾ ਪਿਆਰ ਅਤੇ ਸਤਿਕਾਰ ਪ੍ਰਾਪਤ ਕੀਤਾ ਅਤੇ ਇਸ ਦੇ ਨਾਲ ਹੀ ਉਸ ਨੇ ਆਪਣੇ ਪਤੀ ਨੂੰ ਬਹੁਤ ਸਾਰੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ। ਬਦਲੇ ਵਿੱਚ, ਉਸ ਦੇ ਪਤੀ ਨੇ ਕਿਰਨ ਨੂੰ ਪੂਰੀ ਆਜ਼ਾਦੀ ਦਿੱਤੀ ਅਤੇ ਆਪਣੇ ਰਾਜਨੀਤਿਕ ਜੀਵਨ ਵਿੱਚ ਉਸ ਦਾ ਪੂਰਾ ਸਮਰਥਨ ਕੀਤਾ।

1930 ਦੇ ਦਹਾਕੇ ਵਿੱਚ, ਗਾਂਧੀ ਨੇ ਬ੍ਰਿਟਿਸ਼ ਦੁਆਰਾ ਲੂਣ 'ਤੇ ਏਕਾਅਧਿਕਾਰ ਨੂੰ ਖਤਮ ਕਰਨ ਲਈ ਸਿਵਲ ਅਵੱਗਿਆ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਕਿਰਨ ਘਰ-ਘਰ ਜਾ ਕੇ ਇਸ ਅੰਦੋਲਨ ਬਾਰੇ ਪੋਲਾਕਸ਼ੋਨੀ (ਉਹ ਜਗ੍ਹਾ ਜਿੱਥੇ ਉਸ ਦੇ ਪਤੀ ਸਨਤ ਰਾਮ ਬੋਰਾ ਰਹਿੰਦਾ ਸੀ) ਦੇ ਲੋਕਾਂ ਨੂੰ ਦੱਸਦੀ ਸੀ, ਲੋਕਾਂ ਨੂੰ ਇਕੱਤਰ ਕਰਦੀ ਸੀ ਅਤੇ ਭੋਜਨ ਤੇ ਹੋਰ ਰਾਹਤ ਸਮਾਨ ਇਕੱਤਰ ਕਰਨ ਦੀਆਂ ਆਪਣੀਆਂ ਕਿਰਿਆਵਾਂ ਜਾਰੀ ਰੱਖਦੀ ਸੀ।

ਕਿਰਨ ਆਪਣੇ ਆਪ ਨੂੰ ਦੇਸ਼ ਦੀ ਸੇਵਾ ਪ੍ਰਤੀ ਸਮਰਪਿਤ ਕਰਦੀ ਰਹੀ ਅਤੇ ਘਰੇਲੂ ਜ਼ਿੰਮੇਵਾਰੀਆਂ ਵੀ ਨਿਭਾਉਂਦੀ ਰਹੀ। ਉਹ ਸੁਤੰਤਰਤਾ ਸੰਗਰਾਮ ਦੀ ਸਰਗਰਮ ਭਾਗੀਦਾਰ ਰਹੀ। ਉਹ ਉਨ੍ਹਾਂ ਸ਼ਰਧਾਲੂਆਂ ਨੂੰ ਦੇਸ਼ ਦੀ ਆਜ਼ਾਦੀ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੀ ਸੀ ਜੋ ਉਸ ਦੇ ਪਤੀ ਦੇ ਘਰ ਸੰਘ ਵਿੱਚ ਸ਼ਾਮਲ ਹੋਣ ਲਈ ਆਉਂਦੇ ਸਨ।

ਉਸ ਨੇ ਭਾਰਤ ਵਿੱਚ ਔਰਤਾਂ ਦੀਆਂ ਬਾਲ ਵਿਆਹ, ਸਤੀ ਵਰਗਿਆਂ ਸਮਾਜਿਕ ਸਮੱਸਿਆਵਾਂ ਬਾਰੇ ਜਾਗਰੂਕਤਾ ਫੈਲਾ ਕੇ ਸਮਾਜ ਸੁਧਾਰਕ ਦੀ ਭੂਮਿਕਾ ਨਿਭਾਈ ਅਤੇ ਔਰਤਾਂ ਦੀ ਸਿੱਖਿਆ ਨੂੰ ਉਤਸ਼ਾਹਤ ਕੀਤਾ।

1940 ਦਾ ਦਹਾਕਾ[ਸੋਧੋ]

ਕਿਰਨ ਨੇ 5 ਬੱਚਿਆਂ ਨੂੰ ਜਨਮ ਦਿੱਤਾ।

1942 ਵਿੱਚ, ਭਾਰਤ ਛੱਡੋ ਅੰਦੋਲਨ ਦੀ ਘੋਸ਼ਣਾ ਕੀਤੀ ਗਈ; ਜਿਸ ਦੌਰਾਨ ਬਰਤਾਨਵੀਆਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਸੀ। "ਕਰੋ ਜਾਂ ਮਰੋ" (Do or Die) ਸਮੇਂ ਦਾ ਨਾਅਰਾ ਬਣ ਗਿਆ। ਬ੍ਰਿਟਿਸ਼ ਅੰਦੋਲਨ ਦੀ ਲਹਿਰ ਤੋਂ ਨਾਰਾਜ਼ ਸਨ ਜਿਨ੍ਹਾਂ ਨੇ ਸਾਰੇ ਦੇਸ਼ ਨੂੰ ਘੇਰ ਲਿਆ ਸੀ। ਉਨ੍ਹਾਂ ਨੇ ਭਾਰਤੀਆਂ 'ਤੇ ਗੋਲੀਬਾਰੀ, ਕਤਲੇਆਮ ਜਿਹੇ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ।

ਬਰਤਾਨੀਆਂ ਦੇ ਖਿਲਾਫ਼ ਬਹੁਤ ਸਾਰੇ ਲੋਕਾਂ ਨੂੰ ਨਾਲ ਮਿਲ ਕੇ ਕਰਨ ਵਾਲਿਆਂ 'ਚ ਕਿਰਨ ਬੋਰਾ ਵੀ ਸ਼ਾਮਿਲ ਸੀ। ਉਸ ਨੂੰ ਪੁਲਿਸ ਨੇ ਬਹੁਤ ਸਾਰੇ ਲਾਠੀ ਚਾਰਜ ਅਤੇ ਹੋਰ ਕਾਰਵਾਈਆਂ ਝੱਲਣੀਆਂ ਪਈਆਂ ਪਰ ਕਦੇ ਹਿੰਮਤ ਨਹੀਂ ਹਾਰੀ। ਕਿਰਨ ਨੂੰ ਵੀ ਆਪਣੇ ਆਪ ਨੂੰ ਪੁਲਿਸ ਤੋਂ ਸੁਰੱਖਿਅਤ ਰੱਖਣ ਲਈ ਲੁਕਾਉਣਾ ਪਿਆ। ਹਾਲਾਂਕਿ, ਭੋਗੇਸ਼ਵਰੀ ਫੁਕਾਨਾਨੀ, ਲੱਖੀ ਹਜ਼ਾਰਿਕਾ, ਤਿਲਕ ਡੇਕਾ ਵਰਗੇ ਉਸ ਦੇ ਸਾਥੀ ਲੜਾਕਿਆਂ ਦੀਆਂ ਕੁਰਬਾਨੀਆਂ ਅਤੇ ਘਾਟਿਆਂ ਨੂੰ ਭੁੱਲ ਗਏ ਅਤੇ ਯੁੱਧ ਦੇ ਮੈਦਾਨ ਵਿੱਚ ਸ਼ਾਮਲ ਹੋ ਗਏ। ਉਹ ਉਦੋਂ ਤੱਕ ਲੜਦੀ ਰਹੀ ਜਦ ਤੱਕ ਭਾਰਤ ਨੂੰ ਆਜ਼ਾਦੀ ਨਹੀਂ ਮਿਲੀ।[4]

ਆਜ਼ਾਦੀ ਤੋਂ ਬਾਅਦ[ਸੋਧੋ]

Kiran Bala Bora, freedom fighter of Indian Freedom movement

15 ਅਗਸਤ 1947 ਨੂੰ ਭਾਰਤ ਨੇ ਆਜ਼ਾਦੀ ਪ੍ਰਾਪਤ ਕੀਤੀ। ਬਾਅਦ ਵਿੱਚ ਉਸ ਦੀ ਜ਼ਿੰਦਗੀ ਵਿੱਚ, ਕਿਰਨ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਉਸ ਦੀਆਂ ਧੀਆਂ ਨੂੰ ਵਿਦਿਆ ਦਿੱਤੀ ਗਈ ਅਤੇ ਫਿਰ ਜਾਣੇ-ਪਛਾਣੇ ਪਰਿਵਾਰਾਂ ਵਿੱਚ ਵਿਆਹ ਦਿੱਤਾ ਗਿਆ।

ਉਸ ਨੂੰ ਭਾਰਤ ਦੀਆਂ ਦੋਵੇਂ ਰਾਜਾਂ ਅਤੇ ਕੇਂਦਰੀ ਸਰਕਾਰਾਂ ਨੇ ਸੁਤੰਤਰਤਾ ਸੰਗਰਾਮੀ ਪੈਨਸ਼ਨਾਂ ਨਾਲ ਸਨਮਾਨਤ ਕੀਤਾ ਹੈ।[5][6]

8 ਜਨਵਰੀ 1993 ਨੂੰ ਕਿਰਨ ਦੀ ਮੌਤ ਹੋ ਗਈ। ਉਹ ਆਪਣੀ ਮੌਤ ਤੱਕ ਸ਼੍ਰੀਮੰਤਾ ਸ਼ੰਕਰਦੇਵ ਸੰਘ ਦੀ ਕਾਰਜਕਾਰੀ ਅਤੇ ਸ਼ਰਧਾਲੂ ਰਹੀ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. Bora, Nilima. Gogoi, Swarna Baruah (ed.). Luit paror Mahila Swadhinota Sangramir Jivan Gatha. Guwahati, Assam: District Library Guwahati, Assam, India. p. 39.
  2. Pathak, Guptajit. "Reflection of Young Martyr Kanaklata Barua and the Dependability of Assamese Women in India's Freedom Movement" (PDF). The Creative Launcher. 1 (2). Archived from the original (PDF) on 9 ਜਨਵਰੀ 2017. Retrieved 14 December 2016. {{cite journal}}: Unknown parameter |dead-url= ignored (|url-status= suggested) (help)
  3. Sharma, Dr. Dipti (1993). Assamese women in the freedom struggle. Punthi-Pustak.
  4. Sharma, Dipti (31 December 1987). Role of the women of Assam in the freedom movement during the period 1921 1947 with special reference to the Brahmaputra valley. Gauhati University. hdl:10603/66690.
  5. Government of Assam's Freedom Fighter Pension no: Pol/2791
  6. Government of India's Freedom Fighter Pension no: Pol/C/1137